ਚੀਨ ਨੇ ਦਿੱਤਾ ਪਾਕਿਸਤਾਨ ਨੂੰ ਆਰਥਿਕ ਮਦਦ ਦਾ ਭਰੋਸਾ

China, Assures, Economic, Aid, Pakistan, Given

ਚੀਨ ਦੇ ਉਪਵਿਦੇਸ਼ ਮੰਤਰੀ ਕਾਂਗ ਜੁਆਨਯੂ ਨੇ ਇਹ ਕਹੀ ਗੱਲ

ਬੀਜਿੰਗ,  ਏਜੰਸੀ। ਚੀਨ ਨੇ ਕਿਹਾ ਹੈ ਕਿ  ਉਹ ਵਿੱਤੀ ਸੰਕਟ ਨਾਲ ਨਜਿੱਠਣ ਲਈ ਪਾਕਿਸਤਾਨ ਦੀ ਆਰਥਿਕ ਮਦਦ ਕਰਨ ਨੂੰ ਤਿਆਰ ਹੈ ਪਰ ਇਸ ਮੁੱਦੇ ‘ਤੇ ਅਜੇ ਹੋਰ ਚਰਚਾ ਦੀ ਲੋੜ ਹੈ। ਸੰਯੁਕਤ ਅਰਬ ਅਮੀਰਾਤ ਦੇ ਅਖਬਾਰ ਖਲੀਜ ਟਾਈਮਜ਼ ਦੀ ਰਿਪੋਰਟ ਅਨੁਸਾਰ ਚੀਨ ਦੇ ਪ੍ਰਧਾਨ ਮੰਤਰੀ ਲੀ ਕੇ ਕੇਕਿਆਂਗ ਅਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਬੀਜਿੰਗ ‘ਚ ਸ਼ਨਿੱਚਰਵਾਰ ਨੂੰ ਹੋਈ ਬੈਠਕ ਤੋਂ ਬਾਅਦ ਚੀਨ ਦੇ ਉਪਵਿਦੇਸ਼ ਮੰਤਰੀ ਕਾਂਗ ਜੁਆਨਯੂ ਨੇ ਇਹ ਗੱਲ ਕਹੀ।

ਉਹਨਾਂ ਕਿਹਾ ਕਿ ਦੋਵਾਂ ਪੱਖਾਂ ਨੇ ਮੂਲ ਤੌਰ ‘ਤੇ ਸਪੱਸ਼ਟ ਕਰ ਦਿੱਤਾ ਹੈ ਕਿ ਚੀਨੀ ਸਰਕਾਰ ਵਰਤਮਾਨ ਆਰਥਿਕ ਕਠਿਨਾਈਆਂ ਨੂੰ ਦੂਰ ਕਰਨ ‘ਚ ਪਾਕਿਸਤਾਨ ਨੂੰ ਲੋੜੀਂਦੀ ਸਹਾਇਤਾ ਪ੍ਰਦਾਨ ਕਰੇਗੀ। ਨਿਸ਼ਚਿਤ ਮੁੱਦੇ ‘ਤੇ ਦੋਵਾਂ ਦੇਸ਼ਾਂ ਦੇ ਅਧਿਕਾਰੀ ਵਿਸ਼ੇਸ਼ ਤੌਰ ‘ਤੇ ਚਰਚਾ ਕਰਨਗੇ। ਜਿਕਰਯੋਗ ਹੈ ਕਿ ਇਸ ਸਾਲ ਪਾਕਿਸਤਾਨ ਦੇ ਵਿਦੇਸ਼ੀ ਭੰਡਾਰ ‘ਚ 42 ਫੀਸਦੀ ਦੀ ਗਿਰਾਵਟ ਆਈ ਹੈ ਅਤੇ ਹੁਣ ਉਹ ਲਗਭਗ ਅੱਠ ਅਰਬ ਡਾਲਰ ਜਾਂ ਦੋ ਮਹੀਨੇ ਤੋਂ ਘੱਟ ਦੀ ਆਰਥਿਕ ਸੁਰੱਖਿਆ ਦੇ ਸਹਾਰੇ ਖੜਾ ਹੈ। ਪਾਕਿਸਤਾਨ ਨੇ ਹਾਲ ਦੇ ਸਾਲਾਂ ‘ਚ ਚੀਨ ਤੋਂ ਕਈ ਸ਼ਰਤਾਂ ‘ਤੇ ਅਰਬਾਂ ਡਾਲਰ ਦਾ ਕਰਜ ਲਿਆ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।