ਕੋਰੋਨਾ ਦੇ ਨਵੇਂ ਮਾਮਲਿਆਂ ‘ਚ ਲਗਾਤਾਰ ਔਸਤਨ ਕਮੀ

Corona India

ਨਵੇਂ ਮਾਮਲਿਆਂ ‘ਚ ਔਸਤਨ ਰੋਜ਼ਾਨਾ 20 ਹਜ਼ਾਰ 254 ਦੀ ਵੱਡੀ ਗਿਰਾਵਟ

ਨਵੀਂ ਦਿੱਲੀ। ਦੇਸ਼ ‘ਚ ਵਿਸ਼ਵ ਮਹਾਂਮਾਰੀ ਕੋਵਿਡ-19 ਦੇ ਭਿਆਨਕ ਰੂਪ ਦੌਰਾਨ ਰਾਹਤ ਦੀ ਗੱਲ ਇਹ ਹੈ ਕਿ ਪਿਛਲੇ ਪੰਜ ਹਫ਼ਤਿਆਂ ‘ਚ ਔਸਤਨ ਰੋਜ਼ਾਨਾ ਨਵੇਂ ਮਾਮਲਿਆਂ ‘ਚ ਤੇਜ਼ੀ ਨਾਲ ਕਮੀ ਦਰਜ ਕੀਤੀ ਗਈ ਹੈ।

Corona India

ਕੇਂਦਰੀ ਸਿਹਤ ਤੇ ਪਰਿਵਾਰ ਕਲਿਆਣ ਮੰਤਰਾਲੇ ਨੇ ਮੰਗਲਵਾਰ ਨੂੰ ਪਿਛਲੇ ਪੰਜ ਹਫ਼ਤਿਆਂ ਦੌਰਾਨ ਰੋਜ਼ਾਨਾ ਔਸਤਨ ਕੋਰੋਨਾ ਵਾਇਰਸ ਦੇ ਅੰਕੜੇ ਜਾਰੀ ਕੀਤੇ ਹਨ। ਅੰਕੜਿਆਂ ਅਨੁਸਾਰ 9 ਤੋਂ 15 ਸਤੰਬਰ ਦੌਰਾਨ ਹਫ਼ਤੇ ‘ਚ ਕੋਰੋਨਾ ਵਾਇਰਸ ਦੇ ਨਵੇਂ ਮਾਮਲਿਆਂ ਦਾ ਰੋਜ਼ਾਨਾ ਔਸਤ 92 ਹਜ਼ਾਰ 830 ਸੀ ਜੋ ਇਸ ਤੋਂ ਬਾਅਦ ਦੇ ਹਫ਼ਤੇ 16 ਤੋਂ 22 ਸਤੰਬਰ ‘ਚ ਘੱਟ ਕੇ ਰੋਜ਼ਾਨਾ ਔਸਤਨ 90 ਹਜ਼ਾਰ 346 ਰਹਿ ਗਿਆ। ਤੀਜੇ ਹਫ਼ਤੇ ਭਾਵ 23 ਤੋਂ 29 ਸਤੰਬਰ ਦਰਮਿਆਨ ਇਹ ਘੱਟ ਕੇ 90 ਹਜ਼ਾਰ ਰੋਜ਼ਾਨਾ ਤੋਂ ਹੇਠਾਂ ਔਸਤਨ 83 ਹਜ਼ਾਰ 232 ਰੋਜ਼ਾਨਾ ਰਹਿ ਗਿਆ। ਇਸ ਤੋਂ ਬਾਅਦ ਹਫ਼ਤਾ 30 ਸਤੰਬਰ ਤੋਂ 6 ਅਕਤੂਬਰ  ਦੇ ਹਫ਼ਤੇ ‘ਚ 80 ਹਜ਼ਾਰ ਤੋਂ ਹੇਠਾਂ ਰੋਜ਼ਾਨਾ ਔਸਤਨ 77 ਹਜ਼ਾਰ 113 ਤੇ 7 ਅਕਤੂਬਰ ਤੋਂ 12 ਅਕਤੂਬਰ ਦੌਰਾਨ ਔਸਤ ਤੋਂ ਘੱਟ 72 ਹਜ਼ਾਰ 576 ਮਾਮਲੇ ਰੋਜ਼ਾਨਾ ਰਹਿ ਗਈ। ਅੰਕੜਿਆਂ ਅਨੁਸਾਰ ਪਿਛਲੇ ਪੰਜ ਹਫ਼ਤਿਆਂ ਦੌਰਾਨ ਕੋਰੋਨਾ ਵਾਇਰਸ ਦੇ ਨਵੇਂ ਮਾਮਲਿਆਂ ‘ਚ ਔਸਤਨ ਰੋਜ਼ਾਨਾ 20 ਹਜ਼ਾਰ 254 ਦੀ ਵੱਡੀ ਗਿਰਾਵਟ ਆਈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.