Rajasthan ’ਚ ਕਰੀਬੀ ਮੁਕਾਬਲਾ, ਮੱਧ-ਪ੍ਰਦੇਸ਼ ’ਚ BJP ਨੂੰ ਬਹੁਮਤ, ਛੱਤੀਸਗੜ੍ਹ ’ਚ ਕਾਂਗਰਸ

Election Results 2023

ਜੈਪੁਰ (ਸੱਚ ਕਹੂੰ ਨਿਊਜ਼)। ਰਾਜਸਥਾਨ ਵਿਧਾਨ ਸਭਾ ਆਮ ਚੋਣਾਂ-2023 ਦੀਆਂ ਵੋਟਾਂ ਦੀ ਗਿਣਤੀ ਐਤਵਾਰ ਸਵੇਰੇ 8 ਵਜੇ ਸਖਤ ਸੁਰੱਖਿਆ ਪ੍ਰਬੰਧਾਂ ਵਿਚਕਾਰ ਸ਼ੁਰੂ ਹੋਈ। 199 ਵਿਧਾਨ ਸਭਾ ਹਲਕਿਆਂ ਲਈ 33 ਜ਼ਿਲ੍ਹਾ ਹੈੱਡਕੁਆਰਟਰਾਂ ਦੇ 36 ਕੇਂਦਰਾਂ ’ਤੇ ਸਖਤ ਸੁਰੱਖਿਆ ਪ੍ਰਬੰਧਾਂ ਵਿਚਕਾਰ ਵੋਟਾਂ ਦੀ ਗਿਣਤੀ ਸ਼ੁਰੂ ਹੋ ਗਈ। ਸਭ ਤੋਂ ਪਹਿਲਾਂ ਉਮੀਦਵਾਰਾਂ ਅਤੇ ਅਬਜਰਵਰਾਂ ਦੇ ਸਾਹਮਣੇ ਸਟਰਾਂਗ ਰੂਮ ਖੋਲ੍ਹਿਆ ਗਿਆ ਅਤੇ ਪੋਸਟਲ ਬੈਲਟ ਦੀ ਗਿਣਤੀ ਸ਼ੁਰੂ ਕੀਤੀ ਗਈ। ਵੋਟਾਂ ਦੀ ਗਿਣਤੀ ਸ਼ੁਰੂ ਹੋਣ ਤੋਂ ਪਹਿਲਾਂ ਸਵੇਰੇ 5 ਵਜੇ ਕਾਊਂਟਿੰਗ ਸਟਾਫ ਨੂੰ ਕਾਊਂਟਿੰਗ ਟੇਬਲ ਅਲਾਟ ਕਰ ਦਿੱਤੇ ਗਏ। ਸ਼ੁਰੂਆਤੀ ਰੁਝਾਨਾਂ ’ਚ ਰਾਜਸਥਾਨ ’ਚ ਭਾਜਪਾ 100, ਕਾਂਗਰਸ 92, ਛੱਤੀਸਗੜ੍ਹ ’ਚ ਕਾਂਗਰਸ 54, ਭਾਜਪਾ 32, ਮੱਧ ਪ੍ਰਦੇਸ਼ ’ਚ ਭਾਜਪਾ 118, ਕਾਂਗਰਸ 95, ਤੇਲੰਗਾਨਾ ’ਚ ਕਾਂਗਰਸ ਅੱਗੇ ਹੈ। (Election Results 2023)

ਰਾਜਸਥਾਨ : ਪੋਸਟਲ ਬੈਲਟ ਰਾਹੀਂ 4 ਲੱਖ 66 ਹਜਾਰ 881 ਵੋਟਾਂ ਪਈਆਂ | Election Results 2023

ਪੋਸਟਲ ਬੈਲਟ ਰਾਹੀਂ 4 ਲੱਖ 66 ਹਜਾਰ 881 ਵੋਟਾਂ ਪਈਆਂ, ਜਿਨ੍ਹਾਂ ’ਚੋਂ ਸਵੇਰੇ 8 ਵਜੇ ਤੱਕ ਮਿਲੇ ਬੈਲਟ ਪੇਪਰਾਂ ਦੀ ਗਿਣਤੀ ਸ਼ੁਰੂ ਹੋ ਗਈ। ਇਸ ਤੋਂ ਬਾਅਦ ਇਲੈਕਟ੍ਰਾਨਿਕ ਵੋਟਿੰਗ ਮਸੀਨ (ਈਵੀਐਮ) ਬੈਲਟ ਪੇਪਰਾਂ ਦੀ ਗਿਣਤੀ 8.30 ਵਜੇ ਸ਼ੁਰੂ ਹੋਵੇਗੀ। ਇਸ ਚੋਣ ’ਚ ਈਵੀਐਮ ਰਾਹੀਂ 3 ਕਰੋੜ 92 ਲੱਖ 11 ਹਜਾਰ 399 ਵੋਟਾਂ ਪਈਆਂ। ਇਨ੍ਹਾਂ ’ਚ 2 ਕਰੋੜ 3 ਲੱਖ 83 ਹਜਾਰ 757 ਪੁਰਸ ਵੋਟਰਾਂ ਦੀਆਂ ਵੋਟਾਂ ਹਨ ਜਦਕਿ 1 ਕਰੋੜ 88 ਲੱਖ 27 ਹਜਾਰ 294 ਮਹਿਲਾ ਵੋਟਰ ਹਨ। ਰਾਜ ਦੇ ਮੁੱਖ ਚੋਣ ਅਧਿਕਾਰੀ ਪ੍ਰਵੀਨ ਗੁਪਤਾ ਅਨੁਸਾਰ ਤਿੰਨ-ਪੱਧਰੀ ਸੁਰੱਖਿਆ ਪ੍ਰਣਾਲੀ ਦੇ ਵਿਚਕਾਰ 2552 ਟੇਬਲਾਂ ’ਤੇ 4180 ਗੇੜਾਂ ’ਚ ਵੋਟਾਂ ਦੀ ਗਿਣਤੀ ਕੀਤੀ ਜਾਵੇਗੀ। ਗਿਣਤੀ ਪ੍ਰਕਰਿਆ ਦੀ ਵੀਡੀਓਗ੍ਰਾਫੀ ਅਤੇ ਸੀਸੀਟੀਵੀ ਕਵਰੇਜ ਹੋਵੇਗੀ ਅਤੇ ਗਿਣਤੀ ਵਾਲੇ ਸਥਾਨ ’ਤੇ ਟ੍ਰੈਂਡ-ਟੀਵੀ ’ਤੇ ਰੁਝਾਨ ਵੀ ਜਾਰੀ ਕੀਤੇ ਜਾਣਗੇ।.

ਇਹ ਵੀ ਪੜ੍ਹੋ : ਘਰ ਵੀ ਬਣਦਾ ਜਾ ਰਿਹੈ ਪ੍ਰਦੂਸ਼ਣ ਦਾ ਕੇਂਦਰ

ਉਨ੍ਹਾਂ ਦੱਸਿਆ ਕਿ ਵੋਟਾਂ ਦੀ ਗਿਣਤੀ ਲਈ 1121 ਏਆਰਓਜ ਦੀ ਡਿਊਟੀ ਲਾਈ ਗਈ ਹੈ। ਵੋਟਾਂ ਦੀ ਗਿਣਤੀ ਜੈਪੁਰ, ਜੋਧਪੁਰ ਅਤੇ ਨਾਗੌਰ ’ਚ ਦੋ-ਦੋ ਕੇਂਦਰਾਂ ਅਤੇ ਬਾਕੀ 30 ਚੋਣ ਜ਼ਿਲ੍ਹਿਆਂ ’ਚ ਇੱਕ-ਇੱਕ ਕੇਂਦਰ ’ਚ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਹਰੇਕ ਰਾਊਂਡ ਦੀ ਸਮਾਪਤੀ ਤੋਂ ਬਾਅਦ ਨਿਯਮਾਂ ਅਨੁਸਾਰ ਉਸ ਰਾਊਂਡ ਦਾ ਨਤੀਜਾ ਐਲਾਨਿਆ ਜਾਵੇਗਾ ਅਤੇ ਦੂਜੇ ਰਾਊਂਡ ਦੀ ਗਿਣਤੀ ਸ਼ੁਰੂ ਹੋ ਜਾਵੇਗੀ। ਉਨ੍ਹਾਂ ਦੱਸਿਆ ਕਿ ਗਿਣਤੀ ਕੇਂਦਰ ਵਿਖੇ ਹਰੇਕ ਵਿਧਾਨ ਸਭਾ ਲਈ ਵੱਖਰੇ ਕਾਊਂਟਿੰਗ ਹਾਲ ਬਣਾਏ ਗਏ ਹਨ, ਜਿੱਥੇ ਕਮਿਸਨ ਦੀਆਂ ਹਦਾਇਤਾਂ ਅਨੁਸਾਰ ਪੋਸਟਲ ਬੈਲਟ ਅਤੇ ਈਵੀਐਮ ਦੀ ਗਿਣਤੀ ਲਈ ਟੇਬਲਾਂ ਦਾ ਪ੍ਰਬੰਧ ਕੀਤਾ ਗਿਆ ਹੈ। ਗੁਪਤਾ ਨੇ ਦੱਸਿਆ ਕਿ ਕਾਊਂਟਿੰਗ ਸੁਪਰਵਾਈਜਰ, ਕਾਊਂਟਿੰਗ ਸਹਾਇਕ, ਕਾਊਂਟਿੰਗ ਸਟਾਫ ਅਤੇ ਇੱਕ ਮਾਈਕ੍ਰੋ ਆਬਜਰਵਰ ਈਵੀਐਮ ਦੀ ਕਾਊਂਟਿੰਗ ਟੇਬਲ ’ਤੇ ਮੌਜੂਦ ਹਨ।

ਇਸੇ ਤਰ੍ਹਾਂ ਪੋਸਟਲ ਬੈਲਟ ਦੀ ਕਾਊਂਟਿੰਗ ਟੇਬਲ ’ਤੇ ਇਕ ਸਹਾਇਕ ਰਿਟਰਨਿੰਗ ਅਫਸਰ, ਇਕ ਕਾਊਂਟਿੰਗ ਸੁਪਰਵਾਈਜਰ, ਦੋ ਕਾਊਂਟਿੰਗ ਸਹਾਇਕ ਅਤੇ ਇਕ ਮਾਈਕ੍ਰੋ ਆਬਜਰਵਰ ਹੋਵੇਗਾ। ਮਾਈਕਰੋ ਅਬਜਰਵਰ ਕੇਂਦਰ ਸਰਕਾਰ ਦੇ ਵਿਭਾਗਾਂ ਦੇ ਅਧਿਕਾਰੀ ਅਤੇ ਕਰਮਚਾਰੀ ਹੁੰਦੇ ਹਨ। ਸਭ ਤੋਂ ਵੱਧ 34 ਗੇੜਾਂ ਦੀ ਗਿਣਤੀ ਸ਼ਿਵ ਵਿਧਾਨ ਸਭਾ ਹਲਕੇ ’ਚ ਹੋਵੇਗੀ ਅਤੇ ਘੱਟ ਤੋਂ ਘੱਟ 14 ਗੇੜ ਅਜਮੇਰ ਦੱਖਣੀ ਵਿਧਾਨ ਸਭਾ ਹਲਕੇ ’ਚ ਹੋਣਗੇ। (Election Results 2023)

ਇਹ ਵੀ ਪੜ੍ਹੋ : ਪਾਰਦਰਸ਼ੀ ਆਨਲਾਈਨ ਟੈਂਡਰਿੰਗ ਪ੍ਰਕਿਰਿਆ ਸਦਕਾ 158 ਕਰੋੜ ਰੁਪਏ ਦੀ ਬੱਚਤ : ਹਰਭਜਨ ਸਿੰਘ ਈ.ਟੀ.ਓ

ਉਨ੍ਹਾਂ ਕਿਹਾ ਕਿ ਕਾਊਂਟਿੰਗ ਹਾਲ ਦੇ ਬਾਹਰ ਲੋੜੀਂਦੀ ਗਿਣਤੀ ’ਚ ਸੁਰੱਖਿਆ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ ਅਤੇ ਕਿਸੇ ਵੀ ਵਿਅਕਤੀ ਨੂੰ ਬਿਨ੍ਹਾਂ ਇਜਾਜਤ ਦੇ ਕਮਰੇ ਅੰਦਰ ਜਾਣ ਜਾਂ ਬਾਹਰ ਜਾਣ ਦੀ ਇਜਾਜਤ ਨਹੀਂ ਦਿੱਤੀ ਜਾਵੇਗੀ। ਕਾਊਂਟਿੰਗ ਕਰਮਚਾਰੀ ਨਤੀਜਾ ਐਲਾਨ ਹੋਣ ਤੋਂ ਬਾਅਦ ਆਰਓ ਦੀ ਇਜਾਜਤ ਨਾਲ ਹੀ ਕਾਊਂਟਿੰਗ ਹਾਲ ਛੱਡਣਗੇ। ਗਿਣਤੀ ਕੇਂਦਰ ਦੇ ਅੰਦਰ ਕੋਈ ਵੀ ਮੋਬਾਈਲ ਫੋਨ, ਆਈ-ਪੈਡ, ਲੈਪਟਾਪ ਜਾਂ ਕੋਈ ਵੀ ਆਡੀਓ ਜਾਂ ਵੀਡੀਓ ਰਿਕਾਰਡਿੰਗ ਉਪਕਰਣ ਰੱਖਣ ਦੀ ਇਜਾਜਤ ਨਹੀਂ ਦਿੱਤੀ ਜਾਵੇਗੀ। (Election Results 2023)