ਚੀਨ ਤੇ ਅਮਰੀਕਾ ਦੀ ਆਰਥਿਕ ਜੰਗ

China, America, Economic, War

ਅਮਰੀਕਾ ਤੇ ਚੀਨ ਵਿਚਾਲੇ ਪਿਛਲੇ ਇੱਕ ਸਾਲ ਤੋਂ ਜਾਰੀ ਵਪਾਰ ਜੰਗ ਰੁਕਣ ਦਾ ਨਾਂਅ ਨਹੀਂ ਲੈ ਰਹੀ ਹੈ ਤਾਜ਼ਾ ਘਟਨਾ ‘ਚ ਚੀਨੀ ਉਪ ਵਿਦੇਸ਼ ਮੰਤਰੀ ਨੇ ਇਸ ਨੂੰ ਅਮਰੀਕੀ ਆਰਥਿਕ ਅੱਤਵਾਦ ਦਾ ਨੰਗਾ ਰੂਪ ਕਰਾਰ ਦੇ ਦਿੱਤਾ ਹੈ ਅਮਰੀਕਾ ਨੇ ਇਸ ਮਹੀਨੇ ਚੀਨ ਦੀਆਂ ਵਸਤੂਆਂ ‘ਤੇ ਟੈਰਿਫ਼ (ਸ਼ੁਲਕ) ਵਧਾਉਣ ਦੇ ਨਾਲ ਨਾਲ ਦੂਰਸੰਚਾਰ ਦੀ Îਇੱਕ ਮਸ਼ਹੂਰ ਕੰਪਨੀ ਹੂਆਵੇ ਨੂੰ ਕਾਲੀ ਸੂਚੀ ‘ਚ ਸ਼ਾਮਲ ਕਰ ਦਿੱਤਾ ਸੀ ਇਸ ਵਪਾਰ ਜੰਗ ‘ਚ ਦੋਵਾਂ ਮੁਲਕਾਂ ਦਰਮਿਆਨ ਤਲਖੀ ਵੀ ਵਧ ਰਹੀ ਹੈ  ਭਾਵੇਂ ਬਾਹਰੋਂ ਵੇਖਿਆ ਇਹ ਵਪਾਰ ਜੰਗ ਹਨ ਪਰ ਅੰਦਰੂਨੀ ਤੌਰ ‘ਤੇ ਇਹ ਕਸ਼ਮਕਸ ਦੋਵਾਂ ਮੁਲਕਾਂ ਨੂੰ ਇੱਕ ਦੂਜੇ ਦੇ ਖਿਲਾਫ਼ ਫੌਜੀ ਤਾਕਤ ਵਧਾਉਣ ਦਾ ਵੀ ਜਰੀਆ ਬਣ ਰਹੀ ਹੈ ਵਪਾਰ ਦਾ ਮਨੋਰਥ ਦੂਸਰੇ ਸਿਆਸੀ ਸਬੰਧਾਂ ਦੀ ਦਿਸ਼ਾ ਤੈਅ ਕਰਨ ‘ਚ ਮੁੱਖ ਭੂਮਿਕਾ ਅਦਾ ਕਰਦਾ ਹੈ ਅਜ਼ਾਦੀ ਤੋਂ ਪਹਿਲਾਂ ਭਾਰਤ ‘ਚ ਅੰਗਰੇਜ਼ੀ ਤੇ ਫਰਾਂਸੀਸੀ ਕੰਪਨੀਆਂ ਦਰਮਿਆਨ ਯੁੱਧ ਦਾ ਕਾਰਨ ਆਰਥਿਕ ਹਿੱਤ ਹੀ ਰਹੇ ਸਨ ਦੋਵੇਂ  ਮੁਲਕ ਭਾਰਤ ਨੂੰ ਕੱਚ ਮਾਲ ਦੀ ਮੰਡੀ ਦੇ ਤੌਰ ‘ਤੇ ਵਰਤਣਾ ਚਾਹੁੰਦੇ ਹਨ ਤੇ ਅਖੀਰ ਵਪਾਰ ‘ਚ ਵਾਧੇ ਲਈ ਦੋਵਾਂ ਨੇ ਹਥਿਆਰ ਚੁੱਕ ਲਏ ਆਰਥਿਕ ਹਿੱਤਾਂ ਖਾਤਰ ਹੀ ਅਮਰੀਕਾ ਤੇ ਚੀਨ ਨੇ ਏਸ਼ੀਆ ਸਮੇਤ ਦੁਨੀਆ ਭਰ ‘ਚ ਆਪਣੇ ਗੁੱਟ ਬਣਾ ਲਏ ਹਨ ਤੇ ਇਹਨਾਂ ਦੇਸ਼ਾਂ ਵੱਲੋਂ ਆਪਣੇ ਆਪਣੇ ਗੁਟ ਦੇ ਮੈਂਬਰ ਦੇਸ਼ਾਂ ਦੀ ਆਰਥਿਕ ਮੱਦਦ ਦੇ ਨਾਲ ਨਾਲ ਸਿਆਸੀ ਹਮਾਇਤ ਵੀ ਕੀਤੀ ਜਾ ਰਹੀ ਹੈ ਅੱਤਵਾਦ ਦੇ ਮਾਮਲੇ ‘ਚ ਚੀਨ ਭਾਰਤ ਦੇ ਖਿਲਾਫ਼ ਪਾਕਿਸਤਾਨ ਦੀ ਹਮਾਇਤ ਕਰ ਰਿਹਾ ਹੈ ਸੀਰੀਆ ‘ਚ ਅਮਰੀਕੀ ਫੌਜ ਦੀ ਕਾਰਵਾਈ ਦਾ ਰੂਸ ਤੇ ਚੀਨ ਵਿਰੋਧ ਕਰਦੇ ਆ ਰਹੇ ਹਨ ਇਹੀ ਹਾਲ ਉੱਤਰੀ ਕੋਰੀਆ ਤੇ ਦੱਖਣੀ ਕੋਰੀਆ ਦੇ ਮਾਮਲੇ ‘ਚ ਹੈ ਵੱਡੇ ਮੁਲਕਾਂ ਦੀ ਆਰਥਿਕ ਸ਼ਰੀਕੇਬਾਜੀ ਦਾ ਖਾਮਿਆਜਾ ਗਰੀਬ ਤੇ ਵਿਕਾਸਸ਼ੀਲ ਮੁਲਕਾਂ ਨੂੰ ਭੁਗਤਣਾ ਪੈਣਾ ਹੈ ਦਰਅਸਲ ਵਿਸ਼ਵ ਪੱਧਰ ‘ਤੇ ਸੁਤੰਤਰ ਤੇ ਨਿਰਪੱਖ ਵਪਾਰ ਨੀਤੀਆਂ ਹੀ ਨਹੀਂ ਬਣ ਸਕੀਆਂ ਅਮੀਰ ਮੁਲਕ ਆਪਣਾ ਮਾਲ ਤਾਂ ਸਾਰੀ ਦੁਨੀਆ ‘ਚ ਵੇਚਣਾ ਚਾਹੁੰਦੇ ਹਨ ਪਰ  ਬਾਹਰੋਂ ਆਉਣ ਵਾਲੇ ਮਾਲ ‘ਤੇ ਟੈਕਸ ਵਧਾਉਂਦੇ ਹਨ ਵਪਾਰ ਜੰਗ ਵਿਸ਼ਵ ਦਾ ਆਰਥਿਕ ਸੰਤੁਲਨ ਵਿਗਾੜੇਗਾ ਜਿਸ ਦੇ ਨਾਲ ਮੰਦੀ ਤੇ ਬੇਰੁਜ਼ਗਾਰੀ ਵਰਗੀਆਂ ਸਮੱਸਿਆਵਾਂ ਵਿਕਸਿਤ ਮੁਲਕਾਂ ‘ਚ ਪੈਦਾ ਹੋਣਗੀਆਂ ਤੇ ਇਸ ਦਾ ਅਸਰ ਵਿਕਾਸਸ਼ੀਲ ਮੁਲਕਾਂ ‘ਤੇ ਪਵੇਗਾ ਇਹ ਸਮਾਂ ਵਿਕਾਸਸ਼ੀਲ ਮੁਲਕਾਂ ਲਈ ਸੋਚ ਸਮਝ ਕੇ ਚੱਲਣ ਤੇ ਮੌਕੇ ਦੀ ਨਜ਼ਾਕਤ ਨੂੰ ਸਮਝਣ ਦਾ ਹੈ ਵਿਕਾਸਸ਼ੀਲ ਮੁਲਕ ਅਮਰੀਕਾ ਤੇ ਚੀਨ ਕਿਸੇ ਵੀ ਮੁਲਕ ਦੇ ਪ੍ਰਭਾਵ ਹੇਠ ਆਉਣ ਦੀ ਬਜਾਇ ਆਪਣੇ ਹਿੱਤਾਂ ਅਨੁਸਾਰ ਠੋਸ ਫੈਸਲਾ ਲੈਣ ਭਾਰਤ ਲਈ ਇਹ ਸਮਾਂ ਫਾਇਦੇਮੰਦ ਹੋ ਸਕਦਾ ਹੈ ਜੇਕਰ ਚੀਨੀ ਮੰਡੀ ‘ਚ ਅਮਰੀਕੀ ਵਸਤਾਂ ਦੀ ਮੰਗ ਘਟਦੀ ਹੈ ਤਾਂ ਭਾਰਤੀ ਉਤਪਾਦ ਦੀ ਮੰਗ ਪੈਦਾ ਹੋ ਸਕਦੀ ਹੈ ਉਂਜ ਤਕੜੇ ਮੁਲਕ ਅਜਿਹੀ ਗੱਲ ਨੂੰ ਛੇਤੀ ਹਜ਼ਮ ਨਹੀਂ ਕਰਦੇ ਵਿਕਾਸਸ਼ੀਲ ਮੁਲਕਾਂ ਨੂੰ ਦ੍ਰਿੜ ਹੋਣ ਕੇ ਚੱਲਣਾ ਪਵੇਗ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।