ਸਿਆਚਿਨ ਗਲੇਸ਼ੀਅਰ ‘ਚ ਸ਼ਹੀਦ ਹੋਏ ਜਵਾਨਾਂ ਦੇ ਘਰਾਂ ‘ਚ ਸੋਗ ਦਾ ਮਾਹੌਲ

 Siachen Glacier, Jawaans, Mour, Home

ਅੱਜ ਲਿਆਂਦੀਆਂ ਜਾਣਗੀਆਂ ਸ਼ਹੀਦਾਂ ਦੀਆਂ ਮ੍ਰਿਤਕ ਦੇਹਾਂ

ਸੰਗਰੂਰ/ਹੁਸ਼ਿਆਰਪੁਰ। ਸਿਆਚਿਨ ਗਲੇਸ਼ੀਅਰ ‘ਚ ਪਟਰੋਲਿੰਗ ਦੌਰਾਨ ਅੱਠ ਜਵਾਨ ਲਾਪਤਾ ਹੋ ਗਏ ਸਨ। ਜਿਨ੍ਹਾਂ ‘ਚੋਂ 4 ਜਵਾਨ ਸ਼ਹੀਦ ਹੋ ਗਏ ਹਨ। ਜਿਹੜੇ ਜਵਾਨ ਸ਼ਹੀਦ ਹੋਏ ਹਨ ਉਨ੍ਹਾਂ ‘ਚੋਂ ਤਿੰਨ ਪੰਜਾਬ ਦੇ ਤੇ ਇੱਕ ਹਿਮਾਚਲ ਪ੍ਰਦੇਸ਼ ਦਾ ਹੈ। ਸ਼ਹੀਦ ਜਵਾਨਾਂ ‘ਚੋਂ ਇੱਕ ਮਲੇਰਕੋਟਲਾ ਦੇ ਪਿੰਡ ਗੋਵਾਰਾ ਦਾ ਵਾਸੀ ਸੀ ਅਤੇ ਦੂਜਾ ਜਵਾਨ ਹੁਸ਼ਿਆਰਪੁਰ ਦੇ ਪਿੰਡ ਸੈਦੋਂ ਨੌਸ਼ਹਿਰਾ ਦਾ ਰਹਿਣ ਵਾਲਾ ਸੀ। ਦੋਵਾਂ ਪਰਿਵਾਰਾਂ ‘ਤੇ ਦੁੱਖਾਂ ਦਾ ਭਾਰ ਟੁੱਟ ਗਿਆ ਜਦੋਂ ਉਨ੍ਹਾਂ ਨੇ ਆਪਣੇ ਪੁੱਤਰਾਂ ਦੀਆਂ ਸ਼ਹੀਦ ਹੋਣ ਦੀਆਂ ਖਬਰਾਂ ਸੁਣੀਆਂ। ਸਿਆਚਿਨ ਗਲੇਸ਼ੀਅਰ ‘ਚ ਸ਼ਹੀਦ ਹੋਏ ਜਵਾਨ ਵੀਰਪਾਲ ਸਿੰਘ ਵਾਸੀ ਮਲੇਰਕੋਟਲਾ ਅਤੇ ਡਿੰਪਲ ਕੁਮਾਰ ਜੋ ਕਿ ਹੁਸ਼ਿਆਰਪੁਰ ਦਾ ਵਾਸੀ ਸੀ।  Siachen Glacier

ਜਾਣਕਾਰੀ ਮੁਤਾਬਕ ਅੱਜ ਦੋਵਾਂ ਦੀਆਂ ਮ੍ਰਿਤਕ ਦੇਹਾਂ ਪਿੰਡ ਲਿਆਂਦੀਆਂ ਜਾਣਗੀਆਂ। ਦੋਵਾਂ ਜਵਾਨਾਂ ਦੇ ਪਿੰਡਾਂ ‘ਚ ਸੋਗ ਦਾ ਮਾਹੌਲ ਹੈ। ਜ਼ਿਕਰਯੋਗ ਹੈ ਕਿ ਵੀਰਪਾਲ ਘਰ ‘ਚ ਸਭ ਤੋਂ ਛੋਟਾ ਸੀ। ਜੋ ਦੋ ਸਾਲਾਂ ਪਹਿਲਾਂ ਫੌਜ ‘ਚ ਭਰਤੀ ਹੋਇਆ ਸੀ। ਉਸ ਦੀਆਂ ਤਿੰਨ ਭੈਣਾਂ ਹਨ ਤੇ ਇੱਕ ਵੱਡਾ ਭਰਾ ਵੀ ਹੈ। ਦੂਜੇ ਪਾਸੇ ਡਿੰਪਲ ਦੇ ਪਰਿਵਾਰ ‘ਚ ਵੀ ਮਾਤਮ ਛਾਇਆ ਹੋਇਆ ਹੈ। ਡਿੰਪਲ ਦੇ ਪਰਿਵਾਰ ‘ਚ ਉਸ ਦੇ ਪਿਤਾ ਜਗਜੀਤ ਸਿੰਘ ਉਰਫ ਜੱਗਾ, ਜੋ ਸੀ. ਆਰ. ਪੀ. ਐੱਫ. ‘ਚ ਤਾਇਨਾਤ ਹਨ, ਮਾਂ ਸਮੇਤ 2 ਛੋਟੇ ਭੈਣ-ਭਰਾ ਹਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।