ਐਸੋਚੈਮ ਵੱਲੋਂ ਕੇਂਦਰ ਦੀਆਂ ਆਰਥਿਕ ਨੀਤੀਆਂ ਦੀ ਅਲੋਚਨਾ

Assocham, Criticizes, Center, Economic, Policies

ਕਿਹਾ, ਨੀਤੀਆਂ ‘ਚ ਹੈਰਾਨੀਜਨਕ ਬਦਲਾਵਾਂ ਨਾਲ ਉਦਯੋਗ ‘ਚ ਜੋਖ਼ਿਮ ਵਧਿਆ | Economic Policies

  • ਬਦਲਾਵਾਂ ਤੋਂ ਪਹਿਲਾਂ ਉਦਯੋਗਾਂ ਨੂੰ ਵਿਸ਼ਵਾਸ ‘ਚ ਲਿਆ ਜਾਣਾ ਚਾਹੀਦੈ | Economic Policies

ਨਵੀਂ ਦਿੱਲੀ, (ਏਜੰਸੀ)। ਉਦਯੋਗ ਸੰਗਠਨ ਐਸੋਚੈਮ ਨੇ ਹੈਰਾਨੀਜਨਕ ਢੰਗ ਨਾਲ ਨਿਯਮਾਂ ‘ਚ ਬਦਲਾਅ ਦੀ ਕੇਂਦਰ ਅਤੇ ਸੂਬਾ ਸਰਕਾਰਾਂ ਦੀਆਂ ਨੀਤੀਆਂ ਦੀ ਅਲੋਚਨਾ ਕਰਦਿਆਂ ਕਿਹਾ ਹੈ ਕਿ ਇਸ ਨਾਲ ਉਦਯੋਗ ਜਗਤ ਲਈ ਖਤਰਾ ਵਧ ਗਿਆ ਹੈ। ਸੰਗਠਨ ਨੇ ਇੱਕ ਪ੍ਰੈੱਸ ਨੋਟ ‘ਚ ਕਿਹਾ ਕਿ ਅਚਾਨਕ ਕੇਂਦਰ ਜਾਂ ਸੂਬਾ ਸਰਕਾਰਾਂ ਕੋਈ ਸੂਚਨਾ ਜਾਰੀ ਕਰ ਦਿੰਦੀਆਂ ਹਨ, ਜਿਸ ਨਾਲ ਕਈ ਵੱਡੀਆਂ ਕੰਪਨੀਆਂ ਲਈ ਵੀ ਮੁਸ਼ਕਲਾਂ ਵਧ ਜਾਂਦੀਆਂ ਹਨ।

ਉਸ ਨੇ ਕਿਹਾ ਕਿ ਨਿਯਮਾਂ ‘ਚ ਬਦਲਾਅ ਤੋਂ ਪਹਿਲਾਂ ਸਰਕਾਰ ਨੂੰ ਹਿੱਤ ਧਾਰਕਾਂ ਨਾਲ ਗੱਲ ਕਰਨੀ ਚਾਹੀਦੀ ਹੈ। ਐਸੋਚੈਮ ਨੇ ਕੇਂਦਰ ਸਰਕਾਰ ਵੱਲੋਂ ਟਰੱਕ ਦਾ ਐਕਸੇਲ ਲੋਡ ਵਧਾਉਣ ਅਤੇ ਮਹਾਰਾਸ਼ਟਰ ਸਰਕਾਰ ਵੱਲੋਂ ਸਿਨੇਮਾਘਰਾਂ ‘ਚ ਦਰਸ਼ਕਾਂ ਨੂੰ ਆਪਣਾ ਖਾਣਾ ਲਿਜਾਣ ਦੀ ਛੋਟ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਹ ਦੋਵਾਂ ਸਰਕਾਰੀ ਨੀਤੀਆਂ ‘ਚ ਅਚਾਨਕ ਬਦਲਾਵਾਂ ਦੇ ਉਦਾਹਰਨ ਹਨ। ਇਨ੍ਹਾਂ ਤੋਂ ਇਲਾਵਾ ਦੂਰਸੰਚਾਰ ਖੇਤਰ ‘ਚ ਹਮੇਸ਼ਾ ਨੀਤੀਆਂ ‘ਚ ਬਦਲਾਵਾਂ ਨਾਲ ਪੂਰੇ ਵੈਲਯੂ ਚੇਨ ‘ਤੇ ਅਸਰ ਪੈਂਦਾ ਹੈ। ਉਸ ਨੇ ਕਿਹਾ ਹੈ ਕਿ ਤੇਜ਼ੀ ਨਾਲ ਬਦਲਦੀਆਂ ਤਕਨੀਕਾਂ ਕਾਰਨ ਵੀ ਕਈ ਖੇਤਰਾਂ ‘ਚ ਕੰਪਨੀਆਂ ਨੂੰ ਪਹਿਲਾਂ ਤੋਂ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਬਜ਼ਾਰ ‘ਚ ਕਈ ਕੰਪਨੀਆਂ ਦੀ ਹੋਂਦ ਖਤਰੇ ‘ਚ | Economic Policies

ਐਸੋਚੈਮ ਦੇ ਜਨਰਲ ਸਕੱਤਰ ਡੀ. ਐੱਸ. ਰਵਾਤ ਨੇ ਕਿਹਾ ਕਿ ਦੂਰਸੰਚਾਰ ਖੇਤਰ ਦੀ ਉਦਾਹਰਨ ਦਿੰਦਿਆਂ ਕਿਹਾ ਕਿ ਇੱਕ ਕੰਪਨੀ ਨੇ ਬ੍ਰਾਂਡਬੈਂਡ ਵਾਲੀਆਂ ਸਾਰੀਆਂ ਸੇਵਾਵਾਂ ਲਈ ਕਾਰੋਬਾਰੀ ਐਲਾਨ ਕੀਤਾ। ਪੂਰੇ ਵੈਲਯ ਚੇਨ ‘ਚ ਉਥਲ-ਪੁਥਲ ਮਚ ਗਿਆ। ਵੱਡੀਆਂ ਕੰਪਨੀਆਂ ਤਾਂ ਟੈਲੀਵਿਜ਼ਨ, ਲੈਂਡਲਾਈਨ ਫੋਨ, ਡਿਵਾਈਸ ਕਨੈਕਟੀਵਿਟੀ ਜਿਹੀਆਂ ਕਈ ਸੇਵਾਵਾਂ ਦੇ ਰਹੀਆਂ ਹਨ, ਪਰ ਛੋਟੀਆਂ ਕੰਪਨੀਆਂ ਡੀਟੀਐਚ, ਬ੍ਰਾਂਡਬੈਂਡ ਜਿਹੀ ਇੱਕ ਜਾਂ ਦੋ ਸਹੂਲਤਾਂ ‘ਚ ਕਾਰੋਬਾਰ ਕਰ ਰਹੀਆਂ ਹਨ। ਉਨ੍ਹਾਂ ਲਈ ਮੁਸ਼ਕਲ ਜ਼ਿਆਦਾ ਹਨ। ਕਿਤੇ ਨਾ ਕਿਤੇ ਬਜ਼ਾਰ ‘ਚ ਲੰਮੇ ਸਮੇਂ ਤੋਂ ਕੰਮ ਕਰ ਰਹੀਆਂ ਕੰਪਨੀਆਂ ਨੇ ਆਪਣਾ ਸਥਾਨ ਸੁਰੱਖਿਅਤ ਮੰਨ ਲਿਆ ਸੀ ਹੁਣ ਉਨ੍ਹਾਂ ਦੀ ਹੋਂਦ ਖਤਰੇ ‘ਚ ਪੈ ਗਈ ਹੈ।