ਚੀਨ ਦਾ ਉਹੀ ਰਵੱਈਆ

ਚੀਨ ਦਾ ਉਹੀ ਰਵੱਈਆ

ਇਹ ਗੱਲ ਹੁਣ ਮੰਨ ਲੈਣੀ ਚਾਹੀਦੀ ਹੈ ਕਿ ਚੀਨ ਦਾ ਰਵੱਈਆ ਅੱਜ ਵੀ ਉਹੀ ਹੈ ਜੋ ਕਦੇ 1962 ’ਚ ਸੀ 1962 ’ਚ ਚੀਨ ਨੇ ਭਾਰਤ ’ਤੇ ਮਾੜੀ ਨੀਅਤ ਨਾਲ ਹਮਲਾ ਕੀਤਾ ਪਰ ਇਹ ਸਿਲਸਿਲਾ ਲਗਾਤਾਰ ਜਾਰੀ ਰਿਹਾ ਚੀਨ ਦਾ ਮਕਸਦ ਮੌਕੇ-ਮੌਕੇ ’ਤੇ ਹਮਲੇ ਕਰਕੇ ਥੋੜ੍ਹੀ-ਥੋੜ੍ਹੀ ਭਾਰਤੀ ਜ਼ਮੀਨ ਹਾਸਲ ਕਰਨਾ ਹੈ ਇੱਕ ਹਮਲੇ ਤੋਂ ਬਾਅਦ ਚੀਨ ਪਿਆਰ ਤੇ ਸ਼ਾਂਤੀ ਦੀਆਂ ਗੱਲ ਕਰਦਾ ਹੈ ਪਰ ਕੁਝ ਸਾਲਾਂ ਬਾਅਦ ਪੁਰਾਣੀ ਨੀਤੀ ’ਤੇ ਕੰਮ ਕਰਨਾ ਸ਼ੁਰੂ ਕਰ ਦਿੰਦਾ ਹੈ

ਕਦੇ ਸਿੱਕਿਮ, ਕਦੇ ਲੱਦਾਖ ਤੇ ਹੁਣ ਅਰੁਣਾਚਲ ’ਚ ਹਮਲਾ ਕਰ ਦਿੱਤਾ ਤਾਜ਼ਾ ਘਟਨਾ ’ਚ 600 ਚੀਨੀ ਫੌਜੀ ਭਾਰਤ ਵੱਲ ਵਧੇ ਤੇ ਭਾਰਤੀ ਫੌਜੀਆਂ ਨੇ ਉਹਨਾਂ ਦਾ ਮੁਕਾਬਲਾ ਕੀਤਾ ਇੱਥੇ ਗੋਲੀਬਾਰੀ ਦੀ ਮਨਾਹੀ ਹੈ ਤੇ ਦੋਵੇਂ ਧਿਰਾਂ ਡੰਡਿਆਂ ਨਾਲ ਸਾਹਮਣੇ ਆਉਂਦੀਆਂ ਹਨ ਚੀਨ ਨੇ ਬਾਅਦ 1967 ’ਚ ਸਿੱਕਿਮ ਤਿੱਬਤ ਸਰਹੱਦ ’ਤੇ ਹਮਲਾ ਕਰ ਦਿੱਤਾ ਜਦੋਂ ਭਾਰਤ ਦੇ 80 ਫੌਜੀ ਸ਼ਹੀਦ ਹੋਏ ਤੇ ਚੀਨ ਦੇ 400 ਫੌਜੀ ਮਾਰੇ ਗਏ ਚੀਨ ਦੀ ਮੱਕਾਰੀ ਇਸੇ ਗੱਲ ਤੋਂ ਸਮਝ ਆਉਂਦੀ ਹੈ ਕਿ ਪਿਆਰ ਤੇ ਭਾਈਚਾਰੇ ਦੀਆਂ ਗੱਲਾਂ ਕਰਕੇ ਅੱਠ ਸਾਲ ਬਾਅਦ ਫ਼ਿਰ 1975 ’ਚ ਅਰੁਣਾਚਲ ’ਚ ਹਮਲਾ ਕਰਦਾ ਹੈ

ਚੀਨ ਨੇ ਇਸੇ ਤਰ੍ਹਾਂ 1987, 2017 ’ਚ ਹਮਲੇ ਕੀਤੇ ਪਰ ਇਸ ਦੀ ਇੰਤਹਾ 2020 ’ਚ ਹੋਈ ਜਦੋਂ ਲੱਦਾਖ ਦੀ ਗਲਵਾਨ ਘਾਟੀ ’ਚ 20 ਭਾਰਤੀ ਫੌਜੀ ਸ਼ਹੀਦ ਹੋ ਗਏ ਹੁਣ ਸਿਰਫ਼ 2 ਸਾਲਾਂ ਬਾਅਦ ਹੀ ਅਰੁਣਾਚਲ ’ਚ ਹਮਲਾ ਕੀਤਾ ਹੈ ਸੈਂਕੜੇ ਮੀਟਿੰਗਾਂ ਕਰਨ, ਫੌਜ ਸਰਹੱਦ ਤੋਂ ਹਟਾਉਣ ਵਰਗੇ ਐਲਾਨਾਂ ਦੇ ਬਾਵਜ਼ੂਦ ਚੀਨ ਦੀ ਨੀਤੀ ਤੇ ਨੀਅਤ ’ਚ ਕੋਈ ਫਰਕ ਨਜ਼ਰ ਨਹੀਂ ਆ ਰਿਹਾ ਹੈ ਅਸਲ ’ਚ ਦੁਸ਼ਮਣ-ਦੁਸ਼ਮਣ ’ਚ ਫਰਕ ਹੁੰਦਾ ਹੈ ਉਨ੍ਹਾਂ ਲਈ ਵੱਖ-ਵੱਖ ਨੀਤੀ ਬਣਾਉਣ ਦੀ ਲੋੜ ਹੈ ਪਾਕਿਸਤਾਨ ਨੰਗਾ ਚਿੱਟਾ ਦੁਸ਼ਮਣ ਹੈ

ਜੋ ਬਾਹਰੋਂ ਮਿੱਠੀਆਂ ਗੱਲਾਂ ਨਹੀਂ ਕਰਦਾ, ਜਦੋਂਕਿ ਚੀਨ ਅਮਨ ਸ਼ਾਂਤੀ ਭਾਈਚਾਰੇ ਦੀਆਂ ਗੱਲਾਂ ਕਰਕੇ ਅੰਦਰੋਂ ਬੁਰੇ ਇਰਾਦੇ ਰੱਖੀ ਬੈਠਾ ਹੈ ਦੋਸਤ ਵਰਗਾ ਨਜ਼ਰ ਆਉਂਦਾ ਦੁਸ਼ਮਣ ਜ਼ਿਆਦਾ ਖਤਰਨਾਕ ਹੁੰਦਾ ਹੈ ਦੁਸ਼ਮਣ ਲਈ ਨੀਤੀ ਹੋਰ ਹੋਣੀ ਚਾਹੀਦੀ ਹੈ ਤੇ ਦੋਸਤ ਵਰਗੇ ਦੁਸ਼ਮਣ ਲਈ ਹੋਰ ਵਾਰ-ਵਾਰ ਹਮਲੇ ਹੋਣ ਦੀਆਂ ਘਟਨਾਵਾਂ ਇਹ ਸੰਦੇਸ਼ ਜ਼ਰੂਰ ਦਿੰਦੀਆਂ ਹਨ ਕਿ ਚੀਨ ਆਪਣੀ ਇਸ ਨੀਤੀ ਨੂੰ ਅੱਗੇ ਵਧਾ ਕੇ ਸਫ਼ਲ ਹੋਣ ਦੀ ਮਨਸ਼ਾ ਰੱਖਦਾ ਹੈ ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਚੀਨ ਭਾਰਤ ਨੂੰ ਜੰਗ ਲਈ ਉਕਸਾਉਣ ਦੀ ਕੋਸ਼ਿਸ਼ ਕਰ ਰਿਹਾ ਹੈ

ਭਾਰਤ ਜੰਗ ਨਹੀਂ ਚਾਹੁੰਦਾ ਤੇ ਲਗਾਤਾਰ ਆਰਥਿਕ ਤੇ ਫੌਜੀ ਤਾਕਤ ਦੇ ਰੂਪ ’ਚ ਉੱਭਰ ਰਿਹਾ ਹੈ ਹੁਣ ਸਮਾਂ ਆ ਗਿਆ ਹੈ ਕਿ ਭਾਰਤ ਮੀਟਿੰਗਾਂ ’ਚ ਚੀਨ ਦੇ ਭਰੋਸੇ ਅਤੇ ਵਾਅਦਿਆਂ ’ਤੇ ਯਕੀਨ ਕਰਨ ਦੀ ਬਜਾਇ ਹਕੀਕਤ ਨੂੰ ਸਮਝੇ ਭਾਵੇਂ ਭਾਰਤ ਨੇ ਬਰਾਬਰ ਜਵਾਬ ਦਿੱਤਾ ਹੈ ਪਰ ਘਟਨਾਵਾਂ ਦਾ ਦੁਹਰਾਅ ਹੀ ਚੀਨ ਦਾ ਮਕਸਦ ਨਜ਼ਰ ਆ ਰਿਹਾ ਹੈ ਚੀਨ ਪਿਛਾਂਹ ਹਟ ਕੇ ਵੀ ਕੁਝ ਪ੍ਰਾਪਤ ਹੋਇਆ ਮੰਨ ਕੇ ਚੱਲਦਾ ਹੈ ਇਸ ਬਾਰੇ ਗੰਭੀਰ ਹੋਣ ਦੀ ਲੋੜ ਹੈ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ