ਦੇਸ਼ ’ਚ ਕੋਰੋਨਾ ਸੰਕਰਮਣ ਦੀ ਛਾਲ, 2.61 ਲੱਖ ਆਏ ਨਵੇਂ ਮਾਮਲੇ

ਦੇਸ਼ ’ਚ ਕੋਰੋਨਾ ਸੰਕਰਮਣ ਦੀ ਰਿਕਾਰਡ ਛਾਲ, 2.61 ਲੱਖ ਆਏ ਨਵੇਂ ਮਾਮਲੇ

ਸੱਚ ਕਹੂੰ ਨਿਊਜ਼, ਨਵੀਂ ਦਿੱਲੀ।

ਦੇਸ਼ ’ਚ ਕੋਰੋਨਾ ਵਾਇਰਸ (ਕੋਵਿਡ-19) ਮਹਾਂਮਾਰੀ ਦੀ ਕਰੋਪੀ ਦਿਨ ਪ੍ਰਤੀਦਿਨ ਵਿਕਰਾਲ ਰੂਪ ਲੈਂਦੀ ਜਾ ਰਹੀ ਹੈ ਤੇ ਪਿਛਲੇ 24 ਘੰਟਿਆਂ ਦੌਰਾਨ ਦੇਸ਼ ਦੇ ਵੱਖ-ਵੱਖ ਸੂਬਿਆਂ ’ਚ ਇਸ ਵਾਇਰਸ ਨਾਲ ਸੰਕਰਮਿਤ 2.61 ਲੱਖ ਤੋਂ ਜ਼ਿਆਦਾ ਨਵੇਂ ਮਾਮਲੇ ਸਾਹਮਣੇ ਆਏ ਤੇ 1501 ਹੋਰ ਲੋਕਾਂ ਦੀ ਇਸ ਮਹਾਂਮਾਰੀ ਦੇ ਵਾਇਰਸ ਨਾਲ ਮੌਤ ਹੋ ਗਈ। ਕੇਂਦਰੀ ਸਿਹਤ ਮੰਤਰਾਲੇ ਵੱਲੋਂ ਸਵੇਰੇ ਜਾਰੀ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ਦੌਰਾਨ ਦੇਸ਼ ’ਚ 2, 61, 500 ਨਵੇਂ ਮਾਮਲੇ ਦਰਜ ਕੀਤੇ ਗਏ। ਇਸ ਨਾਲ ਹੀ ਸੰਕਰਮਿਤਾਂ ਦੀ ਗਿਣਤੀ 1 ਕਰੋੜ 47 ਲੱਖ 88 ਹਜ਼ਾਰ 109 ਹੋ ਗਈ ਹੈ। ਇਸ ਦੌਰਾਨ ਰਿਕਾਰਡ 1, 38, 426 ਮਰੀਜ ਤੰਦਰੁਸਤ ਵੀ ਹੋਏ ਹਨ, ਜਿਸ ਨੂੰ ਮਿਲਾ ਕੇ ਹੁਣ ਤੱਕ 1, 28, 09, 643 ਮਰੀਜ ਕੋਰੋਨਾ ਮੁਕਤ ਵੀ ਹੋ ਚੁੱਕੇ ਹਨ। ਦੇਸ਼ ’ਚ ਕੋਰੋਨਾ ਨਾਲ ਸਰਗਰਮ ਮਾਮਲੇ 18 ਲੱਖ ਤੋਂ ਪਾਰ ਕਰ ਕੇ 18, 01, 316 ਹੋ ਗਏ ਹਨ। ਇਸ ਸਮੇਂ 1501 ਹੋਰ ਮਰੀਜ਼ਾਂ ਦੀ ਮੌਤ ਨਾਲ ਇਸ ਬਿਮਾਰੀ ਨਾਲ ਮਰਨ ਵਾਲਿਆਂ ਦੀ ਗਿਣਤੀ ਵਧ ਕੇ 1, 77, 150 ਹੋ ਗਈ ਹੈ।

ਮ੍ਰਿਤਕਦਰ ਘਟ ਕੇ 1.20 ਫੀਸਦੀ

ਦੇਸ਼ ’ਚ ਰਿਕਵਰੀ ਦਰ ਘਟ ਕੇ 86.62 ਫੀਸਦੀ ਤੇ ਸਰਗਰਮ ਮਾਮਲਿਆਂ ਦੀ ਦਰ ਵਧ ਕੇ 12.18 ਫੀਸਦੀ ਹੋ ਗਈ ਹੈ, ਜਦੋਂ ਮ੍ਰਿਤਕਦਰ ਘਟ ਕੇ 1.20 ਫੀਸਦੀ ਰਹਿ ਗਈ ਹੈ। ਪਿਛਲੇ 24 ਘੰਟਿਆਂ ’ਚ ਉੱਤਰ ਪ੍ਰਦੇਸ਼ ’ਚ ਕੋਰੋਨਾ ਦਾ ਮਾਮਲੇ ਤੇਜ਼ੀ ਨਾਲ ਵਧ ਰਹੇ ਹਨ ਤੇ ਇੱਥੇ 19383 ਨਵੇਂ ਸਰਗਰਮ ਮਾਮਲੇ ਸਾਹਮਣੇ ਆਏ ਹਨ।

ਰਾਜਸਥਾਨ: ਪੰਜਾ ਦਿਨਾਂ ’ਚ ਚਾਰ ਹਜ਼ਾਰ 858 ਘਰਾਂ ’ਚ 22 ਹਜ਼ਾਰ 724 ਮੈਂਬਰਾਂ ਦੀ ਜਾਂਚ, 655 ਤੱਕ ਪਹੁੰਚੀਆਂ ਦਵਾਈਆਂ ਕਿੱਟਾਂ

ਰਾਜਸਥਾਨ ਦੇ ਡੁੰਗਰਪੁਰ ’ਚ ਜਿਲ੍ਹਾ ਕਲਕਟਰ ਸੁਰੇਸ਼ ਓਲਾ ਦੀ ਪਹਿਲ ’ਤੇ ਚਲਾਏ ਜਾ ਰਹੇ ‘ਡਾਕਟਰੀ ਤੁਹਾਡੇ ਦੁਆਰ’ ਮੁਹਿੰਮ ਤਹਿਤ ਪਿਛਲੇ ਪੰਜ ਦਿਨਾਂ ‘ਚ ਚਾਰ ਹਜ਼ਾਰ 858 ਘਰਾਂ ਦਾ ਸਰਵੇ ਕਰਕੇ 22 ਹਜ਼ਾਰ 724 ਮੈਂਬਰਾਂ ਦਾ ਬਰਾਬਰ ਜਾਂਚ ਕੀਤੀ ਜਾ ਚੁੱਕੀ ਹੈ। ਜਿਲ੍ਹਾ ਕਲੈਕਟਰ ਸ੍ਰੀ ਓਲਾ ਨੇ ਦੱਸਿਆ ਕਿ 13 ਅਪਰੈਲ ਤੋਂ ਇਸ ਮੁਹਿੰਮ ਦੀ ਸ਼ੁਰੂਆਤ ਪਹਿਲਾਂ ਡੁੰਗਰਪੁਰ ਨਗਰਪਰਿਸ਼ਦ ਖੇਤਰ ਤੋਂ ਹੀ ਕੀਤੀ ਗਈ ਹੈ।

ਕੋਰੋਨਾ ਅਪਡੇਟ ਸੂਬੇ:

  • ਪੰਜਾਬ : ਸਰਗਰਮ ਮਾਮਲੇ 1, 754 ਵਧ ਕੇ 32, 499 ਹੋ ਗਏ ਤੇ ਸੰਕਰਮਣ ਤੋਂ ਛੁਟਕਾਰਾ ਪਾਉਣ ਵਾਲਿਆਂ ਦੀ ਗਿਣਤੀ 2, 54, 805 ਹੋ ਗਈ ਹੈ ਜਦੋਂ ਕਿ 7834 ਮਰੀਜਾਂ ਦੀ ਮੌਤ ਹੋਈ ਹੈ।
  • ਹਰਿਆਣਾ : ਇਸ ਸਮੇਂ 4741 ਮਾਮਲੇ ਵਧ ਨਾਲ ਸਰਗਰਮ ਮਾਮਲਿਆਂ ਦੀ ਗਿਣਤੀ 38, 558 ਹੋ ਗਈ ਹੈ। ਸੂਬੇ ’ਚ ਇਸ ਮਹਾਂਮਾਰੀ ਨਾਲ 3, 386 ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ ਹੁਣ ਤੱਕ 3, 07, 850 ਲੋਕ ਸੰਕਰਮਣ ਨਾਲ ਠੀਕ ਹੋ ਚੁੱਕੇ ਹਨ।

ਕੋਰੋਨਾ ਸੰਕਟ: ਜੇਈਈ ਮੇਨ ਪ੍ਰੀਖਿਆ ਰੱਦ, ਕੇਂਦਰੀ ਸਿੱਖਿਆ ਮੰਤਰੀ ਨਿਸ਼ੰਕ ਨੇ ਟਵੀਟ ਕਰਕੇ ਦਿੱਤੀ ਜਾਣਕਾਰੀ

ਦੇਸ਼ ’ਚ ਕੋਰੋਨਾ ਦੇ ਵੱਧਦੇ ਸੰਕਰਮਣ ਸਬੰਧੀ ਜੇਈਈ ਮੇਨ ਅਪਰੈਲ ਪ੍ਰੀਖਿਆ 2021 ਨੂੰ ਮੁਲਤਵੀ ਕਰ ਦਿੱਤਾ ਹੈ। ਇਸ ਗੱਲ ਦੀ ਜਾਣਕਾਰੀ ਖੁਦ ਕੇਂਦਰੀ ਸਿੱਖਿਆ ਮੰਤਰੀ ਰਮੇਸ਼ ਪੋਖਰਿਆਲ ਨਿਸ਼ੰਕ ਨੇ ਟਵੀਟ ਜਰੀਏ ਦਿੱਤੀ। ਉਨ੍ਹਾਂ ਨੇ ਟਵੀਟ ’ਤੇ ਲਿਖਿਆ ਕਿ ਕੋਰੋਨਾ ਦੀ ਸਥਿਤੀ ਨੂੰ ਦੇਖਦੇ ਹੋਏ ਮੈਂ ਜੇਈਈ ਮੇਨ 2021 ਪ੍ਰੀਖਿਆ ਨੂੰ ਮੁਲਤਵੀ ਕਰਨ ਦਾ ਫੈਸਲਾ ਕੀਤਾ ਹੈ। ਵਿਦਿਆਰਥੀਆਂ ਦੀ ਸੁਰੱਖਿਆ ਤੇ ਉਨ੍ਹਾਂ ਦਾ ਕਰੀਅਰ ਸਾਡਾ ਪਹਿਲਾ ਫਰਜ ਹੈ।