ਘਰ ਵੀ ਬਣਦਾ ਜਾ ਰਿਹੈ ਪ੍ਰਦੂਸ਼ਣ ਦਾ ਕੇਂਦਰ

Pollution
ਫਾਈਲ ਫੋਟੋ

ਗੱਲ ਥੋੜ੍ਹੀ ਅਜ਼ੀਬ ਲੱਗ ਸਕਦੀ ਹੈ ਪਰ ਇਸ ਵਿਚ ਕੋਈ ਦੋ ਰਾਇ ਨਹੀਂ ਕਿ ਸਾਡਾ ਘਰ ਵੀ ਪ੍ਰਦੂਸ਼ਣ ਦਾ ਕੇਂਦਰ ਬਣਦਾ ਜਾ ਰਿਹਾ ਹੈ ਇਸ ਦੀ ਗੰਭੀਰਤਾ ਨੂੰ ਇਸ ਤੋਂ ਸਮਝਿਆ ਜਾ ਸਕਦਾ ਹੈ ਲੇਸੇੈਟ ਦੀ ਰਿਪੋਰਟ ’ਚ 2019 ’ਚ ਦੇਸ਼ ’ਚ ਇੱਕ ਲੱਖ ਤੋਂ ਜ਼ਿਆਦਾ ਨਵਜੰਮੇ ਬੱਚਿਆਂ ਦੀ ਮੌਤ ਜਨਮ ਤੋਂ ਇੱਕ ਮਹੀਨੇ ਦੌਰਾਨ ਘਰੇਲੂ ਪ੍ਰਦੂਸ਼ਣ ਕਾਰਨ ਹੋਈ ਹੈ ਆਧੁਨਿਕ ਜੀਵਨਸ਼ੈਲੀ ਅਤੇ ਘਰਾਂ ’ਚ ਪ੍ਰਦੂਸ਼ਣ ਦੇ ਕਾਰਨ ਉਤਪਾਦਾਂ ਦੀ ਪ੍ਰਮੁੱਖਤਾ ਇਸ ਦਾ ਮੁੱਖ ਕਾਰਨ ਹੈ ਔਰਤਾਂ ਅਤੇ ਬੱਚਿਆਂ ’ਚ ਡਸਟ ਐਲਰਜੀ ਤਾਂ ਆਮ ਹੁੰਦੀ ਜਾ ਰਹੀ ਹੈ ਜ਼ਰਾ ਜਿੰਨੀ ਗੰਦਗੀ ਜਾਂ ਧੂੜ-ਮਿੱਟੀ ਨਾਲ ਸਾਹਮਣਾ ਹੋਇਆ ਤਾਂ ਛਿੱਕਾਂ ’ਤੇ ਛਿੱਕਾਂ, ਨੱਕ ਵਗਣਾ ਅਤੇ ਇੱਥੋਂ ਤੱਕ ਕਿ ਸਾਹ ਲੈਣ ’ਚ ਦਿੱਕਤ ਤਾਂ ਆਮ ਹੁੰਦੀ ਜਾ ਰਹੀ ਹੈ ਅਜਿਹੇ ’ਚ ਸਮੱਸਿਆ ਹੋਰ ਜ਼ਿਆਦਾ ਗੰਭੀਰ ਹੋ ਜਾਂਦੀ ਹੈ। (Pollution)

ਡੀਓ, ਸ਼ੈਂਪੂ, ਮੱਛਰ ਮਾਰਨ ਦੀਆਂ ਦਵਾਈਆਂ ਵਰਗੇ ਕਈ ਉਦਾਹਰਨ ਹੋਣ ਦੇ ਨਾਲ ਸੋਫਾ, ਕਾਲੀਨਾਂ ’ਚ ਜੰਮੀ ਧੂੜ ਵੀ ਵੱਡਾ ਕਾਰਨ ਬਣਦੀ ਜਾ ਰਹੀ ਹੈ ਪ੍ਰਦੂਸ਼ਣ ਅੱਜ ਦੀ ਭਖ਼ਦੀ ਸਮੱਸਿਆ ਹੈ ਤਾਂ ਸਭ ਤੋਂ ਜ਼ਿਆਦਾ ਚਰਚਾ ਅਤੇ ਚਿੰਤਾ ਦਾ ਕਾਰਨ ਵੀ ਪ੍ਰਦੂਸ਼ਣ ਬਣ ਗਿਆ ਹੈ ਪ੍ਰਦੂਸ਼ਣ ਸਬੰਧੀ ਸੰਸਾਰਿਕ ਸੰਮੇਲਨ ਹੋ ਰਹੇ ਹਨ ਤਾਂ ਪ੍ਰਦੂਸ਼ਣ ਨੂੰ ਘੱਟ ਕਰਨ ਦੇ ਤਰੀਕਿਆਂ ’ਤੇ ਵੱਡੇ-ਵੱਡੇ ਸੰਮੇਲਨਾਂ ’ਚ ਚਰਚਾਵਾਂ ਹੋ ਰਹੀਆਂ ਹਨ ਤਸਵੀਰ ਦਾ ਇੱਕ ਪੱਖ ਇਹ ਵੀ ਹੈ ਕਿ ਸਾਡਾ ਘਰ ਵੀ ਪ੍ਰਦੂਸ਼ਣ ਦਾ ਕੇਂਦਰ ਬਣਦਾ ਜਾ ਰਿਹਾ ਹੈ ਮਾਈਕ੍ਰੋੋ ਲੇਵਲ ’ਤੇ ਕੋਈ ਵੀ ਗੱਲ ਕੀਤੀ ਜਾ ਸਕਦੀ ਹੈ ਪਰ ਮਾਈਕੋ੍ਰ ਲੇਵਲ ਖਾਸ ਤੌਰ ’ਤੇ ਸਾਡੇ ਘਰ ਮਕਾਨ ’ਚ ਫੈਲ ਰਹੇ ਪ੍ਰਦੂਸ਼ਣ ਅਤੇ ਉਸ ਦੇ ਕਾਰਨ ਹੋਣ ਵਾਲੇ ਜਾਨਲੇਵਾ ਮਾੜੇ ਨਤੀਜਿਆਂ ਵੱਲ ਲੇਸੈਂਟ ਜਨਰਲ ਦੀ ਰਿਪੋਰਟ ਅੱਖ ਖੋਲ੍ਹਣ ਲਈ ਕਾਫ਼ੀ ਹੈ।

ਇਹ ਵੀ ਪੜ੍ਹੋ : ਪਾਰਦਰਸ਼ੀ ਆਨਲਾਈਨ ਟੈਂਡਰਿੰਗ ਪ੍ਰਕਿਰਿਆ ਸਦਕਾ 158 ਕਰੋੜ ਰੁਪਏ ਦੀ ਬੱਚਤ : ਹਰਭਜਨ ਸਿੰਘ ਈ.ਟੀ.ਓ

ਰਿਪੋਰਟ ਅਨੁਸਾਰ ਘਰੇਲੂ ਪ੍ਰਦੂਸ਼ਣ ਦੇ ਚੱਲਦਿਆਂ ਸਾਡੇ ਦੇਸ਼ ਦੀ ਹੀ ਗੱਲ ਕੀਤੀ ਜਾਵੇ ਤਾਂ 2019 ’ਚ 16 ਲੱਖ 70 ਹਜ਼ਾਰ ਲੋਕਾਂ ਦੀ ਬੇਵਕਤੀ ਮੌਤ ਦਾ ਕਾਰਨ ਹਵਾ ਪ੍ਰਦੂਸ਼ਣ ਹੀ ਰਿਹਾ ਹੈ ਇਨ੍ਹਾਂ ’ਚ 6 ਲੱਖ 10 ਹਜ਼ਾਰ ਲੋਕਾਂ ਨੂੰ ਘਰੇਲੂ ਪ੍ਰਦੂਸ਼ਣ ਕਾਰਨ ਆਪਣੀ ਜਾਨ ਤੋਂ ਹੱਥ ਧੋਣਾ ਪਿਆ, ਉੱਥੇ ਇਸ ’ਚ ਇੱਕ ਲੱਖ 16 ਹਜ਼ਾਰ ਤਾਂ ਬੱਚੇ ਹੀ ਹਨ ਇਹ ਤਾਂ 2019 ਦੇ ਅੰਕੜੇ ਹਨ ਅਜ ਹਾਲਾਤ ਸੁਧਾਰ ਦੇ ਨਾ ਹੋ ਕੇ ਇਸ ਤੋਂ ਜ਼ਿਆਦਾ ਹੀ ਚਿੰਤਾਜਨਕ ਹਨ ਅਜਿਹੇ ’ਚ ਪ੍ਰਦੂਸ਼ਣ ਦੇ ਖਤਰੇ ਤੋਂ ਬਚਾਅ ਲਈ ਠੋਸ ਯਤਨ ਕੀਤਾ ਜਾਣਾ ਸਮੇਂ ਦੀ ਜ਼ਰੂਰਤ ਹੈ ਦੇਖਿਆ ਜਾਵੇ ਤਾਂ ਸਾਡੇ ਘਰ ’ਚ ਹਰ ਰੋਜ਼ ਕੰਮ ’ਚ ਆਉਣ ਵਾਲੀਆਂ ਵਸਤੂਆਂ ਹੀ ਪ੍ਰਦੂਸ਼ਣ ਦਾ ਕਾਰਨ ਬਣ ਰਹੀਆਂ ਹਨ ਹਾਲਾਂਕਿ ਹੁਣ ਰਸੋਈ ਭਾਵ ਖਾਣਾ ਪਕਾਉਣ ਲਈ ਘਰ-ਘਰ ’ਚ ਗੈਸ ਦੀ ਪਹੰੁਚ ਹੋ ਗਈ ਹੈ। (Pollution)

ਲੱਕੜ, ਕੋਲੇ ਕਾਰਨ ਹੋਣ ਵਾਲੇ ਪ੍ਰਦੂਸ਼ਣ ਤੋਂ ਲਗਭਗ ਨਿਜਾਤ ਮਿਲ ਗਈ ਹੈ ਪਰ ਪ੍ਰਦੂਸ਼ਣ ਦੇ ਹੋਰ ਕਾਰਨ ਤਿਆਰ ਹੋ ਗਏ ਹਨ ਗੱਲ ਅਜ਼ੀਬ ਲੱਗੇਗੀ ਪਰ ਘਰੇਲੂ ਪ੍ਰਦੂਸ਼ਣ ਦੇ ਮਾੜੇ ਪ੍ਰਭਾਵ ਨੂੰ ਇਸ ਮਾਇਨੇ ’ਚ ਦੇਖਿਆ ਜਾ ਸਕਦਾ ਹੈ ਕਿ ਅਸਥਮਾ ਅਤੇ ਕੈਂਸਰ ਵਰਗੀਆਂ ਜਾਨਲੇਵਾ ਬਿਮਾਰੀਆਂ ਦਾ ਕਾਰਨ ਇਹ ਘਰੇਲੂ ਪ੍ਰਦੂਸ਼ਣ ਬਣਦਾ ਜਾ ਰਿਹਾ ਹੈ ਪ੍ਰਦੂਸ਼ਣ ਕਾਰਨ ਐਲਰਜੀ ਹੋਣਾ ਤਾਂ ਆਮ ਗੱਲ ਹੈ ਔਰਤਾਂ ਅਤੇ ਬੱਚਿਆਂ ਨੂੰ ਡਸਟ ਐਲਰਜੀ ਹੋਣਾ ਜਾਂ ਹੋਰ ਕਿਸੇ ਤਰ੍ਹਾਂ ਦੀ ਐਲਰਜੀ ਹੋਣਾ ਆਮ ਹੁੰਦਾ ਜਾ ਰਿਹਾ ਹੈ ਦਰਅਸਲ ਸਾਡੇ ਘਰ ਦੀਆਂ ਰੋਜ਼ਾਨਾ ਵਰਤੋਂ ਦੀਆਂ ਵਸਤੂਆਂ ਹੀ ਕਿਸੇ ਨਾ ਕਿਸੇ ਕਾਰਨ ਨਾਲ ਪ੍ਰਦੂਸ਼ਣ ਦਾ ਕਾਰਨ ਵੀ ਬਣ ਜਾਂਦੀਆਂ ਹਨ ਇਨ੍ਹਾਂ ’ਚੋਂ ਜ਼ਿਆਦਾਤਰ ਤਾਂ ਅਣਜਾਣੇ ’ਚ ਹੰੁਦੀ ਹੈ ਦਰਅਸਲ ਜਾਗਰੂਕਤਾ ਦੀ ਘਾਟ ਕਾਰਨ ਜਾਂ ਸਾਡੀ ਜੀਵਨਸ਼ੈਲੀ ਵੀ ਇਸ ਦਾ ਇੱਕ ਕਾਰਨ ਹੈ।

ਇਹ ਵੀ ਪੜ੍ਹੋ : ਮੁਫ਼ਤ ਤੀਰਥ ਯਾਤਰਾ ਸਕੀਮ ਦਾ ਮਾਮਲਾ ਪਹੁੰਚਿਆ ਹਾਈਕੋਰਟ, ਜਾਣੋ ਕਿਉਂ

ਘਰ ’ਚ ਮੱਛਰ ਮਾਰਨ ਲਈ ਵਰਤੀ ਜਾਣ ਵਾਲੀ ਕੀਟਨਾਸ਼ੀ ਮਾਸਕਿਟੋ ਕਿੱਲਰ ਉਤਪਾਦ ਵੀ ਘਰੇਲੂ ਪ੍ਰਦੂਸ਼ਣ ਦਾ ਇੱਕ ਮੁੱਖ ਕਾਰਨ ਹੈ ਤਾਂ ਦੂਜੇ ਪਾਸੇ ਘਰੇਲੂ ਸਜਾਵਟ ’ਚ ਫਰਨੀਚਰ, ਲੱਕੜ ਦਾ ਸਾਮਾਨ, ਚਟਾਈਆਂ, ਕਾਲੀਨ, ਪਰਦੇ ਆਦਿ ਦੀ ਸਮੇਂ ’ਤੇ ਸਾਫ਼-ਸਫਾਈ ਨਾ ਹੋਣ ਨਾਲ ਇਹ ਪ੍ਰਦੂਸ਼ਣ ਦਾ ਕਾਰਨ ਬਣ ਜਾਂਦੇ ਹਨ ਇਸ ਤਰ੍ਹਾਂ ਪੂਜਾ ’ਚ ਕੰਮ ਲਈ ਜਾਣੀ ਜਾਣ ਵਾਲੀ ਧੂਫਬੱਤੀ, ਅਗਰਬੱਤੀ, ਸਿਗਰਟਨੋਸ਼ੀ, ਔਰਤਾਂ ਦੇ ਕਾਸਮੈਟਿਕ ਉਤਪਾਦ, ਕੇਮੀਕਲ ਯੁਕਤ ਸ਼ੈਂਪੂ ਆਦਿ, ਪੋਚਾ ਲਾਉਣ ਲਈ ਵਰਤੇ ਜਾਣ ਵਾਲੇ ਕੀਟਨਾਸ਼ੀ ਨਾਲ ਹੀ ਘਰਾਂ ’ਚ ਵਰਤੇ ਜਾਣ ਵਾਲੇ ਕੈਮੀਕਲ ਪੇਂਟ, ਰੰਗ-ਰੋਗਨ ’ਚ ਵਰਤੇ ਜਾਣ ਵਾਲੇ ਉਤਪਾਦ ਵੀ ਪ੍ਰਦੂਸ਼ਣ ਅਤੇ ਐਲਰਜੀ ਦੇ ਮੁੱਖ ਕਾਰਨ ਬਣਦੇ ਜਾ ਰਹੇ ਹਨ ਪੇਂਡੂ ਖੇਤਰ ’ਚ ਰੋਜ਼ਾਨਾ ਦੇ ਕੰਮ ’ਚ ਪ੍ਰਦੂਸ਼ਿਤ ਈਂਧਨ ਵੱਡਾ ਕਾਰਨ ਹੈ। (Pollution)

ਪਲਾਸਟਿਕ ਦੀ ਜ਼ਿਆਦਾ ਵਰਤੋ, ਓਵਨ ਓਟੀਜੀ, ਆਰਓ ਆਦਿ ਵਰਤੋਂ ਦੀਆਂ ਚੀਜ਼ਾਂ ਵੀ ਪ੍ਰਦੂਸ਼ਣ ਦਾ ਕਾਰਨ ਬਣਦੀਆਂ ਜਾ ਰਹੀਆਂ ਹਨ ਇਸ ਦੇ ਨਾਲ ਹੀ ਫਰਿੱਜ ’ਚ ਅਜਿਹੀਆਂ ਵਸਤੂਆਂ ਦੀ ਵਰਤੋਂ ਜਿਨ੍ਹਾਂ ਦੀ ਫਰਿੱਜ ’ਚ ਵਰਤੋਂ ਨਹੀਂ ਕੀਤੀ ਜਾਣੀ, ਵੀ ਇੱਕ ਕਾਰਨ ਹੈੇ ਦੇਖਿਆ ਜਾਵੇ ਤਾਂ ਘਰੇਲੂ ਪ੍ਰਦੂਸ਼ਣ ਕਾਰਨ ਸਾਡੇ ਰੋਜ਼ਾਨਾ ਦੇ ਕੰਮ ਆਉਣ ਵਾਲੀਆਂ ਵਸਤੂਆਂ ਹੀ ਹਨ ਆਮ ਤੌਰ ’ਤੇ ਅਸੀਂ ਇਨ੍ਹਾਂ ਦੇ ਮਾੜੇ ਪ੍ਰਭਾਵਾਂ ਤੋਂ ਜ਼ਿਆਦਾਤਰ ਤਾਂ ਅਣਜਾਣ ਰਹਿੰਦੇ ਹਾਂ ਹੁਣ ਅਗਰਬੱਤੀ ਜਾਂ ਧੂਫ਼ਬੱਤੀ ਜਾਂ ਮਾਸਕਿਟੋ ਕਿੱਲਰ ਆਦਿ ’ਚ ਵਰਤੇ ਜਾਣ ਵਾਲੇ ਕੈਮੀਕਲ ਆਦਿ ਐਲਰਜੀ ਦਾ ਮੁੱਖ ਕਾਰਨ ਬਣ ਜਾਂਦੇ ਹਨ ਦੇਖਦਿਆਂ ਹਾਂ ਕਿ ਕਈ ਔਰਤਾਂ, ਬੱਚਿਆਂ ਜਾਂ ਪੁਰਸ਼ਾਂ ਨੂੰ ਜਰਾ ਜਿੰਨੀ ਡਸਟ ’ਚ ਹੀ ਛਿੱਕਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਹਨ। (Pollution)

ਸਾਹ ਲੈਣ ’ਚ ਪ੍ਰੇਸ਼ਾਨੀ ਹੋਣ ਲੱਗਦੀ ਹੈ ਦਰਅਸਲ ਉਤਪਾਦਾਂ ਦੀ ਗੁਣਵੱਤਾ ਅਤੇ ਉਨ੍ਹਾਂ ’ਚ ਵਰਤੀਆਂ ਜਾਣ ਵਾਲੀਆਂ ਵਸਤੂਆਂ ’ਤੇ ਕਾਫ਼ੀ ਕੁਝ ਨਿਰਭਰ ਕਰਦਾ ਹੈ ਘਰੇਲੂ ਪ੍ਰਦੂਸ਼ਣ ਨਾਲ ਐਲਰਜੀ, ਸਿਰਦਰਦ, ਕੰਨ, ਨੱਕ ਗਲੇ ’ਚ ਦਰਦ ਜਾਂ ਸੋਜ, ਖੰਘ, ਜਾਂ ਸਾਹ ਲੈਣ ’ਚ ਪ੍ਰੇਸ਼ਾਨੀ ਹੋਣਾ, ਵਾਰ-ਵਾਰ ਜੁਕਾਮ ਲੱਗਣਾ, ਨਿਮੋਨੀਆ, ਚਮੜੀ ’ਤੇ ਦਾਣੇ ਹੋਣਾ ਆਦਿ ਆਮ ਗੱਲ ਹੈ ਤਾਂ ਪ੍ਰਦੂਸ਼ਣ ਦੀ ਗੰਭੀਰਤਾ ’ਚ ਅਸਥਮਾ, ਕੈਂਸਰ ਵਰਗੀਆਂ ਗੰਭੀਰ ਬਿਮਾਰੀਆਂ ਦੀ ਸੰਭਾਵਨਾ ਨੂੰ ਨਕਾਰਿਆ ਨਹੀਂ ਜਾ ਸਕਦਾ ਦੇਖਿਆ ਜਾਵੇ ਤਾਂ ਗਰਭਵਤੀ ਔਰਤਾਂ, ਬੱਚੇ ਅਤੇ ਬਜ਼ੁਰਗ ਇਸ ਦੇ ਸੰਭਾਵਿਤ ਪ੍ਰਭਾਵਿਤ ਹੋੋਣ ਵਾਲੇ ਹਨ। (Pollution)

ਬੱਚਿਆਂ ਦੇ ਦਿਲੋ-ਦਿਮਾਗ ’ਤੇ ਵੀ ਅਸਰ ਦੇਖਿਆ ਜਾ ਸਕਦਾ ਹੈ ਬੱਚਿਆਂ ਦੇ ਸੁਭਾਵਿਕ ਵਿਕਾਸ ’ਚ ਵੀ ਇਹ ਰੁਕਾਵਟ ਬਣ ਜਾਂਦਾ ਹੈ ਘਰੇਲੂ ਪ੍ਰਦੂਸ਼ਣ ਨੂੰ ਲੈ ਕੇ ਵੀ ਹੁਣ ਗੰਭੀਰ ਹੋਣ ਦਾ ਸਮਾਂ ਆ ਗਿਆ ਹੈ ਦੇਖਿਆ ਜਾਵੇ ਤਾਂ ਸਾਡੀ ਵਰਤੋਂ ਦੀਆਂ ਅੱਜ ਜਿਆਦਾਤਰ ਵਸਤੂਆਂ ਪ੍ਰਦੂਸ਼ਣ ਦਾ ਕਾਰਨ ਬਣਦੀਆਂ ਜਾ ਰਹੀਆਂ ਹਨ ਬਹੁਮੰਜਲੀ ਇਮਾਰਤਾਂ, ਭੱਜ-ਦੌੜ ਕਾਰਨ ਖੁੱਲ੍ਹੇ ’ਚ ਬੈਠਣਾ, ਧੁੱਪ ਸੇਕਣਾ, ਮਿੱਟੀ ’ਚ ਬੱਚਿਆਂ ਨੂੰ ਖਿਡਾਉਣਾ ਆਦਿ ਦੂਰ ਦੀ ਕੋਡੀ ਹੋ ਗਈ ਹੈ ਆਰਓ ਅਤੇ ਓਵਨ ਆਦਿ ਦੇ ਖਿਲਾਫ਼ ਤਾਂ ਹੁਣ ਜਾਪਾਨ ਵਰਗੇ ਦੇਸ਼ ਆਵਾਜ਼ ਚੁੱਕਣ ਲੱਗੇ ਹਨ ਹੋਣ ਇਹ ਵੀ ਲੱਗਾ ਹੈ ਕਿ ਸੇਚੁਰੇਸ਼ਨ ਦੀ ਸਥਿਤੀ ’ਚ ਨਵੇਂ ਉਤਪਾਦ ਦੀ ਮਾਰਕੀਟਿੰਗ ਦੇ ਚੱਕਰ ’ਚ ਮੁਹਿੰਮ ਚਲਾ ਕੇ ਪੁਰਾਣੇ ਉਤਪਾਦ ਦੇ ਮਾੜੇ ਪ੍ਰਭਾਵਾਂ ਨੂੰ ਉਜਾਗਰ ਕੀਤਾ ਜਾਣ ਲੱਗਦਾ ਹੈ। (Pollution)

ਹਾਲਾਂਕਿ ਉਦੋਂ ਤੱਕ ਬਹੁਤ ਦੇਰ ਹੋ ਗਈ ਹੁੰਦੀ ਹੈ ਆਰਓ ਅਤੇ ਓਵਨ ਆਦਿ ਦੀ ਵਰਤੋਂ ਸਬੰਧੀ ਅੱਜ ਅਜਿਹਾ ਹੁੰਦਾ ਜਾ ਰਿਹਾ ਹੈ ਫਰਿੱਜ ਦੇ ਪਾਣੀ ਨੂੰ ਲੈ ਕੇ ਵੀ ਬਹੁਤ ਕੁਝ ਕਹਿੰਦੇ ਹੋਏ ਘੜੇ ਦੇ ਪਾਣੀ ’ਤੇ ਜ਼ੋਰ ਦਿੱਤਾ ਜਾਣ ਲੱਗਾ ਹੈ ਦਰਅਸਲ ਅਸੀਂ ਕੁਦਰਤ ਤੋਂ ਦੂਰ ਹੁੰਦੇ ਜਾ ਰਹੇ ਹਾਂ ਉਸ ਦਾ ਨਤੀਜਾ ਵੀ ਸਾਹਮਣੇ ਆਉਂਦਾ ਜਾ ਰਿਹਾ ਹੈ ਕੁਝ ਦਹਾਕੇ ਪੁਰਾਣੀ ਹੀ ਗੱਲ ਹੈ ਜਦੋਂ ਦੀਵਾਲੀ ਮੌਕੇ ਘਰਾਂ ’ਚ ਰੰਗ-ਰੋਗਨ ਦੇ ਨਾਂਅ ’ਤੇ ਸਫੈਦੀ ਹੁੰਦੀ ਸੀ ਇਸ ’ਚ ਕਲੀ ਹੋਣ ਨਾਲ ਇਹ ਬਰਸਾਤ ਕਾਰਨ ਹੋਣ ਵਾਲੇ ਕੀਟਾਣੂਆਂ ਨੂੰ ਖਤਮ ਕਰਨ ਦਾ ਕੁਦਰਤੀ ਉਪਾਅ ਹੁੰਦਾ ਸੀ ਇਹ ਸਾਲਾਨਾ ਕੰਮ ਹੁੰਦਾ ਸੀ ਹੁਣ ਟਿਪਟੋਪ ਦੇ ਨਾਂਅ ’ਤੇ ਕੈਮੀਕਲ ਯੁਕਤ ਪੇਂਟ ਹੋਣ ਲੱਗੇ ਹਨ ਜਿਨ੍ਹਾਂ ਨਾਲ ਮੱਛਰਾਂ ਦਾ ਮਰਨਾ ਤਾਂ ਦੂਰ ਦੀ ਗੱਲ ਹੈ ਹੁਣ ਸਮਾਂ ਆ ਗਿਆ ਹੈ। (Pollution)

ਜਦੋਂ ਸਰਕਾਰੀ, ਗੈਰ-ਸਰਕਾਰੀ ਸੰਸਥਾਵਾਂ ਨੂੰ ਘਰੇਲੂ ਪ੍ਰਦੂਸ਼ਣ ਸਬੰਧੀ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ ਤਾਂ ਕਿ ਘਰ ਦੇ ਪ੍ਰਦੂਸ਼ਣ ਦੇ ਮਾੜੇ ਪ੍ਰਭਾਵਾਂ ਪ੍ਰਤੀ ਲੋਕਾਂ ਨੂੰ ਜਾਣਕਾਰੀ ਹੋਵੇ ਅਤੇ ਉਨ੍ਹਾਂ ਤੋਂ ਬਚਾਅ ਲਈ ਕਦਮ ਚੁੱਕੇ ਜਾ ਸਕਣ ਕਿਉਂਕਿ ਜਿਨ੍ਹਾਂ ਨੂੰ ਡਸਟ ਆਦਿ ਘਰੇਲੂ ਪ੍ਰਦੂਸ਼ਣ ਦੇ ਕਾਰਨਾਂ ਨਾਲ ਸਾਹ ਲੈਣ ’ਚ ਦਿੱਕਤ ਹੋਣ ਲੱਗਦੀ ਹੈ ਜਾਂ ਫਿਰ ਇਸ ਕਾਰਨ ਅਸਥਮਾ ਦੀ ਚਪੇਟ ’ਚ ਆ ਜਾਂਦੇ ਹਨ ਉਹ ਕਿਹੜੇ ਤ੍ਰਾਸਦ ਹਾਲਾਤਾਂ ’ਚੋਂ ਲੰਘਦੇ ਹਨ ਉਸ ਤੋਂ ਬਚਾਅ ਕੀਤਾ ਜਾਣਾ ਜ਼ਰੂਰੀ ਹੈ ਸਾਫ਼-ਸਫਾਈ ਅਤੇ ਪ੍ਰਦੂਸ਼ਣ ਦੇ ਕਾਰਨਾਂ ਪ੍ਰਤੀ ਜਾਗਰੂਕਤਾ ਦਾ ਪ੍ਰੋਗਰਾਮ ਲਗਾਤਾਰ ਚਲਾਉਣਾ ਹੋਵੇਗਾ ਤਾਂ ਕਿ ਘਰ ਬੈਠੇ ਬਿਮਾਰੀ ਮੁੱਲ ਲੈਣ ਦੇ ਹਾਲਾਤਾਂ ਨੂੰ ਦੂਰ ਕੀਤਾ ਜਾ ਸਕੇ ਜਿਸ ਤਰ੍ਹਾਂ ਗਰੀਨ ਐਨਰਜੀ ਸਬੰਧੀ ਗੰਭੀਰਤਾ ਅਤੇ ਜਾਗਰੂਕਤਾ ਹੁੰਦੀ ਜਾ ਰਹੀ ਹੈ ਉਸ ਦਿਸ਼ਾ ਚ ਯਤਨ ਕਰਨੇ ਹੋਣਗੇ। (Pollution)