ਕਰੂਜ਼ ਡਰੱਗ ਕੇਸ : ਆਰੀਅਨ ਖਾਨ ਨੂੰ ਝਟਕਾ, ਨਹੀਂ ਮਿਲੀ ਜ਼ਮਾਨਤ

ਕਰੂਜ਼ ਡਰੱਗ ਕੇਸ : ਆਰੀਅਨ ਖਾਨ ਨੂੰ ਝਟਕਾ, ਨਹੀਂ ਮਿਲੀ ਜ਼ਮਾਨਤ

(ਸੱਚ ਕਹੂੰ ਨਿਊਜ਼) ਮੁੰਬਈ। ਕਰੂਜ਼ ਡਰੱਗ ਕੇਸ ’ਚ ਮੁਲਜ਼ਮ ਆਰੀਅਨ ਖਾਨ ਦੀ ਜਮਾਨਤ ਪਟੀਸ਼ਨ ਖਾਰਜ ਕਰ ਦਿੱਤੀ ਹੈ। ਮੁੰਬਈ ਦੀ ਸਪੈਸ਼ਲ ਐਨਡੀਪੀਐਸ ਕੋਰਟ ਨੇ ਆਰੀਅਨ ਖਾਨ ਸਮੇਤ ਅਰਬਾਜ ਮਰਚੇਟ ਤੇ ਮੁਨਮੁਨ ਧਮੀਜਾ ਨੂੰ ਜਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ। ਆਰੀਅਨ ਦੇ ਕੇਸ ’ਚ ਅੱਜ ਸਿਰਫ਼ ਫੈਸਲੇ ਦਾ ਆਪਰੇਟਿਵ ਹਿੱਸਾ ਹੀ ਸਾਹਮਣੇ ਰੱਖਿਆ ਗਿਆ ਡਿਟੇਲ ਆਰਡਰ ਆਉਣਾ ਹਾਲੇ ਬਾਕੀ ਹੈ। ਆਰੀਅਨ ਖਾਨ, ਅਰਬਾਜ ਤੇ ਮੁਨਮੁਨ ਦੀ ਜਮਾਨਤ ਪਟੀਸ਼ਨ ਰੱਦ ਹੋਣ ਤੋਂ ਬਾਅਦ ਹੁਣ ਉਨਾਂ ਦੇ ਵਕੀਲ ਹਾਈਕੋਰਟ ’ਚ ਅਪੀਲ ਕਰ ਸਕਦੇ ਹਨ।

ਜ਼ਿਕਰਯੋਗ ਹੈ ਕਿ ਆਰੀਅਨ ਖਾਨ ਨੂੰ ਕਰੂਜ਼ ਡਰੱਗ ਪਾਰਟੀ ਮਾਮਲੇ ’ਚ 3 ਅਕਤੂਬਰ ਨੂੰ ਗਿ੍ਰਫ਼ਾਤਰ ਕੀਤਾ ਗਿਆ ਸੀ ਅੱਠ ਅਕਤੂਬਰ ਤੋਂ ਉਹ ਆਰਥਰ ਰੋਡ ਜੇਲ ’ਚ ਬੰਦ ਹਨ। ਆਰੀਅਨ ਦੀ 14 ਦਿਨਾਂ ਦੀ ਨਿਆਂਇਕ ਹਿਰਾਸਤ 21 ਅਕਤੂਬਰ ਨੂੰ ਖਤਮ ਹੋ ਜਾਵੇਗੀ। ਆਰੀਅਨ ਖਾਨ ਦਾ ਕੇਸ ਸੀਨੀਅਰ ਵਕੀਲ ਸਤੀਸ਼ ਮਾਨਸ਼ਿੰਦੇ ਤੇ ਅਮਿਤ ਦੇਸਾਈ ਲੜ ਰਹੇ ਹਨ ਦੋਵੇਂ ਹੀ ਇਸ ਤਰ੍ਹਾਂ ਦੇ ਕੇਸ ’ਚ ਮੁੰਬਈ ਦੇ ਦਿੱਗਜ਼ ਵਕੀਲ ਮੰਨੇ ਜਾਂਦੇ ਹਨ। ਮਾਨਿਸ਼ੰਦੇ ਨੇ ਸੁਸ਼ਾਤ ਡਰੱਗ ਕੇਸ ’ਚ ਰੀਆ ਚੱਕਰਵਰਤੀ ਤੇ ਦੇਸਾਈ ਨੇ ਹਿੱਟ ਐਂਡ ਰਨ ਕੇਸ ’ਚ ਸਲਮਾਨ ਖਾਨ ਨੂੰ ਅਦਾਲਤ ਤੋਂ ਰਾਹਤ ਦਿਵਾਈ ਹੈ ਉਮੀਦ ਹੈ ਕਿ ਆਰੀਅਨ ਖਾਨ ਦੇ ਵਕੀਲ ਆਰੀਅਨ ਨੂੰ ਵੀ ਛੇਤੀ ਹੀ ਰਾਹਤ ਦਿਵਾਉਣਗੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ