ਸਰਸਾ ਅੱਵਲ, ਸਾਧ-ਸੰਗਤ ਨੇ ਡੇਢ ਲੱਖ ਘੰਟਿਆਂ ਤੋਂ ਵੱਧ ਕੀਤਾ ਸਿਮਰਨ

Cursa Advance, Sadh Sangat has done more than 1.5 million hours Simran

ਮੋਗਾ, ਬਠੋਈ-ਡਕਾਲਾ, ਭਵਾਨੀਗੜ੍ਹ, ਮਹਿਮਾ ਗੋਨਿਆਣਾ ਤੇ ਪਟਿਆਲਾ ਬਲਾਕ ਛਾਏ

ਸਰਸਾ |  ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਦਰਮਿਆਨ ਚੱਲ ਰਹੇ ਸਿਮਰਨ ਪ੍ਰੇਮ ਮੁਕਾਬਲੇ ‘ਚ ਇਸ ਵਾਰ ਹਰਿਆਣਾ ਦੇ ਜ਼ਿਲ੍ਹਾ ਕੈੱਥਲ ਨੂੰ ਪਿੱਛੇ ਛੱਡਦਿਆਂ ਸਰਸਾ ਨੇ ਪਹਿਲਾ ਸਥਾਨ ਹਾਸਲ ਕੀਤਾ ਹੈ
ਹਰਿਆਣਾ ਦੇ ਹੀ ਬਲਾਕ ਕੈਥਲ ਨੇ ਦੂਜਾ ਤੇ ਬਲਾਕ ਕਲਿਆਣ ਨਗਰ ਨੇ ਤੀਜਾ ਸਥਾਨ ਹਾਸਲ ਕੀਤਾ ਹੈ ਟਾਪ-10 ਦੀ ਗੱਲ ਕਰੀਏ ਤਾਂ ਇਸ ਵਾਰ ਹਰਿਆਣਾ ਤੇ ਪੰਜਾਬ ਦੇ 5-5 ਬਲਾਕਾਂ ਨੇ ਟਾਪ-10 ‘ਚ ਜਗ੍ਹਾ ਬਣਾਈ ਹੈ ਪੂਰੇ ਦੇਸ਼ ਦੀ ਗੱਲ ਕਰੀਏ ਤਾਂ 395 ਬਲਾਕਾਂ ਦੇ 216668 ਸੇਵਾਦਾਰਾਂ ਨੇ 1907803 ਘੰਟੇ ਰਾਮ ਨਾਮ ਜਪਿਆ

, Simran

ਇਸ ਸਿਮਰਨ ਪ੍ਰੇਮ ਮੁਕਾਬਲੇ ‘ਚ ਹਰਿਆਣਾ ਦੇ ਬਲਾਕ ਸਰਸਾ ਦੇ 15722 ਸੇਵਾਦਾਰਾਂ ਨੇ 161940 ਘੰਟੇ ਸਿਮਰਨ ਕਰਕੇ ਪਹਿਲਾ ਸਥਾਨ ਹਾਸਲ ਕੀਤਾ ਬਲਾਕ ਕੈੱਥਲ ਦੇ 12757 ਸੇਵਾਦਾਰਾਂ ਨੇ 159687 ਘੰਟੇ ਸਿਮਰਨ ਕਰਕੇ ਦੂਜਾ ਸਥਾਨ ਹਾਸਲ ਕੀਤਾ
ਗੱਲ ਜੇਕਰ ਵਿਦੇਸ਼ਾਂ ਦੀ ਕਰੀਏ ਤਾਂ 238 ਸੇਵਾਦਾਰਾਂ ਨੇ 1379 ਘੰਟੇ ਸਿਮਰਨ ਕੀਤਾ, ਜਿਸ ‘ਚ ਅਸਟਰੇਲੀਆ ਦੇ ਮੈਲਬੌਰਨ ਨੇ ਇਸ ਵਾਰ ਵੀ ਪਹਿਲਾ ਸਥਾਨ ਹਾਸਲ ਕੀਤਾ ਇਸ ਦੇ ਨਾਲ ਹੀ ਵਿਦੇਸ਼ਾਂ ‘ਚ ਕਤਰ, ਨਿਊਜ਼ੀਲੈਂਡ, ਦੁਬਈ, ਰੋਮ, ਕੈਲਗੇਰੀ, ਕੁਵੈਤ, ਇੰਗਲੈਂਡ, ਸਿਪਰਸ, ਕੈਨਬੇਰਾ, ਆਬੂਧਾਬੀ, ਬਿਜਿੰਗ, ਸਿੰਗਾਪੁਰ, ਨੇਪਾਲ, ਬ੍ਰੀਸਬੇਨ ‘ਚ ਵੱਡੀ ਗਿਣਤੀ ‘ਚ ਸੇਵਾਦਾਰਾਂ ਨੇ ਸਿਮਰਨ ਕੀਤਾ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।