ਕਿਸੇ ਦੀਆਂ ਗੱਲਾਂ ’ਚ ਨਾ ਆਓ

Words

ਕਿਸੇ ਦੀਆਂ ਗੱਲਾਂ ’ਚ ਨਾ ਆਓ | Words

ਇੱਕ ਸ਼ਿਕਾਰੀ ਨੇ ਜੰਗਲ ’ਚ ਇੱਕ ਤਿੱਤਰ ਫਸਾਇਆ ਪੰਛੀ ਨੇ ਸੋਚਿਆ, ਇਹ ਛੱਡੇਗਾ ਤਾਂ ਨਹੀਂ ਪਰ ਅਕਲ ਲਾ ਕੇ ਵੇਖਣੀ ਚਾਹੀਦੀ ਹੈ ਉਸ ਨੇ ਸ਼ਿਕਾਰੀ ਤੋਂ ਪੁੱਛਿਆ, ‘‘ਤੂੰ ਮੇਰਾ ਕੀ ਕਰੇਂਗਾ? ਵੇਚੇਂਗਾ ਤਾਂ ਮੁਸ਼ਕਲ ਨਾਲ ਚਾਰ ਪੈਸੇ ਮਿਲਣਗੇ ਮਾਰੇਂਗਾ ਤਾਂ ਸਿਰਫ਼ ਖੰਭ ਹੀ ਹੱਥ ਲੱਗਣਗੇ ਪਰ ਤੂੰ ਮੈਨੂੰ ਛੱਡਣ ਦਾ ਵਾਅਦਾ ਕਰੇਂ ਤਾਂ ਮੈਂ ਤੈਨੂੰ ਤਿੰਨ ਗੱਲਾਂ ਦੱਸ ਸਕਦਾ ਹਾਂ ਤੇ ਇੱਕ-ਇੱਕ ਗੱਲ ਦਾ ਮੁੱਲ ਲੱਖ-ਲੱਖ ਰੁਪਏ ਹੋਵੇਗਾ’’ ਪਹਿਲੀ ਗੱਲ- ‘‘ਸੁਣ, ਗੱਲਾਂ ਕੋਈ ਹਜ਼ਾਰ ਸੁਣਾਵੇ, ਕਰੋ ਉਹੀ ਜੋ ਸਮਝ ’ਚ ਆਵੇ, ਦੂਜੀ ਗੱਲ, ਕਾਬੂ ਹੋ ਤੋ ਕੀਜੀਏ ਨਾ ਗਫ਼ਲਤ, ਆਫ਼ਤ ਮੇਂ ਹਾਰਿਓ ਨਾ ਹਿੰਮਤ ਤੇ ਤੀਜੀ ਗੱਲ ਆਉਂਦਾ ਤਾਂ ਹੱਥੋਂ ਜਾਣ ਨਾ ਦਿਓ, ਜਾਂਦਾ ਹੋਵੇ ਤਾਂ ਉਸ ਦਾ ਗ਼ਮ ਨਾ ਕਰੋ’’ (Words)

ਸ਼ਿਕਾਰੀ ਨੇ ਜਿਉਂ ਹੀ ‘ਜਾਂਦਾ ਹੋ ਤਾਂ ਗ਼ਮ ਨਾ ਕਰੋ’ ਸੁਣਿਆ ਤਾਂ ਤਿੱਤਰ ਨੂੰ ਛੱਡ ਦਿੱਤਾ ਉਹ ਉੱਡ ਕੇ ਦਰੱਖਤ ’ਤੇ ਜਾ ਬੈਠਾ ਤੇ ਅਜ਼ਾਦੀ ਨਾਲ ਸ਼ਿਕਾਰੀ ਨੂੰ ਕਹਿਣ ਲੱਗਾ, ‘‘ਮੈਂ ਜੋ ਤਿੰਨ ਗੱਲਾਂ ਤੈਨੂੰ ਦੱਸੀਆਂ ਹਨ, ਮਿਸਾਲ ਵੀ ਦੇਣੀ ਚਾਹੁੰਦਾ ਹਾਂ ਵੇਖ ਮੈਂ ਕਿਹੋ-ਜਿਹੀ ਆਫ਼ਤ ’ਚ ਸੀ, ਪਰ ਮੈਂ ਹਿੰਮਤ ਨਹੀਂ ਹਾਰੀ ਤੇ ਆਪਣੀ ਗੱਲ ਦੇ ਜ਼ੋਰ ’ਤੇ ਤੇਰੇ ਚੁੰਗਲ ’ਚੋਂ ਛੁੱਟ ਗਿਆ ਤੂੰ ਗਫ਼ਲਤੀ ਅਭਾਗਾ ਹੈਂ ਕਿ ਮੇਰੀਆਂ ਗੱਲਾਂ ’ਚ ਆ ਕੇ ਮੈਨੂੰ ਛੱਡ ਦਿੱਤਾ ਮੇਰੇ ਪੇਟ ’ਚ ਇੱਕ ਲੱਖ ਰੁਪਏ ਦਾ ਇੱਕ ਲਾਲ ਹੈ

ਇਹ ਵੀ ਪੜ੍ਹੋ : ਆਰਥਿਕ ਚੁਣੌਤੀਆਂ ਨਾਲ ਭਰਪੂਰ ਮੈਡੀਕਲ ਸਿੱਖਿਆ

ਇਸ ’ਤੇ ਸ਼ਿਕਾਰੀ ਅਫ਼ਸੋਸ ਨਾਲ ਹੱਥ ਮਲ਼ਣ ਲੱਗਾ ਉਸ ਨੇ ਤਿੱਤਰ ਨੂੰ ਫਿਰ ਫੜਨਾ ਚਾਹਿਆ, ਪਰ ਉਹ ਉੱਡ ਕੇ ਦਰੱਖਤ ਦੀ ਟੀਸੀ ’ਤੇ ਜਾ ਬੈਠਾ ਤੇ ਬੋਲਿਆ, ‘‘ਮੂਰਖ! ਤੂੰ ਮੇਰੀ ਪਹਿਲੀ ਗੱਲ ’ਤੇ ਧਿਆਨ ਦਿੰਦਾ ਤਾਂ ਮੇਰੀਆਂ ਗੱਲਾਂ ’ਚ ਨਾ ਆਉਂਦਾ ਤੇ ਦੂਜੀ ’ਤੇ ਧਿਆਨ ਦਿੰਦਾ ਤਾਂ ਮੈਨੂੰ ਛੱਡਦਾ ਹੀ ਨਾ ਹੁਣ ਜ਼ਰਾ ਅਕਲ ਤੋਂ ਕੰਮ ਲੈ ਕਿ ਤਿੱਤਰ ਦੇ ਪੇਟ ’ਚ ਲਾਲ ਕਿੱਥੋਂ ਆ ਗਿਆ ਮੇਰੀਆਂ ਗੱਲਾਂ ’ਚ ਆ ਕੇ ਤੂੰ ਮੈਨੂੰ ਛੱਡ ਦਿੱਤਾ ਤੇ ਫਿਰ ਦੂਜੀ ਹੀ ਗੱਲ ’ਤੇ ਮੈਨੂੰ ਫੜਨ ਲਈ ਖੜ੍ਹਾ ਹੋ ਗਿਆ ਅਕਲ ਤੋਂ ਕੰਮ ਲੈਣਾ ਸਿੱਖ ਜੋ ਕੋਈ ਕੁਝ ਕਹੇਗਾ, ਉਸੇ ’ਤੇ ਚੱਲਣ ਲੱਗੇਂਗਾ ਤਾਂ ਕਦੇ ਪਾਰ ਨਹੀਂ ਲੱਗ ਸਕੇਂਗਾ’’