Blood Donation Camp: ਸੱਚਖੰਡ ਵਾਸੀ ਹਰਬੰਸ ਲਾਲ ਦੀ ਯਾਦ ’ਚ ਲਾਇਆ ਖੂਨਦਾਨ ਕੈਂਪ 

Blood-Donation-Camp
ਪਾਤਡ਼ਾਂ : ਖੂਨਦਾਨੀਆ ਦੇ ਨਾਲ ਪਤਵੰਤੇ ਸੱਜਣ। ਤਸਵੀਰ : ਭੂਸਨ ਸਿੰਗਲਾ

(ਭੂਸਨ ਸਿੰਗਲਾ) ਪਾਤੜਾਂ। ਰੋਟਰੀ ਕਲੱਬ ਪਾਤੜਾਂ ਰੋਇਲ ਦੇ ਸਾਬਕਾ ਪ੍ਰਧਾਨ ਅਸ਼ੋਕ ਕੁਮਾਰ ਗਰਗ ਦੇ ਪਿਤਾ ਸੱਚਖੰਡ ਵਾਸੀ ਹਰਬੰਸ ਲਾਲ ਜੀ ਦੀ ਯਾਦ ਵਿੱਚ ਖੂਨਦਾਨ ਕੈਂਪ ਲਗਾਇਆ ਗਿਆ। ਖੂਨ ਇੱਕਤਰ ਕਰਨ ਲਈ ਰਜਿੰਦਰਾ ਬਲੱਡ ਬੈਂਕ ਦੀ ਟੀਮ ਪਹੁੰਚੀ। ਇਸ ਕੈਂਪ ਵਿੱਚ ਵਿਸ਼ੇਸ ਸਹਿਯੋਗੀ ਉੱਤਰੀ ਭਾਰਤ ਦੀ ਸਭ ਤੋਂ ਵੱਡੀ ਕਾਰ ਮਾਰਕੀਟ ਪਾਤੜਾਂ ਦੇ ਪ੍ਰਧਾਨ ਰਵਿੰਦਰ ਸਿੰਘ ਭਿੰਡਰ ਨਵਨੀਤ ਕੁਮਾਰ ਚੀਫ ਮੈਨੇਜਰ ਐਸਬੀਆਈ ਬੈਂਕ ਸੰਦੀਪ ਸਿੰਘ ਮਾਨ ਨਗਰ ਕੌਸਲ ਦੇ ਪ੍ਰਧਾਨ ਰਣਵੀਰ ਸਿੰਘ ਲਾਇਨ ਕਲੱਬ ਦੇ ਪ੍ਰਧਾਨ ਵੇਦ ਪੋਪਲੀ, ਲਾਇਨ ਸੁਰੇਸ਼ ਕੁਮਾਰ ਬਾਂਸਲ ਵਿਸ਼ੇਸ ਤੌਰ ’ਤੇ ਪਹੁੰਚੇ। Blood Donation Camp

ਇਸ ਮੌਕੇ ਦੀ ਕਾਰ ਬਜਾਰ ਪਾਤੜਾ ਦੇ ਪ੍ਰਧਾਨ ਰਵਿੰਦਰ ਸਿੰਘ ਭਿੰਡਰ ਨੇ ਕਿਹਾ ਕਿ ਰੋਟਰੀ ਕਲੱਬ ਪਾਤੜਾਂ ਰੋਇਲ ਵੱਲੋ ਇਹ ਬਹੁਤ ਵੱਡਾ ਉਪਰਾਲਾ ਹੈ ਜਦੋਂ ਵੀ ਸਮਾਜ ਵਿੱਚ ਕੋਈ ਜ਼ਰੂਰਤ ਪੈਂਦੀ ਹੈ ਤਾਂ ਰੋਟਰੀ ਕਲੱਬ ਪਾਤੜਾਂ ਰੋਇਲ ਹਮੇਸ਼ਾ ਮੋਹਰੀ ਹੋ ਕੇ ਕੰਮ ਕਰਦਾ ਹੈ। ਕਲੱਬ ਦੀ ਸਮਾਜ ਪ੍ਰਤੀ ਬਹੁਤ ਵੱਡੀ ਦੇਣ ਹੈ । ਇਸ ਮੌਕੇ ਪ੍ਰਧਾਨ ਅਮਨਦੀਪ ਸਿੰਘ ਨੇ ਦੱਸਿਆ ਕਲੱਬ ਮੈਂਬਰ ਅਸ਼ੋਕ ਗਰਗ ਦੇ ਪਿਤਾ ਸਵ: ਹਰਬੰਸ ਲਾਲ ਜੀ ਦੀ ਯਾਦ ਵਿੱਚ ਲਗਵਾਇਆ ਗਿਆ ।

Blood-Donation-Camp
ਪਾਤਡ਼ਾਂ : ਖੂਨਦਾਨੀਆ ਦੇ ਨਾਲ ਪਤਵੰਤੇ ਸੱਜਣ। ਤਸਵੀਰ : ਭੂਸਨ ਸਿੰਗਲਾ

ਇਹ ਵੀ ਪੜ੍ਹੋ: Blood Donation: ਮਰੀਜ਼ ਦੇ ਆਪਰੇਸ਼ਨ ਲਈ ਚਾਹੀਦਾ ਸੀ ਦੋ ਯੂਨਿਟ ਖੂਨ, ਡੇਰਾ ਪ੍ਰੇਮੀ ਝਟ ਪਹੁੰਚੇ ਹਸਪਤਾਲ

ਖੂਨਦਾਨ ਇੱਕ ਮਹਾਂਦਾਨ ਜਿਸ ਦਾ ਕੋਈ ਵੀ ਤੋਟ ਨਹੀਂ। ਇੱਕ ਖੂਨਦਾਨ ਨਾਲ 4 ਕੀਮਤੀ ਜਾਨਾਂ ਬਚਾਈਆਂ ਜਾ ਸਕਦੀਆਂ ਹਨ । ਅੱਜ ਦੇ ਕੈਂਪ ਵਿੱਚ 102 ਯੂਨਿਟ ਖੂਨ ਇਕੱਠਾ ਕੀਤਾ ਗਿਆ। ਇਸ ਮੌਕੇ ਅਸ਼ੋਕ ਕੁਮਾਰ ਵੱਲੋਂ ਵਿਸ਼ੇਸ ਤੌਰ ’ਤੇ ਕੜੀ ਚਾਵਲ ਦੇ ਲੰਗਰ ਦੀ ਸੇਵਾ ਲਗਾਈ ਗਈ । ਇਸ ਮੌਕੇ ਸੈਕਟਰੀ ਹਰਮੇਸ ਮੇਸੀ, ਕੈਸ਼ੀਅਰ ਸੰਦੀਪ ਗੁਪਤਾ, ਰਾਕੇਸ ਗਰਗ ਚੇਅਰਮੈਨ ਮਦਰ ਇਡਿਆ, ਜੋਨਲ ਸੈਕਟਰੀ ਨਰਾਇਣ ਗਰਗ , ਅਸ਼ੋਕ ਗਰਗ ,ਕੁਨਾਲ ਗੋਇਲ , ਕਪਿਲ ਕੌਸ਼ਲ , ਨਰਾਇਣ ਦਾਸ, ਰਾਕੇਸ ਸਿੰਗਲਾ ਚੇਅਰਮੈਨ ਗੁਰੂਕੁਲ ਸਕੂਲ, ਡਾ . ਅਸ਼ੋਕ ਦੇਵ, ਸੋਨੂ ਬਾਸਲ, ਜੀਵਨ ਕੁਮਾਰ, ਰਕੇਸ ਬੱਬਲ, ਗੋਬਿੰਦ ਸਿੰਘ ਵਿਰਦੀ, ਬ੍ਰਿਜ ਲਾਲ, ਵਿਸ਼ਾਲ ਗੋਇਲ, ਸੰਜੀਵ ਕੁਮਾਰ, ਸੁਨੀਲ ਮਿੱਤਲ, ਮਿੰਕਲ ਗਰਗ , ਯੋਗੇਸ ਗਰਗ , ਰਕੇਸ ਸੋਨੀ ਆਦਿ ਮੈਂਬਰ ਹਾਜ਼ਰ ਸਨ । Blood Donation Camp