ਸਿੱਖਿਆ ਲਈ ਕ੍ਰਾਊਡਫੰਡਿੰਗ ਆਸ ਦੀ ਕਿਰਨ

Crowdfunding, Hope, Education

ਭਾਰਤ ‘ਚ ਕ੍ਰਾਊਡਫੰਡਿਗ (ਜਨ-ਸਹਿਯੋਗ) ਦਾ ਪ੍ਰਚਲਣ ਵਧਦਾ ਜਾ ਰਿਹਾ ਹੈ ਵਿਦੇਸ਼ਾਂ ‘ਚ ਇਹ ਸਥਾਪਤ ਹੈ, ਪਰ ਭਾਰਤ ਲਈ ਇਹ ਤਕਨੀਕ ਤੇ ਪ੍ਰਕਿਰਿਆ ਨਵੀਂ ਹੈ ਚੰਦੇ ਦਾ ਨਵਾਂ ਰੂਪ ਹੈ ਜਿਸ ਦੇ ਅੰਤਰਗਤ ਲੋੜਵੰਦ ਆਪਣੇ ਇਲਾਜ਼, ਸਿੱਖਿਆ, ਵਪਾਰ ਆਦਿ ਦੀਆਂ ਆਰਥਿਕ ਲੋੜਾਂ ਪੂਰੀਆਂ ਕਰ ਸਕਦਾ ਹੈ ਨਾ ਸਿਰਫ਼ ਨਿੱਜੀ ਲੋੜਾਂ ਲਈ ਸਗੋਂ ਤਮਾਮ ਜਨਤਕ ਯੋਜਨਾਵਾਂ, ਧਾਰਮਿਕ ਕੰਮਾਂ ਤੇ ਜਨ-ਕਲਿਆਣ ਅਦਾਰਿਆਂ ਨੂੰ ਪੂਰਾ ਕਰਨ ਲਈ ਲੋਕ ਇਸਦਾ ਸਹਾਰਾ ਲੈ ਲੈਂਦੇ ਹਨ ਭਾਰਤ ‘ਚ ਚਿਕਿੱਤਸਾ ਦੇ ਖੇਤਰ ‘ਚ ਇਸਦੀ ਵਰਤੋਂ ਜਿਆਦਾ ਦੇਖਣ ‘ਚ ਆ ਰਹੀ ਹੈ ਗਰੀਬ ਲੋਕਾਂ ਲਈ ਇਹ ਇੱਕ ਰੌਸ਼ਨੀ ਬਣ ਕੇ ਪੇਸ਼ ਹੋਇਆ ਹੈ ਇਸ ਨੂੰ ਭਾਰਤ ‘ਚ ਸਥਾਪਤ ਕਰਨ ਤੇ ਇਸਦੇ ਪ੍ਰਚਲਨ ਨੂੰ ਉਤਸ਼ਾਹ ਦੇਣ ਲਈ ਕ੍ਰਾਊਡਫੰਡਿੰਗ ਮੰਚ ਇੰਪੈਕਟ ਗੁਰੂ ਦੇ ਯਤਨ ਜ਼ਿਕਰਯੋਗ ਹਨ ਚਿਕਿੱਤਸਾ ਦੇ ਖੇਤਰ ‘ਚ ਅਨੋਖੇ ਕੀਰਤੀਮਾਨ ਬਣਾਉਣ ਤੋਂ ਬਾਅਦ ਹੁਣ ਸਿੱਖਿਆ ਦੇ ਖੇਤਰ ‘ਚ ਇਸਦੀ ਪ੍ਰਭਾਵਸ਼ਾਲੀ ਪੇਸ਼ਕਾਰੀ ਦੇਖਣ ਨੂੰ ਮਿਲ ਰਹੀ ਹੈ ਇਸ ਦੀ ਤਾਜ਼ਾ ਉਦਾਹਰਨ ਹੈ ਉੱਚੀਆਂ ਪਹਾੜੀਆਂ ‘ਚ ਵੱਸੇ ਲੱਦਾਖ ਦੇ ਸਕੂਲਾਂ ‘ਚ ਸਿੱਖਿਆ ਦੀਆਂ ਵੱਖ-ਵੱਖ ਲੋੜਾਂ ਨੂੰ ਪੁਰਾ ਕਰਨ ਲਈ ਕ੍ਰਾਊਡਫੰਡਿੰਗ ਦਾ ਸਹਾਰਾ ਲੈਣਾ 17000 ਫੁੱਟ ਫਾਊਡੇਸ਼ਨ ਨੇ ਲੱਦਾਖੀ ਬੱਚਿਆਂ ਨੂੰ ਪੜ੍ਹਾਉਣ ਲਈ ਕ੍ਰਾਊਡਫੰਡਿੰਗ ਦਾ ਰਸਤਾ ਚੁਣ ਕੇ ਨਾ ਸਿਰਫ਼ ਖੇਡਾਂ, ਲਾਇਬ੍ਰੇਰੀ ਤੇ ਹੋਰ ਆਰਥਿਕ ਲੋੜਾਂ ਨੂੰ ਪੂਰਾ ਕੀਤਾ ਸਗੋਂ ਭਵਿੱਖ ਦੀਆਂ ਹੋਰ ਯੋਜਨਾਵਾਂ ਲਈ ਇਸਨੂੰ ਇੱਕ ਮਜ਼ਬੁਤ ਜ਼ਰੀਏ ਦੇ ਤੌਰ ‘ਤੇ ਸਵੀਕਾਰ ਕੀਤਾ ਹੈ ਇੰਪੈਕਟ ਗੁਰੂ ਡਾੱਟ ਕਾੱਮ ਦੇ ਜ਼ਰੀਏ  ‘ਕੱਠੇ ਕੀਤੇ 5.50 ਲੱਖ ਰੁਪਏ ਦੀ ਵਰਤੋਂ 15, 000 ਕਹਾਣੀਆਂ ਵਾਲੀਆਂ  ਕਿਤਾਬਾਂ ਨੂੰ ਸਥਾਨਕ ਭਾਸ਼ਾ ਭੋਟੀ ‘ਚ ਅਨੁਵਾਦ, ਸੰਦਰਭ, ਪ੍ਰਿੰਟ ਤੇ ਵੰਡਣ ਦਾ ਟੀਚਾ ਹਾਸਲ ਕਰਨ ‘ਚ ਕੀਤੀ ਹੈ ਲੱਦਾਖ ਦੇ  ਦੂਰ-ਦੁਰਾਡੇ ਦੇ ਸਕੂਲਾਂ ‘ਚ ਖੇਡ ਦਾ ਮੈਦਾਨ ਸਥਾਪਤ ਕਰਨ ‘ਚ ਵੀ ਇਸ ਆਧੁਨਿਕ ਤਕਨੀਕ ਦੀ ਵਰਤੋਂ ਕੀਤੀ ਜਾ ਰਹੀ ਹੈ ਉੱਚੀਆਂ ਪਹਾੜੀਆਂ ‘ਚ ਵੱਸੇ ਲੱਦਾਖ ‘ਚ 900 ਸਰਕਾਰੀ ਸਕੂਲ ਹਨ, ਜਿੱਥੇ ਅੰਗਰੇਜ਼ੀ ਨੂੰ ਮੁੱਖ ਭਾਸ਼ਾ ਦੇ ਤੌਰ ‘ਤੇ ਪੜ੍ਹਾਇਆ ਜਾਂਦਾ ਹੈ ਜਦੋਂਕਿ ਕੁਝ ਬੱਚੇ ਇਸਦੇ ਅਭਿਆਸੀ ਹੋ ਗਏ ਹਨ ਫਿਰ ਵੀ ਅਜਿਹੇ ਵੱਡੀ ਗਿਣਤੀ ਬੱਚੇ ਹਨ ਜੋ ਲੱਦਾਖ ਦੀ ਮੂਲ ਭਾਸ਼ਾ-ਭੋਟੀ ਜਾਂ ਲੱਦਾਖੀ ‘ਚ ਪੜ੍ਹਨਾ ਪਸੰਦ ਕਰਦੇ ਹਨ ਕਿਉਂਕਿ ਉਹ ਇਸਨੂੰ ਸਹਿਜ਼ਤਾ ਤੇ ਸਰਲਤਾ ਨਾਲ ਸਮਝ ਸਕਦੇ ਹਨ ਤੇ ਉਨ੍ਹਾਂ ਵਿਚ ਲੋਕਪ੍ਰਿਯ ਹੈ ਜਿਸਨੂੰ ਸਕੂਲਾਂ ‘ਚ ਤੇਜੀ ਭਾਸ਼ਾ ਦੇ ਤੌਰ ‘ਤੇ ਪੜ੍ਹਾਇਆ ਜਾਂਦਾ ਹੈ ਪਹਿਲੀ ਅੰਗਰੇਜ਼ੀ ਭਾਸ਼ਾ ਹੈ, ਦੂਜੀ ਹਿੰਦੀ ਜਾਂ ਉਰਦੂ ਤੇ ਤੀਜੀ ਭੋਟੀ ਜਾਂ ਲੱਦਾਖੀ ਭਾਸ਼ਾ ਹੈ ਆਪਣੀ ਮੂਲ ਭਾਸ਼ਾ ‘ਚ ਅਧਿਐਨ ਦੇ ਨਿਰਦੇਸ਼ ਦੀ ਘਾਟ ਕਾਰਨ ਇਹ ਬੱਚੇ ਅਕਸਰ ਵੱਡੀਆਂ ਪ੍ਰੀਖਿਆਵਾਂ ‘ਚ ਅਸਫ਼ਲ ਹੋ ਜਾਂਦੇ ਹਨ ਲੱਦਾਖੀ ਬੱਚਿਆਂ ਨੂੰ ਬਿਹਤਰ ਸਿੱਖਿਆ ਮੁਹੱਇਆ ਕਰਾਉਣ ਦੇ ਮਕਸਦ  ਨਾਲ ਸੰਗਠਿਤ 17000 ਫੁੱਟ ਫਾਊਂਡੇਸ਼ਨ ਦੇ ਯੋਗਦਾਨ ਕਾਰਨ ਪਰਿਦ੍ਰਿਸ਼ ਵਿਚ ਕਾਫ਼ੀ ਬਦਲਾਅ ਆਇਆ ਹੈ ਸੁਜਾਤਾ ਸਾਹੂ ਵੱਲੋਂ ਸ਼ੁਰੂ ਕੀਤਾ ਗਿਆ ਇਹ ਸੰਗਠਨ ਸੰਨ 2012 ‘ਚ ਸ਼ੁਰੂ ਹੋਇਆ ਤੇ ਸਰਕਾਰੀ ਸਕੂਲਾਂ ‘ਚ ਪੜ੍ਹ ਰਹੇ ਬੱਚਿਆਂ ਨੂੰ ਗੁਣਾਤਮਕ ਸਿੱਖਿਆ ਪ੍ਰਦਾਨ ਕਰਨ ਦਾ ਕੰਮ ਕਰਦਾ ਹੈ ਇਸ ਐਨਜੀਓ ਨੇ 250 ਸਕੂਲਾਂ ‘ਚ ਲਾਇਬ੍ਰੇਰੀ ਸਥਾਪਤ ਕਰਨ ‘ਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ ਤੇ ਇਸ ‘ਚੋਂ ਕੁਝ ਸੰਸਥਾਵਾਂ ‘ਚ 140 ਖੇਡ ਮੈਦਾਨਾਂ ਦਾ ਵੀ ਨਿਰਮਾਣ ਕੀਤਾ ਹੈ ਹੁਣ 17000 ਫੁੱਟ ਫਾਊਂਡੇਸ਼ਨ ਨੇ ਸਕੂਲੀ ਬੱਚਿਆਂ ਦੇ ਸਮੁੱਚੇ ਵਿਕਾਸ ਲਈ ਭੋਟੀ ਭਾਸ਼ਾ ‘ਚ ਕਹਾਣੀਆਂ ਵਾਲੀਆਂ ਕਿਤਾਬਾਂ ਦਾ ਅਨੁਵਾਦ ਕਰਨ ਦਾ ਬੀੜਾ ਚੁੱਕਿਆ ਹੈ 2015 ‘ਚ ਇਸ ਫਾਊੁਂਡੇਸ਼ਨ ਨੇ ਭੋਟੀ ਭਾਸ਼ਾ ‘ਚ ਲਾਇਬ੍ਰੇਰੀਆਂ ਦੀਆਂ ਕਿਤਾਬਾਂ ਦਾ ਅਨੁਵਾਦ ਕਰਨ ਦਾ ਅਦਾਰਾ ਸ਼ੁਰੂ ਕੀਤਾ ਹੈ, 21, 000 ਕਹਾਣੀਆਂ ਵਾਲੀਆਂ ਕਿਤਾਬਾਂ ਦੇ ਅਨੁਵਾਦ ਕਰਨ ਦੇ ਟੀਚੇ ਦੇ ਨਾਲ ਇਹ ਅੱਗੇ ਵਧ ਰਿਹਾ ਹੈ ਇਸ ਐਨਜੀਓ ਨੇ ਸਿਰਫ਼ ਅਨੁਵਾਦ ‘ਤੇ ਧਿਆਨ ਕੇਂਦਰਿਤ ਨਹੀਂ ਕੀਤਾ, ਸਗੋਂ ਲੇਹ ਜਿਲ੍ਹੇ ‘ਚ 370 ਸਕੂਲਾਂ ‘ਚ 15,000 ਕਿਤਾਬਾਂ ਨੂੰ ਅਨੁਵਾਦ, ਸੰਦਭਿਤ ਤੇ ਵੰਡਣ ਦਾ ਨਵਾਂ ਟੀਚਾ ਹੱਥ ਲਿਆ ਹੈ ਇਸ ਅਨੋਖੇ ਕੰਮ ਲਈ ਉਨ੍ਹਾਂ ਦੇ ਸਨਮੁੱਖ ਆਰਥਿਕ ਵਸੀਲਿਆਂ ਦੀ ਘਾਟ ਆਉਣ ਲੱਗੀ ਤਾਂ ਉਨ੍ਹਾਂ ਨੇ ਕ੍ਰਾਊਡਫੰਡਿੰਗ ਦਾ ਸਹਾਰਾ ਲੈਣ ਦਾ ਫੈਸਲਾ ਲਿਆ ਇਸ ਕੰਮ ਲਈ ਉਨ੍ਹਾਂ ਨੇ ਇੰਪੈਕਟ ਗੁਰੂ ਡਾੱਟ ਕਾੱਮ ਦੇ ਜਰੀਏ ਧਨ ‘ਕੱਠਾ ਕਰਨ ਦੀ ਮੁਹਿੰਮ ਸ਼ੁਰੂ ਕੀਤੀ ਤੇ 2.39 ਲੱਖ ਰੁਪਏ ਇਕੱਠੇ ਕੀਤੇ ਗਏ

ਇਸ ਪ੍ਰਤੀਕਿਰਿਆ ਤੋਂ ਰੋਮਾਂਚਿਤ ਹੋ ਕੇ ਉਨ੍ਹਾਂ ਨੇ ਲੱਦਾਖ ਦੇ ਦੂਰ-ਦੁਰਾਡੇ ਵਾਲੇ ਸਕੂਲਾਂ ‘ਚ ਇੱਕ ਖੇਡ ਦਾ ਮੈਦਾਨ ਸਥਾਪਤ ਕਰਨ ਲਈ ਧਨ ਇਕੱਠਾ ਕਰਨ ਦੇ ਇਰਾਦੇ ਨਾਲ ਇੰਪੈਕਟ ਗੁਰੂ ਡੱਾਟ ਕਾੱਮ ‘ਤੇ ਦੂਜੀ ਮੁਹਿੰਮ ਚਲਾਈ, ਜਿਸ ਨਾਲ ਵਿਦਿਆਰਥੀ ਲਈ ਸਮੁੱਚੀ ਸਿੱਖਿਆ ਤੇ ਖੇਡਾਂ ਦਾ ਵਾਤਾਵਰਨ ਤਿਆਰ ਕੀਤਾ ਜਾ ਸਕੇ ਇਸ ਮੁਹਿੰਮ ਨੇ ਵੀ ਤੈਅ ਟੀਚੇ ਨੂੰ ਪਾਰ ਕਰਕੇ 3.21 ਲੱਖ ਰੁਪਏ ਇਕੱਠੇ ਕੀਤੇ ਹਨ ਐਨਜੀਓ ਦੇ ਲਾਈਫ਼ ਟਾਈਮ ਵਰਕਰ ਸਟੈਨਬਾ ਗਿਆਲਟਾਨ ਦਾ ਮੰਨਣਾ ਹੈ ਕਿ ਇਸ ਐਨਜੀਓ ਲਈ ਕ੍ਰਾਊਡਫੰਡਿੰਗ ਦਾ ਰਸਤਾ ਸਹਿਜ਼ ਤੇ ਸਰਲ ਹੈ, ਕਿਉਂਕਿ ਇਸ ਦੇ ਜਰੀਏ ਤੁਹਾਡੇ ਜੀਵਨ ਦੇ ਸਾਰੇ ਖੇਤਰਾਂ ਦੇ ਲੋਕ ਤੁਹਾਡੇ ਮਿਸ਼ਨ ਤੇ  ਵਿਜ਼ਨ ਨੂੰ ਦੇਖਦੇ ਹੋਏ ਦਾਨ ਕਰਦੇ ਹਨ ਕਾਰਪੋਰੇਟ ਖੇਤਰ ਦੀਆਂ ਕੰਪਨੀਆਂ ਲਈ ਸੀਐੇਸਆਰ ਨੀਤੀ ਕਾਰਨ ਦਾਨ ਕਰਨ ਦੀ ਲਾਜ਼ਮੀਅਤ ਹੈ, ਬੇਸ਼ੱਕ ਹੀ ਉਹ ਨਾ ਚਾਹੁੰਦੇ ਹੋਣ ਪਰ ਕ੍ਰਾਊਡਫੰਡਿੰਗ ਦੇ ਅੰਤਰਗਤ ਅਜਿਹਾ ਨਹੀਂ ਹੈ, ਲੋਕ ਉੱਥੇ ਸਵੈ-ਇੱਛਾ ਨਾਲ ਦਾਨ ਕਰਦੇ ਹਨ ਕਿਉਂਕਿ ਉਹ ਅਸਲ ਵਿਚ ਤੁਹਾਡੀ ਮੱਦਦ ਕਰਨਾ ਚਾਹੁੰਦੇ ਹਨ ਤੇ ਇਹ ਇੱਕ ਵੱਡੀ ਭਾਵਨਾ ਹੈ ਇੰਪੈਕਟ ਗੁਰੂ ਡਾੱਟ ਕਾੱਮ ਦੇ ਜਰੀਏ ਮਿਲੀਆਂ ਇਨ੍ਹਾਂ ਸਫ਼ਲਤਾਵਾਂ ਤੋਂ ਬਾਅਦ , 17000 ਫੁੱਟ ਫਾਉੂਂਡੇਸ਼ਨ ਦੀ ਭਵਿੱਖ ਦੀਆਂ ਅਨੇਕਾਂ ਹੋਰ ਵੀ ਇੱਛਾਵਾਂ ਹਨ ਉਹ ਹੁਣ ਡਿਜ਼ੀਟਲ ਲਾਇਬ੍ਰੇਰੀ ਸਥਾਪਤ ਕਰਨ ਦੀ ਯੋਜਨਾ ਬਣਾ ਰਹੇ ਹਨ ਇਸ ਤੋਂ ਇਲਾਵਾ ਹਾਲਾਂਕਿ ਲੱਦਾਖ ਉਨ੍ਹਾਂ ਦਾ ਪਹਿਲਾ ਟੀਚਾ  ਹੈ ਪਰ ਹੁਣ ਉਹ ਅਰੂਣਾਚਲ ਵਰਗੇ ਹੋਰ ਉੱਤਰੀ ਖੇਤਰਾਂ ‘ਚ ਜਾਣ ਦੀ ਵੀ ਕੋਸ਼ਿਸ ਕਰ ਰਹੇ ਹਨ ਇਹ ਉਨ੍ਹਾਂ ਦਾ ਅਗਲਾ ਟੀਚਾ ਹੈ 2012 ‘ਚ ਸਥਾਪਤ 17000 ਫੁੱਟ ਫਾਊੁਂਡੇਸ਼ਨ ਦੀ ਸੁਜਾਤਾ ਨੇ ਦੂਰ-ਦੁਰਾਡੇ ਦੇ ਪਿੰਡਾਂ ‘ਚ ਲੱਦਾਖੀ ਬੱਚਿਆਂ ਨੂੰ ਬਿਹਤਰ ਸਿੱਖਿਆ ਮੁਹੱਈਆ ਕਰਾਉਣ ਤੇ ਸਥਾਨਕ ਨਿਵਾਸੀਆਂ ਨੂੰ ਆਮਦਨੀ ਦੇ ਮੌਕੇ ਦਿਵਾਉਣ ਲਈ ਇਸ ਫਾਊਂਡੇਸ਼ਨ ਦੀ ਸਥਾਪਨਾ ਕੀਤੀ ਇਸ ਫਾਊਂਡੇਸ਼ਨ ਦੇ ਜ਼ਰੀਏ ਸੁਜਾਤਾ ਨੇ ਹੁਣ ਤੱਕ ਸਕੂਲਾਂ ‘ਚ 50,000 ਕਿਤਾਬਾਂ ਦਾਨ ਕੀਤੀਆਂ ਹਨ ਤੇ 20 ਤੋਂ ਵੀ ਜ਼ਿਆਦਾ ਸਕੂਲਾਂ ‘ਚ ਕਲਾਸ ਰੂਮ ਫਰਨੀਚਰ ਮੁਹੱਈਆ ਕਰਵਾਏ ਹਨ ਉਨ੍ਹਾਂ ਦਾ ਫਾਊਂਡੇਸ਼ਨ 8000 ਵਿਦਿਆਰਥੀਆਂ ਦੀ ਸਿੱਧੇ ਤੌਰ ‘ਤੇ ਅਤੇ ਲਗਭਗ 30,000 ਵਿਦਿਆਰਥੀਆਂ ਦੀ ਅਸਿੱਧੇ ਤੌਰ ‘ਤੇ ਮੱਦਦ ਕਰ ਰਿਹਾ ਹੈ ਨਾਲ ਹੀ, ਉਨ੍ਹਾਂ ਨੇ 370 ਸਕੂਲਾਂ ਨੂੰ ਗੋਦ ਵੀ ਲਿਆ ਹੈ, ਜਿਨ੍ਹਾਂ ‘ਚ 60 ਨਿੱਜੀ ਸਕੂਲ ਹਨ ਸੁਜਾਤਾ 675 ਸਰਕਾਰੀ ਅਧਿਆਪਕਾਂ ਨੂੰ ਵੀ ਟ੍ਰੇਨਿੰਗ ਦੇਣ ‘ਚ ਵੀ ਸਰਗਰਮ ਹਨ ਉਹ ਇੱਕ ਅਜਿਹੀ ਸ਼ਖਸੀਅਤ ਹਨ ਜਿਨ੍ਹਾਂ ਨੇ ਸਿੱਖਿਆ ਨੂੰ ਅਸਲ ਵਿਚ ਇੱਕ ਨਵੀਂ ਉਚਾਈ ਪ੍ਰਦਾਨ ਕੀਤੀ ਹੈ ਉਨ੍ਹਾਂ ਦੇ ਮਿਸ਼ਨ ਨੂੰ ਸਫ਼ਲਤਾ ਦੀਆਂ ਨਵੀਆਂ ਉਚਾਈਆਂ ‘ਤੇ ਲਿਜਾਣ ਲਈ ਕ੍ਰਾਊਡਫੰਡਿੰਗ ਮੰਚ ਇੰਪੈਕਟ ਗੁਰੂ ਇੱਕ ਉਮੀਦ ਬਣ ਕੇ ਸਾਹਮਣੇ ਆਇਆ ਹੈ ਇਸਦੇ ਕਾਰਜਕਾਰੀ ਅਧਿਕਾਰੀ ਸ੍ਰੀ ਪੀਯੂਸ਼ ਜੈਨ ਹਨ, ਜਿਨ੍ਹਾਂ ਦਾ ਮੰਨਣਾ ਹੈ ਕਿ ਆਉਣ ਵਾਲੇ ਸਮੇਂ ‘ਚ ਕ੍ਰਾਊੁਡਫੰਡਿੰਗ ਨਾ ਸਿਰਫ਼ ਜੀਵਨ ਦਾ ਹਿੱਸਾ ਬਣੇਗਾ ਸਗੋਂ ਹੋਰ ਬਹੁਮੰਤਵੀ ਯੋਜਨਾਵਾਂ ਨੂੰ ਆਕਾਰ ਦੇਣ ਦਾ ਆਧਾਰ ਵੀ ਇਹੀ ਹੋਵੇਗਾ

ਇੰਪੈਕਟ ਗੁਰੂ ਨੇ ਕ੍ਰਾਊਡਫੰਡਿੰਗ ਦੇ ਜਰੀਏ ਕਰੋੜਾਂ ਰੁਪਏ ਦੀ ਚਿਕਿਤਸਾ ਸਹਾਇਤਾ ਤੇ ਹੋਰ ਲੋੜਾਂ ਲਈ ਆਰਥਿਕ ਵਸੀਲੇ ਜੋੜੇ ਹਨ ਸਿਰਫ਼ ਚਿਕਿਤਸਾ ਦੇ ਖੇਤਰ ‘ਚ ਹੀ ਨਹੀਂ ਸਗੋਂ ਹੋਰ ਖੇਤਰਾਂ ‘ਚ ਵੀ ਕ੍ਰਾਊਡਫੰਡਿੰਗ ਦਾ ਪ੍ਰਚਲਣ ਵਧ ਰਿਹਾ ਹੈ ਯਸ਼ ਚੈਰੀਟੇਬਲ ਟਰੱਸਟ ਨੇ ਆਪਣੇ ‘ਕੈਫ਼ੇ ਅਰਪਨ’ ਨੂੰ ਖੋਲ੍ਹਣ ਲਈ ਲੋੜੀਂਦੇ ਧਨ ਦੀ ਪੂਰਤੀ ਲਈ ਇੰਪੈਕਟ ਗੁਰੂ ਦੇ ਜ਼ਰੀਏ ਕ੍ਰਾਊਡਫੰਡਿੰਗ ਦਾ ਸਹਾਰਾ ਲਿਆ ਵਿਕਾਰਗ੍ਰਸਤ ਨੌਜਵਾਨਾਂ ਵੱਲੋਂ ਚਲਾਇਆ  ਇਹ ਇੱਕ ਅਨੋਖਾ ਤੇ ਅਦੁੱਤਾ ਕੈਫ਼ੇ ਹੈ ਇਾਂਪੈਕਟ ਗੁਰੂ ਨੇ ਇਸ ਲਈ ਨਿਹਸੁਆਰਥ ਸੇਵਾਵਾਂ ਦਿੱਤੀਆਂ ਤੇ ਟੀਚਾ ਰਾਸ਼ੀ ਤੋਂ ਜ਼ਿਆਦਾ ਧਨ ‘ਕੱਠਾ ਕਰਨ ‘ਚ ਸਫ਼ਲ ਹੋਏ ਭਾਰਤ ਦੇ ਸੁਨਹਿਰੇ ਭਵਿੱਖ ਲਈ ਕ੍ਰਾਊਡਫੰਡਿੰਗ ਅਹਿਮ ਭੂਮਿਕਾ ਨਿਭਾ ਸਕਦੀ ਹੈ ਕਿਉਂਕਿ ਕ੍ਰਾਊਡਫੰਡਿੰਗ ਤੋਂ ਭਾਰਤ ਵਿਚ ਦਾਨ ਦਾ ਮਤਲਬ ਸਿਰਫ਼ ਗਰੀਬਾਂ ਤੇ ਲਚਾਰਾਂ ਦੀ ਮੱਦਦ ਕਰਨਾ ਸਮਝਦੇ ਆ ਰਹੇ ਹਾਂ ਜੋ ਕਿ ਹੁਣ ਕਲਾ, ਵਿਗਿਆਨ, ਸਿੱਖਿਆ, ਚਿਕਿਤਸਾ ਤੇ ਮਨੋਰੰਜਨ ਨੂੰ ਖੁਸ਼ਹਾਲ ਕਰਨ ਲਈ ਵੀ ਹੋ ਜਾਵੇਗਾ ਅਜਿਹਾ ਹੋਣ ਨਾਲ ਕ੍ਰਾਊਡਫੰਡਿੰਗ ਦੀ ਉਪਯੋਗਿਤਾ ਤੇ ਮਹੱਤਤਾ ਸਹਿਜ਼ੇ ਹੀ ਬਹੁਗੁਣੀ ਹੋ ਕੇ ਸਾਹਮਣੇ ਆਵੇਗੀ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।