ਸਰਕਾਰੀ ਮੈਡੀਕਲ ਕਾਲਜ ਸਮਾਗਮ ’ਚ ਪਹੁੰਚੇ ਸੀਐਮ ਮਾਨ

Bhagwant Mann

ਨਰਸਿੰਗ ਹੋਸਟਲ ਤੇ ਰੇਡੀਓ ਥੈਰੇਪੀ ਬਲਾਕ ਦਾ ਕੀਤਾ ਉਦਘਾਟਨ

(ਰਾਜਨ ਮਾਨ) ਅੰਮ੍ਰਿਤਸਰ। ਮੁੱਖ ਮੰਤਰੀ ਭਗਵੰਤ ਮਾਨ (Bhagwant Mann) ਅੱਜ ਅੰਮ੍ਰਿਤਸਰ ਦੇ ਸਰਕਾਰੀ ਮੈਡੀਕਲ ਕਾਲਜ ਦੀ 100ਵੀਂ ਵਰ੍ਹੇਗੰਢ ਦੇ ਸਮਾਗਮ ’ਚ ਪਹੁੰਚੇ। ਸਮਾਗਮ ’ਚ ਪਹੁੰਚਣ ’ਤੇ ਉਨਾਂ ਦਾ ਭਰਵਾਂ ਸਵਾਗਤ ਕੀਤਾ ਗਿਆ। ਮੁੱਖ ਮੰਤਰੀ ਨੇ ਇਸ ਮੌਕੇ ਨਰਸਿੰਗ ਹੋਸਟਲ ਤੇ ਰੇਡੀਓ ਥੈਰੇਪੀ ਬਲਾਕ ਦਾ ਉਦਘਾਟਨ ਕੀਤਾ।

ਇਹ ਵੀ ਪੜ੍ਹੋ : ਮਸ਼ਹੂਰ ਅਦਾਕਾਰ ਨੇ ਛੱਡੀ ਭਾਜਪਾ, ਅੱਗੇ ਕੀ ਹੋਵੇਗਾ…

ਇਸ ਮੌਕੇ ਉਨਾਂ ਸੰਬੋਧਨ ਕਰਦਿਆਂ ਕਿਹਾ ਕਿ ਹਰ ਖੇਤਰ ’ਚ ਮੈਡੀਕਲ ਕਾਲਜ ਬਣਾਵਾਂਗੇ। ਸਾਡੀ ਪਹਿਲੀ ਸਿੱਖਿਆ ਤੇ ਸਿਹਤ ਸਹੂਲਤਾਂ ਨੂੰ ਪਹਿਲ ਦੇਣਾ ਹੈ। ਉਨਾਂ ਕਿਹਾ ਕਿ ਪੰਜਾਬ ’ਚ ਆਮ ਆਦਮੀ ਕਲੀਨਿਕ ਖੋਲ੍ਹੇ ਗਏ ਹਨ ਜਿਨ੍ਹਾਂ ’ਚ 42 ਕਿਸਮ ਦੇ ਟੈਸਟ ਤੇ ਦਵਾਈਆਂ ਮੁਫ਼ਤ ਦਿੱਤੀਆਂ ਜਾ ਰਹੀਆਂ ਹਨ। ਉਨਾਂ ਕਿਹਾ ਛੇਤੀ ਹੀ ਡਾਕਟਰਾਂ ਤੇ ਨਰਸਾਂ ਦੀ ਭਰਤੀ ਕੀਤੀ ਜਾਵੇਗੀ। ਮੁੱਖ ਮੰਤਰੀ ਨੇ ਕੱਲ੍ਵ ਹੁਸ਼ਿਆਰਪੁਰ ’ਚ ਵੀ ਮੈਡੀਕਲ ਕਾਲਜ ਦਾ ਉਦਘਾਟਨ ਹੋੇਵੇਗਾ। ਉਨਾਂ ਕਿਹਾ ਕਿ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਹੈ।