ਚਮਕੀ ਬੁਖਾਰ ਦਾ ਕਹਿਰ, ਹੁਣ ਤੱਕ 140 ਬੱਚਿਆਂ ਦੀ ਮੌਤ

Death, Camaki Fever, 140 Children

ਹਰਿੰਬਸਪੁਰ ‘ਚ 10 ਬੱਚਿਆਂ ਦੀ ਮੌਤ ਤੋਂ ਬਾਅਦ ਸੈਂਕੜੇ ਪਰਿਵਾਰਾਂ ਨੇ ਛੱਡਿਆ ਘਰ

ਏਜੰਸੀ, ਮੁਜ਼ੱਫਰਪੁਰ

ਬਿਹਾਰ ‘ਚ ਚਮਕੀ ਬੁਖਾਰ ਦਾ ਕਹਿਰ ਜਾਰੀ ਹੈ ਐਕਯੂਟ ਇਨਸੈਫੇਲਾਈਟਿਸ ਸਿੰਡ੍ਰੋਮ (ਏਈਐਸ) ਨਾਲ ਮਰਨ ਵਾਲੇ ਬੱਚਿਆਂ ਦੀ ਗਿਣਤੀ ਵਧ ਕੇ ਹੁਣ 140 ਹੋ ਗਈ ਹੈ ਮੁਜੱਫਰਪੁਰ ਸ੍ਰੀਕ੍ਰਿਸ਼ਨ ਮੈਡੀਕਲ ਕਾਲਜ ਹਸਪਤਾਲ ‘ਚ ਅੱਜ ਪੰਜ ਹੋਰ ਬੱਚਿਆਂ ਦੀ ਮੌਤ ਹੋ ਗਈ ਇਨ੍ਹਾਂ ਪੰਜ ਬੱਚਿਆਂ ਨੂੰ ਮਿਲਾ ਕੇ ਉਨ੍ਹਾਂ ਦੇ ਹਸਪਤਾਲ ‘ਚ ਮਰਨ ਵਾਲੇ ਬੱਚਿਆਂ ਦੀ ਗਿਣਤੀ ਹੁਣ 95 ਹੋ ਗਈ ਹੈ ਸੂਬੇ ‘ਚ ਵੈਸ਼ਾਲੀ ਕੋਲ ਹਰਿੰਬਸਪੁਰ ‘ਚ 10 ਬੱਚਿਆਂ ਦੀ ਮੌਤ ਤੋਂ ਬਾਅਦ ਸੈਂਕੜੇ ਪਰਿਵਾਰਾਂ ਨੇ ਘਰ ਛੱਡ ਦਿੱਤਾ ਹੈ ਮੋਤੀਹਾਰੀ ‘ਚ ਵੀ ਚਮਕੀ ਬੁਖਾਰ ਦਾ ਕਹਿਰ ਵਧਦਾ ਜਾ ਰਿਹਾ ਹੈ ਬੁੱਧਵਾਰ ਨੂੰ ਚਮਕੀ ਬੁਖਾਰ ਤੋਂ ਪੀੜਤ 19 ਬੱਚਿਆਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ ਸ੍ਰੀਕ੍ਰਿਸ਼ਨ ਮੈਡੀਕਲ ਕਾਲਜ ਹਸਪਤਾਲ ‘ਚ ਬੁੱਧਵਾਰ ਨੂੰ 22 ਹੋਰ ਬਿਮਾਰ ਬੱਚਿਆਂ ਨੂੰ ਭਰਤੀ ਕਰਵਾਇਆ ਗਿਆ ਹੈ ਹੁਣ ਤੱਕ ਉਨ੍ਹਾਂ ਦੇ ਹਸਪਤਾਲ ‘ਚ ਏਈਐਸ ਦੇ ਕਾਰਨ ਭਰਤੀ ਕਰਵਾਏ ਗਏ ਕੁੱਲ ਬੱਚਿਆਂ ਦੀ ਗਿਣਤੀ 372 ਹੋ ਗਈ ਹੈ ਇਲਾਜ ਤੋਂ ਬਾਅਦ 118 ਬੱਚਿਆਂ ਨੂੰ ਹਸਪਤਾਲ ‘ਚੋਂ ਛੁੱਟਂ ਦਿੱਤੀ ਜਾ ਚੁੱਕੀ ਹੈ

ਬਿਹਾਰ ‘ਚ ਭਿਆਨਕ ਗਰਮੀ ਨਾਲ ਹੁਣ ਤੱਕ 90 ਵਿਅਕਤੀਆਂ ਦੀ ਮੌਤ

ਏਜੰਸੀ, ਨਵੀਂ ਦਿੱਲੀ

ਮਾਨਸੂਨ ਹੁਣ ਪੂਰੇ 15 ਦਿਨ ਲੇਟ ਹੋ ਗਈ ਹੈ ਤੇ ਇਸ ਦੀ ਰਫ਼ਤਾਰ ਬੇਹੱਦ ਸੁਸਤ ਹੈ ਮਾਨਸੂਨ ਹੁਣ ਵੀ ਕਰਨਾਟਕ-ਕੋਂਕਣ ‘ਚ ਹੀ ਫਸਿਆ ਹੋਇਆ ਹੈ ਮਾਨਸੂਨ ਦੀ ਸੁਸਤੀ ਦੀ ਵਜ੍ਹਾ ਨਾਲ ਦੇਸ਼ ਭਰ ਦੇ ਕਈ ਹਿੱਸਿਆਂ ‘ਚ ਭਿਆਨਕ ਗਰਮੀ ਪੈ ਰਹੀ ਹੈ ਇਸ ਦਾ ਅਸਰ ਸਭ ਤੋਂ ਵੱਧ ਬਿਹਾਰ ‘ਚ ਦੇਖਿਆ ਜਾ ਰਿਹਾ ਹੈ ਜਿੱਥੇ ਲੂ ਦੀ ਵਜ੍ਹਾ ਨਾਲ ਹੁਣ ਤੱਕ 90 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।