Blood Donation: ਮਰੀਜ਼ ਦੇ ਆਪਰੇਸ਼ਨ ਲਈ ਚਾਹੀਦਾ ਸੀ ਦੋ ਯੂਨਿਟ ਖੂਨ, ਡੇਰਾ ਪ੍ਰੇਮੀ ਝਟ ਪਹੁੰਚੇ ਹਸਪਤਾਲ

Blood Donation
ਅਮਲੋਹ : ਡੇਰਾ ਸ਼ਰਧਾਲੂ ਮਾਸਟਰ ਗੁਰਪਾਲ ਸਿੰਘ ਇੰਸਾਂ ਅਤੇ ਜੀਤ ਸਿੰਘ ਇੰਸਾਂ ਖੂਨਦਾਨ ਕਰਦੇ ਹੋਏ। ਤਸਵੀਰ : ਅਨਿਲ ਲੁਟਾਵਾ

2 ਯੂਨੀਟ ਖੂਨਦਾਨ ਕਰਕੇ ਮਰੀਜ਼ ਦੇ ਇਲਾਜ ‘ਚ ਮੱਦਦ ਕੀਤੀ (Blood Donation)

(ਅਨਿਲ ਲੁਟਾਵਾ) ਅਮਲੋਹ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਪ੍ਰੇਰਨਾ ’ਤੇ ਚੱਲਦਿਆਂ ਦੋ ਡੇਰਾ ਸ਼ਰਧਾਲੂਆਂ ਨੇ ਮਰੀਜ਼ ਦੇ ਅਪਰੇਸ਼ਨ ਦੌਰਾਨ 2 ਯੂਨੀਟ ਖੂਨਦਾਨ ਕਰਕੇ ਇਨਸਾਨੀਅਤ ਦਾ ਫ਼ਰਜ਼ ਨਿਭਾਇਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਗੁਰਸੇਵਕ ਸਿੰਘ ਇੰਸਾਂ 15 ਮੈਂਬਰ ਅਮਲੋਹ ਨੇ ਦੱਸਿਆ ਕਿ ਅਮਲੋਹ ਦਾ ਰਹਿਣ ਵਾਲਾ ਸੁਰਜੀਤ ਸਿੰਘ ਜੋ ਕਿ ਰਾਜ ਮਿਸਤਰੀ ਦਾ ਕੰਮ ਕਰਦਾ ਹੈ। ਕੰਮ ਕਰਨ ਦੌਰਾਨ ਡਿੱਗਣ ਕਾਰਨ ਉਸ ਦਾ ਚੁਲ੍ਹਾ ਟੁੱਟ ਗਿਆ ਸੀ ‘ਤੇ ਉਹ ਹੁਣ ਇਲਾਜ਼ ਲਈ ਸਿਵਲ ਹਸਪਤਾਲ ਖੰਨਾ ਵਿਖੇ ਦਾਖਲ ਸੀ। Blood Donation

ਇਹ ਵੀ ਪੜ੍ਹੋ: ਪੰਜਾਬ ਸਮੇਤ ਇਨ੍ਹਾਂ ਸੂਬਿਆਂ ’ਚ ਤੂਫ਼ਾਨ ਤੇ ਭਾਰੀ ਮੀਂਹ ਦਾ ਅਲਰਟ

ਡਾਕਟਰਾਂ ਨੇ ਸੁਰਜੀਤ ਸਿੰਘ ਦੀ ਹਾਲਤ ਨੂੰ ਦੇਖਦਿਆਂ ਜਲਦੀ ਹੀ ਅਪਰੇਸ਼ਨ ਨੂੰ ਕਿਹਾ ‘ਤੇ ਉਨ੍ਹਾਂ ਪਰਿਵਾਰਕ ਮੈਂਬਰਾਂ ਨੂੰ ਜਲਦੀ ਤੋਂ ਜਲਦੀ 2 ਯੂਨਿਟ ਬਲੱਡ ਦਾ ਪ੍ਰਬੰਧ ਕਰਨ ਲੀ ਕਿਹਾ। ਜਿਸ ’ਤੇ ਪਰਿਵਾਰ ਦੇ ਮੈਂਬਰਾਂ ਵੱਲੋਂ ਅਮਲੋਹ ਬਲਾਕ ਕਮੇਟੀ ਨਾਲ ਫੋਨ ’ਤੇ ਸੰਪਰਕ ਕੀਤਾ। ਗੁਰਸੇਵਕ ਇੰਸਾਂ ਨੇ ਦੱਸਿਆ ਕਿ ਜਿਸ ਮੌਕੇ ਮਰੀਜ਼ ਦੇ ਪਰਿਵਾਰਕ ਮੈਂਬਰ ਦਾ ਫੋਨ ਆਇਆ ਉਸ ਮੌਕੇ ਬਲਾਕ ਦੀ ਬਲਾਕ ਪੱਧਰੀ ਨਾਮ ਚਰਚਾ ਚੱਲ ਰਹੀ ਸੀ। ਉਨ੍ਹਾਂ ਉਸ ਮੌਕੇ ਹੀ ਮਰੀਜ਼ ਨੂੰ ਖੂਨਦਾਨ ਕਰਨ ਸਬੰਧੀ ਮਾਇਕ ਵਿੱਚ ਬੁਲਾ ਦਿੱਤਾ।

ਮੌਕੇ ’ਤੇ ਆਈ ਹੋਈ ਸਾਧ ਸੰਗਤ ਵਿੱਚੋਂ ਹੀ ਮਾਸਟਰ ਗੁਰਪਾਲ ਸਿੰਘ ਇੰਸਾਂ ਅਮਲੋਹ, ਜੀਤ ਸਿੰਘ ਇੰਸਾਂ ਭੱਦਲਥੂਹਾ, ਗੁਰਸੇਵਕ ਸਿੰਘ ਇੰਸਾਂ ਅਮਲੋਹ ਨੇ ਆਪਣੇ ਸਾਧਨ ’ਤੇ ਖੰਨਾ ਸਿਵਲ ਹਸਪਤਾਲ ਪਹੁੰਚੇ ਅਤੇ ਮਰੀਜ਼ ਲਈ ਇੱਕ-ਇੱਕ ਯੂਨਿਟ ਖੂਨਦਾਨ ਕੀਤਾ। ਜਿਸ ’ਤੇ ਮਰੀਜ਼ ਸੁਰਜੀਤ ਸਿੰਘ ਤੇ ਪਰਿਵਾਰ ਦੇ ਮੈਂਬਰਾਂ ਨੇ ਡੇਰਾ ਸ਼ਰਧਾਲੂਆਂ ਦਾ ਧੰਨਵਾਦ ਕੀਤਾ। Blood Donation

LEAVE A REPLY

Please enter your comment!
Please enter your name here