ਮੁੱਖ ਮੰਤਰੀ ਚੰਨੀ ਦਾ ਵੱਡਾ ਐਲਾਨ ਪੰਜਾਬ ’ਚ ਬਿਜਲੀ ਹੋਈ 3 ਰੁਪਏ ਸਸਤੀ

100 ਯੂਨਿਟ ਤੱਕ ਇੱਕ ਰੁਪਏ ਪ੍ਰਤੀ ਯੂਨਿਟ ਲੋਕਾਂ ਨੂੰ ਦੇਣਾ ਪੇਵਗਾ

ਚੰਡੀਗੜ੍ਹ। | ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪ੍ਰੈੱਸ ਕਾਨਫਰੰਸ ਦੌਰਾਨ ਦੀਵਾਲੀ ’ਤੇ ਆਮ ਲੋਕਾਂ ਨੂੰ ਤੋਹਫ਼ਾ ਦਿੱਤਾ ਮੁੱਖ ਮੰਤਰੀ ਨੇ ਆਮ ਲੋਕਾਂ ਨੂੰ ਰਾਹਤ ਦਿੰਦੀਆਂ ਸੂਬੇ ’ਚ ਬਿਜਲੀ 3 ਰੁਪਏ ਸਸਤੀ ਕਰ ਦਿੱਤੀ ਸੂਬੇ ’ਚ ਅੱਜ ਤੋਂ ਹੀ ਲਾਗੂ ਹੋ ਜਾਣਗੀਆਂ ਬਿਜਲੀ ਦਰਾਂ ਇਸ ਤੋਂ ਇਲਾਵਾ 100 ਯੂਨਿਟ ਤੱਕ ਇੱਕ ਰੁਪਏ ਪ੍ਰਤੀ ਯੂਨਿਟ ਲੋਕਾਂ ਨੂੰ ਦੇਣਾ ਪੇਵਗਾ ਇਸ ਤੋਂ ਇਲਾਵਾ ਮੁੱਖ ਮੰਤਰੀ ਨੇ ਹੋਰ ਵੀ ਕਈ ਐਲਾਨ ਕੀਤੇ

ਪੰਜਾਬ ਦੇ ਮੁੱਖ ਮੰਤਰੀ ਚੰਨੀ ਨੇ ਪੰਜਾਬ ’ਚ ਘਰੇਲੂ ਦਰਾਂ 3 ਰੁਪਏ ਦੀ ਕਟੌਤੀ ਕਰ ਦਿੱਤੀ ਹੈ ਉਨ੍ਹਾਂ ਕਿਹਾ ਕਿ ਇਸ ਤੋਂ ਬਾਅਦ 100 ਯੂਨਿਟ ਤੱਕ ਬਿਜਲੀ ਦਾ ਰੇਟ 4.19 ਪੈਸੇ ਤੋਂ ਘੱਟ ਕੇ 1.19 ਰੁਪਏ ਰਹਿ ਜਾਵੇਗਾ ਤੇ 100 ਤੋਂ 300 ਯੂਨਿਟ ਤੱਕ 7 ਰੁਪਏ ਤੋਂ ਘੱਟ ਕੇ 4.01 ਰੁਪਏ ਤੇ ਇਸ ਦੇ ਉੱਪਰ ਯੂਨਿਟਾਂ ਲਈ 5.76 ਰੁਪਏ ਪ੍ਰਤੀ ਯੂਨਿਟ ਰੇਟ ਰਹਿ ਗਿਆ ਹੈ ਉਨ੍ਹਾਂ ਕਿਹਾ ਕਿ ਸੂਬੇ ’ਚ ਕੁੱਲ 72 ਲੱਖ ਖਪਤਕਾਰ ਹਨ ਜਿਨ੍ਹਾਂ ’ਚੋਂ ਸਿਰਫ਼ 95 ਫੀਸਦੀ ਖਪਤਕਾਰ ਇਸ ’ਚ ਸ਼ਾਮਲ ਨਹੀਂ ਹੋਣਗੇ

ਉਨ੍ਹਾਂ ਦੀਵਾਲੀ ਦੇ ਮੌਕੇ ਕਰਮਚਾਰੀਆਂ ਨੂੰ ਵੀ ਵੱਡਾ ਤੋਹਫ਼ਾ ਦਿੱਤਾ ਹਰ ਮਹੀਨੇ 440 ਕਰੋੜ ਰੁਪਏ ਡੀਏ ਦੇ ਰੂਪ ’ਚ ਕਰਮਚਾਰੀਆਂ ਨੂੰ ਦਿੱਤੇ ਜਾਣਗੇ ਉਨ੍ਹਾਂ ਕਿਹਾ ਅਸੀਂ 11 ਫੀਸਦੀ ਵਾਧਾ ਲਾਗੂ ਕਰ ਰਹੇ ਹਾਂ ਉਨ੍ਹਾਂ ਕਿਹਾ ਕਿ ਕਰਚਾਰੀਆਂ ਨੇ ਭਰੋਸਾ ਦਿੱਤਾ ਹੈ ਕਿ ਇਸ ਸਰਕਾਰ ਦੇ ਰਹਿੰਦਿਆਂ ਉਹ ਹੜਤਾਲ ’ਤੇ ਨਹੀਂ ਜਾਣਗੇ ਜੇਕਰ ਕੋਈ ਮੁੱਦਾ ਹੋਇਆ ਤਾ ਸਰਕਾਰ ਨਾਲ ਬੈਠ ਕੇ ਹੱਲ ਕਰਨਗੇ

  • ਕਰਮਚਾਰੀਆਂ ਨੂੰ ਵੱਡਾ ਉਪਹਾਰ
  • ਕਰਮਚਾਰੀਆਂ ਨਾਲ ਅੱਜ ਸਵੇਰੇ ਹੀ ਮੀਟਿੰਗ ਹੋਈ ਹੈ
  • ਸਰਕਾਰ ਅਤੇ ਕਰਮਚਾਰੀਆਂ ਨਾਲ ਸਰਕਾਰ ਨਾਲ ਕੋਆਰਡੀਨੇਸ਼ਨ ਹੋਇਆ ਹੈ
  • 440 ਕਰੋੜ ਰੁਪਏ ਹਮ ਮਹੀਨੇ ਡੀਏ ਦੇ ਰੂਪ ਚ ਜਿਆਦਾ ਦੇਣ ਜਾ ਰਹੇ ਹਨ
  • 11 ਫੀਸਦੀ ਡੀਏ ਲਾਗੂ ਕਰ ਰਹੇ ਹਨ
  • ਚਾਦਰ ਛੋਟੀ ਹੋਈ ਪਈ ਹੈ,,, ਪੈਰ ਬਾਹਰ ਹੋਏ ਪਏ ਨੇ
  • ਬਿਜਲੀ ਦੇ ਬਿਲ ਜਿਆਦਾ ਹਨ
  • ਬਿਜਲੀ ਦੇ ਕੰਮ ਚ ਹੀ ਬਿਜਲੀ ਦਾ ਹੱਲ ਸੀ
  • ਜੀਵੀਕੇ ਪਾਵਰ ਤੋਂ6 ਰੁਪਏ ਤੋਂ ਜਿਆਦਾ ਬਿਜਲੀ ਮਿਲ ਰਹੀ ਹੈ
  • 2.38 ਰੁਪਏ ਚ ਸਾਨੂੰ ਬਿਜਲੀ ਮਿਲੇਗੀ
  • 3 ਪੀਪੀਏ ਰੱਦ ਕੀਤੇ ਜਾਣਗੇ
  • ਵਿਧਾਨ ਸਭਾ ਚ ਬਿੱਲ ਲੈ ਕੇ ਜਾਇਆ ਜਾਏਗਾ
  • 2.65 ਪੈਸੇ ਅੱਜ ਅਸੀਂ ਪਾਵਰ ਐਕਸਚੇਂਜ ਤੋਂ ਬਿਜਲੀ ਖਰੀਦੀ ਹੈ
  • 0 ਤੋਂ 7 ਕਿੱਲੋਵਾਟ ਤੱਕ ਬਿਜਲੀ 3 ਰੁਪਏ ਸਸਤੀ
  • 100 ਤੋਂ 300 ਤਕ 7 ਤੋਂ ਘੱਟ ਕੇ 4 ਰੁਪਏ
  • 300 ਤੋਂ 500 ਤਕ। 5 ਰੁਪਏ 76 ਰਹਿ ਗਿਆ ਹੈ
  • ਅੱਜ ਤੋਂ ਹੋ ਲਾਗੂ ਹੋ ਗਿਆ ਹੈ ਨਵਾਂ ਤਰੀਫ
  • 72 ਲੱਖ ਖਪਤਕਾਰ ਹੈ
  • 95 ਫੀਸਦੀ ਖਪਤਕਾਰਾਂ ਨੂੰ ਫਾਇਦਾ ਹੋਏਗਾ
  • ਪੂਰੇ ਦੇਸ਼ ਵਿੱਚ ਇਹ ਰੇਟ ਸਸਤੇ ਹਨ
  • 3316 ਕਰੋੜ ਰੁਪਏ ਸਰਕਾਰ ਨੂੰ ਸਾਲ ਦਾ ਦੇਣਾ ਪਏਗਾ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ