ਡੇਰਾ ਸ਼ਰਧਾਲੂਆਂ ਨੇ ਵੱਖ-ਵੱਖ ਥਾਈਂ ਕੀਤਾ ਖੂਨਦਾਨ

Walfare Work

35 ਸਾਲ ਦੀ ਉਮਰ ’ਚ 48 ਵਾਰ ਕੀਤਾ ਖੂਨਦਾਨ | Walfare Work

Walfare Work

ਗੋਬਿੰਦਗੜ੍ਹ ਜੇਜੀਆਂ (ਭੀਮ ਸੈਨ ਇੰਸਾਂ)। ਬਲਾਕ ਅਧੀਨ ਪੈਂਦੇ ਪਿੰਡ ਗੋਬਿੰਦਗੜ੍ਹ ਜੇਜੀਆਂ ਦੇ ਨੀਰਜ ਕੁਮਾਰ ਇੰਸਾਂ ਨੇ ਮਰੀਜ਼ ਨੂੰ ਇੱਕ ਯੂਨਿਟ ਖੂਨਦਾਨ ਕਰਕੇ ਇਨਸਾਨੀਅਤ ਦਾ ਫਰਜ਼ ਨਿਭਾਇਆ ਜਾਣਕਾਰੀ ਅਨੁਸਾਰ ਕਿਰਨਜੀਤ ਕੌਰ ਕਿਸ਼ਨਗੜ੍ਹ ਖੂਨ ਦੀ ਕਮੀ ਕਾਰਨ ਸੰਗਰੂਰ ਦੇ ਸਿਵਲ ਹਸਪਤਾਲ ਵਿਖੇ ਜੇਰੇ ਇਲਾਜ ਸੀ ਡਾਕਟਰਾਂ ਨੇ ਇਲਾਜ ਲਈ ਇੱਕ ਯੂਨਿਟ ਖੂਨ ਦੀ ਮੰਗ ਕੀਤੀ। ਤਾਂ ਨੀਰਜ ਕੁਮਾਰ ਇੰਸਾਂ ਨੇ ਤੁਰੰਤ ਸਿਵਲ ਹਸਪਤਾਲ ਸੰਗਰੂਰ ਪਹੰੁਚ ਕੇ ਆਪਣਾ ਇੱਕ ਯੂਨਿਟ ਖੂਨ ਮਰੀਜ਼ ਲਈ ਦਾਨ ਕੀਤਾ ਨੀਰਜ ਕੁਮਾਰ ਇੰਸਾਂ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਉਸਨੇ ਅੱਜ 35 ਸਾਲ ਦੀ ਉਮਰ ਵਿੱਚ 48ਵੀਂ ਵਾਰ ਖੂਨਦਾਨ ਕੀਤਾ ਹੈ ਮਰੀਜ਼ ਦੇ ਪਰਿਵਾਰ ਵੱਲੋਂ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਅਤੇ ਡੇਰਾ ਸ਼ਰਧਾਲੂ ਦਾ ਤਹਿਦਿਲੋਂ ਧੰਨਵਾਦ ਕੀਤਾ। (Walfare Work)

ਬਲਾਕ ਅਮਲੋਹ ਨੇ ਸੇਵਾਦਾਰ ਨੇ 38ਵੀਂ ਵਾਰ ਖੂਨਦਾਨ ਕੀਤਾ | Walfare Work

Walfare Work

ਅਮਲੋਹ : ਐੱਮਐੱਸਜੀ ਗੁਰਮੰਤਰ ਮਹੀਨੇ ਦੀ ਖੁਸ਼ੀ ’ਚ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਪ੍ਰੇਰਨਾ ’ਤੇ ਚੱਲਦਿਆਂ ਬਲਾਕ ਅਮਲੋਹ ਦੇ ਡੇਰਾ ਸ਼ਰਧਾਲੂ ਫੌਜੀ ਅਜੀਤ ਸਿੰਘ ਇੰਸਾਂ ਕ੍ਰਿਸ਼ਨਾ ਕਾਲੋਨੀ ਅਮਲੋਹ ਨੇ ਖੰਨਾ ਨਰਸਿੰਗ ਹੋਮ ਖੰਨਾ ਵਿਖੇ ਜ਼ਰੂਰਤਮੰਦਾਂ ਲਈ 38ਵੀਂ ਵਾਰ ਇੱਕ ਯੂਨਿਟ ਖੂਨਦਾਨ ਕਰਕੇ ਇਨਸਾਨੀਅਤ ਦਾ ਫ਼ਰਜ਼ ਨਿਭਾਇਆ। (Walfare Work)
ਤਸਵੀਰ ਤੇ ਵੇੇਰਵਾ : ਅਨਿਲ ਲੁਟਾਵਾ

ਬਲਾਕ ਮੁਕਤਸਰ ਸਾਹਿਬ ਦੇ ਦੋ ਸੇਵਾਦਾਰਾਂ ਨੇ ਵੀ ਖੂਨਦਾਨ ਕਰਕੇ ਇਨਸਾਨੀਅਤ ਦਾ ਫਰਜ਼ ਨਿਭਾਇਆ

ਸ੍ਰੀ ਮੁਕਤਸਰ ਸਾਹਿਬ : ਡੇਰਾ ਸੱਚਾ ਸੌਦਾ ਦੀਆਂ ਸਿੱਖਿਆਵਾਂ ’ਤੇ ਚੱਲਦਿਆਂ ਬਲਾਕ ਸ੍ਰੀ ਮੁਕਤਸਰ ਸਾਹਿਬ ਦੇ ਜੋਨ ਨੰ: 5 ਦੇ ਪ੍ਰੇਮੀ ਸੇਵਕ ਜਗਸੀਰ ਸਿੰਘ ਇੰਸਾਂ, ਐਮਐਸਜੀ ਆਈਟੀ ਵਿੰਗ ਦੇ ਮੈਂਬਰ ਰਮਨ ਇੰਸਾਂ, ਅਤੇ ਜੋਨ ਨੰ: 7 ਦੇ 15 ਮੈਂਬਰ ਹੈਪੀ ਇੰਸਾਂ ਨੇ ਅਲੱਗ-ਅਲੱਗ ਪ੍ਰਾਈਵੇਟ ਹਸਪਤਾਲਾਂ ਵਿਚ ਜੇਰੇ ਇਲਾਜ ਮਰੀਜਾਂ ਲਈ ਤਿੰਨ ਯੂਨਿਟ ਖੂਨਦਾਨ ਕਰਕੇ ਮਰੀਜਾਂ ਦੀ ਸਹਾਇਤਾ ਕੀਤੀ। (Walfare Work) ਤਸਵੀਰ ਤੇ ਵੇਰਵਾ : ਸੁਰੇਸ਼ ਗਰਗ

ਇਹ ਵੀ ਪੜ੍ਹੋ : ਅਖੰਡ ਸਿਮਰਨ ਮੁਕਾਬਲਾ : ਦੇਸ਼ ਤੇ ਦੁਨੀਆ ’ਚ ਟੋਹਾਣਾ ਬਲਾਕ ਰਿਹਾ ਟਾਪ