ਬਾਦਲਾਂ ਦਾ ਘਰ ਘੇਰਨ ਜਾ ਰਹੇ ਬਹੁਜਨ ਫਰੰਟ ਦੇ ਆਗੂ ਪੁਲਿਸ ਨੇ ਘੇਰੇ

Badal House, Police

ਮਾਮਲਾ : ਤੁਗਲਕਾਬਾਦ ’ਚ ਗੁਰੂ ਰਵਿਦਾਸ ਮੰਦਰ ਢਾਹੁਣ ਦਾ | Muktsar Sahib News

ਲੰਬੀ (ਮੇਵਾ ਸਿੰਘ)। ਗੁਰੂ ਰਵਿਦਾਸ ਮੰਦਰ ਤੁਗਲਕਾਬਾਦ ਦਿੱਲੀ ਦੀ ਜਮੀਨ ਵਾਪਸ ਕਰਕੇ ਮੁੜ ਉਸਾਰੀ ਕਰਨ ਤੇ ਪਰਚੇ ਰੱਦ ਕਰਨ ਦੀ ਮੰਗ ਸਬੰਧੀ ਬਹੁਜਨ ਫਰੰਟ ਪੰਜਾਬ ਵੱਲੋਂ ਪਿੰਡ ਬਾਦਲ ਵਿਖੇ ਸਾਬਕਾ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਦੀ ਰਿਹਾਇਸ਼ ਦਾ ਘਿਰਾਓ ਪ੍ਰੋਗਰਾਮ ਸ੍ਰੀ ਮੁਕਤਸਰ ਸਾਹਿਬ ਤੇ ਬਠਿੰਡਾ ਪੁਲਿਸ ਪ੍ਰਸ਼ਾਸਨ ਨੇ ਪਿੰਡ ਬਾਦਲ ਨੂੰ ਆਉਣ ਵਾਲੇ ਸਾਰੇ ਰਸਤਿਆਂ ’ਤੇ ਸਖ਼ਤ ਨਾਕੇਬੰਦੀ ਕਰਕੇ ਅਸਫਲ ਕਰ ਦਿੱਤਾ ਪੰਜਾਬ ਦੇ ਸਾਰੇ ਜ਼ਿÇ੍ਹਲਆਂ ਤੋਂ ਵੱਡੀ ਗਿਣਤੀ ਵਿੱਚ ਪਹੁੰਚੇ ਫਰੰਟ ਦੇ ਆਗੂ ਤੇ ਵਰਕਰਾਂ ਨੂੰ ਪਹਿਲਾਂ ਬਠਿੰਡਾ ਪੁਲਿਸ ਨੇ ਕਾਲਝਰਾਨੀ ਪਿੰਡ ਰੋਕਕੇ ਉਨ੍ਹਾਂ ਦੇ ਵਾਹਨਾਂ ਨੂੰ ਉੱਥੇ ਹੀ ਰੋਕ ਲਿਆ। ਰਸਤੇ ’ਚ ਹੀ ਘੇਰੇ ਜਾਣ ਤੋਂ ਬਾਅਦ ਫਰੰਟ ਦੇ ਆਗੂਆਂ ਤੇ ਵਰਕਰਾਂ ਨੇ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਤੇ ਬਾਦਲ ਪਰਿਵਾਰ ਖਿਲਾਫ ਨਾਅਰੇਬਾਜੀ ਕਰਦੇ ਹੋਏ ਪੈਦਲ ਹੀ ਪਿੰਡ ਬਾਦਲ ਵੱਲ ਚਾਲੇ ਪਾ ਦਿੱਤੇ। (Muktsar Sahib News)

ਸ੍ਰੀ ਮੁਕਤਸਰ ਸਾਹਿਬ ਤੇ ਬਠਿੰਡਾ ਪੁਲਿਸ ਨੇ ਪਿੰਡ ਬਾਦਲ ਦੇ ਬਾਹਰ ਲਾਏ ਗਏ ਪੁਲਿਸ ਨਾਕੇ ’ਤੇ ਹੀ ਇਨ੍ਹਾਂ ਨੂੰ ਰੋਕ ਲਿਆ ਫਰੰਟ ਦੇ ਇਹ ਆਗੂ ਤੇ ਵਰਕਰ ਪਿੰਡ ਬਾਦਲ ਦੇ ਬਾਹਰਲੇ ਪਾਸੇ ਬਠਿੰਡਾ ਰੋਡ ’ਤੇ ਹੀ ਰੋਸ ਧਰਨਾ ਲਾਕੇ ਬੈਠ ਗਏ। ਰੋਸ ਧਰਨੇ ਨੂੰ ਸੰਬੋਧਨ ਕਰਦਿਆਂ ਵੱਖ-ਵੱਖ ਆਗੂਆਂ ਨੇ ਗੁਰੂ ਰਵੀਦਾਸ ਦੇ ਮੰਦਰ ਨੂੰ ਢਾਹੁਣ ਲਈ ਕੇਂਦਰ ਦੀ ਮੋਦੀ ਸਰਕਾਰ ਨੂੰ ਸਿੱਧੇ ਤੌਰ ’ਤੇ ਜਿੰਮੇਵਾਰ ਦੱਸਿਆ। ਬੁਲਾਰਿਆਂ ਦਾ ਕਹਿਣਾ ਸੀ ਕਿ ਉਹ ਗੁਰੂ ਰਵੀਦਾਸ ਦਾ ਮੰਦਰ ਉਸੇ ਜਗ੍ਹਾ ਬਣਾਉਣ ਲਈ ਹਰ ਤਰ੍ਹਾਂ ਦੀ ਕੁਰਬਾਨੀ ਕਰਨ ਤੋਂ ਵੀ ਪਿੱਛੇ ਨਹੀਂ ਹਟਣਗੇ। (Muktsar Sahib News)

ਮੁੱਖ ਬੁਲਾਰਿਆਂ ਵਿੱਚ ਸੁਖਵਿੰਦਰ ਸਿੰਘ ਕੋਟਲੀ ਜਨਰਲ ਸਕੱਤਰ ਪੰਜਾਬ( ਬਸਪਾ) ਕੁਲਦੀਪ ਸਿੰਘ ਜਨਰਲ ਸਕੱਤਰ ਪੰਜਾਬ, ਮੇਜਰ ਸਿੰਘ ਜਿਲਾ ਪ੍ਰਧਾਨ ਬਠਿੰਡਾ ਬਹੁਜਨ ਪਾਰਟੀ, ਦਰਸ਼ਨ ਸਿੰਘ ਸੀਨੀਅਰ ਮੀਤ ਪ੍ਰਧਾਨ, ਕੁਲਵੰਤ ਸਿੰਘ ਹਲਕਾ ਇੰਚਾਰਜ ਮਹਿਲ ਕਲਾਂ, ਰਮੇਸ਼ ਰੱਖੜਾ ਆਦਿ ਨੇ ਬੀਬਾ ਹਰਸਿਮਰਤ ਕੌਰ ਬਾਦਲ ਖਿਲਾਫ ਜੰਮਕੇ ਨਾਅਰੇਬਾਜ਼ੀ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਕੇਦਰੀ ਮੰਤਰੀ ਦੀ ਹੈਸੀਅਤ ਵਿੱਚ ਗੁਰੂ ਰਵੀਦਾਸ ਮੰਦਰ ਦੁਬਾਰਾ ਬਣਾਉਣ ਦਾ ਸਹੀ ਪੱਖ ਮੋਦੀ ਸਰਕਾਰ ਅੱਗੇ ਨਹੀਂ ਰੱਖਿਆ।

ਬਿਨਾਂ ਮੰਗ ਪੱਤਰ ਦਿੱਤਿਆਂ ਹੀ ਧਰਨਾ ਕੀਤਾ ਸਮਾਪਤ | Muktsar Sahib News

ਧਰਨਾਕਾਰੀ ਆਪਣਾ ਮੰਗ ਪੱਤਰ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਡਿਪਟੀ ਕਮਿਸ਼ਨਰ ਨੂੰ ਦੇਣਾ ਚਾਹੁੰਦੇ ਸਨ ਪਰੰਤੂ ਡਿਪਟੀ ਕਮਿਸ਼ਨਰ ਹੋਰ ਰੁਝੇਵਿਆਂ ’ਚ ਰੁਝੇ ਹੋਣ ਕਾਰਨ ਧਰਨੇ ਵਾਲੀ ਜਗ੍ਹਾ ਨਾ ਪਹੁੰਚ ਸਕੇ। ਪ੍ਰਸ਼ਾਸਨਿਕ ਅਧਿਕਾਰੀਆਂ ਨੇ ਧਰਨਾਕਾਰੀਆਂ ਨੂੰ ਕਿਹਾ ਕਿ ਉਹ ਆਪਣਾ ਮੰਗ ਪੱਤਰ ਗੋਪਾਲ ਸਿੰਘ ਐੱਸਡੀਐੱਮ ਮਲੋਟ ਨੂੰ ਸੌਂਪ ਦੇਣ, ਪਰੰਤੂ ਧਰਨਾਕਾਰੀ ਨਹੀਂ ਮੰਨੇ ਤੇ ਬਿਨਾ ਮੰਗ ਪੱਤਰ ਦਿੱਤਿਆਂ ਹੀ ਰੋਸ ਧਰਨਾ ਸਮਾਪਤ ਕਰਕੇ ਚਲੇ ਗਏ। (Muktsar Sahib News)

ਮੌਜ਼ੂਦਾ ਸਰਕਾਰ ਖਿਲਾਫ਼ ਨਹੀਂ ਕੀਤੀ ਨਾਅਰੇਬਾਜ਼ੀ | Muktsar Sahib News

ਇਸ ਰੋਸ ਪ੍ਰਦਰਸ਼ਨ ਦੌਰਾਨ ਮੁਜ਼ਾਹਰਾਕਾਰੀਆਂ ਨੇ ਮੌਜੂਦਾ ਪੰਜਾਬ ਸਰਕਾਰ ਖਿਲਾਫ ਕੋਈ ਜਿਆਦਾ ਟਿੱਪਣੀ ਨਹੀਂ ਕੀਤੀ, ਸਗੋਂ ਹਾਸੋਹੀਣੀ ਗੱਲ ਇਹ ਰਹੀ ਕਿ ਧਰਨਾਕਾਰੀ ਬਾਦਲ ਸਰਕਾਰ ਮੁਰਦਾਬਾਦ ਦੇ ਨਾਅਰੇ ਲਗਾ ਰਹੇ ਸਨ ਧਰਨਾਕਾਰੀਆਂ ਆਖਰ ਵਿੱਚ ਕਿਹਾ ਫਰੰਟ ਵੱਲੋਂ 2 ਸਤੰਬਰ ਤੋਂ 5 ਸਤੰਬਰ ਤੱਕ ਸਾਰੇ ਦੇਸ਼ ਅੰਦਰ ਜ਼ਿਲ੍ਹਾ ਹੈਡਕੁਆਟਰਾਂ, ਤਹਿਸੀਲ ਪੱਧਰ ਤੇ ਸਬ ਤਹਿਸੀਲ ਪੱਧਰ ’ਤੇ ਰੋਸ ਧਰਨੇ ਦਿੱਤੇ ਜਾਣਗੇ। (Muktsar Sahib News)