ਚੋਣਾਂ ਸਬੰਧੀ ਅਕਾਲੀ-ਭਾਜਪਾ ਦੀ ਤਾਲਮੇਲ ਕਮੇਟੀ ਦੀ ਅੱਜ ਦੀ ਮੀਟਿੰਗ ਮੁਲਤਵੀ

Dismissal, Coordination, Elections

ਸੀਟਾਂ ਦੇ ਤਬਾਦਲੇ ਤੇ ਹੋਰ ਮਸਲਿਆਂ ਬਾਰੇ ਹੋਣੀ ਸੀ ਚਰਚਾ

ਚੰਡੀਗੜ੍ਹ,(ਅਸ਼ਵਨੀ ਚਾਵਲਾ)। ਪੰਜਾਬ ਵਿੱਚ ਲੋਕ ਸਭਾ ਚੋਣਾਂ ਸਬੰਧੀ ਹੋਣ ਵਾਲੀ ਅਕਾਲੀ-ਭਾਜਪਾ ਦੀ ਸਾਂਝੀ ਤਾਲਮੇਲ ਕਮੇਟੀ ਦੀ ਮੀਟਿੰਗ ਦਾ ਕੋਈ ਤਾਲਮੇਲ ਨਹੀਂ ਬੈਠਾ ਭਾਜਪਾ ਨੇ ਕਿਸੇ ਕਾਰਨਾਂ ਕਰਕੇ 6 ਫਰਵਰੀ ਨੂੰ ਹੋਣ ਵਾਲੀ ਮੀਟਿੰਗ ਨੂੰ 9 ਫਰਵਰੀ ਤੱਕ ਲਈ ਮੁਲਤਵੀ ਕਰ ਦਿੱਤਾ ਹੈ। ਹਾਲਾਂਕਿ ਇਸ ਮੀਟਿੰਗ ਲਈ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਆਪਣੇ ਪੰਜਾਬ ਦੇ ਸਾਰੇ ਪ੍ਰੋਗਰਾਮ ਰੱਦ ਕਰਦੇ ਹੋਏ ਚੰਡੀਗੜ੍ਹ ਵਿਖੇ ਪਹੁੰਚਣਾ ਸੀ ਪਰ ਹੁਣ ਅਚਾਨਕ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਸੁਖਬੀਰ ਬਾਦਲ ਨੂੰ 9 ਫਰਵਰੀ ਦੇ ਸਾਰੇ ਪ੍ਰੋਗਰਾਮ ਰੱਦ ਕਰਨੇ ਪੈਣਗੇ। ਤਾਲਮੇਲ ਕਮੇਟੀ ਦੇ 9 ਫਰਵਰੀ ਲਈ ਮੁਲਤਵੀ ਹੋਣ ਕਾਰਨ 9 ਫਰਵਰੀ ਨੂੰ ਲੁਧਿਆਣਾ ਵਿਖੇ ਹੋਣ ਵਾਲੀ ਭਾਜਪਾ ਪ੍ਰਦੇਸ਼ ਕਾਰਜਕਾਰਨੀ ਦੀ ਮੀਟਿੰਗ ਹੁਣ 14 ਫਰਵਰੀ ਨੂੰ ਹੋਵੇਗੀ, ਜਿਸ ਵਿੱਚ ਜੇ.ਪੀ. ਨੱਢਾ ਤੋਂ ਇਲਾਵਾ ਪ੍ਰਭਾਤ ਝਾਅ ਨੇ ਵੀ ਭਾਗ ਲੈਣ ਲਈ ਆਉਣਾ ਹੈ।
ਜਾਣਕਾਰੀ ਅਨੁਸਾਰ ਲੋਕ ਸਭਾ ਚੋਣਾਂ ਦੀ ਤਿਆਰੀ ਵਿੱਚ ਲੱਗੀਆਂ ਹੋਈ ਸਿਆਸੀ ਪਾਰਟੀਆਂ ਵਿੱਚ ਅਕਾਲੀ-ਭਾਜਪਾ ਪੰਜਾਬ ਵਿੱਚ ਅਜੇ ਇਹ ਹੀ ਨਹੀਂ ਫਾਈਨਲ ਕਰ ਸਕੀ ਹੈ ਕਿ ਦੋਵਾਂ ਪਾਰਟੀਆਂ ਦਰਮਿਆਨ ਲੋਕ ਸਭਾ ਹਲਕੇ ਵਿੱਚ ਕੋਈ ਫੇਰ ਬਦਲ ਹੋਵੇਗਾ ਜਾਂ ਨਹੀਂ । ਲੋਕ ਸਭਾ ਚੋਣਾਂ ਨੇੜੇ ਆਉਣ ਕਾਰਨ ਇਸ ਸਬੰਧੀ ਆਖ਼ਰੀ ਫੈਸਲਾ ਕਰਨ ਲਈ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੀ ਤਾਲਮੇਲ ਕਮੇਟੀ ਦੀ ਮੀਟਿੰਗ ਚੰਡੀਗੜ੍ਹ ਵਿਖੇ ਅੱਜ 6 ਫਰਵਰੀ ਨੂੰ ਸੱਦੀ ਗਈ ਸੀ ਪਰ ਮੀਟਿੰਗ ਤੋਂ ਇਕ ਦਿਨ ਪਹਿਲਾਂ ਹੀ ਭਾਜਪਾ ਨੇ ਇਸ ਮੀਟਿੰਗ ਨੂੰ ਮੁਲਤਵੀ ਕਰਨ ਦਾ ਫੈਸਲਾ ਕਰ ਲਿਆ ਹੈ।
ਭਾਜਪਾ ਹੁਣ ਇਸ ਮੀਟਿੰਗ ਨੂੰ 9 ਫਰਵਰੀ ਨੂੰ ਕਰਨਾ ਚਾਹੁੰਦੀ ਹੈ ਅਤੇ ਇਸ ਸਬੰਧੀ ਸ਼੍ਰੋਮਣੀ ਅਕਾਲੀ ਦਲ ਨੂੰ ਵੀ ਸੂਚਨਾ ਭੇਜ ਦਿੱਤੀ ਗਈ ਹੈ। ਜਿਸ ਕਾਰਨ ਭਾਜਪਾ ਆਪਣੀ ਕੋਈ ਲੋਕ ਸਭਾ ਸੀਟ ਅਕਾਲੀ ਦਲ ਨੂੰ ਦੇ ਕੇ ਅਕਾਲੀ ਦਲ ਤੋਂ ਕਿਹੜੀ ਸੀਟ ਲਏਗੀ, ਇਸ ਸਬੰਧੀ ਹੁਣ ਆਖ਼ਰੀ ਫੈਸਲਾ 9 ਫਰਵਰੀ ਨੂੰ ਹੋਣ ਵਾਲੀ ਤਾਲਮੇਲ ਕਮੇਟੀ ਦੀ ਮੀਟਿੰਗ ਵਿੱਚ ਹੀ ਫੈਸਲਾ ਹੋਏਗਾ।
ਇਥੇ ਹੀ ਭਾਜਪਾ ਪ੍ਰਦੇਸ਼ ਕਾਰਜਕਾਰਨੀ ਦੀ ਮੀਟਿੰਗ ਹੁਣ 9 ਫਰਵਰੀ ਨੂੰ ਨਹੀਂ ਹੋ ਪਾਏਗੀ, ਜਿਸ ਕਾਰਨ ਉਹ ਮੀਟਿੰਗ ਨੂੰ ਵੀ ਮੁਲਤਵੀ ਕਰਦੇ ਹੋਏ 14 ਫਰਵਰੀ ਕਰ ਦਿੱਤਾ ਗਿਆ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।