ਹੱਥੀਂ ਕੰਮ ਕਰਨਾ

Station

ਹੱਥੀਂ ਕੰਮ ਕਰਨਾ

ਬੰਗਾਲ ਦੇ ਇੱਕ ਛੋਟੇ ਜਿਹੇ ਰੇਲਵੇ ਸਟੇਸ਼ਨ ’ਤੇ ਆ ਕੇ ਇੱਕ ਰੇਲਗੱਡੀ ਰੁਕੀ ਸਾਫ਼-ਸੁਥਰੇ ਕੱਪੜੇ ਪਹਿਨੇ ਇੱਕ ਲੜਕੇ ਨੇ ‘ਕੁਲੀ-ਕੁਲੀ’ ਅਵਾਜ਼ਾਂ ਮਾਰੀਆਂ ਨੌਜਵਾਨ ਕੋਲ ਸਿਰਫ਼ ਇੱਕ ਛੋਟੀ ਜਿਹੀ ਪੇਟੀ ਸੀ। ਭਲਾ ਪੇਂਡੂ ਇਲਾਕੇ ਦੇ ਛੋਟੇ ਜਿਹੇ ਸਟੇਸ਼ਨ ’ਤੇ ਕੁਲੀ ਕਿੱਥੇ ਹੁੰਦੈ? ਪਰ ਫਿਰ ਵੀ ਇੱਕ ਅਧਖੜ ਵਿਅਕਤੀ ਸਧਾਰਨ ਪੇਂਡੂਆਂ ਵਰਗੇ ਕੱਪੜੇ ਪਹਿਨੀ ਨੌਜਵਾਨ ਕੋਲ ਆ ਗਿਆ।

ਨੌਜਵਾਨ ਨੇ ਉਸ ਨੂੰ ਕੁਲੀ ਸਮਝ ਕੇ ਕਿਹਾ, ‘‘ਤੁਸੀਂ ਬਹੁਤ ਸੁਸਤ ਹੁੰਦੇ ਹੋ ਚੱਲੋ, ਲੈ ਚੱਲੋ ਇਸ ਨੂੰ’’ ਉਸ ਵਿਅਕਤੀ ਨੇ ਪੇਟੀ ਚੁੱਕ ਲਈ ਤੇ ਉਸ ਨੌਜਵਾਨ ਦੇ ਪਿੱਛੇ-ਪਿੱਛੇ ਚੁੱਪ-ਚਾਪ ਚੱਲ ਪਿਆ ਘਰ ਪਹੁੰਚ ਕੇ, ਨੌਜਵਾਨ ਪੇਟੀ ਰਖਵਾ ਕੇ ਉਸ ਨੂੰ ਮਜ਼ਦੂਰੀ ਦੇਣ ਲੱਗਾ ਤਾਂ ਉਸ ਨੇ ਕਿਹਾ, ‘‘ਧੰਨਵਾਦ, ਇਸ ਦੀ ਲੋੜ ਨਹੀਂ ’’ ‘‘ਕਿਉ?’’ ਨੌਜਵਾਨ ਨੇ ਹੈਰਾਨੀ ਨਾਲ ਪੁੱਛਿਆ।

ਉਸੇ ਸਮੇਂ ਨੌਜਵਾਨ ਦਾ ਵੱਡਾ ਭਰਾ ਘਰੋਂ ਨਿੱਕਲਿਆ ਤੇ ਉਸ ਨੇ ਉਸ ਵਿਅਕਤੀ ਨੂੰ ਵੇਖ ਕੇ ਪ੍ਰਣਾਮ ਕੀਤਾ। ਨੌਜਵਾਨ ਨੂੰ ਪਤਾ ਲੱਗਾ ਕਿ ਉਹ ਜਿਸ ਤੋਂ ਪੇਟੀ ਚੁਕਵਾ ਕੇ ਲਿਆਇਆ ਹੈ, ਉਹ ਬੰਗਾਲ ਦੇ ਪ੍ਰਸਿੱਧ ਵਿਦਵਾਨ ਈਸ਼ਵਰ ਚੰਦਰ ਵਿੱਦਿਆ ਸਾਗਰ ਹਨ।

ਉਹ ਬਹੁਤ ਸ਼ਰਮਿੰਦਾ ਹੋਇਆ ਵਿੱਦਿਆ ਸਾਗਰ ਨੇ ਮੁਸਕਰਾਉਂਦਿਆਂ ਕਿਹਾ, ‘‘ਮੇਰੇ ਦੇਸ਼ਵਾਸੀ ਵਿਅਰਥ ਹੰਕਾਰ ਛੱਡ ਦੇਣ ਤੇ ਸਮਝ ਲੈਣ ਕਿ ਆਪਣੇ ਹੱਥੀਂ ਆਪਣਾ ਕੰਮ ਕਰਨਾ ਮਾਣ ਵਾਲੀ ਗੱਲ ਹੈ’’।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ