ਭਾਖੜਾ ਨਹਿਰ ’ਚ ਡਿੱਗੀ ਗਾਂ ਨੂੰ ਡੇਰਾ ਸ਼ਰਧਾਲੂਆਂ ਨੇ ਸੁਰੱਖਿਅਤ ਬਾਹਰ ਕੱਢਿਆ

Welfare Work
ਘੱਗਾ : ਭਾਖੜਾ ਨਹਿਰ ਵਿੱਚ ਡਿੱਗੀ ਗਾਂ ਨੂੰ ਬਾਹਰ ਕੱਢਦੇ ਹੋਏ ਜਰਨੈਲ ਸਿੰਘ ਇੰਸਾਂ ਤੇ ਸਾਥੀ। ਤਸਵੀਰ:  ਮਨੋਜ ਗੋਇਲ

(ਮਨੋਜ ਗੋਇਲ) ਘੱਗਾ। ਭਾਖੜਾ ਨਹਿਰ ਵਿੱਚ ਡਿੱਗੀ ਇੱਕ ਗਾਂ ਨੂੰ ਇੱਕ ਡੇਰਾ ਸ਼ਰਧਾਲੂ ਨੇ ਆਪਣੀ ਜਾਨ ’ਤੇ ਖੇਡ ਕੇ ਗਾਂ ਨੂੰ ਬਚਾਇਆ। ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਬਲਾਕ ਮਵੀ ਕਲਾਂ ਦੇ ਪ੍ਰੇਮੀ ਸੇਵਕ ਬਲਵੀਰ ਸਿੰਘ ਇੰਸਾਂ ਧਨੇਠਾ ਨੇ ਦੱਸਿਆ ਕਿ ਭਾਖੜਾ ਨਹਿਰ ਵਿੱਚ ਇੱਕ ਗਾਂ ਜੋ ਕਿ ਕਾਫੀ ਦੂਰ ਤੋਂ ਰੁੜਦੀ ਹੋਈ ਆ ਰਹੀ ਸੀ ਅਤੇ ਲਗਾਤਾਰ ਬਾਹਰ ਨਿਕਲਣ ਦੀ ਕੋਸ਼ਿਸ਼ ਕਰ ਰਹੀ ਸੀ, ਪਰ ਕਿਸੇ ਨੇ ਵੀ ਇਸ ਨੂੰ ਬਾਹਰ ਕੱਢਣ ਦੀ ਹਿੰਮਤ ਨਾ ਦਿਖਾਈ।

ਇਹ ਵੀ ਪੜ੍ਹੋ: ਬਾਰਾਂਦਾਰੀ ਬਾਗ ਵਿਖੇ ਗੁਲਦਾਉਦੀ ਸ਼ੋਅ ਤੇ ਅਮਰੂਦ ਮੇਲੇ ਦਾ ਉਦਘਾਟਨ

ਜਦੋਂ ਡੇਰਾ ਸ਼ਰਧਾਲੂ ਜਰਨੈਲ ਸਿੰਘ ਇੰਸਾਂ ਵਾਸੀ ਮਵੀਕਲਾਂ ਨੂੰ ਪਤਾ ਲੱਗਿਆ ਤਾਂ ਉਨ੍ਹਾਂ ਨੇ ਮੌਕੇ ’ਤੇ ਹੀ ਨਹਿਰ ਵਿੱਚ ਛਾਲ ਮਾਰ ਕੇ ਰੱਸਿਆ ਦੀ ਮੱਦਦ ਨਾਲ ਆਪਣੇ ਹੋਰ ਸਾਥੀਆਂ ਸਮੇਤ ਗਾਂ ਨੂੰ ਸੁਰੱਖਿਤ ਬਾਹਰ ਕੱਢ ਲਿਆਂਦਾ। ਇਸ ਮਹਾਨ ਕਾਰਜ ਦੀ ਸਥਾਨਕ ਪਿੰਡਾਂ ਅੰਦਰ ਭਰਪੂਰ ਸ਼ਲਾਘਾ ਦੇਖਣ ਨੂੰ ਮਿਲੀ।