ਡੇਂਗੂ ਪੀੜਤਾਂ ਲਈ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਫਿਰ ਬਣੇ ਮਸੀਹਾ

ਡੇਂਗੂ ਪੀੜਤਾਂ ਲਈ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਫਿਰ ਬਣੇ ਮਸੀਹਾ

ਸਰਸਾ (ਸੱਚ ਕਹੂੰ ਨਿਊਜ਼)। ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਇੱਕ ਵਾਰ ਫਿਰ ਮਸੀਹਾ ਬਣ ਕੇ ਸਾਹਮਣੇ ਆ ਰਹੇ ਹਨ। ਕੋਰੋਨਾ ਮਹਾਮਾਰੀ ਤੋਂ ਬਾਅਦ ਹੁਣ ਡੇਂਗੂ ਦਾ ਹਾਹਾਕਾਰ ਮਚਿਆ ਹੋਇਆ ਹੈ। ਇਸ ਦੌਰਾਨ ਡੇਰਾ ਪੈਰੋਕਾਰ ਲੋਕਾਂ ਦੀ ਜਾਨ ਬਚਾਉਣ ਲਈ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਡੇਂਗੂ ਦੇ ਮਰੀਜ਼ਾਂ ਲਈ ਲਗਾਤਾਰ ਖੂਨਦਾਨ ਕਰ ਰਹੇ ਹਨ। ਸਰਸਾ ਬਲਾਕ ਦੇ ਸੇਵਾਦਾਰ ਪਿਛਲੇ 15 ਦਿਨਾਂ ਤੋਂ ਸ਼ਾਹ ਸਤਨਾਮ ਜੀ ਸਪੈਸ਼ਲਿਟੀ ਹਸਪਤਾਲ ਵਿੱਚ ਸਥਿਤ ਪੂਜਾ ਬਾਪੂ ਮੱਘਰ ਸਿੰਘ ਜੀ ਇੰਟਰਨੈਸ਼ਨਲ ਬਲੱਡ ਬੈਂਕ ਵਿੱਚ ਜਾ ਕੇ ਰੋਜ਼ਾਨਾ ਖੂਨਦਾਨ ਕਰ ਰਹੇ ਹਨ।

ਬਲਾਕ ਦੀ ਮੈਡੀਕਲ ਕਮੇਟੀ ਦੇ ਜ਼ਿੰਮੇਵਾਰ ਪ੍ਰੇਮ ਗਾਂਧੀ ਇਨਸਾਨ ਨੇ ਦੱਸਿਆ ਕਿ ਖੂਨਦਾਨ ਕਰਨ ਲਈ ਜ਼ੋਨ ਵਾਰ ਖੂਨਦਾਨ ਕਰਨ ਵਾਲਿਆਂ ਦੀ ਡਿਊਟੀ ਲਗਾਈ ਗਈ ਹੈ। ਇਸ ਤੋਂ ਇਲਾਵਾ ਵੱਖ ਵੱਖ ਬਲੱਡ ਗWੱਪਾਂ ਦੇ ਦਾਨੀਆਂ ਵੱਲੋਂ ਬਲੱਡ ਬੈਂਕ ਵਿੱਚ ਜਾ ਕੇ ਐਮਰਜੈਂਸੀ ਵਿੱਚ ਲੋੜ ਅਨੁਸਾਰ ਖੂਨ ਅਤੇ ਐਸਡੀਪੀ ਖੂਨਦਾਨ ਕਰਨ ਲਈ ਕੀਰਤੀਨਗਰ ਜ਼ੋਨ ਨੰਬਰ 1 ਤੋਂ ਰਾਜੂ, ਨਰੇਸ਼ ਗਿਰਧਰ, ਲਕਸ਼ਮਣ, ਆਕਾਸ਼ ਮਿੱਤਲ, ਵਿਵੇਕ, ਹਰਪ੍ਰੀਤ, ਊਸ਼ਾ ਰਾਣੀ, ਗੁਰਪ੍ਰੀਤ, ਪੂਜਾ, ਰਾਜੀਵ ਅਤੇ ਨਰੇਸ਼ ਸੁੰਦਰੀਵਾਲ ਪਹੁੰਚੇ।

ਖੂਨਦਾਨ ਕਰਕੇ ਮਨੁੱਖਤਾ ਦਾ ਫਰਜ਼ ਨਿਭਾਉਂਦੇ ਹੋਏ ਡੇਰਾ ਪੈਰੋਕਾਰ

ਪਿੰਡ ਦੇਸੂ ਮਲਕਾਣਾ ਵਿੱਚ ਸਾਧ ਸੰਗਤ ਨੇ ਲਗਾਇਆ ਖੂਨਦਾਨ ਕੈਂਪ, 104 ਯੂਨਿਟ ਖੂਨਦਾਨ

ਸੱਚ ਕਹੂੰ, ਰਾਜੂ,। ਟਰੂ ਬਲੱਡ ਪੰਪ ਦੇ ਨਾਂਅ ਨਾਲ ਮਸ਼ਹੂਰ ਡੇਰਾ ਸੱਚਾ ਸੌਦਾ ਦੇ ਪੈਰੋਕਾਰ ਡੇਂਗੂ ਪੀੜਤਾਂ ਲਈ ਖੂਨਦਾਨ ਕਰਕੇ ਮਨੁੱਖਤਾ ਦਾ ਫਰਜ਼ ਨਿਭਾ ਰਹੇ ਹਨ। ਇਸੇ ਤਹਿਤ ਐਤਵਾਰ ਨੂੰ ਬਲਾਕ ਸ਼੍ਰੀ ਜਲਾਲਆਣਾ ਸਾਹਿਬ ਦੀ ਸਾਧ ਸੰਗਤ ਵੱਲੋਂ ਪਿੰਡ ਦੇਸੂ ਮਲਕਾਣਾ ਵਿਖੇ ਖੂਨਦਾਨ ਕੈਂਪ ਲਗਾਇਆ ਗਿਆ। ਕੈਂਪ ਵਿੱਚ 104 ਯੂਨਿਟ ਖੂਨਦਾਨ ਕੀਤਾ ਗਿਆ। ਕੈਂਪ ਦੀ ਸ਼ੁਰੂਆਤ ਬਲਾਕ ਸਮਿਤੀ ਅਤੇ ਸਾਧ ਸੰਗਤ ਵੱਲੋਂ ‘ਇਲਾਹੀ’ ਦੇ ਨਾਅਰੇ ਨਾਲ ਕੀਤੀ ਗਈ। ਖੂਨ ਇਕੱਤਰ ਕਰਨ ਲਈ ਪੂਜਾ ਬਾਪੂ ਮੱਘਰ ਸਿੰਘ ਜੀ ਇੰਟਰਨੈਸ਼ਨਲ ਬਲੱਡ ਬੈਂਕ ਦੀ ਟੀਮ ਕੈਂਪ ਵਿੱਚ ਪਹੁੰਚੀ। ਇਸ ਮੌਕੇ ਹਾਜ਼ਰ ਖੂਨਦਾਨੀਆਂ ਨੂੰ ਸੰਬੋਧਨ ਕਰਦਿਆਂ ਡਾ. ਸੰਦੀਪ ਭਾਦੂ ਨੇ ਕਿਹਾ ਕਿ ਇਸ ਸਮੇਂ ਡੇਂਗੂ ਦਾ ਪ੍ਰਕੋਪ ਵੱਧ ਰਿਹਾ ਹੈ। ਜਿਸ ਕਾਰਨ ਖੂਨ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ।

ਅਜਿਹੀ ਸਥਿਤੀ ਵਿੱਚ, ਡੇਰਾ ਸੱਚਾ ਸੌਦਾ ਦੇ ਪੈਰੋਕਾਰ ਡੇਂਗੂ ਪੀੜਤਾਂ ਲਈ ਲਗਾਤਾਰ ਖੂਨ ਦਾਨ ਕਰਕੇ ਜੀਵਨ ਬਚਾਉਣ ਵਾਲੇ ਬਣ ਰਹੇ ਹਨ। ਉਨ੍ਹਾਂ ਕਿਹਾ ਕਿ ਸਾਧੑਸੰਗਤ ਥਾਂ ਥਾਂ ਖੂਨਦਾਨ ਕਰਕੇ ਮਨੁੱਖਤਾ ਦੀ ਸੇਵਾ ਵਿੱਚ ਆਪਣਾ ਅਹਿਮ ਯੋਗਦਾਨ ਪਾ ਰਹੀ ਹੈ। ਕੈਂਪ ਵਿੱਚ ਸਾਧ ਸੰਗਤ ਤੋਂ ਇਲਾਵਾ ਪਿੰਡ ਦੇ ਕਈ ਨੌਜਵਾਨਾਂ ਨੇ ਵੀ ਖੂਨਦਾਨ ਕਰਕੇ ਇਸ ਪੁੰਨ ਦੇ ਕਾਰਜ ਵਿੱਚ ਯੋਗਦਾਨ ਪਾਇਆ। ਲੋਕਾਂ ਨੇ ਸਾਧ ਸੰਗਤ ਵੱਲੋਂ ਲਗਾਏ ਗਏ ਖੂਨਦਾਨ ਕੈਂਪ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਡੇਰਾ ਸੱਚਾ ਸੌਦਾ ਦੇ ਪੈਰੋਕਾਰ ਸੰਕਟ ਦੀ ਘੜੀ ਵਿੱਚ ਲੋਕਾਂ ਦੀ ਮਦਦ ਲਈ ਤਿਆਰ ਹਨ। ਇਸ ਮੌਕੇ ਬਲਾਕ ਸਮਿਤੀ ਦੇ ਸਮੂਹ ਮੈਂਬਰ ਅਤੇ ਵੱਡੀ ਗਿਣਤੀ ਵਿੱਚ ਸਾਧ ਸੰਗਤ ਹਾਜ਼ਰ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ