ਅਰਥ ਵਿਵਸਥਾ ਨੂੰ ਲੈ ਕੇ ਸਵਾਮੀ ਨੇ ਆਪਣੀ ਸਰਕਾਰ ’ਤੇ ਵਿੰਨਿ੍ਹਆ ਨਿਸ਼ਾਨਾ

Swamy, Government

ਕਿਹਾ, ਨਵੀਂ ਆਰਥਿਕ ਨੀਤੀ ਤੋਂ ਬਿਨਾ 5 ਟ੍ਰਿਲੀਅਨ ਅਰਥਵਿਵਸਥਾ ਅਸੰਭਵ | Economy

  • ਪਹਿਲੀ ਤਿਮਾਹੀ ’ਚ ਵਿਕਾਸ ਦਰ 5.8 ਫੀਸਦੀ ਤੋਂ ਘੱਟ ਕੇ 5 ਫੀਸਦੀ ਰਹਿ ਗਈ | Economy

ਨਵੀਂ ਦਿੱਲੀ (ਏਜੰਸੀ)। ਆਰਥਿਕ ਮੋਰਚੇ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਦੀ ਕਿਸੇ ਇੱਕ ਤਿਮਾਹੀ ’ਚ ਸਭ ਤੋਂ ਸੁਸਤ ਰਫ਼ਤਾਰ ਹੈ ਕੇਂਦਰੀ ਅੰਕੜੇ ਦਫ਼ਤਰ ਵੱਲੋਂ ਸ਼ੁੱਕਰਵਾਰ ਨੂੰ ਜਾਰੀ ਅੰਕੜਿਆਂ ਅਨੁਸਾਰ ਜੀਡੀਪੀ ਵਿਕਾਸ ਦਰ ਸਵਾ ਛੇ ਸਾਲਾਂ ਦੇ ਹੇਠਲੇ ਪੱਧਰ ਪੰਜ ਫੀਸਦੀ ’ਤੇ ਆ ਗਈ ਹੈ ਅਰਥਵਿਵਸਥਾ ਸਬੰਧੀ ਭਾਜਪਾ ਆਗੂ ਸੁਬਰਮਣੀਅਮ ਸਵਾਮੀ ਨੇ ਨਵੀਂ ਆਰਥਿਕ ਨੀਤੀ ’ਤੇ ਸਵਾਲ ਚੁੱਕੇ ਹਨ ਉਨ੍ਹਾਂ ਅੱਗੇ ਲਿਖਿਆ ਕਿ ਨਾ ਜੀਡੀਪੀ ਗ੍ਰੋਥ ਹੈ ਨਾ ਰੁਪਏ ਦੀ ਮਜ਼ਬੂਤੀ ਰੁਜ਼ਗਾਰ ਗਾਇਬ ਹੈ ਸੁਬਰਮਣੀਅਮ ਸਵਾਮੀ ਨੇ ਕਿਹਾ ਕਿ ਨਵੀਂ ਆਰਥਿਕ ਨੀਤੀ ਤੋਂ ਬਿਨਾ 5 ਟ੍ਰਿਲੀਅਨ ਅਰਥਵਿਵਸਥਾ ਸੰਭਵ ਨਹੀਂ ਹੈ।

ਸੁਬਰਮਣੀਅਮ ਸਵਾਮੀ ਨੇ ਕਿਹਾ ਕਿ ਸਿਰਫ਼ ਸਾਹਸ ਜਾਂ ਸਿਰਫ਼ ਗਿਆਨ ਨਾਲ ਹੀ ਅਰਥਵਿਵਸਥਾ ਨੂੰ ਨਹੀਂ ਬਚਾ ਸਕਦੇ ਇਸ ਦੇ ਲਈ ਦੋਵਾਂ ਦੀ ਲੋੜ ਹੈ ਅੱਜ ਸਾਡੇ ਕੋਲ ਦੋਵਾਂ ’ਚੋਂ ਕੋਈ ਵੀ ਨਹੀਂ ਹੈ ਅਸਲ ’ਚ ਆਰਥਿਕ ਮੋਰਚੇ ’ਤੇ ਮੋਦੀ ਸਰਕਾਰ ਨੂੰ ਝਟਕਾ ਲੱਗਿਆ ਹੈ ਦੇਸ਼ ਦੀ ਵਿਕਾਸ ਦਰ ’ਚ ਗਿਰਾਵਟ ਦਰਜ ਹੋਈ ਹੈ ਪਹਿਲੀ ਤਿਮਾਹੀ (ਅਪਰੈਲ-ਜੂਨ) ’ਚ ਵਿਕਾਸ ਦਰ 5.8 ਫੀਸਦੀ ਤੋਂ ਘੱਟ ਕੇ 5 ਫੀਸਦੀ ਹੋ ਗਈ ਹੈ ਜੇਕਰ ਸਾਲਾਨਾ ਅਧਾਰ ’ਤੇ ਤੁਲਨਾ ਕਰੀਏ ਤਾਂ ਕਰੀਬ 3 ਫੀਸਦੀ ਦੀ ਗਿਰਾਵਟ ਹੈ ਇੱਕ ਸਾਲ ਪਹਿਲਾਂ ਇਸੇ ਤਿਮਾਹੀ ’ਚ ਜੀਡੀਪੀ ਦੀ ਦਰ 8 ਫੀਸਦੀ ਸੀ ਪਿਛਲੀ ਤਿਮਾਹੀ ’ਚ ਮੈਨਯੂਫੈਕਰਿੰਗ ਸੈਕਟਰ ਦੀਆਂ ਗਤੀਵਿਧੀਆਂ ’ਚ ਗਿਰਾਵਟ ਤੇ ਖੇਤੀ ਉਤਪਾਦਨ ’ਚ ਕਮੀ ਦਾ ਜੀਡੀਪੀ ਗ੍ਰੋਥ ’ਤੇ ਜ਼ਿਆਦਾ ਅਸਰ ਹੋਇਆ।

ਭਾਜਪਾ ਸਰਕਾਰ ਨੇ ਅਰਥਵਿਵਸਥਾ ਦੀ ਹਾਲਤ ਕੀਤੀ ਪੈਂਚਰ : ਪ੍ਰਿਅੰਕਾ ਗਾਂਧੀ ਵਾਡਰਾ

ਨਵੀਂ ਦਿੱਲੀ ਕਾਂਗਰਸ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ ਨੇ ਛੋਟੇ ਘਰੇਲੂ ਉਤਪਾਦ (ਜੀਡੀਪੀ) ਦੀ ਰਫ਼ਤਾਰ ਸਵਾ ਛੇ ਸਾਲਾਂ ਦੇ ਹੇਠਲੇ ਪੱਧਰ ’ਤੇ ਆਉਣ ਸਬੰਧੀ ਨਰਿੰਦਰ ਮੋਦੀ ਸਰਕਾਰ ’ਤੇ ਅੱਜ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਅੱਛੇ ਦਿਨਾਂ ਦਾ ਡੰਕਾ ਵਜਾਉਣ ਵਾਲੀ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਨੇ ਅਰਥਵਿਵਸਥਾ ਦੀ ਹਾਲਤ ਪੈਂਚਰ ਕਰ ਦਿੱਤੀ ਹੈ ਸ੍ਰੀਮਤੀ ਵਾਡਰਾ ਨੇ ਟਵਿੱਟਰ ’ਤੇ ਲਿਖਿਆ, ‘ਜੀਡੀਪੀ ਵਿਕਾਸ ਦਰ ਤੋਂ ਸਾਫ਼ ਹੈ ਕਿ ਅੱਛੇ ਦਿਨ ਦਾ ਡੰਕਾ ਵਜਾਉਣ ਵਾਲੀ ਭਾਜਪਾ ਸਰਕਾਰ ਨੇ ਅਰਥਵਿਵਸਥਾ ਦੀ ਹਾਲਤ ਪੈਂਚਰ ਕਰ ਦਿੱਤੀ ਹੈ। (Economy)