China : ਚੀਨ ਦੀ ਫਾਲਤੂ ਦਖਲਅੰਦਾਜ਼ੀ

China

ਭਾਰਤ ਦੀ ਏਕਤਾ ਅਤੇ ਅਖੰਡਤਾ ’ਚ ਦਖਲ਼ਅੰਦਾਜ਼ੀ ਦੀ ਚੀਨ ਦੀ ਪੁਰਾਣੀ ਆਦਤ ਜਿਉਂ ਦੀ ਤਿਉਂ ਕਾਇਮ ਹੈ ਪਿਛਲੇ ਦਿਨੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਰੁਣਾਚਲ ’ਚ ਸੇਲਾ ਸੁਰੰਗ ਦਾ ਉਦਘਾਟਨ ਕੀਤਾ ਸੀ ਚੀਨ ਅਰੁਣਾਚਲ ਵਿਚਲੇ ਸਿਰਫ਼ ਵਿਕਾਸ ਕਾਰਜਾਂ ਤੋਂ ਹੀ ਔਖਾ ਨਹੀਂ ਸਗੋਂ ਭਾਰਤ ਦੇ ਰਾਸ਼ਟਰੀ ਆਗੂਆਂ ਦੀ ਇੱਥੇ ਮੌਜ਼ੂਦਗੀ ’ਤੇ ਵੀ ਸਖਤ ਇਤਰਾਜ਼ ਕਰਦਾ ਹੈ ਚੀਨ ਦੇ ਵਿਦੇਸ਼ ਮੰਤਰਾਲੇ ਨੇ ਅਰੁਣਾਚਲ ਨੂੰ ਚੀਨ ਦਾ ਹਿੱਸਾ ਦੱਸਦਿਆਂ ਪ੍ਰਧਾਨ ਮੰਤਰੀ ਦੇ ਦੌਰੇ ’ਤੇ ਇਤਰਾਜ਼ ਜਾਹਿਰ ਕੀਤਾ ਹੈ ਅਸਲ ’ਚ ਸੇਲਾ ਸੁਰੰਗ ਰਾਹੀਂ ਭਾਰਤ ਨੇ ਆਪਣ-ਆਪ ਨੂੰ ਹੋਰ ਸੁਰੱਖਿਅਤ ਕੀਤਾ ਹੈ ਜਿਸ ਨਾਲ ਫੌਜੀ ਨਿਗਰਾਨੀ ਮਜ਼ਬੂਤ ਹੋਈ ਹੈ ਭਾਰਤ ਕਿਸੇ ਵੀ ਵਿਦੇਸ਼ੀ ਤਾਕਤ ਦਾ ਸਾਹਮਣਾ ਕਰਨ ਦੇ ਸਮਰੱਥ ਹੈ ਸੇਲਾ ਸੁਰੰਗ ਨਾਲ ਅਸਲ ਕੰਟਰੋਲ ਰੇਖਾ (ਐਲਏਸੀ) ’ਤੇ ਭਾਰਤ ਹੋਰ ਮਜ਼ਬੂਤ ਹੋਇਆ ਹੈ। (China)

ਆਤਮਾ ਦੇ ਸ਼ੁੱਧੀਕਰਨ ਲਈ ਰਾਮ ਨਾਮ ਦਾ ਜਾਪ ਜ਼ਰੂਰੀ: ਪੂਜਨੀਕ ਗੁਰੂ ਜੀ

ਭਾਰਤੀ ਫੌਜ ਹੁਣ ਚੀਨੀ ਫੌਜ ਵੱਲੋਂ ਭਾਰਤੀ ਖੇਤਰ ਅੰਦਰ ਘੁਸਪੈਠ ’ਤੇ ਹੋਰ ਸਖ਼ਤ ਨਜ਼ਰ ਰੱਖ ਸਕੇਗੀ ਇਹੀ ਗੱਲ ਚੀਨ ਨੂੰ ਹਜ਼ਮ ਨਹੀਂ ਹੋ ਰਹੀ ਸੇਲਾ ਸੁਰੰਗ ਜਿੱਥੇ ਭਾਰਤ ਦੇ ਤਕਨੀਕ ’ਚ ਮਾਹਿਰ ਹੋਣ ਦਾ ਸਬੂਤ ਹੈ, ਉੱਥੇ ਰੱਖਿਆ ਚੁਣੌਤੀਆਂ ਦਾ ਸਾਹਮਣਾ ਕਰਨ ਦੀ ਸਮਰੱਥਾ ਰੱਖਦਾ ਹੈ। ਭਾਰਤ ਨੇ ਚੀਨ ਨਾਲ ਸਬੰਧਾਂ ਦੇ ਮਾਮਲੇ ’ਚ ਠੋਸ ਕੂਟਨੀਤੀ ਤੇ ਸਦਭਾਵਨਾ ਭਰੀ ਸਰਗਰਮੀ ਵਿਖਾਈ ਹੈ ਭਾਰਤ ਦੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਵਜ਼ਨਦਾਰ ਗੱਲ ਆਖੀ ਹੈ ਕਿ ਦੋਵਾਂ ਦੇਸ਼ਾਂ ਦਰਮਿਆਨ ਪਿਛਲੇ ਚਾਰ ਸਾਲਾਂ ਤੋਂ ਚੱਲ ਰਹੇ ਤਣਾਅ ਨਾਲ ਕਿਸੇ ਵੀ ਦੇਸ਼ ਨੂੰ ਫਾਇਦਾ ਨਹੀਂ ਹੈ ਉਹਨਾਂ ਕਿਹਾ ਕਿ ਵਿਵਾਦਾਂ ਦੇ ਸੁਲਝਣ ਵਿੱਚ ਹੀ ਦੋਵਾਂ ਦੇਸ਼ਾਂ ਦਾ ਹਿੱਤ ਹੈ ਚੰਗਾ ਹੋਵੇ ਚੀਨ ਇੱਕ ਚੰਗੇ ਗੁਆਂਢੀ ਮੁਲਕ ਦੇ ਰੂਪ ’ਚ ਭਾਰਤ ਦੀ ਅਖੰਡਤਾ ’ਤੇ ਕਿਸੇ ਤਰ੍ਹਾਂ ਦਾ ਇਤਰਾਜ਼ ਕਰਨ ਤੋਂ ਸੰਕੋਚ ਕਰੇ ਭਾਰਤ ਨਾਲ ਚੰਗੇ ਸਬੰਧਾਂ ਦਾ ਫਾਇਦਾ ਚੀਨ ਨੂੰ ਹੀ ਹੋਵੇਗਾ। (China)