ਅਦਾਲਤ ਦੇ ਫ਼ੈਸਲੇ ਤੋਂ ਬਾਅਦ ਵੀ ਸ਼ਰਧਾਲੂਆਂ ਦਾ ਪੂਜਨੀਕ ਗੁਰੂ ਜੀ ‘ਤੇ ਅਡੋਲ ਤੇ ਅਟੁੱਟ ਵਿਸ਼ਵਾਸ

ਹਾਈ ਕੋਰਟ ਚ ਮਿਲੇਗਾ ਇਨਸਾਫ

ਫਾਜ਼ਿਲਕਾ, ਜਲਾਲਾਬਾਦ (ਰਜਨੀਸ਼ ਰਵੀ)। ਸੀਬੀਆਈ ਦੀ ਵਿਸ਼ੇਸ਼ ਅਦਾਲਤ ਵੱਲੋਂ ਪੂਜਨੀਕ ਗੁਰੂ ਜੀ ਦੇ ਖਿਲਾਫ਼ ਸੁਣਾਏ ਗਏ ਫੈਸਲੇ ਤੋਂ ਬਾਅਦ ਵੀ ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਦਾ ਪੂਜਨੀਕ ਗੁਰੂ ਜੀ ‘ਤੇ ਅਡੋਲ ਵਿਸ਼ਵਾਸ ਕਾਇਮ ਹੈ ਅਤੇ ਸ਼ਰਧਾਲੂਆਂ ਵੱਲੋਂ ਦ੍ਰਿੜ੍ਹ ਵਿਸ਼ਵਾਸ ਨਾਲ ਕਿਹਾ ਜਾ ਰਿਹਾ ਕਿ ਸੱਚ ਦੀ ਜਿੱਤ ਹੋਵੇਗੀ ਅਤੇ ਹਾਈ ਕੋਰਟ ਵਿਚ ਇਨਸਾਫ਼ ਮਿਲੇਗਾ।

ਪੂਜਨੀਕ ਗੁਰੂ ਜੀ ‘ਤੇ ਅਟੁੱਟ ਵਿਸ਼ਵਾਸ ਹਾਈ ਕੋਰਟ ਵਿੱਚ ਸੱਚ ਦੀ ਹੋਵੇਗੀ ਜਿੱਤ : ਸੁਭਾਸ਼ ਸੁਖੀਜਾ

ਸ਼ੁਭਾਸ਼ ਸੁਖੀਜਾ ਇੰਸ਼ਾ ਜ਼ਿਲ੍ਹਾ 25 ਮੈਂਬਰ ਜਲਾਲਾਬਾਦ ਦਾ ਕਹਿਣਾ ਹੈ ਕਿ ਡੇਰਾ ਸੱਚਾ ਸੌਦਾ ਨਾਲ 25 ਸਾਲ ਤੋ ਜੁੜੇ ਹੋਏ ਹਨ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਉਪਰ ਅਟੁੱਟ ਵਿਸਵਾਸ਼ ਹੈ। ਗੁਰੂ ਜੀ ਵੱਲੋ ਰੂਹਾਨੀਅਤ ਦੇ ਨਾਲ ਨਾਲ ਸਮਾਜ ਸੇਵਾ ਦੀ ਸਿੱਖਿਆ ਦਿੱਤੀ ਜਾਂਦੀ ਹੈ। ਉਹਨਾ ਵੱਲੋ ਹਮੇਸ਼ਾ ਹੀ ਮਾਨਵਤਾ ਦਾ ਭਲਾ ਕਰਨਾ ਸਿਖਾਇਆ ਜਾਂਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਸੱਚ ਦਾ ਸੂਰਜ ਇੱਕ ਦਿਨ ਜਰੂਰ ਚੜ੍ਹੇਗਾ ਤੇ ਝੂਠ ਦੇ ਬਦਲ ਛਟ ਜਾਣਗੇ। ਜੋ ਬੇਬੁਨਿਆਦ ਦੋਸ਼ ਗੁਰੂ ਜੀ ’ਤੇ ਲਾਏ ਗਏ ਹਨ ਮਾਨਯੋਗ ਹਾਈਕੋਰਟ ’ਚ ਉਹ ਸਭ ਝੂਠੇ ਸਾਬਤ ਹੋਣਗੇ।

ਪੂਜਨੀਕ ਗੁਰੂ ਜੀ ਨੇ ਹਮੇਸ਼ਾ ਮਾਨਵਤਾ ਦੇ ਨਾਲ ਪਿਆਰ ਕਰਨਾ ਸਿਖਾਇਆ : ਅਸ਼ਵਨੀ ਸਿਡਾਨਾ

ਬਲਾਕ ਜਲਾਲਾਬਾਦ ਦੇ ਜ਼ਿੰਮੇਵਾਰ ਅਸ਼ਵਨੀ ਸਿਡਾਨਾ ਨੇ ਕਿਹਾ ਕਿ ਉਹ ਪਿਛਲੇ 28 ਸਾਲਾਂ ਤੋਂ ਡੇਰਾ ਸੱਚਾ ਸੌਦਾ ਨਾਲ ਜੁੜੇ ਹਨ ਅਤੇ ਇਸ ਤੋਂ ਇਲਾਵਾ ਉਹ 5 ਸਾਲ ਡੇਰਾ ਵਿੱਚ ਰਹਿ ਕੇ ਸੇਵਾ ਕਰ ਚੁੱਕੇ ਹਨ। ਉਨ੍ਹਾਂ ਕਿਹਾ ਕਿ ਪੂਜਨੀਕ ਗੁਰੂ ਜੀ ‘ਤੇ ਲਾਏ ਗਏ ਦੋਸ਼ ਬੇਬੁਨਿਆਦ ਹਨ ਅਤੇ ਉੱਚ ਅਦਾਲਤਾਂ ‘ਚ ਇਨਸਾਫ਼ ਯਕੀਨੀ ਹੈ। ਉਨ੍ਹਾਂ ਕਿਹਾ ਕਿ ਡੇਰੇ ਵਿੱਚ ਸੱਪ ਨੂੰ ਮਾਰਨਾ ਵੀ ਪਾਪ ਸਮਝਿਆ ਜਾਂਦਾ ਹੈ ਅਤੇ ਸੱਪ ਨੂੰ ਫੜ ਕੇ ਦੂਰ ਜੰਗਲਾਂ ਚ ਛੱਡ ਦਿੱਤਾ ਜਾਂਦਾ ਹੈ। ਜੋ ਡੇਰਾ ਸੱਪ ਵਰਗੇ ਜਾਨਲੇਵਾ ਜੀਵ ਨੂੰ ਮਰਨ ਨਹੀਂ ਦਿੰਦਾ ਕਿ ਉੱਥੇ ਕੋਈ ਗ਼ਲਤ ਕੰਮ ਬਾਰੇ ਸੋਚਿਆ ਵੀ ਨਹੀਂ ਜਾ ਸਕਦਾ। ਉਹ ਪਹਿਲਾਂ ਵਾਂਗ ਪੂਜਨੀਕ ਗੁਰੂ ਜੀ ਦੀ ਸਿੱਖਿਆਵਾਂ ‘ਤੇ ਚੱਲਦੇ ਹੋਏ ਮਾਨਵਤਾ ਭਲਾਈ ਦੇ ਕੰਮ ਕਰਦੇ ਰਹਿਣਗੇ।

ਦੇਸ਼ ਦੀ ਨਿਆਂ ਪ੍ਰਣਾਲੀ ਤੇ ਭਰੋਸਾ ਇਨਸਾਫ਼ ਜ਼ਰੂਰ ਮਿਲੇਗਾ : ਮਨੀਸ਼ ਇੰਸਾਂ

ਮਨੀਸ਼ ਇੰਸਾਂ 45 ਮੈਬਰ ਜਲਾਲਾਬਾਦ ਨੇ ਕਿਹਾ ਕਿ ਸਾਡਾ ਵਿਸਵਾਸ ਪੂਜਨੀਕ ਗੁਰੂ ਜੀ ‘ਤੇ ਚਟਾਨ ਵਾਂਗ ਅਡੋਲ ਅਤੇ ਹਮੇਸਾ ਹੀ ਰਹੇਗਾ। ਜੋ ਪੂਜਨੀਕ ਗੁਰੂ ਜੀ ’ਤੇ ਇਲਜਾਮ ਲਗਾਏ ਜਾ ਰਹੇ ਹਨ ਉਹ ਬਿਲਕੁਲ ਝੂਠੇ ਤੇ ਬੇਬੁਨਿਆਦ ਹਨ। ਮਾਨਵਤਾ ਭਲਾਈ ਦੇ ਜੋ ਕੰਮ ਗੁਰੂ ਜੀ ਅਗਵਾਈ ਅਤੇ ਪ੍ਰੇਰਣਾ ਨਾਲ ਕੀਤੇ ਜਾ ਰਹੇ ਹਨ ਇਸ ਦਾ ਵਰਣਨ ਗਿੰਨੀਜ਼ ਬੁੱਕ ਆਫ ਰਿਕਾਰਡ ਵਿਚ ਦੇਖਿਆ ਜਾ ਸਕਦਾ ਹੈ । ਦੇਸ਼ ਦੀ ਨਿਆ ਪ੍ਰਣਾਲੀ ’ਤੇ ਸਾਨੂੰ ਪੂਰਾ ਭਰੋਸਾ ਹੈ। ਮਾਣਯੋਗ ਹਾਈਕੋਰਟ ’ਚ ਸਾਨੂੰ ਨਿਆਂ ਇੰਨਸਾਫ ਮਿਲੇਗਾ।

ਸੇਵਾਮੁਕਤ ਸਰਕਾਰੀ ਅਧਿਆਪਕ ਮਾਸਟਰ ਪ੍ਰੀਤਮ ਸਿੰਘ ਜੁੰਮੇਵਾਰ ਨਾਮਚਰਚਾ ਘਰ ਦਾ ਕਹਿਣਾ ਹੈ ਕਿ ਉਹ ਡੇਰਾ ਸੱਚਾ ਸੌਦਾ ਨਾਲ 45 ਸਾਲ ਤੋਂ ਜੁੜਿਆ ਹੋਇਆ ਹਾਂ। ਮੈਂ ਡੇਰੇ ਅੰਦਰ ਕਿਸੇ ਤਰਾਂ ਦਾ ਕੁਝ ਵੀ ਗ਼ਲਤ ਨਹੀਂ ਵੇਖਿਆ। ਪੂਜਨੀਕ ਗੁਰੂ ਜੀ ਦੀ ਸਿਖਿਆ ਪਾ ਕੇ ਅਣਗਿਣਤ ਲੋਕ ਨਰਕ ਵਰਗੀ ਜ਼ਿੰਦਗੀ ਵਿਚੋਂ ਨਿਕਲ ਕੇ ਸੁਖਮਈ ਜ਼ਿੰਦਗੀ ਬਿਤਾ ਰਹੇ ਹਨ। ਅਦਾਲਤ ਦਾ ਫੈਸਲਾ ਜ਼ੋ ਵੀ ਹੈ ਉਸ ਦਾ ਸਾਡੇ ਵਿਸ਼ਵਾਸ ‘ਤੇ ਕੋਈ ਅਸਰ ਨਹੀਂ ਹੈ। ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਇੰਸਾਂ ਜੀ ਤੇ ਸਾਡੇ ਵਿਸਵਾਸ਼ ਅਡੋਲ ਹੈ ਅਤੇ ਉੱਚ ਅਦਾਲਤਾਂ ਵਿੱਚ 100 ਫੀਸਦੀ ਫੈਸਲਾ ਸਾਡਾ ਹੱਕ ਵਿੱਚ ਆਵੇਗਾ ।

ਬਲਾਕ ਤਾਰਾਵਾਲੇ ਦੇ ਜੁੰਮੇਵਾਰ ਹਰਦੇਵ ਇੰਸਾਂ ਦਾ ਕਹਿਣਾ ਹੈ ਕਿ ਪਿਛਲੇ 23 ਸਾਲਾਂ ਤੋਂ ਡੇਰਾ ਸੱਚਾ ਸੌਦਾ ਨਾਲ ਜੁੜਿਆ ਹੋਇਆ ਹਾਂ, ਅਤੇ ਮੈਨੂੰ ਮਾਣ ਹੈ ਕਿ ਡੇਰਾ ਸੱਚਾ ਸੌਦਾ ਦਾ ਸ਼ਰਧਾਲੂ ਹਾਂ ਉਹਨਾ ਅਗੇ ਕਿਹਾ ਕਿ ਸਤਿਕਾਰਯੋਗ ਗੁਰੂ ਜੀ ਨਿਰਦੋਸ਼ ਹਨ ਅਤੇ ਸਮਾਜ ਨੂੰ ਅੱਜ ਸਿਰਫ ਇੱਕ ਅਜਿਹੇ ਸੰਤ ਦੀ ਜ਼ਰੂਰਤ ਹੈ, ਜਿਸ ਦੀ ਪਵਿੱਤਰ ਸਿੱਖਿਅਤ ਚਲਦੇ ਦੁਨੀਆਂ ਭਰ ‘ਚ ਸ਼ਰਧਾਲੂਆ ਵਲੋ 135 ਮਾਨਵਤਾ ਭਲਾਈ ਦੇ ਕੰਮਾਂ ਕੀਤੇ ਜਾ ਰਹੇ ਹਨ

ਮਨੁੱਖਤਾ ਦੀ ਬਿਹਤਰੀ ਲਈ ਕੰਮ ਕੀਤੇ ਜਾਂਦੇ ਹਨ, ਖੂਨਦਾਨ ਕਰਨਾ, ਜਿਉਂਦੇ ਹੋਏ ਗੁਰਦਾ ਦਾਨ ਕਰਨਾ, ਵੇਸਵਾਵਾਂ ਨੂੰ ਧੀਆਂ ਬਣਾਉਣਾ, ਧੀਆਂ ਬਚਾਉ। ਮੁਹਿੰਮ, ਸਵੱਛਤਾ ਮੁਹਿੰਮ, ਉਹ ਸਾਰੇ ਕੰਮ ਜੋ ਸਰਕਾਰਾਂ ਅੱਜ ਕਰਨ ਬਾਰੇ ਸੋਚ ਰਹੀਆਂ ਹਨ, ਉਹ ਦਸ ਤੋਂ ਬਾਰਾਂ ਸਾਲ ਪਹਿਲਾਂ ਸਤਿਕਾਰਯੋਗ ਗੁਰੂ ਜੀ ਦੁਆਰਾ ਕੀਤਾ ਗਿਆ ਸੀ, ਜਦੋਂ ਕੋਰੋਨਾ ਕਾਲ ਦੌਰਾਨ ਲੋਕ ਪੀੜਤ ਸਨ ਤਾਂ ਡੇਰਾ ਸਰਧਾਲੂਆ ਵਲੋ ਗੁਰੂ ਜੀ ਦੇ ਆਦੇਸ਼ਾਂ ਤੇ ਜੀਅ ਜਾਨ ਨਾਲ ਸੇਵਾ ਕੀਤੀ । ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਜੀ ਪ੍ਰਤੀ ਸਾਨੂੰ ਪੂਰਾ ਵਿਸ਼ਵਾਸ ਹੈ। ਕੋਈ ਵੀ ਝੂਠੇ ਦੋਸ਼ ਵਿਸ਼ਵਾਸ ਨੂੰ ਡੁਲਾ ਨਹੀਂ ਸਕਦੇ । ਮਾਨਯੋਗ ਹਾਈਕੋਰਟ ਵਿਚ ਸਾਨੂੰ ਜਰੂਰ ਨਿਆਂ ਮਿਲੇਗਾ।

ਦਰਸ਼ਨਾ ਇੰਸਾਂ 45 ਮੈਂਬਰ ਨੇ ਕਿਹਾ ਕਿ ਪੂਜਨੀਕ ਗੁਰੂ ਜੀ ਦੇ ਖਿਲਾਫ਼ ਸੁਣਾਏ ਗਏ ਫੈਸਲੇ ਤੋਂ ਬਾਅਦ ਵੀ ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਦੇ ਪੂਜਨੀਕ ਗੁਰੂ ਜੀ ਤੇ ਅਡੋਲ ਵਿਸ਼ਵਾਸ ਕਾਇਮ ਹੈ ਅਤੇ ਸ਼ਰਧਾਲੂਆਂ ਵੱਲੋਂ ਦ੍ਰਿੜ੍ਹ ਵਿਸ਼ਵਾਸ ਹੈ ਕਿ ਸੱਚ ਦੀ ਹਮੇਸ਼ਾ ਜਿੱਤੇਗੀ ਅਤੇ ਹਾਈ ਕੋਰਟ ਵਿਚ ਇਨਸਾਫ਼ ਮਿਲੇਗਾ। ਪੂਜਨੀਕ ਗੁਰੂ ਜੀ ’ਤੇ ਲਾਏ ਇਲਜਾਮ ਸਰਾਸਰ ਗਲਤ ਹਨ ਪ੍ਰੇਮ ਤੇ ਅਹਿੰਸਾ ਦੀ ਸਿੱਖਿਆ ਦੇਣ ਵਾਲੇ ਪੂਜਨੀਕ ਗੁਰੂ ਜੀ ’ਤੇ ਕਤਲ ਜਿਹੇ ਦੋਸ਼ ਲਾਉਣੇ ਸਰਾਸਰ ਧੱਕਾ ਹੈ ਹਾਈਕੋਰਟ ’ਚ ਇਹ ਝੂਠ ਸਭ ਦੇ ਸਾਹਮਣੇ ਆ ਜਾਵੇਗਾ ਤੇ ਸੱਚ ਦੀ ਜਿੱਤ ਹੋਵੇਗੀ। ਪੂਜਨੀਕ ਗੁਰੂ ਜੀ ’ਤੇ ਲਾਏ ਦੋਸ਼ ਤੇ ਕੇਸ ਝੂਠੇ ਤੇ ਬੇਬੁਨਿਆਦ ਹਨ ਇਨ੍ਹਾਂ ਦੋਸ਼ਾਂ ’ਚ ਨਾਮਾਤਰ ਵੀ ਸਚਾਈ ਨਹੀਂ ਹੈ। ਸਾਨੂੰ ਪੂਜਨੀਕ ਗੁਰੂ ਜੀ ’ਤੇ ਪੂਰਾ ਵਿਸ਼ਵਾਸ ਹੈ ਅਤੇ ਹਾਈ ਕੋਰਟ ’ਚ ਇਨਸਾਫ਼ ਜ਼ਰੂਰ ਮਿਲੇਗਾ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ