ਦਰਦਨਾਕ ਘਟਨਾ : ਠੰਢ ਤੋਂ ਬਚਣ ਲਈ ਅੰਗੀਠੀ ਬਾਲ ਸੁੱਤੇ ਪੰਜ ਮਜ਼ਦੂਰਾਂ ਦੀ ਮੌਤ, ਇੱਕ ਦੀ ਹਾਲਤ ਗੰਭੀਰ

Laborers

ਸੰਗਰੂਰ (ਗੁਰਪ੍ਰੀਤ ਸਿੰਘ)। ਅੰਗੀਠੀ ਬਾਲ ਕੇ ਸੁੱਤੇ ਪਏ ਪੰਜ ਪ੍ਰਵਾਸੀ ਮਜ਼ਦੂਰਾਂ (Laborers) ਦੀ ਦਮ ਘੁਟਣ ਕਾਰਨ ਮੌਤ ਹੋ ਗਈ ਅਤੇ ਇੱਕ ਮਜ਼ਦੂਰ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਹਾਦਸੇ ਦਾ ਸ਼ਿਕਾਰ ਹੋਏ ਵਿਅਕਤੀ ਬਿਹਾਰ ਦੇ ਬੇਗੂਸਰਾਏ ਜ਼ਿਲ੍ਹੇ ਨਾਲ ਸਬੰਧਤ ਦੱਸੇ ਜਾਂਦੇ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਚੱਠਾ ਨਨਹੇੜਾ ਲਾਗਲੇ ਸ਼ੈਲਰ ਵਿੱਚ ਕੰਮ ਕਰਦੇ ਸਤਿਆਨਾਰਾਇਣ ਸਾਧਾ, ਕਰਨ ਸਾਧਾ, ਸਚਿਨ ਕੁਮਾਰ, ਰਾਧੇ ਸਾਧਾ, ਅਮੰਤ ਕੁਮਾਰ ਅਤੇ ਹੋਰ ਲੋਕ ਰਾਤ ਕਰੀਬ 10 ਵਜੇ ਆਪਣਾ ਕੰਮ ਖਤਮ ਕਰਕੇ ਸ਼ੈਲਰ ਵਿੱਚ ਕੰਮ ਕਰ ਰਹੇ ਸਨ।

ਐਤਵਾਰ ਦੀ ਰਾਤ ਨੂੰ ਸ਼ਿਵਰੁਦਰ ਉਸੇ ਕਮਰੇ ਵਿੱਚ ਹੀ ਸੁੱਤਾ ਸੀ ਜੋ ਸ਼ੈੱਲਰ ਵਿੱਚ ਬਣਿਆ ਹੋਇਆ ਸੀ। ਠੰਢ ਤੋਂ ਬਚਣ ਲਈ ਉਨ੍ਹਾਂ ਨੇ ਕਮਰੇ ਦੇ ਅੰਦਰ ਅੰਗੀਠੀ ਬਾਲ ਲਈ। ਸੋਮਵਾਰ ਸਵੇਰੇ ਮਜ਼ਦੂਰਾਂ ਨੂੰ ਕੰਮ ‘ਤੇ ਨਾ ਆਉਂਦੇ ਦੇਖ ਕੇ ਮਜ਼ਦੂਰ ਠੇਕੇਦਾਰ ਨੇ ਮਜ਼ਦੂਰਾਂ (Laborers) ਨੂੰ ਜਗਾਉਣ ਲਈ ਕਮਰੇ ਦਾ ਦਰਵਾਜ਼ਾ ਖੜਕਾਇਆ ਪਰ ਦਰਵਾਜ਼ਾ ਨਾ ਖੁੱਲ੍ਹਣ ‘ਤੇ ਮਾਲਕਾਂ ਨੂੰ ਸੂਚਿਤ ਕੀਤਾ ਗਿਆ।

ਇਸ ਤੋਂ ਬਾਅਦ ਦਰਵਾਜ਼ਾ ਤੋੜ ਕੇ ਖੋਲ੍ਹਿਆ ਗਿਆ ਤਾਂ ਸਤਿਆਨਾਰਾਇਣ ਸਾਧਾ, ਕਰਨ ਸਾਧਾ, ਸਚਿਨ ਕੁਮਾਰ, ਰਾਧੇ ਸਾਧਾ ਅਤੇ ਅਮੰਤ ਕੁਮਾਰ ਮ੍ਰਿਤਕ ਪਾਏ ਗਏ। ਜਦਕਿ ਸ਼ਿਵਰੁਦਰ ਸਾਹ ਲੈ ਰਿਹਾ ਸੀ। ਸ਼ਿਵਰੁਦਰ ਨੂੰ ਤੁਰੰਤ ਸੁਨਾਮ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਹਾਦਸੇ ਦੀ ਪੁਸ਼ਟੀ ਕਰਦਿਆਂ ਐਸਐਚਓ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਬੰਦ ਕਮਰੇ ਵਿੱਚ ਅੰਗੀਠੀ ਬਾਲਣਾ ਮੌਤ ਨੂੰ ਸੱਦਾ : ਡਾ ਅੱਗਰਵਾਲ

ਇਸ ਮਸਲੇ ਤੇ ਗੱਲਬਾਤ ਕਰਦਿਆਂ ਉਘੇ ਡਾਕਟਰ ਅਮਨਦੀਪ ਅੱਗਰਵਾਲ ਨੇ ਕਿਹਾ ਕਿ ਬੰਦ ਕਮਰੇ ਵਿੱਚ ਅੰਗੀਠੀ ਬਾਲਣਾ ਮੌਤ ਨੂੰ ਖੁਦ ਸੱਦਾ ਦੇਣਾ ਹੈ ਕਿਓਂਕਿ ਇਸ ਤਰ੍ਹਾਂ ਜ਼ਹਿਰੀਲੀਆਂ ਗੈਸਾਂ ਕਮਰੇ ਦੇ ਅੰਦਰ ਹੀ ਫੈਲ ਜਾਂਦੀਆਂ ਨੇ। ਸਭ ਤੋਂ ਪਹਿਲਾਂ ਜੇਕਰ ਅੰਗੀਠੀ ਬਾਲਣੀ ਹੈ ਕਮਰੇ ਵਿੱਚ ਖਿੜਕੀਆਂ ਰੋਸ਼ਨਦਾਨ ਖੁਲ੍ਹੇ ਹੋਣੇ ਜ਼ਰੂਰੀ ਹਨ। ਜਾਂ ਫਿਰ ਜਦੋ ਅੰਗੀਠੀ ਪੂਰੀ ਤਰਾਂ ਭਖ ਜਾਵੇ ਧੂਆ ਬੰਦ ਹੋ ਜਾਵੇ ਓਦੋਂ ਹੀ ਅੰਦਰ ਲਿਆਂਉਣੀ ਚਾਹੀਦੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ