ਸਿਵਲ ਹਸਪਤਾਲ ਮਲੇਰਕੋਟਲਾ ਅੱਗੇ ਧਰਨੇ ਦੇ ਦੂਜੇ ਦਿਨ ਵੱਖ-ਵੱਖ ਸਿਆਸੀ ਅਤੇ ਸਮਾਜ ਸੇਵੀ ਆਗੂਆਂ ਵੱਲੋਂ ਡਟਵੀਂ ਹਮਾਇਤ ਦਾ ਐਲਾਨ

Civil Hospital Malerkotla

ਮਲੇਰਕੋਟਲਾ (ਗੁਰਤੇਜ ਜੋਸੀ) ਸਿਵਲ ਹਸਪਤਾਲ ਮਲੇਰਕੋਟਲਾ ਅੰਦਰ ਡਾਕਟਰਾਂ ਦੀ ਘਾਟ ਕਾਰਨ ਇਲਾਜ ਲਈ ਇੱਧਰ ਉਧਰ ਖੱਜ਼ਲ ਖੁਆਰ ਹੋ ਰਹੇ ਅਤੇ ਪ੍ਰਾਈਵੇਟ ਹਸਪਤਾਲਾਂ ਦੀ ਲੁੱਟ ਦਾ ਸਿਕਾਰ ਹੋ ਰਹੇ ‘ਆਮ ਆਦਮੀ’ ਲਈ ਆਵਾਜ਼ ਬੁਲੰਦ ਕਰਿਦਆਂ ਡਾ. ਅਬਦੁੱਲ ਕਲਾਮ ਵੈਲਫੇਅਰ ਫਰੰਟ ਆਫ ਪੰਜਾਬ ਦੁਆਰਾ ਹਸਪਤਾਲ ਅੱਗੇ ਕੱਲ੍ਹ ਤੋਂ ਸੁਰੂ ਕੀਤਾ ਅਣਿਮੱਥੇ ਦਾ ਰੋਸ਼ ਧਰਨਾ ਅੱਜ ਦੂਜੇ ਦਿਨ ਵੀ ਜਾਰੀ ਰਿਹਾ। ਧਰਨੇ ਦੇ ਦੂਜੇ ਦਿਨ ਕਾਂਗਰਸ, ਮਾਨ ਦਲ ਅਤੇ ਸੀ.ਪੀ.ਆਈ.(ਐਮ) ਦੇ ਨਾਲ ਬਹੁਜਨ ਸਮਾਜ ਪਾਰਟੀ, ਭਾਰਤੀ ਕਿਸਾਨ ਯੂਨੀਅਨ ਆਜ਼ਾਦ, ਮੀਰ ਏ ਕਾਫਲਾ ਅਤੇ ਜਮਾਅਤ ਏ ਇਸਲਾਮੀ ਹਿੰਦ ਸਮੇਤ ਕਈ ਹੋਰ ਸਿਆਸੀ,ਸਮਾਜ ਸੇਵੀ ਅਤੇ ਜਨਤਕ ਜਥੇਬੰਦੀਆਂ ਦੇ ਆਗੂਆਂ ਨੇ ਧਰਨੇ ਵਿੱਚ ਸਮੂਲੀਅਤ ਕਰਕੇ ਸਮਰਥਨ ਦਾ ਐਲਾਨ ਕੀਤਾ। (Civil Hospital Malerkotla)

ਡਾਕਟਰਾਂ ਅਤੇ ਪੈਰਾ ਮੈਡੀਕਲ ਸਟਾਫ ਦੀਆਂ ਖਾਲੀ ਪਈਆਂ ਪੋਸਟਾਂ ਤੁਰੰਤ ਭਰੀਆਂ ਜਾਣ

ਧਰਨਾਕਾਰੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਕੋਲੋਂ ਮੰਗ ਕਰ ਰਹੇ ਹਨ ਕਿ ਮਲੇਰਕੋਟਲਾ ਹਸਪਤਾਲ ਵਿੱਚ ਡਾਕਟਰਾਂ ਅਤੇ ਪੈਰਾ ਮੈਡੀਕਲ ਸਟਾਫ ਦੀਆਂ ਖਾਲੀ ਪਈਆਂ ਪੋਸਟਾਂ ਤੁਰੰਤ ਭਰੀਆਂ ਜਾਣ। ਅੱਜ ਧਰਨਾਕਾਰੀਆਂ ਨੂੰ ਸੰਬੋਧਨ ਕਰਿਦਆਂ ਸ੍ਰੋਮਣੀ ਅਕਾਲੀ ਦਲ ਦੇ ਸਰਕਲ ਪ੍ਰਧਾਨ ਸਫੀਕ ਚੌਹਾਨ, ਸ੍ਰੋਮਣੀ ਅਕਾਲੀ ਦਲ ਮਾਨ ਦੇ ਜਨਰਲ ਸਕੱਤਰ ਮਾਸਟਰ ਕਰਨੈਲ ਸਿੰਘ ਨਾਰੀਕੇ,

ਕਿਸਾਨ ਯੂਨੀਅਨ ਦੀ ਪ੍ਰਧਾਨ ਬੀਬੀ ਸੁਖਵਿੰਦਰ ਕੌਰ, ਜਿਲ੍ਹਾ ਕਾਂਗਰਸ ਮਲੇਰਕੋਟਲਾ ਦੇ ਮੀਡੀਆ ਇੰਚਾਰਜ ਮਹਿਮੂਦ ਰਾਣਾ,ਜਮਾਤ ਏ ਇਸਲਾਮੀ ਦੇ ਆਗੂ ਡਾ. ਮੁਹੰਮਦ ਇਰਸਾਦ, ਜਮੀਰ ਅਲੀ ਜਮੀਰ, ਬਹੁਜਨ ਸਮਾਜ ਪਾਰਟੀ ਦੇ ਜਿਲ੍ਹਾ ਇੰਚਾਰਜ ਮਾਸਟਰ ਮੁਖਿਤਆਰ ਸਿੰਘ, ਟੈਂਪੂ ਯੂਨੀਅਨ ਦੇ ਸਾਬਕਾ ਪ੍ਰਧਾਨ ਯਾਸ਼ੀਨ ਘੁੱਗੀ, ਕੋਂਸਲਰ ਮੁਹੰਦ ਸ਼ਕੀਲ ਕਾਲਾ, ਕੌਂਸਲਰ ਸਬ੍ਹਾਨਾ ਨਸ਼ੀਮ, ਪ੍ਰੈਸ ਕਲੱਬ ਰਜਿ ਮਲੇਰਕੋਟਲਾ ਦੇ ਪ੍ਰਧਾਨ ਅਨਵਰ ਮਹਿਬੂਬ, ਐਨ.ਜੀ.ਓ. ਡੋਨਰਜ ਚੁਆਇਸ ਦੇ ਪ੍ਰਧਾਨ ਡਾ. ਸਹਿਬਾਜ਼, ਗੁਰਿਵੰਦਰ ਸਿੰਘ, ਕਿਰਪਾਲ ਸਿੰਘ, ਮੁਹੰੰਮਦ ਫੈਸ਼ਲ, ਮੁਹੰਮਦ ਯੂਨਸ, ਫਰੰਟ ਦੇ ਪ੍ਰਧਾਨ ਸਮਸ਼ਾਦ ਝੋਕ, ਜਨਰਲ ਸਕੱਤਰ ਮੁਨਸ਼ੀ ਫਾਰੂਕ ਅਤੇ ਫਿਰੋਜ ਫੌਜੀ ਆਦਿ ਬੁਲਾਰਿਆਂ ਨੇ ਜਿੱਥੇ ਸਿਵਲ ਹਸਪਤਾਲ ਮਲੇਰਕੋਟਲਾ ਅੰਦਰ ਇਲਾਜ ਲਈ ਆਉਂਦੇ ਗਰੀਬ ਲੋਕਾਂ ਦੀ ਹੋ ਰਹੀ ਖੱਜਲਖੁਆਰੀ ਅਤੇ ਦਵਾਈਆਂ ਤੇ ਟੈਸਟਾਂ ਦੇ ਨਾਂਅ ਹੇਠ ਹੋ ਰਹੀ ਲੁੱਟ ਦੇ ਕਾਲੇ ਚਿੱਠੇ ਬੇਬਨਕਾਬ ਕੀਤੇ।

Civil Hospital Malerkotla

ਇਹ ਵੀ ਪੜ੍ਹੋ : ਪਿਸਤੌਲ ਦੀ ਨੋਕ ’ਤੇ ਨੌਜਵਾਨ ਤੋਂ 24 ਹਜ਼ਾਰ ਤੇ ਮੋਬਾਈਲ ਫੋਨ ਲੁੱਟਿਆ

ਉਥੇ ਪੰਜਾਬ ਦੀ ਭਗਵੰਤ ਮਾਨ ਸਰਕਾਰ ਵੱਲੋਂ ਆਮ ਆਦਮੀ ਕਲੀਿਨਕਾਂ ਦੇ ਨਾਂਅ ਹੇਠ ਲਾਗੂ ਕੀਤੇ ਜਾ ਰਹੇ ਦਿੱਲੀ ਮਾਡਲ ਨੂੰ ਪੰਜਾਬ ਅੰਦਰ ਚੱਲ ਰਹੇ ਚੰਗੇ ਭਲੇ ਸਿਹਤ ਸਿਸਟਮ ਨੂੰ ਬਰਬਾਦ ਕਰਨ ਦੀ ਕੋਝੀ ਸਾਜਿਸ਼ ਦੱਸਿਆ। ਫਰੰਟ ਦੇ ਆਗੂਆਂ ਵੱਲੋਂ ਹਸਪਤਾਲ ਵਿੱਚ ਪਿਛਲੇ ਕਈ ਦਿਨਾਂ ਤੋਂ ਆਪਣੀ ਅਲਟਰਾ ਸਾਊਂਡ ਰਿਪੋਰਟ ਦਿਖਾਉਣ ਲਈ ਖੱਜਲ ਖੁਆਰ ਹੋ ਰਹੀ ਇਕ ਮਹਿਲਾ ਨੂੰ ਸਟੇਜ ਉਪਰ ਲੋਕਾਂ ਸਾਹਮਣੇ ਲਿਆ ਕੇ ਖੂਲਾਸ਼ਾ ਕੀਤਾ ਕਿ ਹਸਪਤਾਲ ਦੀ ਇਕ ਮਿਹਲਾ ਡਾਕਟਰ ਇਸ ਮਰੀਜ ਦੀ ਰਿਪੋਰਟ ਗਿਆਰਾਂ ਵਜੇ ਤੋਂ ਬਾਅਦ ਦੇਖਣ ਤੋਂ ਵੀ ਇੰਨਕਾਰ ਰਹੀ ਹੈ। Civil Hospital Malerkotla()

ਬੁਲਾਿਰਆਂ ਨੇ ਪਿਛਲੇ ਦਿਨੀ ਹਸਪਤਾਲ ਅੰਦਰ ਵਿਜੀਲੈਂਸ ਵੱਲੋਂ ਛਾਪਾ ਮਾਰ ਕੇ ਕਥਿਤ ਰਿਸ਼ਵਤ ਦੀ ਰਕਮ ਸਮੇਤ ਇੱਕ ਮੁਲਾਜ਼ਮ ਨੂੰ ਗਿ੍ਫਤਾਰ ਕਰਨ ਉਪਰ ਸਵਾਲ ਖੜ੍ਹੇ ਕਰਿਦਆਂ ਕਿਹਾ ਕਿ ਵਿਜੀਲੈਂਸ ਵੱਲੋਂ ਇੱਕ ਠੇਕੇ ’ਤੇ ਰੱਖੇ ਛੋਟੇ ਮੁਲਾਜਮ ਨੂੰ ਗਿ੍ਫਤਾਰ ਕਰਕੇ ਅਸਲੀ ਦੋਸ਼ੀ ਨੂੰ ਛੱਡ ਦਿੱਤਾ ਗਿਆ ਹੈ।ਡਾ. ਅਬਦੁਲ ਕਲਾਮ ਫਰੰਟ ਦੇ ਪ੍ਰੈਸ ਸਕੱਤਰ ਸ਼ਾਿਹਦ ਜ਼ੁਬੈਰੀ ਮੁਤਾਿਬਕ ਕੱਲ੍ਹ ਤੋਂ ਰੋਸ਼ ਧਰਨਾ ਹਸਪਤਾਲ ਦੇ ਮੁੱਖ ਗੇਟ ਉਪਰ ਵਿਸ਼ਾਲ ਰੂਪ ਵਿੱਚ ਸੁਰੂ ਕੀਤਾ ਜਾਵੇਗਾ ।