ਸਾਵਧਾਨ! ਫਿਰ ਪੈਰ ਪਸਾਰ ਰਿਹਾ ਕੋਰੋਨਾ, ਰੱਖੋ ਸਾਵਧਾਨੀ

24 ਘੰਟਿਆਂ ’ਚ 44 ਹਜ਼ਾਰ ਤੋਂ ਵੱਧ ਨਵੇਂ ਕੇਸ, 555 ਮੌਤਾਂ

ਨਵੀਂ ਦਿੱਲੀ (ਏਜੰਸੀ)। ਰੋਜ਼ਾਨਾ 29000 ਹਜ਼ਾਰ ਮਾਮਲਿਆਂ ਤੱਕ ਪਹੁੰਚਿਆ ਕੋਰੋਨਾ ਦਾ ਅੰਕੜਾ ਹੁਣ ਇੱਕ ਵਾਰ ਫਿਰ ਡਰਾਉਣ ਲੱਗਿਆ ਹੈ ਕੇਂਦਰੀ ਸਿਹਤ ਮੰਤਰਾਲੇ ਅਨੁਸਾਰ ਭਾਰਤ ’ਚ ਪਿਛਲੇ 24 ਘੰਟਿਆਂ ’ਚ ਕੋਵਿਡ-19 ਦੇ 44,230 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਦੌਰਾਨ 42,360 ਵਿਅਕਤੀ ਠੀਕ ਵੀ ਹੋਏ ਹਨ 555 ਹੋਰ ਵਿਅਕਤੀ ਜ਼ਿੰਦਗੀ ਦੀ ਜੰਗ ਹਾਰ ਗਏ ਇਸ ਦੇ ਨਾਲ ਹੀ ਦੇਸ਼ ’ਚ ਕੁੱਲ ਪੀੜਤਾਂ ਦੀ ਗਿਣਤੀ 3,15,72,344 ਤੱਕ ਪਹੁੰਚ ਚੁੱਕੀ ਹੈ ਸਰਗਰਮ ਮਾਮਲੇ 4,05,155 ਹਨ ਹੁਣ ਤੱਕ 3,07,43,972 ਵਿਅਕਤੀ ਕੋਰੋਨਾ ਨੂੰ ਹਰਾ ਕੇ ਡਿਸਚਾਰਜ਼ ਕੀਤੇ ਜਾ ਚੁੱਕੇ ਹਨ ਇਸ ਤੋਂ ਇਲਾਵਾ ਦੇਸ਼ ’ਚ ਕੋਰੋਨਾ ਸਬੰਧੀ 4,23,217 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ ।

ਸਿਹਤ ਮੰਤਰਾਲੇ ਅਨੁਸਾਰ, ਦੇਸ਼ ’ਚ ਹੁਣ ਤੱਕ 45,60,33,754 ਵਿਅਕਤੀਆਂ ਦਾ ਟੀਕਾਕਰਨ ਕੀਤਾ ਜਾ ਚੁੱਕਿਆ ਹੈ
ਸਿਹਤ ਮੰਤਰਾਲੇ ਅਨੁਸਾਰ ਦੇਸ਼ ’ਚ ਹੁਣ ਤੱਕ 45.55 ਕਰੋੜ ਤੋਂ ਵੱਧ ਵੈਕਸੀਨ ਦੀ ਖੁਰਾਕ ਦਿੱਤੀ ਜਾ ਚੁੱਕੀ ਹੈ ਪਿਛਲੇ 24 ਘੰਟਿਆਂ ’ਚ 51,83,180 ਟੀਕਿਆਂ ਦੀ ਖੁਰਾਕ ਦਿੱਤੀ ਗਈ 106,88,664 ਵਿਅਕਤੀਆਂ ਨੂੰ ਹੁਣ ਤੱਕ ਪੂਰਨ ਟੀਕਾਕਰਨ ਦੇ ਨਾਲ ਸੂਬਾ ਸੂਚੀ ’ਚ ਮਹਾਂਰਾਸ਼ਟਰ ਚੋਟੀ ’ਤੇ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ