ਪੰਜਾਬ ਦੇ ਐਡਵੋਕੇਟ ਜਨਰਲ ਏਪੀਐਸ ਦਿਓਲ ਨੇ ਅਸਤੀਫ਼ਾ

ਪੰਜਾਬ ਦੇ ਐਡਵੋਕੇਟ ਜਨਰਲ ਏਪੀਐਸ ਦਿਓਲ ਨੇ ਅਸਤੀਫ਼ਾ

(ਸੱਚ ਕਹੂੰ ਨਿਊਜ਼) ਚੰਡੀਗੜ੍ਹ। ਪੰਜਾਬ ਦੇ ਐਡਵੋਕੇਟ ਜਨਰਲ (ਏਜੀ) ਏਪੀਐਸ ਦਿਓਲ ਨੇ ਅਸਤੀਫ਼ਾ ਦੇ ਦਿੱਤਾ ਹੈ ਦਿਓਲ ਦੀ ਨਿਯੁਕਤੀ ਸਬੰਧੀ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਲਗਾਤਾਰ ਸਵਾਲ ਚੁੱਕ ਰਹੇ ਸਨ ਏ. ਪੀ. ਐਸ. ਵੱਲੋਂ ਦਿੱਤੇ ਗਏ ਅਸਤੀਫ਼ੇ ਨੂੰ ਸਵੀਕਾਰ ਕੀਤਾ ਗਿਆ ਹੈ ਜਾਂ ਨਹੀਂ ਇਸ ਸਬੰਧੀ ਅਜੇ ਕਿਸੇ ਤਰ੍ਹਾਂ ਦੀ ਪੁਸ਼ਟੀ ਨਹੀਂ ਹੋਈ ਹੈ।

ਐਡਵੋਕੇਟ ਦਿਓਲ ਛੇਤੀ ਸੀਐਮ ਚਰਨਜੀਤ ਚੰਨੀ ਨਾਲ ਮੁਲਾਕਾਤ ਕਰਕੇ ਰਸਮੀ ਤੌਰ ’ਤੇ ਇਸ ਦਾ ਐਲਾਨ ਕਰਨਗੇ ਐਡਵੋਕੇਟ ਜਨਰਲ ਤੋਂ ਬਾਅਦ ਹੁਣ ਡੀਜੀਪੀ ਇਕਬਾਲ ਸਹੋਤਾ ’ਤੇ ਵੀ ਕੋਈ ਫੈਸਲਾ ਆ ਸਕਦਾ ਹੈ ਸਹੋਤਾ ਕੋਲ ਫਿਲਹਾਲ ਡੀਜੀਪੀ ਦਾ ਕਾਰਜਕਾਰੀ ਚਾਰਜ ਹੈ ਸਰਕਾਰ ਨੇਪਰਮਾਨੈਂਟ ਡੀਜੀਪੀ ਲਈ ਯੂਪੀਐਸਸੀ ਨੂੰ ਪੈਨਲ ਭੇਜਿਆ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ