ਦੇਵੀਗੜ੍ਹ ਮੰਡਲ ਅੱਗੇ ਜਲ ਸਰੋਤ ਮੁਲਾਜ਼ਮਾਂ ਨੇ ਦਿੱਤਾ ਧਰਨਾ

Devigarh Mandal
ਪਟਿਆਲਾ : ਦੇਵੀਗੜ੍ਹ ਮੰਡਲ ਅੱਗੇ ਜਲ ਸਰੋਤ ਮੁਲਾਜ਼ਮਾਂ ਵੱਲੋਂ ਲਗਾਏ ਧਰਨੇ ਨੂੰ ਸੰਬੋਧਨ ਕਰਦੇ ਹੋਏ ਮੁਲਾਜ਼ਮ ਆਗੂ।

ਜਥੇਬੰਦੀ ਦਾ ਵਫਦ ਕੈਬਨਿਟ ਮੰਤਰੀ ਚੇਤਨ ਸਿੰਘ ਜੋੜਾਮਾਜਰਾ ਨੂੰ ਮਿਲਿਆ

(ਸੱਚ ਕਹੂੰ ਨਿਊਜ) ਪਟਿਆਲਾ। ਜਲ ਸਰੋਤ ਵਿਭਾਗ ਦੇਵੀਗੜ੍ਹ ਮੰਡਲ (Devigarh Mandal) ਦੇ ਕਾਰਜਕਾਰੀ ਇੰਜੀਨੀਅਰ ਵੱਲੋਂ ਫੀਲਡ ਮੁਲਾਜਮਾਂ ਦੀਆਂ ਮੰਗਾਂ ਦਾ ਹੱਲ ਨਾ ਕਰਨ ਦੇ ਅੜੀਅਲ ਵਤੀਰੇ ਖਿਲਾਫ਼ ਅੱਜ ਪੀ.ਡਬਲਯੁ.ਡੀ.ਫ਼ੀਲਡ ਅਤੇ ਵਰਕਸ਼ਾਪ ਵਰਕਰਜ਼ ਯੂਨੀਅਨ ਜੋਨ ਪਟਿਆਲਾ ਦੀ ਅਗਵਾਈ ਵਿੱਚ ਜਲ ਸਰੋਤ ਵਿਭਾਗ ਦੇ ਫੀਲਡ ਕਾਮਿਆਂ ਨੇ ਦੇਵੀਗੜ੍ਹ ਮੰਡਲ ਦਫਤਰ ਅੱਗੇ ਵਿਸ਼ਾਲ ਰੋਸ ਧਰਨਾ ਦਿੱਤਾ ਅਤੇ ਇਨ੍ਹਾਂ ਮੰਗਾਂ ਦੇ ਹੱਲ ਸਬੰਧੀ ਜਲ ਸਰੋਤ ਵਿਭਾਗ ਦੇ ਕੈਬਨਿਟ ਮੰਤਰੀ ਚੇਤਨ ਸਿੰਘ ਜੋੜਾਮਾਜਰਾ ਨੂੰ ਜਥੇਬੰਦੀ ਦੇ ਵਫਦ ਨੇ ਮਿਲ ਕੇ ਮੰਗ ਪੱਤਰ ਵੀ ਦਿੱਤਾ।

ਇਸ ਮੌਕੇ ਰੋਸ ਧਰਨੇ ਨੂੰ ਸੰਬੋਧਨ ਕਰਦਿਆਂ ਜੋਨ ਪਟਿਆਲਾ ਦੇ ਪ੍ਰਧਾਨ ਜਸਵੀਰ ਸਿੰਘ ਖੋਖਰ, ਜਨਰਲ ਸਕੱਤਰ ਲਖਵਿੰਦਰ ਸਿੰਘ ਖਾਨਪੁਰ, ਸੂਬਾ ਆਗੂ ਦਰਸ਼ਨ ਸਿੰਘ ਬੇਲੂਮਾਜਰਾ, ਹਰਬੀਰ ਸਿੰਘ ਸੁਨਾਮ, ਬਲਵਿੰਦਰ ਸਿੰਘ ਮੰਡੋਲੀ, ਪ੍ਰਕਾਸ਼ ਸਿੰਘ ਗੰਡਾਖੇੜੀ, ਕੁਲਦੀਪ ਸਿੰਘ ਘੱਗਾ ਅਤੇ ਹਰਦੇਵ ਸਿੰਘ ਸਮਾਣਾ ਨੇ ਦੱਸਿਆ ਕਿ ਫੀਲਡ ਵਿੱਚ ਕੰਮ ਕਰਦੇ ਗੇਜ ਰੀਡਰਾਂ, ਬੇਲਦਾਰ ਅਤੇ ਮੇਟਾਂ ਨੂੰ ਐਮਰਜੈਸੀ ਹਾਲਾਤ ਵਿੱਚ ਵੀ ਕੱਚੀ ਜਾਂ ਪੱਕੀ ਛੁੱਟੀ ਨਹੀਂ ਦਿੱਤੀ ਜਾ ਰਹੀ ਤੇ ਨਾ ਹੀ ਹਫਤਾਵਾਰੀ ਰੈਸਟ ਦਿੱਤੀ ਜਾ ਰਹੀ ਹੈ ਅਤੇ ਗੇਜ ਰੀਡਰਾਂ ਵਿੱਚ ਕੰਮ ਦੀ ਵੰਡ ਵੀ ਬਰਾਬਰ ਨਹੀਂ ਕੀਤੀ ਜਾ ਰਹੀ। Devigarh Mandal

ਇਹ ਵੀ ਪੜ੍ਹੋ: ਬਾਰਾਂਦਾਰੀ ਬਾਗ ਵਿਖੇ ਗੁਲਦਾਉਦੀ ਸ਼ੋਅ ਤੇ ਅਮਰੂਦ ਮੇਲੇ ਦਾ ਉਦਘਾਟਨ

ਆਗੂਆਂ ਨੇ ਕਿਹਾ ਕਿ ਅਧਿਕਾਰੀਆਂ ਨੇ ਆਪਣੇ ਚਹੇਤੇ ਗੇਜ ਰੀਡਰਾਂ ਨੂੰ ਸਿਰਫ ਇੱਕ ਟੇਲ ਤੇ 10 ਕਿਲੋਮੀਟਰ ਏਰੀਆ ਦਿੱਤਾ ਹੋਇਆ ਜਦੋਂ ਕਿ ਦੂਜੇ ਗੇਜ ਰੀਡਰ 8 ਤੋਂ 10 ਟੇਲਾ ਤੇ 150 ਤੋਂ 200 ਕਿਲੋਮੀਟਰ ਸਫਰ ਤਹਿ ਕਰਕੇ ਗੇਜਾ ਦੇ ਰਹੇ ਹਨ। ਇਸ ਤੋਂ ਇਲਾਵਾ ਪਵਨ ਕੁਮਾਰ ਪਾਤੜਾਂ, ਲਖਵਿੰਦਰ ਸਿੰਘ ਪਟਿਆਲਾ, ਰਾਜਿੰਦਰ ਸਿੰਘ ਧਾਲੀਵਾਲ, ਰਛਪਾਲ ਸਿੰਘ ਲਹਿਰਾ, ਕੌਰ ਸਿੰਘ, ਰਣਇੰਦਰ ਸਿੰਘ, ਭਜਨ ਸਿੰਘ, ਦਵਿੰਦਰ ਸਿੰਘ ਆਦਿ ਨੇ ਦੱਸਿਆ ਕਿ ਖਾਲੀ ਥਾਂ ’ਤੇ ਫੀਲਡ ਮੁਲਾਜ਼ਮਾਂ ਦੀਆਂ ਰੋਟੇਸਨ ਵਾਇਜ ਡਿਊਟੀਆਂ ਲਾਉਣ ਦੀ ਬਜਾਏ 100 ਕਿਲੋਮੀਟਰ ਦੀ ਵੱਧ ਦੂਰੀ ਅਤੇ ਰਿਟਾਇਰਮੈਂਟ ਦੇ ਨੇੜੇ ਬੈਠੇ ਮੁਲਾਜ਼ਮਾਂ ਦੀਆਂ ਬਦਲੀਆਂ ਕੀਤੀਆਂ ਗਈਆਂ ਹਨ।

Devigarh Mandal
ਪਟਿਆਲਾ : ਦੇਵੀਗੜ੍ਹ ਮੰਡਲ ਅੱਗੇ ਜਲ ਸਰੋਤ ਮੁਲਾਜ਼ਮਾਂ ਵੱਲੋਂ ਲਗਾਏ ਧਰਨੇ ਨੂੰ ਸੰਬੋਧਨ ਕਰਦੇ ਹੋਏ ਮੁਲਾਜ਼ਮ ਆਗੂ।

ਮੁਲਾਜ਼ਮਾਂ ਨੂੰ ਵਰਦੀਆਂ, ਮੈਡੀਕਲ ਬਿਲਾਂ ਦੇ ਬਕਾਏ ਅਤੇ ਲੋੜੀਂਦੇ ਔਜਾਰ ਨਹੀਂ ਦਿੱਤੇ ਜਾ ਰਹੇ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਮੰਗਾਂ ਹੱਲ ਨਾ ਕੀਤੀਆਂ ਤਾਂ 4 ਜਨਵਰੀ 2024 ਦੇਵੀਗੜ੍ਹ ਮੰਡਲ ਦਫਤਰ ਅੱਗੇ ਵਿਸ਼ਾਲ ਰੋਸ ਧਰਨਾ ਦਿੱਤਾ ਜਾਵੇਗਾ। ਇਸ ਧਰਨੇ ’ਚ ਪੁਜੇ ਪੰਜਾਬ ਸੁਬਾਰਡੀਨੇਟ ਸਰਵਿਸਿਜ ਦੇ ਆਗੂਆਂ ਪੁਸਪਿੰਦਰ ਹਰਪਾਲਪੁਰ,ਜਸਵਿੰਦਰ ਸੋਜਾ, ਭਜਨ ਸਿੰਘ ਲੰਗ,ਤੇ ਹਰਜਿੰਦਰ ਸਿੰਘ ਨੇ ਕਿਹਾ ਕਿ ਅਗਲੇ ਐਕਸਨ ’ਚ ਵੱਡੀ ਗਿਣਤੀ ਸਾਥੀਆਂ ਨਾਲ ਸਮੁੂਲੀਅਤ ਕਰਨਗੇ। ਉਨ੍ਹਾਂ ਕਾਰਜਕਾਰੀ ਇੰਜਨੀਅਰ ਤੋਂ ਮੰਗ ਕੀਤੀ ਕਿ ਮੰਗਾਂ ਦਾ ਗੱਲਬਾਤ ਰਾਹੀਂ ਹਲ ਕੀਤਾ ਜਾਵੇ। (Devigarh Mandal)