ਏਸ਼ੀਆਡ : ਦੀਪਕ ਨੇ ਲਾਇਆ ਚਾਂਦੀ ਤਗਮੇ ‘ਤੇ ਨਿਸ਼ਾਨਾ, ਅਪੂਰਵੀ ਦੂਸਰੇ ਤਗਮੇ ਤੋਂ ਖੁੰਝੀ

2018 ਏਸ਼ੀਆਈ ਖੇਡਾਂ ‘ਚ ਇਹ ਭਾਰਤ ਦਾ ਪਹਿਲਾ ਚਾਂਦੀ ਅਤੇ ਕੁੱਲ ਤੀਜਾ ਤਗਮਾ ਹੈ | Asian Games

  • 2018 ਦੇ ਗੁਆਦਾਲਾਜਰਾ ‘ਚ ਹੋਏ ਆਈਐਸਐਸਐਫ ਵਿਸ਼ਵ ਕੱਪ ‘ਚ ਮੇਹੁਲੀ ਘੋਸ਼ ਨਾਲ 10 ਮੀਟਰ ਏਅਰ ਰਾਈਫਲ ਮਿਕਸਡ ਟੀਮ ਈਵੇਂਟ ‘ਚ ਕਾਂਸੀ ਤਗਮਾ ਜਿੱਤਿਆ ਸੀ
  • 2017 ਦੀ ਬ੍ਰਿਸਬੇਨ ਰਾਸ਼ਟਰਮੰਡਲ ਚੈਂਪੀਅਨਸ਼ਿਪ ‘ਚ ਨਿੱਜੀ ਕਾਂਸੀ ਤਗਮਾ ਜਿੱਤਿਆ ਸੀ

ਪਾਲੇਮਬੰਗ (ਏਜੰਸੀ)। ਭਾਰਤੀ ਨਿਸ਼ਾਨੇਬਾਜ਼ ਦੀਪਕ ਕੁਮਾਰ ਨੇ ਖੇਡਾਂ ਦੇ ਦੂਸਰੇ ਦਿਨ ਪੁਰਸ਼ਾਂ ਦੀ 10 ਮੀਟਰ ਏਅਰ ਰਾਈਫਲ ਈਵੇਂਟ ‘ਚ ਚਾਂਦੀ ਤਗਮਾ ਹਾਸਲ ਕੀਤਾ ਜੋ ਇਹਨਾਂ ਖੇਡਾਂ ‘ਚ ਭਾਰਤ ਦਾ ਤੀਸਰਾ ਤਗਮਾ ਹੈ ਹਾਲਾਂਕਿ ਮਹਿਲਾ ਨਿਸ਼ਾਨੇਬਾਜ਼ ਅਪੂਰਵੀ ਚੰਦੇਲਾ ਇਹਨਾਂ ਖੇਡਾਂ ‘ਚ ਲਗਾਤਾਰ ਆਪਣੇ ਦੂਸਰੇ ਤਗਮੇ ਤੋਂ ਖੁੰਝ ਗਈ ਭਾਰਤ ਨੂੰ ਮੁਕਾਬਲਿਆਂ ਦੇ ਪਹਿਲੇ ਦਿਨ ਨਿਸ਼ਾਨੇਬਾਜ਼ੀ ‘ਚ ਅਪੂਰਵੀ ਚੰਦੇਲਾ ਅਤੇ ਰਵੀ ਕੁਮਾਰ ਦੀ ਜੋੜੀ ਨੇ 10 ਮੀਟਰ ਏਅਰ ਰਾਈਫਲ ਮਿਕਸਡ ਟੀਮ ਈਵੇਂਟ ‘ਚ ਕਾਂਸੀ ਦੇ ਤੌਰ ‘ਤੇ ਇਹਨਾਂ ਖੇਡਾਂ ਦਾ ਪਹਿਲਾ ਤਗਮਾ ਦਿਵਾਇਆ ਸੀ ਪਰ ਅਪੂਰਵੀ ਦੂਸਰੇ ਦਿਨ ਮਹਿਲਾਵਾਂ ਦੀ 10 ਮੀਟਰ ਏਅਰ ਰਾਈਫਲ ਈਵੇਂਟ ‘ਚ ਆਪਣੇ ਨਿੱਜੀ ਤਗਮੇ ਤੋਂ ਖੁੰਝ ਗਈ ਉਸਨੂੰ ਫ਼ਾਈਨਲ ‘ਚ ਪੰਜਵਾਂ ਸਥਾਨ ਮਿਲਿਆ 25 ਸਾਲ ਦੀ ਅਪੂਰਵੀ ਅੱਠ ਨਿਸ਼ਾਨੇਬਾਜ਼ਾਂ ਦੇ ਫਾਈਨਲ ‘ਚ ਇੱਕ ਸਮੇਂ ਤੀਸਰੇ ਸਥਾਨ ‘ਤੇ ਸੀ ਪਰ ਆਖ਼ਰੀ ਸ਼ਾੱਟ ‘ਚ ਉਹ 9.8 ਦਾ ਸਕੋਰ ਹੀ ਕਰ ਸਕੀ ਉਸ ਦੀ ਈਵੇਂਟ ਦਾ ਸੋਨ ਚੀਨ ਦੀ ਰੁਝੂ ਨੇ 250.0 ਦੇ ਸਕੋਰ ਨਾਲ ਏਸ਼ੀਅਨ ਗੇਮਜ਼ ਰਿਕਾਰਡ ਨਾਲ ਜਿੱਤਿਆ। (Asian Games)

ਤੀਸਰੀ ਸੀਰੀਜ਼ ‘ਚ ਰਵੀ ਤੀਸਰੇ ਤੇ ਦੀਪਕ 5ਵੇਂ ਸਥਾਨ ‘ਤੇ ਸੀ | Asian Games

ਪੁਰਸ਼ਾਂ ਦੀ 10 ਮੀਟਰ ਏਅਰ ਰਾਈਫਲ ਈਵੇਂਟ ਦੇ ਫਾਈਨਲ ‘ਚ 31 ਸਾਲ ਦੇ ਦੀਪਕ ਨੇ 247.7 ਦਾ ਸਕੋਰ ਕਰਦੇ ਹੋਏ ਚਾਂਦੀ ਤਗਮਾ ਜਿੱਤਿਆ ਚੀਨ ਦੇ ਹਾਓਰਨ ਨੇ ਏਸ਼ੀਆਈ ਖੇਡਾਂ ਦਾ ਰਿਕਾਰਡ ਬਣਾਉਂਦੇ ਹੋਏ 249.1 ਦੇ ਸਕੋਰ ਨਾਲ ਸੋਨ ਤਗਮੇ ‘ਤੇ ਕਬਜਾ ਕੀਤਾ ਭਾਰਤੀ ਨਿਸ਼ਾਨੇਬਾਜ਼ ਰਵੀ ਹਾਲਾਂਕਿ ਕੁਆਲੀਫਾਈਂਗ ‘ਚ ਕੀਤੇ ਪਹਿਲੇ ਦਿਨ ਦੇ ਪ੍ਰਦਰਸ਼ਨ ਨੂੰ ਨਹੀਂ ਦੁਹਰਾ ਸਕਿਆ ਅਤੇ 205.2 ਦੇ ਸਕੋਰ ਨਾਲ ਚੌਥੇ ਸਥਾਨ ‘ਤੇ ਰਹਿ ਕੇ ਤਗਮੇ ਤੋਂ ਖੁੰਝ ਗਏ ਜਦੋਂਕਿ ਚੀਨੀ ਤਾਈਪੇ ਦੇ ਸ਼ਾਓਚੁਆਨ ਲੂ ਨੇ 226.8 ਦੇ ਸਕੋਰ ਨਾਲ ਕਾਂਸੀ ‘ਤੇ ਕਬਜ਼ਾ ਕੀਤਾ ਦੋ ਸੀਰੀਜ ਬਾਅਦ ਰਵੀ 103.3 ਅੰਕ ਨਾਲ ਤੀਸਰੀ ਤੇ ਦੀਪਕ ਪੰਜਵੀਂ ਪੋਜ਼ੀਸ਼ਨ ‘ਤੇ ਸੀ ਤੀਸਰੀ ਸੀਰੀਜ਼ ‘ਚ ਹਰ ਸ਼ੂਟਰ ਨੇ ਪੰਜ-ਪੰਜ ਨਿਸ਼ਾਨੇ ਲਾਉਣੇ ਸਨ, ਜਿਸ ਵਿੱਚ ਰਵੀ ਚੰਗਾ ਪ੍ਰਦਰਸ਼ਨ ਕਰਨ ‘ਚ ਨਾਕਾਮ ਰਹੇ ਪਰ ਦੀਪਕ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਚਾਂਦੀ ਤਗਮੇ ‘ਤੇ ਨਿਸ਼ਾਨਾ ਲਗਾ ਗਏ। (Asian Games)

31 ਸਾਲ ਦੇ ਦੀਪਕ ਨੇ ਇਸ ਤੋਂ ਪਹਿਲਾਂ 2018 ਦੇ ਗੁਆਦਾਲਾਜਰਾ ‘ਚ ਹੋਏ ਆਈਐਸਐਸਐਫ ਵਿਸ਼ਵ ਕੱਪ ‘ਚ ਮੇਹੁਲੀ ਘੋਸ਼ ਨਾਲ 10 ਮੀਟਰ ਏਅਰ ਰਾਈਫਲ ਮਿਕਸਡ ਟੀਮ ਈਵੇਂਟ ‘ਚ ਕਾਂਸੀ ਤਗਮਾ ਜਿੱਤਿਆ ਸੀ ਉਸ ਨੇ 2017 ਦੀਆਂ ਬ੍ਰਿਸਬੇਨ ਰਾਸ਼ਟਰਮੰਡਲ ਚੈਂਪੀਅਨਸ਼ਿਪ ‘ਚ ਨਿੱਜੀ ਕਾਂਸੀ ਤਗਮਾ ਜਿੱਤਿਆ ਸੀ 2018 ਏਸ਼ੀਆਈ ਖੇਡਾਂ ‘ਚ ਇਹ ਭਾਰਤ ਦਾ ਪਹਿਲਾ ਚਾਂਦੀ ਦਾ ਤਗਮਾ ਹੈ।