ਜੋਕੋਵਿਚ ਚੌਥੀ ਵਾਰ ਬਣਿਆ ਵਿੰਬਲਡਨ ਚੈਂਪਿਅਨ

ਪਹਿਲੀ ਵਾਰ ਫਾਈਨਲ ‘ਚ ਪਹੁੰਚੇ ਐਂਡਰਸਨ ਦੇ ਪਹਿਲੇ ਖ਼ਿਤਾਬ ਦਾ ਸੁਪਨਾ ਟੁੱਟਿਆ

  • ਪਿਛਲੇ ਮੈਰਾਥਨ ਮੈਚਾਂ ਦੀ ਥਕਾਵਟ ਲੈ ਬੈਠੀ ਐਂਡਰਸਨ ਨੂੰ | Wimbledon Champion

ਲੰਦਨ (ਏਜੰਸੀ)। ਸਾਬਕਾ ਨੰਬਰ ਇੱਕ ਸਰਬੀਆ ਦੇ ਨੋਵਾਕ ਜੋਕੋਵਿਚ ਨੇ ਦੱਖਣੀ ਅਫ਼ਰੀਕਾ ਦੇ ਮੈਰਾਥਨ ਮੈਚ ਕੇਵਿਨ ਐਂਡਰਸਨ ਨੂੰ ਐਤਵਾਰ ਲਗਾਤਾਰ ਸੈੱਟਾਂ ‘ਚ 6-2, 6-2, 7-6 ਨਾਲ ਕਾਬੂ ਕਰਦੇ ਹੋਏ ਵਿੰਬਲਡਨ ਟੈਨਿਸ ਚੈਂਪਿਅਨਸ਼ਿਪ ‘ਚ ਚੌਥੀ ਵਾਰ ਚੈਂਪਿਅਨ ਬਣਨ ਦਾ ਮਾਣ ਹਾਸਲ ਕਰ ਲਿਆ ਜੋਕੋਵਿਚ ਨੇ ਇਹ ਮੁਕਾਬਲਾ ਇੱਕਤਰਫ਼ਾ ਅੰਦਾਜ਼ ‘ਚ ਦੋ ਘੰਟੇ 18 ਮਿੰਟ ‘ਚ ਜਿੱਤ ਲਿਆ ਪਹਿਲੀ ਵਾਰ ਵਿੰਬਲਡਨ ਦੇ ਫਾਈਨਲ ‘ਚ ਪਹੁੰਚੇ ਅੱਠਵਾਂ ਦਰਜਾ ਪ੍ਰਾਪਤ ਐਂਡਰਸਨ ਦਾ ਇਸ ਹਾਰ ਦੇ ਨਾਲ ਪਹਿਲਾ ਖ਼ਿਤਾਬ ਜਿੱਤਣ ਦਾ ਸੁਪਨਾ ਟੁੱਟ ਗਿਆ ਕੁਆਰਟਰ ਫਾਈਨਲ ਅਤੇ ਸੈਮੀਫਾਈਨਲ ‘ਚ ਕੁੱਲ 11 ਘੰਟੇ ਤੱਕ ਜੂਝਣ ਦਾ ਅਸਰ ਐਂਡਰਸਨ ਦੀ  ਖੇਡ ‘ਤੇ ਸਾਫ਼ ਨਜ਼ਰ ਆਇਆ ਅਤੇ ਉਹ ਉਸ ਊਰਜ਼ਾ ਨਾਲ ਨਹੀਂ ਖੇਡ ਸਕੇ ਜਿਸ ਤਰ੍ਹਾਂ ਉਹ ਪਿਛਲੇ ਦੋ ਮੈਚਾਂ ‘ਚ ਖੇਡੇ ਸਨ।

ਜੋਕੋਵਿਚ ਦਾ ਚੌਥਾ ਵਿੰਬਲਡਨ ਖ਼ਿਤਾਬ | Wimbledon Champion

12ਵਾਂ ਦਰਜਾ ਜੋਕੋਵਿਚ ਨੇ ਇਸ ਤਰ੍ਹਾਂ ਆਪਣਾ ਚੌਥਾ ਵਿੰਬਲਡਨ ਅਤੇ ਕੁੱਲ 13ਵਾਂ ਗਰੈਂਡ ਸਲੈਮ ਖ਼ਿਤਾਬ ਜਿੱਤਿਆ ਇਸ ਖ਼ਿਤਾਬ ਦੇ ਨਾਲ ਜੋਕੋਵਿਚ ਆਸਟਰੇਲੀਆ ਦੇ ਧੁਰੰਦਰ ਖਿਡਾਰੀ ਰਾਏ ਐਮਰਸਨ(12 ਗਰੈਂਡ ਸਲੈਮ ਖ਼ਿਤਾਬ) ਨੂੰ ਪਿੱਛੇ ਛੱਡ ਕੇ ਸਭ ਤੋਂ ਜ਼ਿਆਦਾ ਗਰੈਂਡ ਸਲੈਮ ਖ਼ਿਤਾਬ ਜਿੱਤਣ ਵਾਲੇ ਖਿਡਾਰੀਆਂ ਦੀ ਆਲ ਟਾਈਮ ਸੂਚੀ ‘ਚ ਚੌਥੇ ਸਥਾਨ ‘ਤੇ ਪਹੁੰਚ ਗਿਆ ਹੈ ਜੋਕੋਵਿਚ ਤੋਂ ਅੱਗੇ ਹੁਣ ਅਮਰੀਕਾ ਦਾ ਪੀਟ ਸੈਂਮਪ੍ਰਾਸ(14) ਸਪੇਨ ਦਾ ਰਾਫੇਲ ਨਡਾਲ (17) ਅਤੇ ਸਵਿਟਜ਼ਰਲੈਂਡ ਦਾ ਰੋਜ਼ਰ ਫੈਡਰਰ (20) ਹਨ।

 2016 ਂਚ ਜਿੱਤਿਆ ਸੀ ਪਿਛਲੇ ਗਰੈਂਡ ਸਲੈਮ | Wimbledon Champion

ਸਰਬੀਆ ਦੇ ਜੋਕੋਵਿਚ ਨੇ ਮੈਚ ‘ਚ ਪੂਰੀ ਤਰ੍ਹਾਂ ਆਪਣਾ ਦਬਦਬਾ ਬਣਾਇਆ ਅਤੇ ਐਂਡਰਸਨ ਨੂੰ ਪਹਿਲੇ ਦੋ ਸੈੱਟਾਂ ‘ਚ ਟਿਕਣ ਦਾ ਮੌਕਾ ਹੀ ਨਹੀਂ ਦਿੱਤਾ ਦੱਖਣੀ ਅਫ਼ਰੀਕੀ ਖਿਡਾਰੀ ਨੇ ਤੀਸਰੇ ਸੈੱਟ ‘ਚ ਸੰਘਰਸ਼ ਕੀਤਾ ਅਤੇ ਟਾਈ ਬ੍ਰੇਕ ਤੱਕ ਲੈ ਗਿਆ ਪਰ ਟਾਈ ਬ੍ਰੇਕ ‘ਚ ਜੋਕੋਵਿਚ ਭਾਰੀ ਪਿਆ ਅਤੇ ਉਸਨੇ ਟਾਈ ਬ੍ਰੇਕ 7-3 ਨਾਲ ਜਿੱਤ ਕੇ ਖ਼ਿਤਾਬ ਆਪਣੇ ਨਾਂਅ ਕਰ ਲਿਆ ਜੋਕੋਵਿਚ ਨੇ 2011, 2014 ਅਤੇ 2015 ਤੋਂ ਬਾਅਦ ਵਿੰਬਲਡਨ ਖ਼ਿਤਾਬ ਜਿੱਤ ਕੇ ਕੋਰਟ ‘ਤੇ ਸਫ਼ਲ ਵਾਪਸੀ ਕਰ ਲਈ ਸੱਟਾਂ ਅਤੇ ਖ਼ਰਾਬ ਲੈਅ ਕਾਰਨ ਜੋਕੋਵਿਚ ਟਾੱਪ 20 ਤੋਂ ਬਾਹਰ ਹੋ ਗਿਆ ਸੀ ਪਰ ਇਸ ਜਿੱਤ ਨਾਲ ਉਸਨੇ 25 ਮਹੀਨੇ ਦਾ ਗਰੈਂਡ ਸਲੈਮ ਦਾ ਖ਼ਿਤਾਬੀ ਸੋਕਾ ਖ਼ਤਮ ਕਰ ਦਿੱਤਾ।