ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਨੇ ਖੂਨਦਾਨ ਕਰਕੇ ਪੂਜਨੀਕ ਬਾਪੂ ਜੀ ਨੂੰ ਦਿੱਤੀ ਸ਼ਰਧਾਂਜਲੀ

Blood Donation Camp

ਪੂਜਨੀਕ ਬਾਪੂ ਨੰਬਰਦਾਰ ਸ. ਮੱਘਰ ਸਿੰਘ ਜੀ ਦੀ ਪਵਿੱਤਰ ਯਾਦ ’ਚ ਲੱਗਿਆ ਖੂਨਦਾਨ ਕੈਂਪ

(ਸੱਚ ਕਹੂੰ ਨਿਊਜ਼) ਸਰਸਾ। ਸੱਚੇ ਰੂਹਾਨੀ ਰਹਿਬਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪੂਜਨੀਕ ਪਿਤਾ ਬਾਪੂ ਸ. ਨੰਬਰਦਾਰ ਮੱਘਰ ਸਿੰਘ ਜੀ ਦੀ 19ਵੀਂ ਪਵਿੱਤਰ ਯਾਦ (ਪਰਮਾਰਥੀ ਦਿਵਸ) ’ਚ ਵੀਰਵਾਰ ਨੂੰ ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ ’ਚ ਖੂਨਦਾਨ ਕੈਂਪ (Blood Donation Camp) ਲਾਇਆ ਗਿਆ। ਕੈਂਪ ’ਚ 159 ਯੂਨਿਟ ਖੂਨਦਾਨ ਕੀਤਾ ਗਿਆ। ਖੂਨਦਾਨ ਕੈਂਪ ਦੀ ਸ਼ੁਰੂਆਤ ਸਵੇਰੇ 9 ਵਜੇ ਡੇਰਾ ਸੱਚਾ ਸੌਦਾ ਦੇ ਚੇਅਰਮੈਂਨ ਡਾ. ਪੀਆਰ ਨੈਨ ਇੰਸਾਂ ਸਮੇਤ ਪ੍ਰਬੰਧਕੀ ਕਮੇਟੀ ਦੇ ਮੈਂਬਰਾਂ, ਭੈਣ ਹਨੀਪ੍ਰੀਤ ਜੀ ਇੰਸਾਂ, ਹਸਪਤਾਲ ਦੇ ਡਾਕਟਰਾਂ, ਸਟਾਫ ਮੈਂਬਰਾਂ ਅਤੇ ਹਾਜ਼ਰ ਖੂਨਦਾਨੀਆਂ ਨੇ ਧੰਨ-ਧੰਨ ਸਤਿਗੁਰੂ ਤੇਰਾ ਹੀ ਆਸਰਾ ਦਾ ਇਲਾਹੀ ਨਾਅਰਾ ਅਤੇ ਬੇਨਤੀ ਦਾ ਭਜਨ ਬੋਲ ਕੇ ਕੀਤੀ।

ਖੂਨਦਾਨੀਆਂ ’ਚ ਦਿਸਿਆ ਉਤਸ਼ਾਹ (Blood Donation Camp)

ਖੂੁਨਦਾਨ ਕੈਂਪ ਸਬੰਧੀ ਖੂਨਦਾਨੀਆਂ ’ਚ ਖਾਸਾ ਉਤਸ਼ਾਹ ਦੇਖਣ ਨੂੰ ਮਿਲਿਆ ਖੂਨਦਾਨ ਕੈਂਪ ’ਚ ਖੂਨਦਾਨ ਕਰਨ ਲਈ ਵੱਡੀ ਗਿਣਤੀ ’ਚ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈਲਫੇਅਰ ਫੋਰਸ ਵਿੰਗ ਦੇ ਮੈਂਬਰ ਅਤੇ ਸਾਧ-ਸੰਗਤ ਹਸਪਤਾਲ ਸਥਿਤ ਪੂਜਨੀਕ ਬਾਪੂ ਮੱਘਰ ਸਿੰਘ ਜੀ ਇੰਟਰਨੈਸ਼ਨਲ ਬਲੱਡ ਸੈਂਟਰ ਪੁੱਜੀ ਪਰ ਬਲੱਡ ਸੈਂਟਰ ਨੇ ਆਪਣੀ ਜ਼ਰੂਰਤ ਅਨੁਸਾਰ ਹੀ ਖੂੁਨ ਲਿਆ। ਇਸ ਦੇ ਨਾਲ ਹੀ ਖੂੁਨਦਾਨ ਕੈਂਪ ’ਚ ਖੂਨਦਾਨ ਕਰਨ ਵਾਲੇ ਖੂੁਨਦਾਨੀਆਂ ਨੂੰ ਬਲੱਡ ਸੈਂਟਰ ਵੱਲੋਂ ਪ੍ਰਸ਼ੰਸਾ ਪੱਤਰ, ਯਾਦ ਚਿਨ੍ਹ ਅਤੇ ਰਿਫ੍ਰੈਸ਼ਮੈਂਟ ਵੀ ਦਿੱਤੀ ਗਈ। ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ ਦੇ ਡਾਕਟਰ ਪੁਨੀਤ ਇੰਸਾਂ ਨੇ ਦੱਸਿਆ ਕਿ ਪੂਜਨੀਕ ਬਾਪੂ ਨੰਬਰਦਾਰ ਸ. ਮੱਘਰ ਸਿੰਘ ਜੀ 5 ਅਕਤੂਬਰ 2004 ਨੂੰ ਭਗਤੀ ਅਤੇ ਸਮਾਜ ਸੇਵਾ ’ਚ ਆਪਣਾ ਪੁਰਾ ਜੀਵਨ ਲਾਉਂਦੇ ਹੋਏ ਮਾਲਕ ਦੇ ਚਰਨਾਂ ’ਚ ਸੱਚਖੰਡ ਜਾ ਬਿਰਾਜੇ ਸਨ ਇਸ ਲਈ ਹਰ ਸਾਲ 5 ਅਕਤੂਬਰ ਨੂੰ ਸਾਧ-ਸੰਗਤ ਪਰਮਾਰਥੀ ਦਿਵਸ ਦੇ ਰੂਪ ’ਚ ਮਨਾਉਂਦੀ ਹੈ, ਇਸ ਦਿਨ ਡੇਰਾ ਸ਼ਰਧਾਲੂ ਖੂਨਦਾਨ ਸਮੇਤ 159 ਮਾਨਵਤਾ ਭਲਾਈ ਕਾਰਜਾਂ ’ਚ ਵਧ-ਚੜ੍ਹ ਕੇ ਹਿੱਸਾ ਲੈਂਦੀ ਹੈ।

ਸਰਸਾ : ਇਲਾਹੀ ਨਾਅਰਾ ਤੇ ਅਰਦਾਸ ਦਾ ਸ਼ਬਦ ਬੋਲ ਕੇ ਖੂਨਦਾਨ ਕੈਂਪ ਦੀ ਸ਼ੁਰੂਆਤ ਕਰਦੇ ਡੇਰਾ ਸੱਚਾ ਸੌਦਾ ਦੀ ਪ੍ਰਬੰਧਕ ਕਮੇਟੀ ਤੇ ਹੋਰ

ਜ਼ਿਕਰਯੋਗ ਹੈ ਕਿ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ਦੇ ਬਦੌਲਤ ਖੂੁਨਦਾਨ ਦੇ ਖੇਤਰ ’ਚ ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਦਾ ਕੋਈ ਸਾਨੀ ਨਹੀਂ ਹੈ ਮਰੀਜਾਂ ਦੇ ਇਲਾਜ ’ਚ ਮੱਦਦ ਲਈ ਇਹ ਹਮੇਸ਼ਾ ਖੂਨਦਾਨ ਨੂੰ ਤਿਆਰ ਰਹਿੰਦੇ ਹਨ ਇਸ ਦੇ ਚੱਲਦਿਆਂ ਪੂਜਨੀਕ ਗੁਰੂ ਜੀ ਨੇ ਇਨ੍ਹਾਂ ਨੂੰ ਟ੍ਰਿਊ ਬਲੱਡ ਪੰਪ ਦਾ ਨਾਂਅ ਦਿੱਤਾ ਹੈ। ਸਤਿਗੁਰੂ ਦੀ ਰਹਿਮਤ ਨਾਲ ਇਹ ਹੁਣ ਤੱਕ ਖੂਨਦਾਨ ਕਰਕੇ ਲੱਖਾਂ ਲੋਕਾਂ ਦਾ ਅਨਮੋਲ ਜੀਵਨ ਬਚਾ ਚੁੱਕੇ ਹਨ ਖੂਨਦਾਨ ਦੇ ਖੇਤਰ ’ਚ ਡੇਰਾ ਸੱਚਾ ਸੌਦਾ ਦਾ ਨਾਂਅ ਤਿੰਨ ਵਾਰ ਗਿਨੀਜ ਬੁੱਕ ’ਚ ਦਰਜ਼ ਹੈ।

ਸਰਸਾ :  ਖੂਨਦਾਨ ਕਰਦੀ ਹੋਈ ਸਾਧ-ਸੰਗਤ।