ਸ਼ਹੀਦ ਪਰਮਿੰਦਰ ਸਿੰਘ ਦਾ ਫੌਜੀ ਸਨਮਾਨਾਂ ਨਾਲ ਹੋਇਆ ਅੰਤਿਮ ਸਸਕਾਰ

kargil Shaheed
ਗੋਬਿੰਦਗੜ੍ਹ ਜੇਜੀਆਂ: ਸ਼ਹੀਦ ਪਰਵਿੰਦਰ ਸਿੰਘ ਨੂੰ ਅੰਤਿਮ ਸਸਕਾਰ ਮੌਕੇ ਸ਼ਰਧਾਂਜਲੀ ਭੇਂਟ ਕਰਦੇ ਹੋਏ ਫੌਜ ਦੇ ਜਵਾਨ ਅਤੇ ਵੱਡੀ ਗਿਣਤੀ ਲੋਕ।

(ਸਰਜੀਵਨ ਬਾਵਾ/ਭੀਮ ਸੈਨ) ਗੋਬਿੰਦਗੜ੍ਹ ਜੇਜੀਆਂ। ਹਲਕਾ ਦਿੜ੍ਹਬਾ ਦੇ ਪਿੰਡ ਛਾਜਲੀ ਸਮਾਓਂ ਪੱਤੀ ਵਿਖੇ ਬੀਤੇ ਦਿਨੀਂ ਕਾਰਗਿਲ (kargil Shaheed) ਵਿਖੇ ਰੁਟੀਨ ਦੀ ਟਰੇਨਿੰਗ ਦੌਰਾਨ ਸ਼ਹੀਦ ਹੋਏ ਨੌਜਵਾਨ ਪਰਮਿੰਦਰ ਸਿੰਘ (26) ਦੇ ਅੰਤਿਮ ਸੰਸਕਾਰ ਮੌਕੇ ਵੱਡੀ ਗਿਣਤੀ ਲੋਕਾਂ ਅਤੇ ਪਤਵੰਤਿਆਂ ਨੇ ਸ਼ਰਧਾਂਜਲੀ ਦਿੱਤੀ।

ਇਸ ਮੌਕੇ ਹਾਜ਼ਰ ਲੋਕਾਂ ਵੱਲੋਂ ਸ਼ਹੀਦ ਨੂੰ ਨਮ ਅੱਖਾਂ ਨਾਲ ਅੰਤਿਮ ਵਿਦਾਇਗੀ ਦਿੱਤੀ ਗਈ। ਸ਼ਹੀਦ ਦੀ ਪਤਨੀ ਗਗਨਦੀਪ ਕੌਰ, ਪਿਤਾ ਗੁਰਜੀਤ ਸਿੰਘ ਸਾਬਕਾ ਫੌਜੀ, ਮਾਤਾ ਬਲਜੀਤ ਕੌਰ, ਭਰਾ ਗੁਰਪਿੰਦਰ ਸਿੰਘ ਫੌਜੀ ਨੇ ਸ਼ਹੀਦ ਪਰਮਿੰਦਰ ਸਿੰਘ ਨੂੰ ਸਲਿਊਟ ਕਰਕੇ ਸਲਾਮੀ ਦਿੱਤੀ। ਪੂਰੇ ਫ਼ੌਜੀ ਸਨਮਾਨਾਂ ਸਮੇਤ ਧਾਰਮਿਕ ਰਹੁ ਰੀਤਾਂ ਨਾਲ ਸ਼ਹੀਦ ਪਰਮਿੰਦਰ ਸਿੰਘ ਦੀ ਚਿਖਾ ਨੂੰ ਅਗਨੀ ਸ਼ਹੀਦ ਦੇ ਪਿਤਾ ਗੁਰਜੀਤ ਸਿੰਘ ਨੇ ਦਿੱਤੀ। (kargil Shaheed) ਸ਼ਹੀਦ ਪਰਮਿੰਦਰ ਸਿੰਘ ਦੇ ਅੰਤਿਮ ਸਸਕਾਰ ਮੌਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਤਰਫ਼ੋਂ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਸੰਗਰੂਰ ਗੁਰਮੇਲ ਸਿੰਘ ਘਰਾਚੋਂ, ਪੰਜਾਬ ਦੇ ਖਜਾਨਾ ਮੰਤਰੀ ਹਰਪਾਲ ਸਿੰਘ ਚੀਮਾ ਹਲਕਾ ਵਿਧਾਇਕ ਦਿੜ੍ਹਬਾ ਵੱਲੋਂ ਓ ਐਸ ਡੀ ਤਪਿੰਦਰ ਸਿੰਘ ਸੋਹੀ ਨੇ ਸ਼ਹੀਦ ਦੀ ਦੇਹ ’ਤੇ ਰੀਥ ਰੱਖ ਕੇ ਸ਼ਰਧਾ ਦੇ ਫ਼ੁੱਲ ਭੇਂਟ ਕੀਤੇ।

ਗੁਰਮੇਲ ਸਿੰਘ ਘਰਾਚੋਂ ਨੇ ਸ਼ਹੀਦ ਦੇ ਪੀੜਤ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਇਸ ਦੁੱਖ ਦੀ ਘੜੀ ’ਚ ਮੁੱਖ ਮੰਤਰੀ ਭਗਵੰਤ ਮਾਨ ਖ਼ੁਦ ਅਤੇ ਪੰਜਾਬ ਸਰਕਾਰ ਪਰਿਵਾਰ ਦੇ ਨਾਲ ਖੜ੍ਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਸ਼ਹੀਦ ਦੇ ਸਨਮਾਨ ਅਤੇ ਸਤਿਕਾਰ ਵਜੋਂ ਹਰ ਸੰਭਵ ਮੱਦਦ ਕੀਤੀ ਜਾਵੇਗੀ।

ਇਹ ਵੀ ਪੜ੍ਹੋ: ਚਿੱਟੇ ਦੀ ਓਵਰਡੋਜ਼ ਨਾਲ ਨੌਜਵਾਨ ਦੀ ਮੌਤ

ਇਸ ਮੌਕੇ ਪਹੁੰਚੇ ਜਤਿੰਦਰ ਜੋਰਵਾਲ ਡਿਪਟੀ ਕਮਿਸ਼ਨਰ ਸੰਗਰੂਰ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸ਼ਹੀਦ ਪਰਮਿੰਦਰ ਸਿੰਘ ਛਾਜਲੀ ਦੇ ਪਰਿਵਾਰ ਨੂੰ ਇੱਕ ਕਰੋੜ ਰੁਪਏ ਸੈਕਸ਼ਨ ਕੀਤੀ ਗਈ ਹੈ ਚੈੱਕ ਦਿੱਤਾ ਜਾਵੇਗਾ ਅਤੇ ਪੰਜਾਬ ਸਰਕਾਰ ਵੱਲੋਂ ਸ਼ਹੀਦਾਂ ਦੇ ਪਰਿਵਾਰ ਨੂੰ ਜੋ ਵੀ ਸਹੂਲਤਾਂ ਮਿਲਦੀਆਂ ਹਨ ਉਹ ਵੀ ਜਲਦੀ ਮੁਹੱਈਆ ਕਰਵਾਈਆਂ ਜਾਣਗੀਆਂ।  ਇਸ ਮੌਕੇ ਭਾਰਤੀ ਫ਼ੌਜ ਦੇ ਬਿਗਲਰ ਨੇ ਮਾਤਮੀ ਧੁਨ ਵਜਾਈ ਅਤੇ ਫੌਜ ਦੇ ਜਵਾਨਾਂ ਨੇ ਹਥਿਆਰ ਉਲਟੇ ਕਰਕੇ ਗਾਰਡ ਆਫ਼ ਆਨਰ ਦਿੰਦਿਆਂ ਫ਼ਾਇਰ ਕਰਕੇ ਸ਼ਹੀਦ ਨੂੰ ਸਲਾਮੀ ਦਿੱਤੀ। ਫੌਜੀ ਅਧਿਕਾਰੀਆਂ ਨੇ ਵੀ ਰੀਥ ਰੱਖਕੇ ਸ਼ਰਧਾਂਜਲੀ ਅਰਪਿਤ ਕੀਤੀ। (kargil Shaheed)

kargil Shaheed
ਗੋਬਿੰਦਗੜ੍ਹ ਜੇਜੀਆਂ: ਸ਼ਹੀਦ ਪਰਵਿੰਦਰ ਸਿੰਘ ਨੂੰ ਅੰਤਿਮ ਸਸਕਾਰ ਮੌਕੇ ਸ਼ਰਧਾਂਜਲੀ ਭੇਂਟ ਕਰਦੇ ਹੋਏ ਫੌਜ ਦੇ ਜਵਾਨ ਅਤੇ ਵੱਡੀ ਗਿਣਤੀ ਲੋਕ।

ਇਸ ਮੌਕੇ ਐਸ.ਡੀ.ਐਮ ਸੁਨਾਮ ਰਾਜੇਸ਼ ਸ਼ਰਮਾ, ਐਸ.ਪੀ. ਰਾਕੇਸ਼ ਸ਼ਰਮਾ, ਫੌਜ ਦੇ ਸੁਪਰਡੈਂਟ ਹਰਜੀਤ ਸਿੰਘ ਦਿਉਲ, ਸੂਬੇਦਾਰ ਬੂਟਾ ਸਿੰਘ ਨੇ ਵੀ ਰੀਥਾਂ ਰੱਖੀਆਂ। ਇਸ ਮੌਕੇ ਪ੍ਰੀਤਮ ਸਿੰਘ ਪੀਤੂ ਨਗਰ ਟਰੱਸਟ ਚੇਅਰਮੈਨ, ਪਿੰਡ ਦੀ ਸਰਪੰਚ ਪਰਮਿੰਦਰ ਕੌਰ, ਰਣਜੀਤ ਸਿੰਘ ਇੰਸਾਂ ਫੌਜੀ, ਜੱਗਾ ਸਿੰਘ ਰੀਟਾਇਡ ਸੂਬੇਦਾਰ, ਹਮੀਰ ਸਿੰਘ ਰੀਟਾਇਡ ਸੂਬੇਦਾਰ, ਵਿਕਰਮ ਸਿੰਘ ਵਿੱਕੀ ਅਕਾਲੀ ਆਗੂ, ਨਿਸ਼ਾਨ ਸਿੰਘ ਬੀਕੇਓ, ਡਾ. ਸਤਿਗੁਰ ਸਿੰਘ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਛਾਜਲੀ, ਇੰਦਰਜੀਤ ਸਿੰਘ ਧਾਲੀਵਾਲ ਸਰਪੰਚ ਯੂਨੀਅਨ ਮੀਤ ਪ੍ਰਧਾਨ, ਤੇਜਾ ਸਿੰਘ ਕਮਾਲਪੁਰ, ਜ਼ਿਲ੍ਹਾ ਸਕੱਤਰ ਆਮ ਆਦਮੀ ਪਾਰਟੀ ਹਰਵਿੰਦਰ ਸਿੰਘ, ਹੋਰ ਹਸਤੀਆਂ ਅਤੇ ਵੱਡੀ ਗਿਣਤੀ ਲੋਕ ਹਾਜ਼ਰ ਸਨ।