ਨਿੱਜੀ ਹਸਪਤਾਲ ‘ਚ ਔਰਤ ਦੀ ਮੌਤ, ਪਰਿਵਾਰ ਵੱਲੋਂ ਡਾਟਕਰਾਂ ‘ਤੇ ਅਣਗਿਹਲੀ ਦਾ ਦੋਸ਼

Death, Woman, Private, Hospital, Family, Allegations, Negligence, Dacoits

ਹਸਪਤਾਲ ਅੱਗੇ ਲਾਇਆ ਧਰਨਾ, ਪੁਲਿਸ ਦੇ ਦਖਲ ਤੋਂ ਬਾਅਦ ਧਰਨਾਕਾਰੀ ਹੋਏ ਸ਼ਾਂਤ | Private Hospital

ਪਟਿਆਲਾ (ਖੁਸ਼ਵੀਰ ਸਿੰਘ ਤੂਰ/ਸੱਚ ਕਹੂੰ ਨਿਊਜ਼)। ਇੱਥੇ ਇੱਕ ਨਿੱਜੀ ਹਸਪਤਾਲ ਅੰਦਰ ਇਲਾਜ ਦੌਰਾਨ ਇੱਕ ਔਰਤ ਦੀ ਮੌਤ ਹੋ ਜਾਣ ਤੋਂ ਬਾਅਦ ਪਰਿਵਾਰਕ ਮੈਂਬਰਾਂ ਵੱਲੋਂ ਡਾਕਟਰ ਖਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਪੁਲਿਸ ਵੱਲੋਂ ਵਿਸਰਾ ਰਿਪੋਰਟ ਆਉਣ ਤੋਂ ਬਾਅਦ ਬਣਦੀ ਕਾਰਵਾਈ ਦਾ ਭਰੋਸਾ ਦੇ ਕੇ ਧਰਨਾਕਾਰੀਆਂ ਨੂੰ ਸ਼ਾਂਤ ਕੀਤਾ ਗਿਆ। ਮਿਲੀ ਜਾਣਕਾਰੀ ਅਨੁਸਾਰ ਸ਼ਾਂਤੀ ਦੇਵੀ, 50 ਸਾਲ ਪਤਨੀ ਚਮਨ ਲਾਲ ਪਿੰਡ ਅਲਾਣਾ ਘਨੌਰ ਜੋ ਕਿ 13 ਤਾਰੀਖ ਨੂੰ ਇੱਕ ਨਿੱਜੀ ਹਸਪਤਾਲ ਅੰਦਰ ਪਥਰੀ ਦਾ ਅਪ੍ਰੇਸ਼ਨ ਕਰਵਾਉਣ ਲਈ ਦਾਖਲ ਹੋਈ ਸੀ। (Private Hospital)

ਇਸ ਮੌਕੇ ਉਸ ਦੇ ਪਰਿਵਾਰਕ ਮੈਂਬਰ ਅਮਰਨਾਥ ਨੇ ਦੱਸਿਆ ਕਿ ਆਪ੍ਰੇਸ਼ਨ ਤੋਂ ਬਾਅਦ ਸ਼ਾਂਤੀ ਦੇਵੀ ਦਾ ਪਿਸ਼ਾਬ ਤੇ ਲੈਟਰੀਨ ਦਾ ਬੰਨ੍ਹ ਪੈ ਗਿਆ। ਉਨ੍ਹਾਂ ਦੱਸਿਆ ਕਿ ਡਾਕਟਰਾਂ ਨੇ ਬਿਨਾ ਦੱਸਿਆ ਕਿ ਇਸ ਤਕਲੀਫ ਤੋਂ ਬਾਅਦ ਉਸ ਦੇ ਤਿੰਨ ਆਪ੍ਰੇਸ਼ਨ ਹੋਰ ਕਰ ਦਿੱਤੇ। ਇਸ ਤੋਂ ਬਾਅਦ ਉੁਸ ਦੀ ਅੱਜ ਮੌਤ ਹੋ ਗਈ। ਉਨ੍ਹਾਂ ਦੋਸ਼ ਲਾਇਆ ਕਿ ਇਹ ਸਭ ਉਕਤ ਹਸਪਤਾਲ ਦੇ ਡਾਕਟਰਾਂ ਦੀ ਅਣਗਿਹਲੀ ਕਾਰਨ ਹੀ ਉਸ ਦੀ ਮੌਤ ਹੋਈ ਹੈ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਦੇ ਕਰਨੈਲ ਸਿੰਘ ਲੰਗ, ਧੰਨਾ ਸਿੰਘ ਸਮੇਤ ਹੋਰ ਕਾਰਕੁੰਨਾਂ ਵੱਲੋਂ ਡਾਕਟਰਾਂ ਖਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ। (Private Hospital)

ਮਾਮਲਾ ਵਧਦਾ ਦੇਖ ਡੀਐੱਸਪੀ ਸੋਰਵ ਜਿੰਦਲ ਤੇ ਥਾਣਾ ਮੁਖੀ ਜਤਿੰਦਰਪਾਲ ਸਿੰਘ ਮੌਕੇ ‘ਤੇ ਪੁੱਜੇ ਤੇ ਪਰਿਵਾਰਕ ਮੈਂਬਰਾਂ ਨੂੰ ਸਮਝਾਇਆ ਕਿ ਉਹ ਖਰੜ ਲੈਬ ‘ਚ ਵਿਸਰਾ ਭੇਜ ਰਹੇ ਹਨ ਤੇ ਉਸ ਦੀ ਰਿਪੋਰਟ ਵਿੱਚ ਜੇਕਰ ਡਾਕਟਰਾਂ ਦੀ ਅਣਗਿਹਲੀ ਪਾਈ ਗਈ ਤਾਂ ਉਨ੍ਹਾਂ ਖਿਲਾਫ਼ ਕਾਰਵਾਈ ਕੀਤੀ ਜਾਵੇਗੀ, ਜਿਸ ਤੋਂ ਬਾਅਦ ਉਨ੍ਹਾਂ ਆਪਣਾ ਧਰਨਾ ਚੁੱਕਿਆ। ਇਸ ਦੌਰਾਨ ਪੁਲਿਸ ਵੱਲੋਂ 174 ਦੀ ਕਾਰਵਾਈ ਕਰਕੇ ਲਾਸ ਵਾਰਸਾ ਹਵਾਲੇ ਕਰ ਦਿੱਤੀ ਗਈ।