ਸੜਕ ਹਾਦਸੇ ‘ਚ ਨੌਜਵਾਨ ਦੀ ਮੌਤ

Accident

ਅਣਪਛਾਤੇ ਵਾਹਨ ਵੱਲੋਂ ਫੇਟ ਕਾਰਨ ਹੋਈ ਮੌਕੇ ‘ਤੇ ਹੀ ਮੌਤ

ਝਬਾਲ। ਅੱਡਾ ਮੋੜ ਠੱਠਾ ਨੇੜੇ ਸੜਕੇ ਹਾਦਸੇ ‘ਚ ਇਕ ਨੌਜਵਾਨ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਘਟਨਾ ਸਬੰਧੀ ਸੂਚਨਾ ਮਿਲਦਿਆਂ ਮੌਕੇ ‘ਤੇ ਪੁੱਜੀ ਪੁਲਿਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਮੁਤਾਬਕ ਉਕਤ ਨੌਜਵਾਨ ਮੋਟਸਾਈਕਲ ‘ਤੇ ਜਦੋਂ ਠੱਠਾ ਮੋੜ ਤੋਂ ਅੰਦਰ ਨੂੰ ਮੁੜਿਆਂ ਤਾਂ ਕਿਸੇ ਅਣਪਛਾਤੇ ਵਾਹਣ ਨੇ ਉਸ ਨੂੰ ਫੇਟ ਮਾਰ ਦਿੱਤੀ, ਜਿਸ ਕਾਰਨ ਨੌਜਵਾਨ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਥਾਣੇਦਾਰ ਸੁਰਿੰਦਰ ਸਿੰਘ ਅਨੁਸਾਰ ਹਾਦਸੇ ‘ਚ ਮਾਰੇ ਗਏ ਨੌਜਵਾਨ ਦੀ ਅਜੇ ਤੱਕ ਸ਼ਨਾਖਤ ਨਹੀ ਹੋ ਸਕੀ, ਜਿਸ ਕਰਕੇ ਮ੍ਰਿਤਕ ਨੌਜਵਾਨ ਦੀ ਲਾਸ਼ ਨੂੰ ਸ਼ਨਾਖਤ ਲਈ ਮੁਰਦਾ ਘਰ ਤਰਨਤਾਰਨ ਵਿਖੇ ਰਖਵਾ ਦਿੱਤਾ ਗਿਆ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

Youth, Dies, Road, Accident