ਗੰਨਾ ਖੇਤੀ ਵੱਲ ਗੌਰ ਕਰਨ ਦੀ ਲੋੜ

ਗੰਨਾ ਉਤਪਾਦਕ ਕਿਸਾਨ ਇੱਕ ਵਾਰ ਫਿਰ ਸੰਘਰਸ਼ ਦੇ ਰਾਹ ਪਏ ਹੋਏ ਹਨ ਕਿਤੇ ਘੱਟ ਲਈ ਨਰਾਜ਼ਗੀ ਹੈ ਤੇ ਗੰਨੇ ਦੀ ਪਿੜਾਈ ’ਚ ਦੇਰੀ ਦਾ ਮੁੱਦਾ ਹੈ ਪੰਜਾਬ ਸਰਕਾਰ ਨੇ ਗੰਨੇ ਦੇ ਭਾਅ ’ਚ 11 ਰੁਪਏ ਵਾਧਾ ਕਰਕੇ ਦੇਸ਼ ’ਚ ਸਭ ਤੋਂ ਵੱਧ ਭਾਅ ਦੇਣ ਦਾ ਐਲਾਨ ਕੀਤਾ ਹੈ ਬਾਕੀ ਰਾਜਾਂ ’ਚ ਭਾਅ ਹੋਰ ਵੀ ਘੱਟ ਹਨ ਹੁਣ ਵੇਖਣ ਵਾਲੀ ਗੱਲ ਇਹ ਹੈ ਕਿ ਪੰਜਾਬ ’ਚ ਵੱਧ ਭਾਅ ਦੇ ਬਾਵਜੂਦ ਕਿਸਾਨ ਗੰਨੇ ਹੇਠਲਾ ਰਕਬਾ ਵਧਾਉਣ ਲਈ ਕਿਉਂ ਤਿਆਰ ਨਹੀਂ ਪਹਿਲੀ ਗੱਲ ਤਾਂ ਜਿੱਥੋਂ ਤੱਕ ਭਾਅ ਦਾ ਸਬੰਧ ਹੈ ਕਿਸਾਨ ਦਾ ਦਾਅਵਾ ਹੈ ਕਿ ਲਾਗਤ ਖਰਚੇ ਵਧ ਰਹੇ ਹਨ ਜਿਸ ਕਰਕੇ ਉਹਨਾਂ ਨੂੰ ਸਰਕਾਰ ਵੱਲੋਂ ਦਿੱਤਾ ਜਾ ਰਿਹਾ ਭਾਅ ਕਾਫੀ ਨਹੀਂ ਪੰਜਾਬ ’ਚ 391 ਰੁਪਏ ਰੇਟ ਹੋ ਗਿਆ।

ਜਦੋਂਕਿ ਕਿਸਾਨ 450 ਰੁਪਏ ਪ੍ਰਤੀ ਕੁਇੰਟਲ ਦੀ ਮੰਗ ਕਰ ਰਹੇ ਹਨ ਪੰਜਾਬ ’ਚ ਕਿਸਾਨਾਂ ਲਈ ਵੱਡੀ ਸਮੱਸਿਆ ਗੰਨੇ ਦੀ ਪਿੜਾਈ ਦਾ 30 ਨਵੰਬਰ ਤੱਕ ਵੀ ਨਾ ਚਾਲੂ ਹੋਣਾ ਹੈ ਦੂਜੇ ਪਾਸੇ ਉੱਤਰ ਪ੍ਰਦੇਸ਼ ’ਚ ਪਿੜਾਈ ਸ਼ੁਰੂ ਹੋਈ ਨੂੰ ਕਰੀਬ ਇੱਕ ਮਹੀਨਾ ਹੋ ਗਿਆ ਹੈ ਜੇਕਰ ਹੁਣ ਵੀ ਨੋਟੀਫਿਕੇਸ਼ਨ ਹੰੁਦਾ ਹੈ 4-5 ਦਿਨ ਪਿੜਾਈ ਸ਼ੁਰੂ ਹੋਣ ’ਚ ਲੰਘ ਜਾਣਗੇ ਅਜਿਹੇ ਹਾਲਤਾਂ ’ਚ ਕਿਸਾਨ ਦਾ ਗੰਨੇ ਦੀ ਖੇਤੀ ਤੋਂ ਮੋਹ ਭੰਗ ਹੋਣਾ ਤੈਅ ਹੈ ਕਿਸਾਨ ਗੰਨੇ ਦੀਆਂ ਟਰਾਲੀਆਂ ਲੈ ਕੇ ਮਿੱਲਾਂ ’ਚ ਪਿੜਾਈ ਸ਼ੁਰੂ ਹੋਣ ਦੀ ਉਡੀਕ ਕਰ ਰਹੇ ਹਨ ਅਸਲ ’ਚ ਪਿੜਾਈ ’ਚ ਦੇਰੀ ਕਿਸਾਨਾਂ ਲਈ ਨੁਕਸਾਨ ਦਾ ਕਾਰਨ ਬਣਦੀ ਹੈ। (Sugar Cane Farming)

ਇਹ ਵੀ ਪੜ੍ਹੋ : ਪਾਰਦਰਸ਼ੀ ਆਨਲਾਈਨ ਟੈਂਡਰਿੰਗ ਪ੍ਰਕਿਰਿਆ ਸਦਕਾ 158 ਕਰੋੜ ਰੁਪਏ ਦੀ ਬੱਚਤ : ਹਰਭਜਨ ਸਿੰਘ ਈ.ਟੀ.ਓ

ਵੱਧ ਰੇਟ ਦਾ ਫਾਇਦਾ ਵੀ ਤਾਂ ਹੋਵੇਗਾ ਜੇਕਰ ਗੰਨਾ ਸਮੇਂ ਸਿਰ ਪੀੜਿਆ ਜਾਵੇ ਟਰਾਲੀਆਂ ’ਚ ਕਈ ਦਿਨ ਗੰਨਾ ਸੁੱਕਦਾ ਹੈ ਤੇ ਵਜਨ ਘੱਟ ਹੋਣ ਦਾ ਨੁਕਸਾਨ ਕਿਸਾਨ ਨੂੰ ਭੁਗਤਣਾ ਪੈਂਦਾ ਹੈ ਪਹਿਲਾਂ ਹੀ ਲਾਲ ਕੀੜੇ ਦੀ ਬਿਮਾਰੀ ਹੋਣ ਕਾਰਨ ਕਿਸਾਨਾਂ ’ਤੇ ਦਵਾਈਆਂ ਦਾ ਬੋਝ ਪੈ ਚੁੱਕਾ ਹੈ ਚੰਗੀ ਗੱਲ ਹੈ ਕਿ ਪੰਜਾਬ ਸਰਕਾਰ ਨੇ ਭਾਅ ’ਚ ਸਭ ਤੋਂ ਵੱਧ ਵਾਧਾ ਕੀਤਾ ਹੈ ਪਰ ਇਸ ਵਾਸਤੇ ਜ਼ਰੂਰੀ ਹੈ ਕਿ ਮਿੱਲਾਂ ’ਚ ਪਿੜਾਈ ਦਾ ਕੰਮ ਸ਼ੁਰੂ ਕਰਵਾਇਆ ਜਾਵੇ ਪੰਜਾਬ ’ਚ ਪਹਿਲਾਂ ਹੀ ਗੰਨੇ ਦੀ ਖੇਤੀ ਘਟ ਚੁੱਕੀ ਹੈ ਕਿਸਾਨਾਂ ਨੂੰ ਦੁਬਾਰਾ ਗੰਨੇ ਦੀ ਖੇਤੀ ਨਾਲ ਜੋੜਨ ਲਈ ਵਧੀਆ ਮਾਹੌਲ ਦਿੱਤਾ ਜਾਵੇ ਸਮੇਂ ਸਿਰ ਬਕਾਏ ਨਾ ਮਿਲਣ ਕਰਕੇ ਵੀ ਕਿਸਾਨ ਪ੍ਰੇਸ਼ਾਨ ਹੁੰਦੇ ਹਨ ਸਹਿਕਾਰੀ ਮਿੱਲਾਂ ਲਗਾਤਾਰ ਬੰਦ ਹੋ ਰਹੀਆਂ ਹਨ ਤੇ ਗੰਨੇ ਦੀ ਖੇਤੀ ਦਾ ਦਾਰੋਮਦਾਰ ਨਿੱਜੀ ਮਿੱਲਾਂ ਤੱਕ ਸੀਮਿਤ ਹੁੰਦਾ ਜਾ ਰਿਹਾ ਹੈ। (Sugar Cane Farming)

ਪਰ ਨਿੱਜੀ ਮਿੱਲਾਂ ਦੀ ਹਾਲਤ ਮਾੜੀ ਹੋਣ ਕਾਰਨ ਜਾਂ ਕਿਸੇ ਹੋਰ ਕਾਰਨ ਕਰਕੇ ਕਿਸਾਨਾਂ ਦੇ ਬਕਾਏ ਖੜ੍ਹੇ ਰਹਿੰਦੇ ਹਨ ਕਿਸਾਨਾਂ ਦੇ ਬਕਾਏ ਮੋੜਨ ਲਈ ਨਿੱਜੀ ਖੰਡ ਮਿੱਲਾਂ ਦੀ ਨਿਲਾਮੀ ਕਰਨ ਤੱਕ ਦਾ ਫੈਸਲਾ ਲਿਆ ਗਿਆ ਹੈ ਪੰਜਾਬ ਸਰਕਾਰ ਨੇ ਸੱਤ ਨਿੱਜੀ ਮਿੱਲਾਂ ਨੂੰ?ਉਦੋਂ ਤੱਕ ਬੰਦ ਕਰਨ ਦਾ ਫੈਸਲਾ ਲਿਆ ਹੈ ਜਦੋਂ ਤੱਕ ਉਹ ਕਿਸਾਨਾਂ ਦਾ ਬਕਾਇਆ ਨਹੀਂ ਦਿੰਦੀਆਂ ਅਜਿਹੇ ਹਾਲਾਤਾਂ ’ਚ ਕਿਸਾਨਾਂ ਦਾ ਹੌਂਸਲਾ ਡਿੱਗਦਾ ਹੈ ਇਸ ਲਈ ਜ਼ਰੂਰੀ ਹੈ ਕਿ ਖੇਤੀ ਨੀਤੀਆਂ ਠੋਸ ਬਣਾਈਆਂ ਜਾਣ, ਕਿਸਾਨਾਂ ਨੂੰ ਸਮੇਂ ਸਿਰ ਪੈਸਾ ਮਿਲੇ, ਸਹੀ ਭਾਅ ਮਿਲੇ ਅਤੇ ਸਮੇਂ ਸਿਰ ਪਿੜਾਈ ਵੀ ਹੋਵੇ। (Sugar Cane Farming)