ਹੁੰਮਸ ਭਰੀ ਗਰਮੀ ਦੇ ਬਾਵਜ਼ੂਦ ਸਾਧ-ਸੰਗਤ ਦੇ ਇਕੱਠ ਨੇ ਤੋੜੇ ਰਿਕਾਰਡ

Sadh Sangat, Record, Dera Sacha Sauda

ਜ਼ਿਲ੍ਹਾ ਪੱਧਰੀ ਨਾਮ ਚਰਚਾ ’ਚ ਹੁੰਮ-ਹੁਮਾ ਕੇ ਪੁੱਜੀ ਸਾਧ-ਸੰਗਤ | Dera Sacha Sauda

ਸਲਾਬਤਪੁਰਾ (ਸੁਰਿੰਦਰ ਪਾਲ)। ਅੱਤ ਦੀ ਗਰਮੀ ਤੇ ਹੁੰਮਸ ਦੇ ਬਾਵਜ਼ੂਦ ਅੱਜ ਸ਼ਾਹ ਸਤਿਨਾਮ ਜੀ ਰੂਹਾਨੀ ਧਾਮ ਡੇਰਾ ਰਾਜਗੜ੍ਹ ਸਲਾਬਤਪੁਰਾ (ਬਠਿੰਡਾ) ਵਿਖੇ ਸਾਧ-ਸੰਗਤ ਦੇ ਠਾਠਾਂ ਮਾਰਦੇ ਇਕੱਠ ਨੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਵਿੱਤਰ ਅਵਤਾਰ ਮਹੀਨੇ ਸਬੰਧੀ ਜ਼ਿਲ੍ਹਾ ਪੱਧਰ ’ਤੇ ਹੋਈ ਨਾਮ ਚਰਚਾ ’ਚ ਸ਼ਿਰਕਤ ਕੀਤੀ ਰਾਮ ਨਾਮ ਦੇ ਰੰਗ ’ਚ ਲਬਰੇਜ਼ ਵੱਖ-ਵੱਖ ਬਲਾਕਾਂ ਤੋਂ ਇੱਥੇ ਪੁੱਜੀ ਸਾਧ-ਸੰਗਤ ਨੇ ਭਾਰੀ ਉਤਸ਼ਾਹ ਨਾਲ ਪਵਿੱਤਰ ਅਵਤਾਰ ਮਹੀਨੇ ਦੀਆਂ ਇੱਕ ਦੂਸਰੇ ਨੂੰ ਵਧਾਈਆਂ ਦਿੱਤੀਆਂ ਇਸ ਨਾਮ ਚਰਚਾ ਦਾ ਸਮਾਂ ਭਾਵੇਂ ਦੁਪਹਿਰ 12 ਤੋਂ 2 ਵਜੇ ਤੱਕ ਦਾ ਸੀ ਪਰ ਸਾਧ-ਸੰਗਤ ਸਵੇਰ ਤੋਂ ਹੀ ਪੁੱਜਣੀ ਸ਼ੁਰੂ ਹੋ ਗਈ ਸੀ ਆਵਾਜਾਈ ਨੂੰ ਸੁਚਾਰੂ ਰੂਪ ’ਚ ਚਲਾਉਣ ਲਈ ਢੁੱਕਵੇਂ ਪ੍ਰਬੰਧ ਕੀਤੇ ਹੋਏ ਸਨ ਫਿਰ ਵੀ ਵਾਹਨਾਂ ਦੀਆਂ ਦੂਰ ਤੱਕ ਲਾਈਨਾਂ ਲੱਗੀਆਂ ਰਹੀਆਂ। (Dera Sacha Sauda)

ਇਹ ਵੀ ਪੜ੍ਹੋ : ਪੰਜਾਬ ਰੋਡਵੇਜ ਦੀ ਹੜਤਾਲ ‘ਤੇ ਨਵਾਂ ਅਪਡੇਟ, ਹੁਣੇ ਵੇਖੋ

ਸਾਧ-ਸੰਗਤ ਦੀ ਭਾਰੀ ਆਮਦ ਦੌਰਾਨ ਸ਼ਾਹ ਸਤਿਨਾਮ ਜੀ ਰੂਹਾਨੀ ਧਾਮ ਰਾਜਗੜ੍ਹ ਸਲਾਬਤਪੁਰਾ ਦੇ ਪ੍ਰਬੰਧਕਾਂ ਤੇ ਜਿੰਮੇਵਾਰਾਂ ਵੱਲੋਂ ਕੀਤੇ ਗਏ ਪ੍ਰਬੰਧ ਬੌਣੇ ਸਾਬਤ ਹੋਏ ਤੇ ਨਾਮ ਚਰਚਾ ਦੇ ਸ਼ੁਰੂ ਹੋਣ ਤੱਕ ਪੰਡਾਲ ਵਿੱਚ ਤਿਲ ਸੁੱਟਣ ਲਈ ਥਾਂ ਨਹੀਂ ਬਚੀ ਸੀ ਸਾਧ-ਸੰਗਤ ਲਈ ਠੰਢੇ ਪਾਣੀ, ਕੰਟੀਨਾਂ ਤੇ ਲੰਗਰ ਭੋਜਨ ਦੀ ਵਿਵਸਥਾ ਸੁਚੱਜੇ ਢੰਗ ਨਾਲ ਕੀਤੀ ਹੋਈ ਸੀ ਨਾਮ ਚਰਚਾ ਦੌਰਾਨ ਕਵੀਰਾਜਾਂ ਵੱਲੋਂ ਅਵਤਾਰ ਮਹੀਨੇ ਪ੍ਰਥਾਏ ਸ਼ਬਦ ਬੋਲੇ ਗਏ ਤੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਰਿਕਾਰਡਡ ਅਨਮੋਲ ਬਚਨ ਵੀ ਸਕਰੀਨਾਂ ਲਗਾ ਕੇ ਸੁਣਾਏ ਗਏ ਇਸ ਮੌਕੇ ਰਾਜਨੀਤਿਕ ਵਿੰਗ ਦੇ ਮੈਂਬਰ ਚੇਅਰਮੈਨ ਰਾਮ ਸਿੰਘ ਇੰਸਾਂ ਅਸਪਾਲ ਕਲਾਂ ਨੇ ਸਾਧ-ਸੰਗਤ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਾਧ-ਸੰਗਤ ਦੀ ਆਪਣੇ ਸਤਿਗੁਰੂ ਪ੍ਰਤੀ ਸ਼ਰਧਾ, ਦ੍ਰਿੜ ਵਿਸ਼ਵਾਸ ਤੇ ਮਾਨਵਤਾ ਭਲਾਈ ਕਾਰਜਾਂ ਪ੍ਰਤੀ ਉਤਸ਼ਾਹ ਦੀ ਜਿੰਨੀ ਪ੍ਰਸੰਸਾ ਕੀਤੀ ਜਾਵੇ ਥੋੜ੍ਹੀ ਹੈ।

ਇਹ ਵੀ ਪੜ੍ਹੋ : ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਰੂਪ ਚੰਦ ਇੰਸਾਂ ਨੇ ਗਊਸ਼ਾਲਾ ਲਈ ਹਰਾ ਚਾਰਾ ਭੇਜਿਆ

ਉਨ੍ਹਾਂ ਕਿਹਾ ਕਿ ਅੱਜ ਦਾ ਇਕੱਠ ਭਾਵੇਂ ਕੁਝ ਬਲਾਕਾਂ ਦਾ ਹੀ ਹੈ ਪਰ ਫਿਰ ਵੀ ਤਿਲ ਸੁੱਟਣ ਲਈ ਥਾਂ ਦਾ ਨਾ ਬਚਣਾ ਤੇ ਸੜਕਾਂ ’ਤੇ ਜਾਮ ਲੱਗ ਜਾਣਾ ਸਾਬਤ ਕਰਦਾ ਹੈ ਕਿ ਸਾਧ-ਸੰਗਤ ਆਪਣੇ ਮੁਰਸ਼ਦ ਦੇ ਬਚਨਾਂ ’ਤੇ ਚੱਲਦਿਆਂ ਮਾਨਵਤਾ ਭਲਾਈ ਕਾਰਜਾਂ ਲਈ ਪਹਿਲਾਂ ਨਾਲੋਂ ਵੀ ਵੱਡੇ ਜਜ਼ਬੇ ਨਾਲ ਤਿਆਰ ਬਰ ਤਿਆਰ ਹੈ ਮਨੁੱਖਤਾ ਦੀ ਸੇਵਾ ’ਚ ਲਗਾਤਾਰ ਯਤਨਸ਼ੀਲ ਰਹਿਣ ਦਾ ਸੰਦੇਸ਼ ਦਿੰਦਿਆਂ ਚੇਅਰਮੈਨ ਰਾਮ ਸਿੰਘ ਨੇ ਕਿਹਾ ਕਿ ਕੋਈ ਕੁਝ ਵੀ ਕਹਿੰਦਾ ਰਹੇ ਪਰ ਸਾਡਾ ਰਸਤਾ ਨੇਕੀ ਤੇ ਭਲਾਈ ਦਾ ਹੈ ਤੇ ਅਸੀਂ ਸਾਰਿਆਂ ਨੇ ਇਸੇ ਤਰ੍ਹਾਂ ਹੀ ਮਿਲ ਕੇ ਆਪਸੀ ਪ੍ਰੇਮ ਪਿਆਰ ਨਾਲ ਮਾਨਵਤਾ ਭਲਾਈ ਕਾਰਜ ਕਰਦੇ ਰਹਿਣਾ ਹੈ ਇਸ ਮੌਕੇ ਸਾਧ ਸੰਗਤ ਨੇ ਦੋਵੇਂ ਹੱਥ ਖੜ੍ਹੇ ਕਰਕੇ ਮਾਨਵਤਾ ਭਲਾਈ ਕਾਰਜਾਂ ਨੂੰ ਪਹਿਲਾਂ ਨਾਲੋਂ ਵੀ ਤੇਜ਼ੀ ਨਾਲ ਜਾਰੀ ਰੱਖਣ ਦਾ ਪ੍ਰਣ ਵੀ ਦੁਹਰਾਇਆ।

ਇਸ ਨਾਮ ਚਰਚਾ ਦੌਰਾਨ ਡੇਰਾ ਸੱਚਾ ਸੌਦਾ ਦੇ ਸੀਨੀਅਰ ਵਾਈਸ ਚੇਅਰਮੈਨ ਜਗਜੀਤ ਸਿੰਘ ਇੰਸਾਂ, ਸੁਖਦੇਵ ਸਿੰਘ ਇੰਸਾਂ ਪੱਖੋ, ਸਾਧ-ਸੰਗਤ ਰਾਜਨੀਤਿਕ ਵਿੰਗ ਦੇ ਮੈਂਬਰ ਬਲਰਾਜ ਸਿੰਘ ਇੰਸਾਂ ਬਾਹੋ, ਅਵਤਾਰ ਸਿੰਘ ਇੰਸਾਂ, ਸਰਪੰਚ ਪਰਮਜੀਤ ਸਿੰਘ ਨੰਗਲ, ਸ਼ਿੰਦਰਪਾਲ ਇੰਸਾਂ ਪੱਕਾ ਕਲਾਂ, 45 ਮੈਂਬਰ ਯੂਥ ਰਣਜੀਤ ਇੰਸਾਂ ਬਠਿੰਡਾ, 45 ਮੈਂਬਰ ਪੰਜਾਬ ਹਰਚਰਨ ਇੰਸਾਂ, ਸੂਰਜ ਭਾਨ ਇੰਸਾਂ, ਨਾਨਕ ਚੰਦ, ਜਗਜੀਤ ਸਿੰਘ ਬੀਜਾਪੁਰ, ਬਲਜਿੰਦਰ ਸਿੰਘ ਬਾਂਡੀ, ਗੁਰਮੇਲ ਸਿੰਘ ਇੰਸਾਂ, ਸੇਵਕ ਸਿੰਘ ਇੰਸਾਂ, ਸੰਤੋਖ ਇੰਸਾਂ, ਨੈਸ਼ਨਲ ਮੈਂਬਰ ਯੂਥ ਊਸ਼ਾ ਇੰਸਾਂ, 45 ਮੈਂਬਰ ਪੰਜਾਬ ਭੈਣਾਂ ਅਮਰਜੀਤ ਇੰਸਾਂ।

ਮਾਧਵੀ ਇੰਸਾਂ, ਮੀਨੂੰ ਇੰਸਾਂ, ਸੱÎਤਿਆ ਇੰਸਾਂ, ਚਰਨਜੀਤ ਇੰਸਾਂ, ਆਸ਼ਾ ਇੰਸਾਂ, ਪ੍ਰੇਮ ਲਤਾ ਇੰਸਾਂ, ਸੁਨੀਤਾ ਇੰਸਾਂ, ਸੁਖਵਿੰਦਰ ਇੰਸਾਂ, ਦਰਸ਼ਨਾ ਇੰਸਾਂ, ਬਿਮਲਾ ਇੰਸਾਂ ਸੁਰਿੰਦਰ ਇੰਸਾਂ, ਵੱਖ-ਵੱਖ ਬਲਾਕਾਂ ਦੇ ਜ਼ਿਲ੍ਹਾ 25 ਮੈਂਬਰ, ਜ਼ਿਲ੍ਹਾ ਸੁਜਾਨ ਭੈਣਾਂ, 15 ਮੈਂਬਰ, ਸੁਜਾਨ ਭੈਣਾਂ, ਬਲਾਕ ਭੰਗੀਦਾਸ, ਪਿੰਡਾਂ- ਸ਼ਹਿਰਾਂ ਦੇ ਭੰਗੀਦਾਸ, ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈਲਫੇਅਰ ਫੋਰਸ ਵਿੰਗ ਦੇ ਜਿੰਮੇਵਾਰ, ਸੇਵਾਦਾਰ ਭੈਣ-ਭਾਈ, ਯੂਥ ਦੇ ਜਿੰਮੇਵਾਰ ਤੇ ਸੇਵਾਦਾਰ ਭੈਣਾਂ-ਭਾਈਆਂ ਤੋਂ ਇਲਾਵਾ ਵੱਖ-ਵੱਖ ਸੰਮਤੀਆਂ ਦੇ ਜਿੰਮੇਵਾਰ ਤੇ ਵੱਡੀ ਗਿਣਤੀ ਸਾਧ-ਸੰਗਤ ਹਾਜ਼ਰ ਸੀ।

ਝਲਕੀਆਂ

  1. ਅਵਤਾਰ ਮਹੀਨੇ ਸਬੰਧੀ ਹੋਈ ਸ਼ਬਦਬਾਣੀ ਨੇ ਸਾਧ-ਸੰਗਤ ਨੂੰ ਝੂਮਣ ਲਾਇਆ
  2. ਪੰਡਾਲ ਵਿੱਚ ਥਾਂ ਨਾ ਮਿਲਣ ’ਤੇ ਸਾਧ-ਸੰਗਤ ਨੇ ਦਰੱਖਤਾਂ ਹੇਠ ਬੈਠ ਕੇ ਆਰਜੀ ਪੰਡਾਲ ’ਚ ਸੁਣੀ ਨਾਮ ਚਰਚਾ
  3. ਸੁੰਦਰ ਸਰੂਪਾਂ ਨਾਲ ਸਜੇ ਵਧਾਈ ਸੰਦੇਸ਼ਾਂ ਦੇ ਹੋਰਡਿੰਗ ਬਣੇ ਖਿੱਚ ਦਾ ਕੇਂਦਰ
  4. ਗਰਮੀ ਦੇ ਬਾਵਜ਼ੂਦ ਛੋਟੇ ਬੱਚੇ ਤੇ ਬਜ਼ੁਰਗਾਂ ਦੀ ਹਾਜ਼ਰੀ ਰਹੀ ਭਰਵੀਂ
  5. ਇਕੱਠ ਦੀਆਂ ਵੀਡੀਓ ਤੇ ਸੈਲਫੀਆਂ ਸੋਸ਼ਲ ਮੀਡੀਆਂ ’ਤੇ ਹੋਈਆਂ ਵਾਇਰਲ
  6. ਭੁੱਖੇ ਹਾਂ ਪਿਤਾ ਜੀ ਅਸੀਂ ਤੇਰੇ ਹੀ ਪਿਆਰ ਦੇ ਸ਼ਬਦ ’ਤੇ ਸਾਧ-ਸੰਗਤ ਝੂਮੀ