ਦੀ ਕਲਾਸ ਫੋਰਥ ਗੌਰਮਿੰਟ ਇੰਪਲਾਈਜ਼ ਵੱਲੋਂ ਪਸ਼ੂ ਪਾਲਣ ਦਫਤਰ ਰੋਣੀ ਫਾਰਮ ਅੱਗੇ ਧਰਨਾ

Roni Farm

ਠੇਕੇਦਾਰ ਵਿਭਾਗ ਵਿਚਲੇ ਕੱਚੇ ਕਾਮਿਆਂ ਦੀ ਲੁੱਟ ਅਫਸਰਸ਼ਾਹੀ ਦੀ ਮਿਲੀ ਭੁਗਤ ਨਾਲ ਕਰ ਰਹੇ ਨੇ : ਦਰਸ਼ਨ ਲੁਬਾਣਾ

(ਨਰਿੰਦਰ ਸਿੰਘ ਬਠੋਈ) ਪਟਿਆਲਾ। ਦੀ ਕਲਾਸ ਫੋਰਥ ਗੌਰਮਿੰਟ ਇੰਪਲਾਈਜ਼ ਯੂਨੀਅਨ ਪੰਜਾਬ ਵੱਲੋਂ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਦਫਤਰ ਰੋਣੀ ਫਾਰਮ  (Roni Farm) ਵਿਖੇ ਕੰਟਰੈਕਟ, ਆਊਟ ਸੋਰਸ ਸਮੇਤ ਚੌਥਾ ਦਰਜਾ ਕਰਮਚਾਰੀਆਂ ਨੇ ਵਿਸ਼ਾਲ ਧਰਨਾ ਦੇ ਕੇ ਠੇਕੇਦਾਰੀ ਸਿਸਟਮ ਦੀ ਅਰਥੀ ਸਾੜਕੇ ਰੈਲੀ ਕੀਤੀ। ਇਸ ਦੀ ਅਗਵਾਈ ਸੂਬਾ ਪ੍ਰਧਾਨ ਦਰਸ਼ਨ ਸਿੰਘ ਲੁਬਾਣਾ ਤੇ ਪਸ਼ੂ ਪਾਲਣ ਸੂਬਾ ਕਮੇਟੀ ਦੇ ਸੂਬਾ ਪ੍ਰਧਾਨ ਜਗਦੀਸ਼ ਸਿੰਘ ਬਰਨਾਲਾ ਨੇ ਕੀਤੀ।

ਇਸ ਮੌਕੇ ਸੰਬੋਧਨ ਕਰਦਿਆਂ ਆਗੂਆਂ ਨੇ ਕਿਹਾ ਕਿ ਪਸ਼ੂ ਪਾਲਣ ਵਿਭਾਗ ਦੇ ਖੇਤਰੀ ਫਾਰਮਾਂ ਵਿੱਚ ਤਕਰੀਬਨ ਸਾਲ 2013 ਤੋਂ ਠੇਕੇਦਾਰੀ ਪ੍ਰਣਾਲੀ ਰਾਹੀਂ ਹਜਾਰਾਂ ਕਰਮੀ ਕੰਟਰੈਕਟ/ ਆਊਟ ਸੋਰਸ ’ਤੇ ਰੱਖੇ ਗਏ ਹਨ ਅਤੇ ਵਿਭਾਗ ਨੇ ਆਪਣੇ ਚਹੇਤੇ ਠੇਕੇਦਾਰਾਂ ਨੂੰ ਪਸ਼ੂ ਫਾਰਮਾਂ ਦਾ ਕੰਮ ਦਿੱਤਾ ਸੀ, (Roni Farm) ਜਿਸ ਵਿੱਚ ‘ਅਮਨ ਸਕਿਊਰਿਟੀ ਤੇ ਡਿਟੈਕਟਿਵ’ ਕੰਪਨੀ ਚੰਡੀਗੜ੍ਹ ਵੀ ਸ਼ਾਮਲ ਹੈ, ਇਹ ਕੰਪਨੀ ਕਰਮੀਆਂ ਦੀ ਲੁੱਟ ਲਗਾਤਾਰ ਕਰ ਰਹੀ ਹੈ ਕੋਈ ਵੀ ਕਰਮੀ 10 ਹਜ਼ਾਰ ਰੁਪਏ ਅਡਵਾਂਸ ਲੈ ਕੇ ਰੱਖਦਾ ਹੈ, ਜਿਸ ਵਿੱਚ ਪਸ਼ੂ ਪਾਲਣ ਵਿਭਾਗ ਦੇ ਉਪਰ ਤੋਂ ਲੈ ਕੇ ਖੇਤਰੀ ਅਧਿਕਾਰੀਆਂ ਦੀ ਮਿਲੀ ਭੁਗਤ ਸ਼ਾਮਲ ਹੈ ਤੇ ਇਹ ਕਰਮੀਆਂ ਦੀ ਸਾਲ 2013 ਤੋਂ ਲੁੱਟ-ਖਸੁੱਟ ਕਰਦੇ ਆ ਰਹੇ ਹਨ। ਇਸ ਮੌਕੇ ਗੌਤਮ ਭਾਰਦਵਾਜ, ਇੰਦਰਪਾਲ ਵਾਲਿਆ, ਜਸਪਾਲ ਸਿੰਘ, ਵਰਿੰਦਰ ਸਿੰਘ, ਰਾਮ ਲਾਲ ਰਾਮਾ, ਜਗਮੋਹਨ ਨੋਲੱਖਾ, ਗੁਰਦਰਸ਼ਨ ਸਿੰਘ, ਸੁਖਵਿੰਦਰ ਸਿੰਘ, ਦਵਿੰਦਰ ਸਿੰਘ ਆਦਿ ਹਾਜ਼ਰ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ