ਕੋਰੋਨਾ ਯੋਧਿਆਂ ਦਾ ਮਾਨਵਤਾ ਦੇ ਸੱਚੇ ਪਹਿਰੇਦਾਰ ਡੇਰਾ ਸਰਧਾਲੂਆਂ ਵੱਲੋਂ ਫਰੂਟ ਤੇ ਸਲਿਊਟ ਨਾਲ ਸਨਮਾਨ

ਡੇਰਾ ਸਰਧਾਲੂਆਂ ਦਾ ਇਹ ਉਦਮ ਸਲਾਹੁਣਯੋਗ ਤੇ ਮਨੁੱਖਤਾ ਨੂੰ ਬਚਾਉਣ ’ਚ ਸਹਾਈ ਹੋਵੇਗਾ ਬੋਲੇ ਕਰੋਨਾ ਯੋਧੇ

ਬਰਨਾਲਾ,(ਜਸਵੀਰ ਸਿੰਘ ਗਹਿਲ)। ਕੋਰੋਨਾ ਦੇ ਮੌਜੂਦਾ ਭਿਆਨਕ ਦੌਰ ’ਚ ਇੱਕ ਪਾਸੇ ਜਿੱਥੇ ਹਰ ਕੋਈ ਆਪਣੇ ਆਪ ਨੂੰ ਇਸ ਮਹਾਂਮਾਰੀ ਤੋਂ ਬਚਾਉਣ ਲਈ ਹੱਥੑਪੈਰ ਮਾਰ ਰਿਹਾ ਹੈ ਉੱਥੇ ਹੀ ਇਸ ਦੌਰਾਨ ਮੂਹਰਲੀ ਕਤਾਰ ’ਚ ਆਪਣੀ ਡਿਊਟੀ ’ਤੇ ਡਟੇ ਡਾਕਟਰਾਂ, ਹਸਪਤਾਲਾਂ ਦੇ ਸਮੂਹ ਸਿਹਤ ਕਰਮਚਾਰੀਆਂ, ਐਬੂਲੈਂਸ ਡਰਾਈਵਰਾਂ ਤੇ ਪੁਲਿਸ ਮੁਲਾਜਮਾਂ ਦੇ ਹੌਂਸਲੇ ਨੂੰ ਵਧਾਉਣ ਦਾ ਬੀੜਾ ਡੇਰਾ ਸੱਚਾ ਸੌਦਾ ਸਿਰਸਾ ਦੇ ਸਰਧਾਲੂਆਂ ਨੇ ਚੁੱਕਿਆ ਹੈ।

ਜਿਨਾਂ ਉਕਤ ਕੋਰੋਨਾ ਯੋਧਿਆਂ ਨੂੰ ਸਲਿਊਟ ਕਰਕੇ ਮਾਣ ਸਨਮਾਨ ਦੇਣ ਦੇ ਨਾਲ ਨਾਲ ਫਲ਼ਾਂ ਦੀਆਂ ਟੋਕਰੀਆਂ ਵੀ ਵੰਡੀਆਂ ਹਨ। ਕੋਰੋਨਾ ਯੋਧਿਆਂ ਨੂੰ ਮਾਣ ਸਨਮਾਨ ਤੋਂ ਇਲਾਵਾ ਫਲ ਫਰੂਟ ਵੰਡਣ ਦਾ ਇਹ ਬੇਹੱਦ ਸਲਾਘਾਯੋਗ ਕਾਰਜ਼ ਸਾਧ ਸੰਗਤ ਨੇ ਆਪਣੇ ਪੂਰਨ ਮੁਰਸਿਦ ਪੂਜਨੀਕ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਅਨਮੋਲ ਹੁਕਮਾਂ ’ਤੇ ਸ਼ੁਰੂ ਕੀਤਾ ਹੈ ਜੋ ਪੂਜਨੀਕ ਗੁਰੂ ਜੀ ਨੇ ਆਪਣੀ ਪੰਜਵੇਂ ਸ਼ਾਹੀ ਚਿੱਠੀ ’ਚ ਲਿਖ ਕੇ ਭੇਜੇ ਹਨ। ਇਸ ਸਮੇਂ ਸਨਮਾਨ ਤੇ ਫਲ ਫਰੂਟ ਪ੍ਰਾਪਤ ਕਰਨ ਵਾਲੇ ਕੋਰੋਨਾ ਯੋਧਿਆਂ ਵੱਲੋਂ ਵੀ ਡੇਰਾ ਸ਼ਰਧਾਲੂਆਂ ਦੇ ਉਕਤ ਕਾਰਜ਼ ਦੀ ਰੱਜ ਕੇ ਪ੍ਰਸੰਸਾਂ ਕੀਤੀ ਜਾ ਰਹੀ ਹੈ।

ਪੂਜਨੀਕ ਗੁਰੂ ਜੀ ਦੇ ਪਵਿੱਤਰ ਹੁਕਮਾਂ ’ਤੇ ਬਲਾਕ ਬਰਨਾਲਾ ਧਨੌਲਾ ਦੇ ਸਮੂਹ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈੱਲਫੇਅਰ ਫੋਰਸ ਵਿੰਗ ਦੇ ਸੇਵਾਦਾਰਾਂ ਨੇ ਕੋਰੋਨਾ ਸਬੰਧੀ ਜਾਰੀ ਹਦਾਇਤਾਂ ਨੂੰ ਧਿਆਨ ’ਚ ਰੱਖਦਿਆਂ ਅੱਜ ਇਸ ਨਿਵੇਕਲੇ ਕਾਰਜ਼ ਦੀ ਸ਼ੁਰੂਆਤ ਕੀਤੀ। ਜਿਸ ਦੌਰਾਨ ਸਭ ਤੋਂ ਪਹਿਲਾਂ ਪੁਲਿਸ ਮੁਲਾਜ਼ਮਾਂ ਤੇ ਪਿੱਛੋਂ ਸਥਾਨਕ ਸਿਵਲ ਹਸਪਤਾਲ ਦੇ ਬਲੱਡ ਬੈਂਕ ਦੇ ਅਧਿਕਾਰੀਆਂ ਕਰਮਚਾਰੀਆਂ ਨੂੰ ਫਲਾਂ ਦੀਆਂ ਟੋਕਰੀਆਂ ਵੰਡੀਆਂ ਤੇ ਹੁਕਮਾਂ ਮੁਤਾਬਕ ਸਲਿਊਟ ਮਾਰ ਕੇ ਕੋਰੋਨਾ ਕਾਲ ’ਚ ਡਿਊਟੀ ਨਿਭਾ ਰਹੇ ਕੋਰੋਨਾ ਯੋਧਿਆਂ ਨੂੰ ਸਨਮਾਨ ਦਿੱਤਾ ਅਤੇ ਉਨਾਂ ਦੇ ਹੌਂਸਲੇ ਦੀ ਤਾਰੀਫ਼ ਕੀਤੀ। ਇੰਨਾਂ ਹੀ ਨਹੀ ਬਲਕਿ ਸਮੂਹ ਹਾਜਰੀਨ ਸੇਵਾਦਾਰਾਂ ਨੇ ਕੋਰੋਨਾ ਯੋਧਿਆਂ ਲਈ ਕਿਸੇ ਵੀ ਸਮੇਂ ਕਿਸੇ ਵੀ ਸਹਾਇਤਾ ਲਈ ਤਿਆਰ ਰਹਿਣ ਦਾ ਭਰੋਸਾ ਵੀ ਦਿਵਾਇਆ।

ਇਸ ਮੌਕੇ ਬਲਾਕ ਕਮੇਟੀ ਮੈਂਬਰ ਸੰਜੀਵ ਇੰਸਾਂ, ਬਲਜਿੰਦਰ ਭੰਡਾਰੀ ਇੰਸਾਂ, ਸੱਤਪਾਲ ਇੰਸਾਂ ਤੇ ਕੁਲਦੀਪ ਇੰਸਾਂ ਆਦਿ ਹਾਜ਼ਰ ਸਨ। ਸਿਵਲ ਹਸਪਤਾਲ ਬਰਨਾਲਾ ਦੇ ਬਲੱਡ ਬੈਂਕ ਬੀਟੀਓ ਡਾ. ਹਰਜਿੰਦਰ ਕੌਰ ਨੇ ਕਿਹਾ ਕਿ ਡੇਰਾ ਸੱਚਾ ਸੌਦਾ ਸਿਰਸਾ ਦੇ ਸਰਧਾਲੂਆਂ ਦਾ ਉਪਰਾਲਾ ਬੇਹੱਦ ਕਾਬਿਲੇ ਤਾਰੀਫ਼ ਹੈ।

ਜਿਸ ਨਾਲ ਫਰੰਟ ਲਾਈਨ ਕੋਰੋਨਾ ਯੋਧਿਆਂ ਨੂੰ ਹੋਰ ਹੌਂਸਲਾ ਮਿਲੇਗਾ। ਉਨਾਂ ਕਿਹਾ ਕਿ ਬੇਸ਼ੱਕ ਇਹ ਮਹਾਂਮਾਰੀ ਸਮੁੱਚੀ ਮਨੁੱਖਤਾ ਲਈ ਘਾਤਕ ਹੈ ਪ੍ਰੰਤੂ ਜੇਕਰ ਅਜਿਹੇ ਮਾਨਵਤਾ ਦੇ ਸੱਚੇ ਪਹਿਰੇਦਾਰਾਂ ਉਨਾਂ ਦੇ ਨਾਲ ਹਨ ਤਾਂ ਇਸ ਨੂੰ ਟਾਲਣਾ ਕੰਟਰੋਲ ਕਰਨਾ ਕੋਈ ਮੁਸ਼ਕਿਲ ਨਹੀ। ਇੰਸਪੈਕਟਰ ਰਾਜਵੰਤ ਸਿੰਘ ਨੇ ਸੇਵਾਦਾਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਕਿਸੇ ਕੋਲ ਅੱਜ ਕੱਲ ਆਪਣਿਆਂ ਦਾ ਦੁੱਖ ਸੁੱਖ ਸੁਣਨ ਦਾ ਵੀ ਸਮਾਂ ਨਹੀ ਹੈ, ਪ੍ਰੰਤੂ ਧੰਨ ਹੈ ਉਹ ਗੁਰੂ ਮੁਰਸਿਦ ਜਿੰਨਾਂ ਦੇ ਸ਼ਰਧਾਲੂ ਅੱਜ ਮੁਸ਼ਕਿਲ ਦੀ ਘੜੀ ’ਚ ਕੋਰੋਨਾ ਯੋਧਿਆਂ ਦਾ ਸਨਮਾਨ ਕਰ ਰਹੇ ਹਨ। ਉਨਾਂ ਕਿਹਾ ਕਿ ਡੇਰਾ ਸਰਧਾਲੂਆਂ ਦਾ ਇਹ ਉਦਮ ਬੇਹੱਦ ਸਲਾਹੁਣਯੋਗ ਤੇ ਮਨੁੱਖਤਾ ਨੂੰ ਬਚਾਉਣ ’ਚ ਸਾਰਥਿਕ ਸਹਾਈ ਹੋਵੇਗਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।