ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਨੇ ਬੀੜ ‘ਚ ਗਊਆਂ ਦੀ ਭੁੱਖ ਮਿਟਾਈ

ਲਗਾਤਾਰ 15 ਦਿਨ ਪਾਇਆ ਜਾਵੇਗਾ ਸੈਂਕੜੈ ਗਊਆਂ ਨੂੰ ਹਰਾ-ਚਾਰਾ

ਪਟਿਆਲਾ, (ਖੁਸ਼ਵੀਰ ਸਿੰਘ ਤੂਰ)। ਇੱਥੇ ਡਕਾਲਾ ਰੋਡ ‘ਤੇ ਸਥਿੱਤ ਬੀੜ ਵਿਖੇ ਬਲਾਕ ਪਟਿਆਲਾ ਦੇ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵੱਲੋਂ ਸੈਂਕੜੇ ਗਊਆਂ ਦੀ ਭੁੱਖ ਮਿਟਾਉਣ ਲਈ ਹਰਾ-ਚਾਰਾ ਪਾਇਆ ਗਿਆ। ਇਨ੍ਹਾਂ ਗਊਆਂ ਲਈ ਇਹ ਹਰੇ-ਚਾਰੇ ਦੀ ਸੇਵਾ ਲਗਾਤਾਰ 15 ਦਿਨ ਜਾਰੀ ਰਹੇਗੀ। ਇਸ ਤੋਂ ਇਲਾਵਾ ਇੱਥੇ ਹੀ ਬੀੜ ਵਿੱਚ ਬਾਂਦਰਾਂ ਲਈ ਵੀ ਬ੍ਰੈੱਡ ਆਦਿ ਸਮਾਨ ਦਾ ਪ੍ਰਬੰਧ ਕੀਤਾ ਗਿਆ।

ਜਾਣਕਾਰੀ ਅਨੁਸਾਰ ਬਲਾਕ ਪਟਿਆਲਾ ਦੀ ਸਾਧ-ਸੰਗਤ ਤੇ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈੱਲਫੇਅਰ ਫੋਰਸ ਵੱਲੋਂ ਲਾਕਡਾਊਨ ਅਤੇ ਕੋਰੋਨਾ ਸੰਕਟ ਦੌਰਾਨ ਲਗਾਤਾਰ ਸਮਾਜ ਭਲਾਈ ਦੇ ਕੰਮਾਂ ਵਿੱਚ ਡਟੀ ਹੋਈ ਹੈ। ਇਸੇ ਤਹਿਤ ਹੀ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰਾਂ ਵੱਲੋਂ ਬੀੜ ਵਿਖੇ ਅਨੇਕਾਂ ਗਊਆਂ ਦੇ ਚਾਰੇ ਦਾ ਪ੍ਰਬੰਧ ਕੀਤਾ ਗਿਆ ਅਤੇ ਟਰਾਲੀ ਰਾਹੀਂ ਬੀੜ ਵਿੱਚ ਗਊਆਂ ਨੂੰ ਹਰਾ ਚਾਰਾ ਪਾਇਆ ਗਿਆ।

ਇਸ ਮੌਕੇ ਦੇਖਿਆ ਗਿਆ ਕਿ ਗਊਆਂ ਵੱਲੋਂ ਭੱਜ ਕੇ ਹਰੇ ਚਾਰੇ ਦਾ ਸੇਵਨ ਕੀਤਾ ਜਾ ਰਿਹਾ ਸੀ। 45 ਮੈਂਬਰ ਹਰਮਿੰਦਰ ਨੋਨਾ ਨੇ ਦੱਸਿਆ ਕਿ ਇਹ ਬੀੜ ਅੰਦਰ ਗਊਆਂ ਨੂੰ ਹਰਾ ਚਾਰਾ ਦਾ ਲਗਾਤਾਰ 15 ਦਿਨ ਪਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾ ਵੀ ਸੇਵਾਦਾਰਾਂ ਵੱਲੋਂ ਇੱਥੇ ਹਰੇ ਚਾਰੇ ਦੀ ਸੇਵਾ ਕੀਤੀ ਜਾਂਦੀ ਰਹੀ ਹੈ। ਲੋਕਡਾਊਨ ਅਤੇ ਕਰਫਿਊ ਵਿੱਚ ਸਾਧ ਸੰਗਤ ਵੱਲੋਂ 1 ਹਜ਼ਾਰ ਯੂਨਿਟ ਤੋਂ ਵੱਧ ਖੂਨਦਾਨ ਦਿੱਤਾ ਜਾ ਚੁੱਕਾ ਹੈ ਅਤੇ ਸੈਕੜੇ ਲੋੜਵੰਦਾਂ ਨੂੰ ਰਾਸ਼ਨ ਮੁਹੱਈਆ ਕਰਵਾਇਆ ਗਿਆ ਹੈ।

ਇਸ ਮੌਕੇ 45 ਮੈਂਬਰ ਕਰਨਪਾਲ ਪਟਿਆਲਾ, ਪੰਦਰ੍ਹਾਂ ਮੈਂਬਰ ਮਲਕੀਤ ਸਿੰਘ, ਮਾਮਚੰਦ, ਨਾਨਕ ਇੰਸਾਂ, ਗੁਰਵਿੰਦਰ ਮੱਖਣ, ਗੰਗਾ ਰਾਮ, ਮਹਿੰਦਰਪਾਲ ਸੈਂਟੀ, ਅਸੋਕ, ਹਰਵਿੰਦਰ ਇੰਸਾਂ, ਹੈਪੀ ਇੰਸਾਂ, ਪਰਮਜੀਤ ਇੰਸਾਂ, ਜਸਵਿੰਦਰ ਇੰਸਾਂ, ਸਨੀ, ਸਮਰੀਨ, ਜੱਸੀ ਇੰਸਾਂ, ਲਖਵਿੰਦਰ ਇੰਸਾਂ, ਮਾਨਵ ਇੰਸਾਂ ਆਦਿ ਹਾਜ਼ਰ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ