ਇੰਡੋਨੇਸ਼ੀਆ ‘ਚ ਭੂਚਾਲ ਨਾਲ 10 ਦੀ ਮੌਤ

10 Dead, Indonesia, Earthquake

ਮਾਤਾਰਾਮ, ਏਜੰਸੀ। ਇੰਡੋਨੇਸ਼ੀਆ ਦੇ ਲਾਬੋਂਂਕ ਦੀਪ ‘ਚ ਐਤਵਾਰ ਨੂੰ ਆਏ 6.9 ਦੀ ਗਤੀ ਵਾਲੇ ਭੂਚਾਲ ਨਾਲ ਦਸ ਲੋਕਾਂ ਦੀ ਮੌਤਾਂ ਹੋ ਗਈ। ਅਧਿਕਾਰੀਆਂ ਅਨੁਸਾਰ ਲਾਬੋਂਕ ਦੇ ਮੁੱਖ ਸ਼ਹਿਰ ਮਾਤਰਮ ‘ਚ, ਸੋਮਵਾਰ ਸਵੇਰੇ ਵੀ 4.0 ਅਤੇ 5.0 ਦੀ ਗਤੀ ਵਾਲੇ ਭੂਚਾਲ ਦੇ ਝਟਕੇ ਜਾਰੀ ਰਹੇ ਜਿਸ ਨਾਲ ਧਰਤੀ ਖਿਸਕਣ ਨਾਲ ਕਈ ਥਾਵਾਂ ‘ਤੇ ਪਹੁੰਚ ਬੰਦ ਹੋ ਗਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਪਿਛਲੇ ਕਈ ਹਫਤਿਆਂ ਤੋਂ ਆ ਰਹੇ ਭੂਚਾਲ ‘ਚ ਹੁਣ ਤੱਕ ਸੈਕੜੇ ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਹਜ਼ਾਰਾਂ ਲੋਕਾਂ ਨੇ ਆਪਣੇ ਘਰ ਛੱਡ ਦਿੱਤੇ ਹਨ। ਦੀਪ ‘ਚ 29 ਜੁਲਾਈ ਤੋਂ ਆ ਰਹੇ ਭੂਚਾਲ ਨਾਲ ਲਗਭਗ 500 ਲੋਕਾਂ ਦੀ ਮੌਤ ਹੋ ਗਈ ਹੈ। (Earthquake)

ਰਾਸ਼ਟਰੀ ਆਪਦਾ ਬਚਾਅ ਏਜੰਸੀ ਦੇ ਬੁਲਾਰੇ ਸੂਤੁਪੋ ਪੂਰਬੀ ਨਗਰੋਹੋ ਨੇ ਸੋਮਵਾਰ ਨੂੰ ਦੱਸਿਆ ਕਿ ਬਚਾਅ ਅਤੇ ਮੁੜ ਨਿਰਮਾਣ ਕੰਮ ਤੇਜ਼ੀ ਨਾਲ ਕੀਤੇ ਜਾ ਰਹੇ ਹਨ। ਹਸਪਤਾਲ ਅਤੇ ਸਕੂਲ ਜਿਹੇ ਸਵਰਜਨਕ ਸਵਿਧਾਵਾਂ ਦੇ ਮੁੜ ਨਿਰਮਾਣ ਤੇਜ਼ ਗਤੀ ਨਾਲ ਹੋ ਰਹੇ ਹਨ। ਉਨ੍ਹਾਂ ਕਿਹਾ, ਐਤਵਾਰ ਰਾਤ ਤੋਂ 6.9 ਰਿਕਟਰ ਗਤੀ ਦੇ 100 ਤੋਂ ਜ਼ਿਆਦਾ ਝਟਕੇ ਦਰਜ ਕੀਤੇ ਗਏ, ਜਿਸ ਨਾਲ ਲੋਕ ਦਹਿਸ਼ਤ ‘ਚ ਆਏ ਨਿਵਾਸੀਆਂ ਨੂੰ ਸੜਕਾਂ ‘ਤੇ ਭੇਜਿਆ ਗਿਆ ਅਤੇ ਪੂਰੇ ਦੀਪ ਦੀ ਬਿਜਲੀ ਅਤੇ ਸੰਚਾਰ ਲਾਈਨ ਨੂੰ ਕੱਟ ਦਿੱਤਾ ਗਿਆ।