ਕੋਲਿਆਂ ਵਾਲੀ ਨੂੰ ਭਗੌੜਾ ਕਰਾਰ ਦਿਵਾਉਣ ਲਈ ਕਾਰਵਾਈ ਸ਼ੁਰੂ

Collier Wali, Process Declared, Proclaimed, Offender

ਵਿਜੀਲੈਂਸ ਨੇ ਜੱਥੇਦਾਰ ਦੀ ਰਿਹਾਇਸ਼ ‘ਤੇ ਲਾਏ ਇਸ਼ਤਿਹਾਰ

ਅਸ਼ੋਕ ਵਰਮਾ, ਬਠਿੰਡਾ

ਵਿਜੀਲੈਂਸ ਬਿਊਰੋ ਨੇ ਬਾਦਲ ਪਰਿਵਾਰ ਦੇ ਕਰੀਬੀ ਮੰਨੇ ਜਾਂਦੇ ਲੰਬੀ ਵਿਧਾਨ ਸਭਾ ਹਲਕੇ ਨਾਲ ਸਬੰਧਿਤ ਅਕਾਲੀ ਆਗੂ ਜਥੇਦਾਰ ਦਿਆਲ ਸਿੰਘ ਕੋਲਿਆਂਵਾਲੀ ਦੀਆਂ ਮੁਸ਼ਕਲਾਂ ਵਧ ਗਈਆਂ ਹਨ ਵਿਜੀਲੈਂਸ ਬਿਊਰੋ ਨੇ ਇਸ ਅਕਾਲੀ ਆਗੂ ਨੂੰ ਭਗੌੜਾ ਕਰਾਰ ਦਿਵਾਉਣ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅੱਜ ਮੋਹਾਲੀ ਦੀ ਜਿਲ੍ਹਾ ਤੇ ਸੈਸ਼ਨਜ਼ ਅਦਾਲਤ ਦੇ ਹੁਕਮਾਂ ‘ਤੇ ਵਿਜੀਲੈਂਸ ਬਠਿੰਡਾ ਦੀ ਟੀਮ ਨੇ ਦਿਆਲ ਸਿੰਘ ਦੇ ਪਿੰਡ ਕੋਲਿਆਂਵਾਲੀ ‘ਚ ਪਾਈ ਕੋਠੀ ‘ਤੇ ਇਸ਼ਤਿਹਾਰ ਲਗਾ ਦਿੱਤਾ ਹੈ

ਅਦਾਲਤ ਨੇ ਜੱਥੇਦਾਰ ਕੋਲਿਆਂਵਾਲੀ ਨੂੰ ਫੌਰੀ ਤੌਰ ‘ਤੇ ਆਤਮ ਸਪਰਪਣ ਕਰਨ ਦੇ ਹੁਕਮ ਦਿੱਤੇ ਹਨ ਮੰਨਿਆ ਜਾ ਰਿਹਾ ਹੈ ਕਿ ਜੇ ਸ੍ਰੀ ਕੋਲਿਆਂ ਵਾਲੀ ਖੁਦ ਤਫਤੀਸ਼ ‘ਚ ਸ਼ਾਮਲ ਨਾ ਹੋਏ ਜਾਂ ਅਦਾਲਤ ‘ਚ ਪੇਸ਼ ਨਹੀਂ ਹੁੰਦੇ ਤਾਂ ਉਨ੍ਹਾਂ ਨੂੰ ਭਗੌੜਾ ਕਰਾਰ ਦਿੱਤਾ ਜਾਵੇਗਾ ਓਧਰ ਅੱਜ ਹੀ ਚੰਡੀਗੜ੍ਹ ਤੋਂ ਆਈ ਵਿਜੀਲੈਂਸ ਦੀ ਵਿਸ਼ੇਸ਼ ਟੀਮ ਕੋਲਿਆਂ ਵਾਲੀ ਦਾ ਕੋਠੀ ਦੀ ਪੈਮਾਇਸ਼ ਵਾਸਤੇ ਪੁੱਜੀ ਪਰ ਕੋਠੀ ਦੇ ਮੁੱਖ ਗੇਟ ਨੂੰ ਜਿੰਦਰਾ ਵੱਜਿਆ ਹੋਣ ਕਰਕੇ ਟੀਮ ਨੂੰ  ਖਾਲੀ ਪਰਤਨਾ ਪਿਆ ਦੱਸਣਯੋਗ ਹੈ ਕਿ ਜੱਥੇਦਾਰ ਕੋਲਿਆਂ ਵਾਲੀ ਖਿਲਾਫ 30 ਜੂਨ 2018 ਨੂੰ ਵਿਜੀਲੈਂਸ ਥਾਣਾ ਮੋਹਾਲੀ ਵਿਖੇ ਵਸੀਲਿਆਂ ਤੋਂ ਵੱਧ ਸੰਪਤੀ ਬਣਾਉਣ ਸਬੰਧੀ ਧਾਰਾ (13)(1)(ਡੀ)(ਈ) ਰ/ਵ(13)(2) ਅਤੇ ਕੁਰਪਸ਼ਨ ਵਿਰੋਧੀ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਸੀ ਕੇਸ ਦਰਜ ਹੋਣ ਉਪਰੰਤ ਸ੍ਰੀ ਕੋਲਿਆਂ ਵਾਲੀ ਰੂਪੋਸ਼ ਹੋ ਗਏ ਸਨ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ 25 ਜੁਲਾਈ 2018 ਨੂੰ ਸ੍ਰੀ ਕੋਲਿਆਂਵਾਲੀ ਨੂੰ ਅੰਤਰਿਮ ਜ਼ਮਾਨਤ ਦੇ ਦਿੱਤੀ ਸੀ, ਜਿਸ ਪਿਛੋਂ ਉਹ ਵਿਜੀਲੈਂਸ ਤਫਤੀਸ਼ ‘ਚ ਵੀ ਸ਼ਾਮਲ ਹੋਏ ਸਨ

ਹਾਈਕੋਰਟ ਨੇ 20 ਅਗਸਤ 2018 ਨੂੰ ਕੋਲਿਆਂ ਵਾਲੀ ਦੀ ਜਮਾਨਤ ਅਰਜੀ ਰੱਦ ਕਰ ਦਿੱਤੀ ਸੀ ਜਿਸ ਤੋਂ ਬਾਅਦ ਉਨ੍ਹਾਂ ਦਾ ਕੋਈ ਥਹੁ ਪਤਾ ਨਹੀਂ ਲੱਗ ਸਕਿਆ ਹੈ ਸੂਤਰਾਂ ਅਨੁਸਾਰ ਵਿਜੀਲੈਂਸ ਟੀਮਾਂ ਨੇ ਸਤੰਬਰ ਮਹੀਨੇ ‘ਚ ਤਾਂ ਕੋਲਿਆਂ ਵਾਲੀ ਦੀ ਤਲਾਸ਼ ‘ਚ ਕੋਲਿਆਂ ਵਾਲੀ ਦੀ ਤਲਾਸ਼ ‘ਚ ਉਨ੍ਹਾਂ ਦੇ ਰਿਸ਼ਤੇਦਾਰਾਂ ਦੇ ਮੋਗਾ ,ਫਾਜਿਲਕਾ,ਫਿਰੋਜ਼ਪੁਰ ਅਤੇ ਤਰਨਤਾਰਨ ਜਿਲ੍ਹੇ ‘ਚ ਵੀ ਛਾਪੇ ਮਾਰੇ ਸਨ ਸੂਤਰ ਦੱਸਦੇ ਹਨ ਕਿ ਵਿਜੀਲੈਂਸ ਕੋਲਿਆਂ ਵਾਲੀ ਦੇ ਦੋਸਤਾਂ ਦੇ ਘਰ ਵੀ ਗੇੜਾ ਮਾਰ ਕੇ ਆਈ ਸੀ ਪ੍ਰੰਤੂ ਅਕਾਲੀ ਆਗੂ ਪੁਲਿਸ ਦੀ ਪਹੁੰਚ ਤੋਂ ਦੂਰ ਹੀ ਰਿਹਾ ਜੱਥੇਦਾਰ ਕੋਲਿਆਂਵਾਲੀ ਜਿਲ੍ਹਾ ਪ੍ਰੀਸ਼ਦ ਚੋਣਾਂ ‘ਚ ਵੀ ਕਿਧਰੇ ਨਜ਼ਰ ਨਹੀਂ ਪਏ ਸਨ ਹੁਣ ਜਦੋਂ ਕੋਈ ਚਾਰਾ ਨਹੀਂ ਬਚਿਆ ਤਾਂ ਵਿਜੀਲੈਂਸ ਜੱਥੇਦਾਰ ਕੋਲਿਆਂ ਵਾਲੀ ਨੂੰ ਭਗੌੜਾ ਐਲਾਨਣ ਦੇ ਰਾਹ ਪਈ ਹੈ

ਨੌਕਰੀ ਘੁਟਾਲੇ ਤੋਂ ਗਰਦ ਝੜਨ ਦੇ ਸੰਕੇਤ

ਵਿਜੀਲੈਂਸ ਅਫਸਰ ਸਿੱਧੇ ਤੌਰ ‘ਤੇ ਕੁਝ ਵੀ ਨਹੀਂ ਕਹਿ ਰਹੇ ਪਰ ਕੋਲਿਆਂ ਵਾਲੀ ਦੇ ਕਾਬੂ ਆਉਣ ਤੋਂ ਬਾਅਦ  ਨੌਕਰੀ ਘੁਟਾਲੇ ਦੀਆਂ ਫਾਈਲਾਂ ਤੋਂ ਗਰਦ ਝੜ ਸਕਦੀ ਹੈ ਅਕਾਲੀ-ਭਾਜਪਾ ਸਰਕਾਰ ਦੇ ਰਾਜ ‘ਚ ਪੰਜਾਬ ਯੂਨੀਵਰਸਿਟੀ ਰਾਹੀਂ ਪੰਜ ਹਜ਼ਾਰ ਤੋਂ ਵੱਧ ਭਰਤੀਆਂ ਕੀਤਆਂ ਸਨ, ਜਿਨ੍ਹਾਂ ਲਈ ਲੱਖਾਂ ਦਾ ਕਥਿਤ ਲੈਣ ਦੇਣ ਦੇ ਚਰਚੇ ਚਲਦੇ ਰਹੇ ਹਨ ਇਸ ਮਾਮਲੇ ‘ਚ ਜੱਥੇਦਾਰ ਕੋਲਿਆਂ ਵਾਲੀ ਦਾ ਨਾਂਅ ਵੀ ਕਥਿਤ ਤੌਰ ‘ਤੇ ਉਛਲਦਾ ਰਿਹਾ ਪਰ ਮਗਰੋਂ ਸਾਰਾ ਮਾਮਲਾ ਠੰਢਾ ਹੋ ਗਿਆ ਸੀ

ਭਗੌੜਾ ਕਰਾਰ ਦਿਵਾਉਣ ਦੀ ਤਿਆਰੀ : ਐਸਐਸਪੀ

ਵਿਜੀਲੈਂਸ ਬਿਊਰੋ ਬਠਿੰਡਾ ਦੇ ਐਸ.ਐਸ.ਪੀ. ਸ੍ਰੀ ਅਸ਼ੋਕ ਬਾਠ ਦਾ ਕਹਿਣਾ ਸੀ ਕਿ ਦਿਆਲ ਸਿਘ ਕੋਲਿਆਂ ਵਾਲੀ ਦੀ ਰਿਹਾਇਸ਼ ਤੇ ਇਸ਼ਤਿਹਾਰ ਲਾਏ ਗਏ ਹਨ ਉਨ੍ਹਾਂ ਦੱਸਿਆ ਕਿ ਅੱਜ ਬੰਦ ਹੋਣ ਕਰਕੇ ਉਨ੍ਹਾਂ ਦੀ ਰਿਹਾਇਸ਼ ਦੀ ਪੈਮਾਇਸ਼ ਵੀ ਨਹੀਂ ਹੋ ਸਕੀ ਜਿਸ ਨੂੰ ਅਦਾਲਤ ਤੋਂ ਆਦੇਸ਼ ਲੈ ਕੇ ਖੋਲ੍ਹਿਆ ਜਾਏਗਾ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।