ਗੰਭੀਰ ਬਿਮਾਰੀਆਂ ’ਤੇ ਖਰਚ ਤੋਂ ਬਚਾਉਂਦੈ ਕ੍ਰਿਟੀਕਲ ਇਲਨੈੱਸ ਇੰਸ਼ੋਰੈਂਸ

Critical Illness Insurance

Critical Illness Insurance

ਮਹਿੰਗਾਈ, ਤੇਜ਼ ਰਫ਼ਤਾਰ ਨਾਲ ਮੈਡੀਕਲ ਸਹੂਲਤਾਂ ’ਚ ਹੋਣ ਵਾਲੇ ਸੁਧਾਰ ਤੇ ਅਤਿਆਧੁਨਿਕ ਮੈਡੀਕਲ ਪ੍ਰਕਿਰਿਆਵਾਂ ਦੇ ਨਾਲ-ਨਾਲ ਗੰਭੀਰ ਬਿਮਾਰੀਆਂ ਦੇ ਇਲਾਜ ਦਾ ਖਰਚ ਵੀ ਤੇਜ਼ੀ ਨਾਲ ਵਧ ਰਿਹਾ ਹੈ। ਇਸ ਤੋਂ ਇਲਾਵਾ, ਕੁਝ ਗੰਭੀਰ ਬਿਮਾਰੀਆਂ ਤਾਂ ਅਜਿਹੀਆਂ ਹਨ ਜੋ ਯਕੀਨਨ ਤੌਰ ’ਤੇ ਤੁਹਾਡੇ ਮੌਜ਼ੂਦਾ ਹੈਲਥ ਇੰਸ਼ੋਰੈਂਸ ’ਤੇ ਬੇਲੋੜਾ ਤੇ ਗੈਰ-ਜ਼ਰੂਰੀ ਬੋਝ ਪਾ ਸਕਦੀਆਂ ਹਨ ਤੇ ਇੱਕ ਵਾਰ ’ਚ ਹੀ ਤੁਹਾਡਾ ਪੂਰਾ ਕਵਰ ਸਮਾਪਤ ਕਰ ਸਕਦੀਆਂ ਹਨ।

Benifits of the Critical Illness Insurance

ਮੌਜ਼ੂਦਾ ਸਮੇਂ ’ਚ, ਕੈਂਸਰ ਵਰਗੀਆਂ ਬਿਮਾਰੀਆਂ ਦੇ ਇਲਾਜ, ਹਾਰਟ ਤੇ ਕਿਡਨੀ ਬਦਲਵਾਉਣ ਆਦਿ ’ਤੇ ਹਸਪਤਾਲ ਤੇ ਮੈਡੀਕਲ ਪ੍ਰਕਿਰਿਆ ਦੇ ਅਧਾਰ ’ਤੇ 30 ਲੱਖ ਰੁਪਏ ਜਾਂ ਉਸ ਤੋਂ ਵੀ ਜ਼ਿਆਦਾ ਦਾ ਖਰਚ ਆ ਸਕਦਾ ਹੈ। ਇਸ ਲਈ, ਜੇਕਰ ਤੁਸੀਂ 5 ਲੱਖ ਜਾਂ 10 ਲੱਖ ਜਾਂ 20 ਲੱਖ ਰੁਪਏ ਦੀ ਵੀ ਹੈਲਥ ਪਾਲਿਸੀ ਲਈ ਹੈ ਤਾਂ ਵੀ ਤੁਹਾਨੂੰ ਪੈਸੇ ਦੀ ਤੰਗੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਕ੍ਰਿਟੀਕਲ ਇਲਨੈੱਸ ਇੰਸ਼ੋਰੈਂਸ ਤੁਹਾਨੂੰ ਇਸ ਤਰ੍ਹਾਂ ਦੇ ਬਹੁਤ ਜ਼ਿਆਦਾ ਖਰਚ ਵਾਲੇ ਇਲਾਜ ਲਈ ਇੱਕ ਬਿਹਤਰ ਕਵਰ ਦੇ ਸਕਦਾ ਹੈ। ਇਸ ਲਈ, ਲੋੜੀਂਦਾ ਕਵਰੇਜ਼ ਪਾਉਣ ਲਈ ਇੱਕ ਸਹੀ ਕ੍ਰਿਟੀਕਲ ਇਲਨੈੱਸ ਇੰਸ਼ੋਰੈਂਸ ਪਾਲਿਸੀ ਲੈਣੀ ਜ਼ਰੂਰੀ ਹੈ।

1. ਪਾਲਿਸੀ ਚੁਣਨ ਦੇ ਕਾਰਨ: | Critical Illness Insurance

ਜੀਵਨ ’ਚ ਕਈ ਅਜਿਹੀਆਂ ਚੀਜ਼ਾਂ ਹੁੰਦੀਆਂ ਹਨ ਜਿਨ੍ਹਾਂ ’ਤੇ ਤੁਹਾਡਾ ਵੱਸ ਨਹੀਂ ਚੱਲਦਾ। ਸਿਹਤ ਉਨ੍ਹਾਂ ’ਚੋਂ ਇੱਕ ਹੈ। ਤੁਸੀਂ ਫਿਟਨੈੱਸ ਤੇ ਸਿਹਤਮੰਦ ਜੀਵਨ ਲਈ ਕੰਮ ਕਰ ਸਕਦੇ ਹੋ ਪਰ ਪੂਰੀ ਤਰ੍ਹਾਂ ਕੰਟਰੋਲ ਕਰਨਾ ਲਗਭਗ ਨਾਮੁਮਕਿਨ ਹੈ। ਇਸ ਲਈ ਹੈਲਥ ਇੰਸ਼ੋਰੈਂਸ ਪਾਲਿਸੀ ਦੇ ਨਾਲ ਤਿਆਰ ਰਹਿਣਾ ਚੰਗਾ ਹੁੰਦਾ ਹੈ ਜੋ ਬਿਮਾਰੀ ਦੀ ਹਾਲਤ ’ਚ ਤੁਹਾਡੇ ਮੈਡੀਕਲ ਤੇ ਹੋਰ ਤਰ੍ਹਾਂ ਦੇ ਖਰਚਿਆਂ ਸਬੰਧੀ ਕਵਰੇਜ਼ ਪ੍ਰਦਾਨ ਕਰਨ। ਹੁਣ ਤੁਹਾਡੇ ਦਿਮਾਗ ’ਚ ਇੱਕ ਗੱਲ ਆ ਸਕਦੀ ਹੈ ਕਿ ਮੇਰੇ ਕੋਲ ਤਾਂ ਪਹਿਲਾਂ ਤੋਂ ਹੈਲਥ ਇੰਸ਼ੋਰੈਂਸ ਕਵਰ ਹੈ ਤਾਂ ਕੀ ਮੈਨੂੰ ਅਲੱਗ ਤੋਂ ਕ੍ਰਿਟੀਕਲ ਇਲਨੱੈਸ ਪਾਲਿਸੀ ਖਰੀਦਣੀ ਚਾਹੀਦੀ ਹੈ?

2. ਨੁਕਸਾਨ ਦੀ ਭਰਪਾਈ: | Critical Illness Insurance

ਜਾਨਲੇਵਾ ਬਿਮਾਰੀ ਦਾ ਪਤਾ ਲੱਗਣ ਤੋਂ ਬਆਦ ਕੋਈ ਵੀ ਵਿਅਕਤੀ ਸੁਭਾਵਿਕ ਤੌਰ ’ਤੇ ਇਲਾਜ ਲਈ ਜਾਂਦਾ ਹੈ। ਜਦੋਂ ਤੁਸੀਂ ਕਿਸੇ ਬਿਮਾਰੀ ਨਾਲ ਜੂਝ ਰਹੇ ਹੁੰਦੇ ਹੋ ਤਾਂ ਤੁਹਾਡਾ ਖਰਚ ਲਗਾਤਾਰ ਵਧਦਾ ਜਾਂਦਾ ਹੈ ਤੇ ਤੁਹਾਡੀ ਸੇਵਿੰਗ ਇਸ ਨਾਲ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੁੰਦੀ ਹੈ। ਕਈ ਵਾਰ ਤਾਂ ਲੋਕ ਸਰੀਰਕ ਮਿਹਨਤ ਕਰਨ ਦੀ ਹਾਲਤ ’ਚ ਨਹੀਂ ਹੁੰਦੇ ਹਨ ਤੇ ਇਸ ਵਜ੍ਹਾ ਨਾਲ ਉਨ੍ਹਾਂ ਦੀ ਆਮਦਨ ਦਾ ਸਾਧਨ ਵੀ ਖੁੱਸ ਜਾਂਦਾ ਹੈ। ਇਸ ਮੌਕੇ ਕ੍ਰਿਟੀਕਲ ਇਲਨੈੱਸ ਕਵਰ ਕਾਫ਼ੀ ਮੱਦਦਗਾਰ ਸਾਬਤ ਹੋ ਸਕਦਾ ਹੈ। ਇਹ ਇਨਕਮ ਦਾ ਸੋਰਸ ਖਤਮ ਹੋ ਜਾਣ ਦੀ ਹਾਲਤ ’ਚ ਇਨਕਮ ਦੀ ਪੂਰੀ ਜਾਂ ਇੱਕ ਮਿਥੀ ਰਕਮ ਤੱਕ ਭਰਪਾਈ ਕਰਦੇ ਹਨ।

2. ਵਾਧੂ ਸਪੋਰਟ:

ਕ੍ਰਿਟੀਕਲ ਇੰਸ਼ੋਰੈਂਸ ਕਵਰ ਤੁਹਾਡੇ ਪ੍ਰਾਇਮਰੀ ਹੈਲਥ ਇੰਸ਼ੋਰੈਂਸ ਕਵਰ ਤੋਂ ਇਲਾਵਾ ਹੋਰ ਤਰ੍ਹਾਂ ਦੀ ਫਾਇਨੈਂਸ਼ੀਅਲ ਮੱਦਦ ਵੀ ਮੁਹੱਈਆ ਕਰਵਾਉਂਦਾ ਹੈ। ਇਸ ਤੋਂ ਇਲਾਵਾ ਇਹ ਕਈ ਅਜਿਹੀਆਂ ਹੋਰ ਬਿਮਾਰੀਆਂ ਨੂੰ ਵੀ ਕਵਰ ਕਰਦਾ ਹੈ ਜੋ ਬੇਸਿਕ ਮੈਡੀਕਲੇਮ ਪਾਲਿਸੀ ’ਚ ਕਵਰ ਨਹੀਂ ਹੁੰਦੀਆਂ ਹਨ। ਇਸ ਤਰ੍ਹਾਂ ਕ੍ਰਿਟੀਕਲ ਇਲਨੱੈਸ ਕਵਰ ਤੁਹਾਨੂੰ ਇਸ ਤਰ੍ਹਾਂ ਦੇ ਮੈਡੀਕਲ ਨਾਲ ਜੁੜੇ ਖਰਚਿਆਂ ਤੇ ਹੋਰ ਤਰ੍ਹਾਂ ਦੇ ਵਧਦੇ ਖਰਚਿਆਂ ਨਾਲ ਨਜਿੱਠਣ ’ਚ ਮੱਦਦ ਕਰਦਾ ਹੈ।

4. ਹੋਰ ਮਹੀਨੇਵਾਰ ਖਰਚਿਆਂ ਨੂੰ ਪੂਰਾ ਕਰਨ ’ਚ ਮੱਦਦ:

ਕ ਕੰਮਕਾਜੀ ਪੇਸ਼ੇਵਰ ਦੇ ਤੌਰ ’ਤੇ ਤੁਹਾਡੇ ਉੱਪਰ ਕੁਝ ਖਾਸ ਤਰ੍ਹਾਂ ਦੀਆਂ ਜ਼ਿੰਮੇਵਾਰੀਆਂ ਤੇ ਦੇਣਦਾਰੀਆਂ ਹੋ ਸਕਦੀਆਂ ਹਨ। ਤੁਹਾਡੀ ਸਿਹਤ ਤੇ ਇਨਕਮ ’ਤੇ ਪੈਣ ਵਾਲਾ ਅਸਰ ਲੋਨ ਦੇ ਭੁਗਤਾਨ ਵਰਗੀਆਂ ਦੇਣਦਾਰੀਆਂ ’ਤੇ ਨਕਾਰਾਤਮਕ ਤੌਰ?’ਤੇ ਦਿਸਦਾ ਹੈ। ਕ੍ਰਿਟੀਕਲ ਇੰਸ਼ੋਰੈਂਸ ਕਵਰ ਤਹਿਤ ਮਿਲਣ ਵਾਲੇ ਨਿਰਧਾਰਤ ਪੇ-ਆਊਟ ਨਾਲ ਤੁਸੀਂ ਬਿਨਾ ਕਿਸੇ ਵਾਧੂ ਭਾਰ ਦੇ ਇਨ੍ਹਾਂ ਮਹੀਨੇਵਾਰ ਖਰਚਿਆਂ ਨੂੰ ਪੂਰਾ ਕਰ ਸਕੋਗੇ।

ਹੋਰ ਮਹੱਤਵਪੂਰਨ ਗੱਲਾਂ

ਕ੍ਰਿਟੀਕਲ ਇਲਨੈੱਸ ਪਲਾਨ ’ਚ ਕੁਝ ਸਮੇਂ ਤੱਕ ਇੰਤਜ਼ਾਰ ਕਰਨਾ ਪੈਂਦਾ ਹੈ ਤੇ ਇੰਤਜ਼ਾਰ ਦਾ ਸਮਾਂ ਖਤਮ ਹੋਣ ਤੋਂ ਬਾਅਦ ਹੀ ਜ਼ੋਖ਼ਮ ਦਾ ਕਵਰੇਜ਼ ਮਿਲਦਾ ਹੈ। ਆਮ ਤੌਰ?’ਤੇ, ਇੰਸ਼ੋਰੈਂਸ ਕੰਪਨੀਆਂ, 90 ਦਿਨਾਂ ਤੱਕ ਇੰਤਜ਼ਾਰ ਕਰਨ ਲਈ ਕਹਿੰਦੀਆਂ ਹਨ। ਤੁਹਾਡਾ ਇਸ ਲਈ ਇੱਕ ਖਾਸ ਸਮੇਂ ਤੱਕ ਜ਼ਿੰਦਾ ਰਹਿਣਾ ਜ਼ਰੂਰੀ ਹੁੰਦਾ ਹੈ। ਜ਼ਿਆਦਾਤਰ ਕੰਪਨੀਆਂ ’ਚ ਆਮ ਤੌਰ ’ਤੇ ਇਹ ਸਮਾਂ 30 ਦਿਨ ਦਾ ਹੁੰਦਾ ਹੈ। ਕੁਝ ਇੰਸ਼ੋਰੈਂਸ ਕੰਪਨੀਆਂ, ਕੁਝ ਖਾਸ ਬਿਮਾਰੀਆਂ ਲਈ ਬੀਮੇ ਦੀ ਪੂਰੀ ਰਕਮ ਨਹੀਂ ਦਿੰਦੀਆਂ ਹਨ, ਇਸ ਦੀ ਬਜਾਇ ਉਹ ਇੱਕ ਉੱਪ-ਸੀਮਾ ਭਾਵ ਕਿਸੇ ਖਾਸ ਬਿਮਾਰੀ ਲਈ ਇੱਕ ਉੱਪਰੀ ਸੀਮਾ ਤੱਕ ਕਵਰੇਜ਼ ਦਿੰਦੀਆਂ ਹਨ। ਇਸ ਲਈ ਤੁਹਾਨੂੰ ਅਜਿਹਾ ਇੰਸ਼ੋਰੈਂਸ ਪਲਾਨ ਲੈਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਜਿਸ ’ਚ ਕਿਸੇ ਵੀ ਬਿਮਾਰੀ ਲਈ ਕੋਈ ਉੱਪ-ਸੀਮਾ ਨਾ ਹੋਵੇ।

ਜ਼ਰੂਰਤ: ਕ੍ਰਿਟੀਕਲ ਪਲਾਨ ਖਰੀਦਦੇ ਸਮੇਂ, ਆਪਣੀ ਜ਼ਰੂਰਤ ਦੇ ਹਿਸਾਬ ਨਾਲ ਸਭ ਤੋਂ ਚੰਗੀ ਪਾਲਿਸੀ ਦਾ ਪਤਾ ਲਾਉਣ ਲਈ ਆਨਲਾਈਨ ਤੁਲਨਾ ਟੂਲ ਦਾ ਇਸਤੇਮਾਲ ਕਰੋ। ਕੋਈ ਵੀ ਇੰਸ਼ੋਰੈਂਸ ਪਲਾਨ ਖਰੀਦਣ ਦਾ ਫੈਸਲਾ ਕਰਨ ਲਈ ਸਿਰਫ਼ ਕੀਮਤ ’ਤੇ ਵਿਚਾਰ ਨਾ ਕਰੋ, ਸਗੋਂ ਇੰਸ਼ੋਰੈਂਸ ਕੰਪਨੀ ਦੀ ਸੇਵਾ ਦੀ ਕੁਆਲਿਟੀ, ਦਾਅਵੇ ਦੇ ਨਿਪਟਾਰੇ ਦਾ ਸਮਾਂ ਅਤੇ ਅਨੁਪਾਤ, ਸ਼ਾਮਲ ਬਿਮਾਰੀਆਂ ਦੀ ਗਿਣਤੀ, ਵਾਧੂ ਲਾਭ ਆਦਿ ’ਤੇ ਵੀ ਤੁਸੀਂ ਵਿਚਾਰ ਕਰੋ।

ਕੀ ਕਵਰ ਨਹੀਂ ਹੈ

ਕ੍ਰਿਟੀਕਲ ਇਲਨੈੱਸ ਤਹਿਤ ਨਾ ਸ਼ਾਮਲ ਬਿਮਾਰੀਆਂ ਤੇ ਸਹੂਲਤਾਂ ਬਾਰੇ ਜਾਣਨਾ ਵੀ ਜ਼ਰੂਰੀ ਹੈ। ਪਾਲਿਸੀ ਖਰੀਦਣ ਤੋਂ ਬਾਅਦ, 60 ਦਿਨ (ਕਿਸੇ-ਕਿਸੇ ਮਾਮਲੇ ’ਚ 30 ਦਿਨ) ਤੱਕ ਕੋਈ ਕਵਰੇਜ਼ ਨਹੀਂ ਮਿਲਦਾ ਹੈ। ਇਹ ਪਹਿਲਾਂ ਤੋਂ ਮੌਜ਼ੂਦ ਬਿਮਾਰੀਆਂ ਤੇ ਵਿਦੇਸ਼ੀ ਇਲਾਜ ਨੂੰ ਵੀ ਕਵਰ ਨਹੀਂ ਕਰਦੀ ਹੈ। ਦੰਦ ਦਾ ਇਲਾਜ, ਜਨਮ ਕੰਟਰੋਲ, ਲਿੰਗ ਬਦਲਾਅ, ਹਰਨੀਆ, ਮੋਤੀਆ -ਬਿੰਦ, ਗੈਸ ਦੀ ਸਮੱਸਿਆ ਆਦਿ ’ਤੇ ਕਵਰੇਜ਼ ਨਹੀਂ ਮਿਲਦਾ ਹੈ।

ਸਟੀਕ ਤੇ ਲੋੜੀਂਦਾ ਕਵਰੇਜ਼ ਲਓ

ਤੁਸੀਂ ਜਿਸ ਤਰ੍ਹਾਂ ਦੀਆਂ ਬਿਮਾਰੀਆਂ ਲਈ ਕ੍ਰਿਟੀਕਲ ਇਲਨੈੱਸ ਇੰਸ਼ੋਰੈਂਸ ਲੈਣ ਦੀ ਯੋਜਨਾ ਬਣਾ ਰਹੇ ਹੋ ਉਨ੍ਹਾਂ ਬਿਮਾਰੀਆਂ ਦੇ ਹਿਸਾਬ ਨਾਲ ਸਟੀਕ ਕਵਰੇਜ਼ ਵਾਲਾ ਇੰਸ਼ੋਰੈਂਸ ਲਓ। ਭਾਵ, ਜੇਕਰ ਤੁਹਾਨੂੰ ਲੱਗਦਾ ਹੈ ਕਿ ਭਵਿੱਖ ’ਚ ਤੁਹਾਨੂੰ ਹਾਰਟ ਦੀ ਸਮੱਸਿਆ ਹੋ ਸਕਦੀ ਹੈ ਤੇ ਇਲਾਜ ’ਚ ਤੁਹਾਨੂੰ ਲਗਭਗ 15 ਲੱਖ ਰੁਪਏ ਦਾ ਖਰਚ ਆ ਸਕਦਾ ਹੈ ਤਾਂ ਤੁਹਾਨੂੰ ਇੱਕ ਅਜਿਹਾ ਇੰਸ਼ੋਰੈਂਸ ਖਰੀਦਣਾ ਚਾਹੀਦਾ ਹੈ ਜੋ ਘੱਟ ਤੋਂ ਘੱਟ ਪੂਰੀ ਰਕਮ ਵਾਲਾ ਕਵਰੇਜ਼ ਦਿੰਦਾ ਹੋਵੇ।

ਇਹ ਵੀ ਪੜ੍ਹੋ : ਕੁੱਤੇ ਨੂੰ ਕੁੱਟ-ਕੁੱਟ ਕੇ ਮਾਰਨ ਦੇ ਦੋਸ਼ ਤਹਿਤ ਮਾਮਲਾ ਦਰਜ਼

ਹਮੇਸ਼ਾ ਜ਼ਰੂਰਤ ਨਾਲੋਂ ਥੋੜ੍ਹਾ ਜ਼ਿਆਦਾ ਕਵਰੇਜ਼ ਲੈਣ ਦੀ ਸਲਾਹ ਦਿੱਤੀ ਜਾਂਦੀ ਹੈ ਕਿਉਂਕਿ ਠੀਕ ਹੋਣ ’ਚ ਜ਼ਿਆਦਾ ਸਮਾਂ ਵੀ ਲੱਗ ਸਕਦਾ ਹੈ ਤੇ ਉਸ ਦੌਰਾਨ ਤੁਹਾਡੇ ਪਰਿਵਾਰ ਨੂੰ ਫਾਇਨੈਂਸ਼ੀਅਲ ਸਪੋਰਟ ਦੀ ਲੋੜ ਪੈ ਸਕਦੀ ਹੈ। ਕ੍ਰਿਟੀਕਲ ਇਲਨੈੱਸ ਇੰਸ਼ੋਰੈਂਸ ਤਹਿਤ, ਬਿਮਾਰੀ ਦਾ ਪਤਾ ਲੱਗਣ ’ਤੇ ਸ਼ੁਰੂ ’ਚ ਹੀ ਪੈਸੇ ਮਿਲ ਜਾਂਦੇ ਹਨ, ਜਿਸ ਨਾਲ ਬਿਮਾਰ ਵਿਅਕਤੀ ਲਈ ਇਸ ਗੱਲ ਦਾ ਫੈਸਲਾ ਕਰਨਾ ਜ਼ਿਆਦਾ ਆਸਾਨ ਹੋ ਜਾਂਦਾ ਹੈ ਕਿ ਉਸ ਨੂੰ ਇਲਾਜ ਲਈ ਕਿੰਨੇ ਪੈਸੇ ਰੱਖਣੇ ਚਾਹੀਦੇ ਹਨ ਤੇ ਆਪਣੇ ਪਰਿਵਾਰ ਨੂੰ ਸਹਾਰਾ ਦੇਣ ਲਈ ਕਿੰਨੇ ਪੈਸੇ ਰੱਖਣੇ ਚਾਹੀਦੇ ਹਨ।

Critical Illness Insurance

ਈਐੱਮਆਈ ਮਿਸ ਕਰੋਗੇ ਤਾਂ ਵਧਦੀਆਂ ਰਹਿਣਗੀਆਂ ਪਰੇਸ਼ਾਨੀਆਂ

ਸਾਰੇ ਲੋਕ ਚਾਹੁੰਦੇ ਹਨ ਕਿ ਉਨ੍ਹਾਂ ਦੀ ਆਪਣੀ ਖੁਦ ਦੀ ਗੱਡੀ ਹੋਵੇ। ਸ਼ੁਰੂਆਤ ’ਚ ਲੋਕ ਸਭ ਤੋਂ ਪਹਿਲਾਂ ਬਾਈਕ ਜਾਂ ਸਕੂਟੀ ਖਰੀਦਦੇ ਹਨ ਪਰ ਜਿਵੇਂ ਹੀ ਉਨ੍ਹਾਂ ਦਾ ਪਰਿਵਾਰ ਤੇ ਆਮਦਨ ਵਧਦੀ ਹੈ ਤਾਂ ਉਹ ਕਾਰ ਖਰੀਦਣ ਬਾਰੇ ਸੋਚਣ ਲੱਗਦੇ ਹਨ। ਕਿੰਨੇ ਹੀ ਲੋਕ ਕਾਰ ਖਰੀਦਣ ਲਈ ਲੋਨ ਲੈਂਦੇ ਹਨ ਤੇ ਕਿਸ਼ਤਾਂ ’ਚ ਈਐੱਮਆਈ ਤਾਰਦੇ ਹਨ। ਹਾਲਾਂਕਿ ਜਿਵੇਂ ਨਵੀਂ ਕਾਰ ਘਰਾਂ ’ਚ ਖੁਸ਼ੀਆਂ ਭਰ ਦਿੰਦੀ ਹੈ ਉਂਜ ਹੀ ਜੇਕਰ ਤੁਸੀਂ ਇਸ ਦੀ ਈਐੱਮਆਈ ਸਹੀ ਸਮੇਂ ’ਤੇ ਨਹੀਂ ਭਰੋਗੇ ਤਾਂ ਤੁਹਾਨੂੰ ਵਾਧੂ ਚਾਰਜ ਦੇਣਾ ਹੋਵੇਗਾ,

ਸਸਤਾ ਹੋਇਆ ਗੈਸ ਸਿਲੰਡਰ, ਜਾਣੋ ਕੀ ਹੈ ਨਵਾਂ ਭਾਅ

ਜੋ ਤੁਹਾਨੂੰ ਮਾਨਸਿਕ ਤੌਰ ’ਤੇ ਪਰੇਸ਼ਾਨ ਕਰੇਗਾ। ਦਰਅਸਲ ਤੁਹਾਡੀ ਕਾਰ ਨੂੰ ਤੁਹਾਡੇ ਕਰਜ਼ ’ਤੇ ਕੋਲੇਟਰਲ ਦੇ ਤੌਰ ’ਤੇ ਰੱਖਿਆ ਜਾਂਦਾ ਹੈ। ਇਸ ਲਈ ਜੇਕਰ ਤੁਸੀਂ ਸਮੇਂ ’ਤੇ ਕਿਸ਼ਤ ਨਹੀਂ ਭਰਦੇ ਤਾਂ ਤੁਹਾਨੂੰ ਆਪਣੀ ਗੱਡੀ ਤੋਂ ਵੀ ਹੱਥ ਧੋਣਾ ਪੈ ਸਕਦਾ ਹੈ। ਆਓ! ਜਾਣਦੇ ਹਾਂ ਜੇਕਰ ਤੁਸੀਂ ਆਪਣੀ ਗੱਡੀ ਦੀ ਈਐੱਮਆਈ ਸਮੇਂ ’ਤੇ ਨਹੀਂ ਦਿੰਦੇ ਹੋ ਤਾਂ ਤੁਹਾਨੂੰ ਕਿਹੜੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

1. ਕ੍ਰੇਡਿਟ ਸਕੋਰ ’ਤੇ ਖਰਾਬ ਅਸਰ:

ਜੇਕਰ ਤੁਸੀਂ ਆਪਣੀ ਕਾਰ ਦਾ ਈਐੱਮਆਈ ਭਰਨ ’ਚ ਅਸਫ਼ਲ ਰਹਿੰਦੇ ਹੋ ਤਾਂ ਲੈਂਡਰਸ ਵੱਲੋਂ ਦੇਰੀ ਨਾਲ ਈਐੱਮਆਈ ਦੇਣ ਲਈ ਤੁਹਾਨੂੰ ਜ਼ੁਰਮਾਨਾ ਵੀ ਲਾਇਆ ਜਾ ਸਕਦਾ ਹੈ। ਤੁਸੀਂ ਜਿੰਨੀ ਵਾਰ ਲੇਟ ਈਐੱਮਆਈ ਭਰਦੇ ਹੋ ਤੁਹਾਡਾ ਕੇ੍ਰਡਿਟ ਸਕੋਰ ਓਨਾ ਹੀ ਖਰਾਬ ਹੋ ਜਾਂਦਾ ਹੈ। ਜੇਕਰ ਤੁਹਾਡਾ ਕ੍ਰੇਡਿਟ ਸਕੋਰ ਸਹੀ ਨਹੀਂ ਹੈ ਤਾਂ ਭਵਿੱਖ ’ਚ ਤੁਹਾਨੂੰ ਲੋਨ ਲੈਣ ’ਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਕਿਉਂਕਿ ਤੁਹਾਡਾ ਕ੍ਰੇਡਿਟ ਸਕੋਰ ਹੀ ਇਹ ਦਰਸਾਉਂਦਾ ਹੈ ਕਿ ਤੁਸੀਂ ਲੋਨ ਤਾਰਨ ’ਚ ਕਿੰਨੇ ਸਮਰੱਥ ਹੋ।

2. ਐਕਿਊਮੁਲੇਟਿਡ ਵਿਆਜ:

ਈਐੱਮਆਈ ਭੁਗਤਾਨ ਨਾ ਕਰਨ ’ਤੇ ਵਿਆਜ ਦਾ ਐਕਿਊਮੁਲੇਟਿਡ ਹੋ ਸਕਦਾ ਹੈ, ਇਸ ਦਾ ਮਤਲਬ ਇਹ ਹੈ ਕਿ ਤੁਹਾਨੂੰ ਆਪਣੇ ਕਰਜ਼ ’ਤੇ ਜ਼ਿਆਦਾ ਵਿਆਜ ਤਾਰਨਾ ਪਵੇਗਾ। ਜੇਕਰ ਤੁਸੀਂ ਕਈ ਈਐੱਮਆਈ ਭੁਗਤਾਨ ਕਰਨ ਤੋਂ ਖੁੰਝ ਜਾਂਦੇ ਹੋ ਤਾਂ ਲੈਂਡਰਸ ਵੱਲੋਂ ਤੁਹਾਡੇ ਤੋਂ ਜ਼ੁਰਮਾਨਾ ਫੀਸ ਲਈ ਜਾ ਸਕਦੀ ਹੈ, ਜਿਸ ਨਾਲ ਕਰਜ਼ ਦੀ ਲਾਗਤ ’ਚ ਕਾਫ਼ੀ ਵਾਧਾ ਹੋ ਸਕਦਾ ਹੈ।

3. ਕਾਨੂੰਨੀ ਕਾਰਵਾਈ:

ਕੁਝ ਮਾਮਲਿਆਂ ’ਚ ਜੇਕਰ ਤੁਸੀਂ ਜ਼ਿਆਦਾ ਸਮੇਂ ਤੱਕ ਈਐੱਮਆਈ ਨਹੀਂ ਭਰਦੇ ਹੋ ਤਾਂ ਲੈਂਡਰਸ ਤੁਹਾਡੇ ਉੱਪਰ ਕਾਨੂੰਨੀ ਕਾਰਵਾਈ ਵੀ ਕਰ ਸਕਦਾ ਹੈ। ਇਸ ਨਾਲ ਤੁਹਾਡੇ ਕਰਜ਼ ਦੇ ਉੱਪਰ ਕਾਫ਼ੀ ਨਕਾਰਾਤਮਕ ਅਸਰ ਪੈਂਦਾ ਹੈ। ਲੰਮੇ ਸਮੇਂ ਤੱਕ ਈਐੱਮਆਈ ਨਾ ਭਰਨ ’ਤੇ ਕਾਨੂੰਨੀ ਕਾਰਵਾਈ ਤੋਂ ਬਾਅਦ ਤੁਹਾਨੂੰ ਰੈੱਡ ਮਾਰਕ ਕਰ ਦਿੱਤਾ ਜਾਂਦਾ ਹੈ।

4. ਕਾਰ ਨੂੰ ਜ਼ਬਤ ਕਰ ਲੈਣਾ: | Critical Illness Insurance

ਜੇਕਰ ਤੁਸੀਂ ਕਈ ਈਐੱਮਆਈ ਭੁਗਤਾਨ ਕਰਨ ਤੋਂ ਖੁੰਝ ਜਾਂਦੇ ਹੋ ਤੇ ਲੈਂਡਰਸ ਦੇ ਨਾਲ ਇੱਕ ਸਮਝੌਤੇ ’ਤੇ ਪਹੰੁਚਣ ’ਚ ਅਸਫ਼ਲ ਰਹਿੰਦੇ ਹੋ, ਤਾਂ ਉਹ ਤੁਹਾਡੀ ਕਾਰ ਨੂੰ ਫਿਰ ਤੋਂ ਜ਼ਬਤ ਕਰ ਸਕਦਾ ਹੈ।

5. ਮਾਨਸਿਕ ਤੌਰ ’ਤੇ ਪਰੇਸ਼ਾਨ:

ਕਾਰ ਦੀ ਈਐੱਮਆਈ ਸਹੀ ਸਮੇਂ ’ਤੇ ਨਾ ਭਰਨ ਨਾਲ ਤੁਹਾਨੂੰ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਨਾਲ ਤੁਹਾਡਾ ਕ੍ਰੇਡਿਟ ਸਕੋਰ ਖਰਾਬ ਹੋਵੇਗਾ ਤੇ ਤੁਹਾਡੇ ਉੱਪਰ ਕਾਨੂੰਨੀ ਕਾਰਵਾਈ ਵੀ ਹੋ ਸਕਦੀ ਹੈ। ਜੇਕਰ ਅਜਿਹੀ ਹਾਲਤ ਸਾਹਮਣੇ ਆਉਂਦੀ ਹੈ ਤਾਂ ਤੁਹਾਨੂੰ ਮਾਨਸਿਕ ਪਰੇਸ਼ਾਨੀਆਂ ਦਾ ਵੀ ਸਾਹਮਣਾ ਕਰਨਾ ਪੈ ਸਕਦਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ