ਪੰਜਾਬ ਸਰਕਾਰ ਨੇ ਸੜੀ ਕਣਕ ਦਾ ਮੁਆਵਜ਼ਾ ਜਾਰੀ ਕੀਤਾ

Punjab, Government, Releases, Relief, Rotten, Wheat

1.19 ਕਰੋੜ ਦੀ ਮੁਆਵਜ਼ਾ ਰਾਸ਼ੀ ਮਨਜ਼ੂਰ | Punjab Govt.

  • ਸਭ ਤੋਂ ਵੱਧ ਰਾਸ਼ੀ ਜ਼ਿਲ੍ਹਾ ਪਟਿਆਲਾ ਨੂੰ 31 ਲੱਖ

ਚੰਡੀਗੜ੍ਹ, (ਸੱਚ ਕਹੂੰ ਬਿਊਰੋ)। ਪੰਜਾਬ ਦੇ ਮਾਲ ਮੰਤਰੀ ਸ੍ਰੀ ਸੁਖਬਿੰਦਰ ਸਿੰਘ ਸਰਕਾਰੀਆਂ ਨੇ ਦੱਸਿਆ ਕਿ ਅਚਾਨਕ ਅੱਗ ਲੱਗਣ ਨਾਲ ਨੁਕਸਾਨੀਆਂ ਗਈਆਂ ਫਸਲਾਂ ਲਈ 1.19 ਕਰੋੜ ਤੋਂ ਵੀ ਜ਼ਿਆਦਾ ਦੀ ਮੁਆਵਜ਼ਾ ਰਾਸ਼ੀ ਸੂਬਾ ਸਰਕਾਰ ਨੇ ਮਨਜ਼ੂਰ ਕਰ ਦਿੱਤੀ ਹੈ। ਇਹ ਰਾਹਤ ਰਾਸ਼ੀ ਵੱਖ-ਵੱਖ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਜਾਰੀ ਕੀਤੀ ਗਈ ਹੈ ਜੋ ਕਿ ਅੱਗੋਂ ਪ੍ਰਭਾਵਿਤ ਕਿਸਾਨਾਂ ਵਿਚ ਇਸ ਦੀ ਵੰਡ ਕਰਨਗੇ।

ਮੁਆਵਜ਼ਾ ਰਾਸ਼ੀ ਬਾਰੇ ਜਾਣਕਾਰੀ ਦਿੰਦਿਆਂ ਮਾਲ ਵਿਭਾਗ ਦੇ ਇਕ ਬੁਲਾਰੇ ਨੇ ਦੱਸਿਆ ਕਿ ਸਾਲ 2017-18 ਦੌਰਾਨ 270 ਏਕੜ ਲਈ 21 ਲੱਖ 65,400 ਰੁਪਏ ਦੀ ਮੁਆਵਜ਼ਾ ਰਾਸ਼ੀ ਮਨਜ਼ੂਰ ਕੀਤੀ ਗਈ ਹੈ। ਇਹ ਰਾਸ਼ੀ ਮਾਨਸਾ, ਤਰਨ ਤਾਰਨ, ਫਤਹਿਗੜ ਸਾਹਿਬ, ਸ੍ਰੀ ਮੁਕਤਸਰ ਸਾਹਿਬ, ਫਰੀਦਕੋਟ, ਰੂਪਨਗਰ, ਬਠਿੰਡਾ, ਐਸ.ਬੀ.ਐਸ. ਨਗਰ ਅਤੇ ਮੋਗਾ ਜ਼ਿਲਿਆਂ ਲਈ ਹੈ।

ਇਸੇ ਤਰਾਂ ਸਾਲ 2018-19 ਲਈ ਹੁਣ ਤੱਕ 1221 ਏਕੜ ਲਈ 97 ਲੱਖ 71,266 ਰੁਪਏ ਦੀ ਮੁਆਵਜ਼ਾ ਰਾਸ਼ੀ ਮਨਜ਼ੂਰ ਕੀਤੀ ਜਾ ਚੁੱਕੀ ਹੈ। ਤਫਸੀਲ ਦਿੰਦਿਆਂ ਉਨਾਂ ਦੱਸਿਆ ਕਿ ਮਾਨਸਾ ਜ਼ਿਲੇ ਲਈ 539350 ਰੁਪਏ, ਤਰਨ ਤਾਰਨ ਲਈ 396100 ਰੁਪਏ, ਫਤਹਿਗੜ ਸਾਹਿਬ ਲਈ 162700 ਰੁਪਏ, ਸ੍ਰੀ ਮੁਕਤਸਰ ਸਾਹਿਬ ਲਈ 166900 ਰੁਪਏ, ਪਟਿਆਲਾ ਲਈ 31 ਲੱਖ 1150 ਰੁਪਏ, ਮੋਹਾਲੀ ਲਈ 8000, ਫਰੀਦਕੋਟ ਲਈ 78800 ਅਤੇ  ਗੁਰਦਾਸਪੁਰ ਜ਼ਿਲੇ ਲਈ 17 ਲੱਖ 87500 ਰੁਪਏ ਮਨਜ਼ੂਰ ਕੀਤੇ ਗਏ ਹਨ।

  1. ਉੱਧਰ ਪਠਾਨਕੋਟ ਲਈ 63500 ਰੁਪਏ,
  2. ਰੂਪਨਗਰ ਲਈ 131250 ਰੁਪਏ,
  3. ਫਿਰੋਜ਼ਪੁਰ ਲਈ 319000,
  4. ਸੰਗਰੂਰ ਲਈ 83150,
  5. ਬਰਨਾਲਾ ਲਈ 52400,
  6. ਬਠਿੰਡਾ ਲਈ 120000,
  7. ਫਾਜ਼ਿਲਕਾ ਲਈ 875250,
  8. ਲੁਧਿਆਣਾ ਲਈ 518850,
  9. ਐਸ.ਬੀ.ਐਸ. ਨਗਰ ਲਈ 102866,
  10. ਮੋਗਾ ਲਈ 364500,
  11. ਜਲੰਧਰ ਲਈ 511000,
  12. ਕਪੂਰਥਲਾ ਲਈ 233900 ਅਤੇ
  13. ਹੁਸ਼ਿਆਰਪੁਰ ਲਈ 155100 ਰੁਪਏ ਮਨਜ਼ੂਰ ਕੀਤੇ ਗਏ ਹਨ।