ਠੰਢ ਤੇ ਫੁੱਟਪਾਥ ਦੀ ਜ਼ਿੰਦਗੀ

Life, Cold, Footpath, Editorial

ਸਰਦ ਰੁੱਤ ਦੇ ਮੌਸਮ ਦੇ ਕਹਿਰ ਨਾਲ ਜਾਨੀ ਨੁਕਸਾਨ ਦੀਆਂ ਘਟਨਾਵਾਂ ਹਰ ਸਾਲ ਵਾਪਰਦੀਆਂ ਹਨ ਪਿਛਲੇ ਕਈ ਸਾਲਾਂ ‘ਚ ਉੱਤਰੀ ਭਾਰਤ ‘ਚ ਠੰਢ ਨਾਲ ਸੈਂਕੜੇ ਲੋਕ ਮਾਰੇ ਗਏ ਹਾਲਾਂਕਿ ਇਸ ਵਾਰ ਸਰਦੀ ਕੁਝ ਦੇਰ ਤੋਂ ਪੈ ਰਹੀ ਹੈ, ਪਰ ਸ਼ਾਮ ਢਲਦੇ-ਢਲਦੇ ਮਤਲਬ ਰਾਤ ਨੂੰ ਕੜਾਕੇ ਦੀ ਠੰਢ ਪੈ ਰਹੀ ਹੈ ਅਜਿਹੀ ਸਥਿਤੀ ‘ਚ ਸਰਕਾਰ ਨੂੰ ਪਹਿਲਾਂ ਹੀ ਇੰਤਜ਼ਾਮ ਕਰ ਲੈਣੇ ਚਾਹੀਦੇ ਹਨ ਠੰਢ ਨਾਲ ਮਰਨ ਵਾਲਿਆਂ ‘ਚ ਜ਼ਿਆਦਾ ਗਿਣਤੀ ਖਾਸ ਕਰਕੇ ਜਨਤਕ ਸਥਾਨਾਂ ਤੇ ਫੁਟਪਾਥਾਂ ‘ਤੇ ਰਾਤ ਗੁਜ਼ਾਰਨ ਵਾਲਿਆਂ ਦੀ ਹੁੰਦੀ ਹੈ ਭਿਖਾਰੀ ਅਤੇ ਮਾਨਸਿਕ ਤੌਰ ‘ਤੇ ਪਰੇਸ਼ਾਨ ਵਿਅਕਤੀ ਅਕਸਰ ਠੰਢ ਦਾ ਸ਼ਿਕਾਰ ਹੋ ਜਾਂਦੇ ਹਨ।

ਸਰਕਾਰ ਦੇ ਨਾਲ ਵਿਰੋਧੀ ਪਾਰਟੀਆਂ ਨੂੰ ਵੀ ਇਸ ਮਾਮਲੇ ‘ਚ ਪਹਿਲ ਕਰਨੀ ਚਾਹੀਦੀ ਸੀ ਵਿਰੋਧੀ ਧਿਰ ਇਸ ਮਾਮਲੇ ‘ਤੇ ਸੂਬਾ ਸਰਕਾਰ ਦਾ ਧਿਆਨ ਕੇਂਦਰਿਤ ਕਰਵਾ ਸਕਦਾ ਹੈ ਪਰ ਲੱਗਦਾ ਹੈ ਕਿ ਸੜਕ ‘ਤੇ ਮਰਨ ਵਾਲੇ ਵਿਅਕਤੀਆਂ ਨਾਲ ਸਿਆਸੀ ਪਾਰਟੀਆਂ ਨੂੰ ਕੋਈ ਸਰੋਕਾਰ ਨਹੀਂ ਰਹਿ ਗਿਆ ਤੱਥ ਇਹ ਹੈ ਕਿ ਗੈਰ ਸਰਕਾਰੀ ਸੰਸਥਾਵਾਂ ਦੀ ਕੋਸ਼ਿਸ਼ ਹੀ ਇਸ ਦਿਸ਼ਾ ‘ਚ ਫਲਦਾਇਕ ਸਿੱਧ ਹੁੰਦੀ ਹੈ ਬਿਨਾਂ ਕੋਈ ਸ਼ੱਕ ਮੌਸਮ ਕਿਸੇ ਸਰਕਾਰ ਜਾਂ ਕਿਸੇ ਪਾਰਟੀ ਦੇ ਵੱਸ ਦੀ  ਗੱਲ ਨਹੀਂ, ਪਰ ਜ਼ਰੂਰੀ ਪ੍ਰਬੰਧਾਂ ‘ਚ ਕਿਸੇ ਤਰ੍ਹਾਂ ਦੀ ਦੇਰੀ ਦੀ ਜ਼ਿੰਮੇਵਾਰੀ ਸਰਕਾਰ ਦੀ ਜ਼ਰੂਰ ਬਣਦੀ ਹੈ ਇਹ ਹਕੀਕਤ ਹੈ ਕਿ ਹਰੇਕ ਸਾਲ ਸਰਦੀ ਨਾਲ ਮੌਤਾਂ ਹੁੰਦੀਆਂ ਹਨ।

ਇਹ ਵੀ ਪੜ੍ਹੋ : ਜਦੋਂ ਮੁੱਖ ਮੰਤਰੀ ਨੇ ਕਿਹਾ ਲੋਕਾਂ ਦਾ ਇੱਕ ਰੁਪੱਈਆ ਖਾਧਾ ਵੀ ਮੇਰੇ ਲਈ ਸਲਫਾਸ ਖਾਣ ਬਰਾਬਰ

ਇਸ ਲਈ ਫੁਟਪਾਥ ‘ਤੇ ਪਏ ਲੋਕਾਂ ਨੂੰ ਪਹਿਲਾਂ ਹੀ ਗਰਮ ਕੱਪੜੇ ਮੁਹੱਈਆ ਕਰਵਾ ਦਿੱਤੇ ਜਾਣੇ ਚਾਹੀਦੇ ਹਨ ਸਮਾਜਸੇਵੀ ਸੰਸਥਾਵਾਂ ਵੀ ਆਪਣੇ-ਆਪਣੇ ਪੱਧਰ ‘ਤੇ ਇਹ ਇਨਸਾਨੀਅਤ ਦਾ ਕਾਰਜ ਕਰਦੀਆਂ ਹਨ, ਪਰ ਕੜਾਕੇ ਦੀ ਸਰਦੀ ਨੇ ਸਾਡੇ ਦੇਸ਼ ਦੇ ਸਿਆਸਤਦਾਨਾਂ ਦੇ ਇਨ੍ਹਾਂ ਦਾਅਵਿਆਂ ਨੂੰ ਚੂਰ-ਚੂਰ ਕਰ ਦਿੱਤਾ ਹੈ ਕਿ ਗਰੀਬੀ ਦੂਰ ਕੀਤੀ ਜਾਵੇਗੀ ਅਤੇ ਸਾਰਿਆਂ ਨੂੰ ਘਰ ਮਿਲ ਜਾਵੇਗਾ ਅਜ਼ਾਦੀ ਦੇ 70 ਸਾਲ ਬੀਤਣ ਦੇ ਬਾਵਜ਼ੂਦ ਫੁਟਪਾਥ ‘ਤੇ ਸੌਣ ਵਾਲਿਆਂ ਦੀ ਗਿਣਤੀ ਅਸਟਰੇਲੀਆ ਦੀ ਆਬਾਦੀ ਤੋਂ ਜਿਆਦਾ ਹੈ ਝੁੱਗੀਆਂ-ਝੌਂਪੜੀਆਂ, ਬਸਤੀਆਂ ਦੀ ਸਮੱਸਿਆ ਜਿਉਂ ਦੀ ਤਿਉਂ ਹੈ ਇਨ੍ਹਾਂ ਬਸਤੀਆਂ ਨੂੰ ਪ੍ਰਸ਼ਾਸਨ ਇੱਕ ਥਾਂ ਤੋਂ ਉਜਾੜਦਾ ਹੈ ਤੇ ਦੂਜੀ ਥਾਂ ਵੱਸ ਜਾਂਦੀਆਂ ਹਨ।

ਗੈਰ ਸਰਕਾਰੀ ਸਰਵੇਖਣ ਅਨੁਸਾਰ ਗਰੀਬੀ ਰੇਖਾ ਤੋਂ ਥੱਲੇ ਰਹਿਣ ਵਾਲੇ ਲੋਕਾਂ ਦੀ ਗਿਣਤੀ ਵਧ ਰਹੀ ਹੈ ਹੁਣ ਵੀ ਸਰਕਾਰ ਦੀਆਂ ਨੀਤੀਆਂ ਗਰੀਬੀ ਸਮਾਪਤ ਕਰਨ ਲਈ ਨਹੀਂ, ਸਗੋਂ ਗਰੀਬਾਂ ਨੂੰ ਕੁਝ ਰਾਹਤ ਦੇਣ ਵਾਲੀਆਂ ਹਨ ਤੇ ਜਦੋਂ ਤੱਕ ਕੌਮੀ ਪੱਧਰ ‘ਤੇ ਅਜਿਹੀਆਂ ਨੀਤੀਆਂ ਅਪਣਾਈਆਂ ਜਾਣਗੀਆਂ, ਉਦੋਂ ਤੱਕ ਠੰਢ ਨਾਲ ਮਰਨ ਵਾਲੀਆਂ ਘਟਨਾਵਾਂ ਘਟਦੀਆਂ ਰਹਿਣਗੀਆਂ ਦੁਖਦਾਈ ਗੱਲ ਇਹ ਹੈ ਕਿ ਇਸ ਕੜਾਕੇ ਦੀ ਠੰਢ ‘ਚ ਸਿਆਸੀ ਹਸਤੀਆਂ ‘ਚ ਇਨਸਾਨੀਅਤ ਦਾ ਜਜ਼ਬਾ ਵੀ ਪਾਣੀ ਵਾਂਗ ਜੰਮ ਗਿਆ ਹੈ ਸੁਖਦਾਈ ਗੱਲ ਇਹ ਹੈ ਕਿ ਸਮਾਜ ਸੇਵੀ ਸੰਗਠਨ ਇਸ ਮਾਹੌਲ ‘ਚ ਆਪਣੇ ਦਿਲਾਂ ਦੀ ਇਨਸਾਨੀਅਤ ਦੇ ਜਜ਼ਬੇ ਦੀ ਗਰਮਾਹਟ ਪੀੜਤਾਂ ‘ਚ ਵੰਡ ਰਹੇ ਹਨ।