ਪੰਜਾਬ ਵਿਧਾਨ ਸਭਾ ’ਚ ਹੰਗਾਮੇ ਦੌਰਾਨ ਹੀ ਮੁੱਖ ਮੰਤਰੀ ਮਾਨ ਨੇ ਦਿੱਤਾ ਭਾਸ਼ਣ

Punjab Vidhan Sabha

(ਸੱਚ ਕਹੂੰ ਨਿਊਜ਼) ਚੰਡੀਗੜ੍ਹ। ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ ਦੇ ਦੂਜੇ ਦਿਨ ਖਬੂ ਹੰਗਾਮਾ ਹੋਇਆ। ਇਜਲਾਸ ਸੈਸ਼ਨ ਦੀ ਕਾਰਵਾਈ ਸ਼ੁਰੂ ਹੁੰਦਿਆ ਹੀ ਕਾਂਗਰਸੀਆਂ ਤੇ ਸੀਐਮ ਭਗਵੰਤ ਮਾਨ ਵਿਚਾਲੇ ਤਿਖੀ ਬਹਿਸ ਹੋਈ। ਮੁੱਖ ਮੰਤਰੀ ਮਾਨ ਨੇ ਵਿਰੋਧੀਆਂ ਨੂੰ ਘੇਰਦਿਆਂ ਖੂਬ ਰਗਡ਼ੇ ਲਗਾਏ। ਉਨਾਂ ਕਿਹਾ ਕਿ ਵਿਰੋਧੀਆਂ ‘ਚ ਸੱਚ ਸੁਣਨ ਦੀ ਹਿੰਮਤ ਨਹੀਂ ਹੈ। ਜਿਸ ਦੇ ਚਲਦੇ ਗਵਰਨਰ ਸਾਬ੍ਹ ਨੂੰ ਸਰਕਾਰ ਵੱਲੋਂ ਕੀਤੇ ਗਏ ਕੰਮਾਂ ਦਾ ਵੇਰਵਾ ਸਾਂਝਾ ਕੀਤੇ ਬਿਨਾਂ ਹੀ ਜਾਣਾ ਪਿਆ। ਜਿਨ੍ਹਾਂ ਦੀ ਪੰਜਾਬ ਦੇ ਲੋਕ ਗੱਲ ਨਹੀਂ ਸੁਣਦੇ ਉਹ ਅੱਜ ਵਿਧਾਨ ਸਭਾ ‘ਚ ਰੌਲਾ ਪਾ ਰਹੇ ਹਨ। ਬਾਜਵਾ ਸਾਬ੍ਹ ਪਹਿਲਾਂ ਕਹਿੰਦੇ ਸੀ ਸੈਸ਼ਨ ਛੋਟਾ ਹੁੰਦਾ ਹੈ। ਸਾਨੂੰ ਬੋਲਣ ਨਹੀਂ ਦਿੰਦੇ.। ਐਤਕੀਂ 1 ਮਾਰਚ ਤੋਂ 15 ਮਾਰਚ ਦਾ ਸੈਸ਼ਨ ਹੈ। ਹੁਣ ਚੱਲਣ ਨਹੀਂ ਦਿੰਦੇ। Punjab Vidhan Sabha

ਇਹ ਵੀ ਪੜ੍ਵੋ: ਅਮਲੋਹ ਹਲਕੇ ਦੇ ਬੱਚਿਆਂ ਨੂੰ ਸਿੱਖਿਆ ਦੇ ਖੇਤਰ ’ਚ ਕਿਸੇ ਵੀ ਕਿਸਮ ਦੀ ਘਾਟ ਨਹੀਂ ਆਉਣ ਦਿੱਤੀ : ਗੈਰੀ ਵੜਿੰਗ

ਮਾਨ ਨੇ ਕਿਹਾ ਕਿ ਰਾਜਾ ਵੜਿੰਗ ਨੂੰ ਬੱਸਾਂ ਦੀਆਂ ਬਾਡੀਆਂ ਲਗਾਉਣ ਲਈ ਰਾਜਸਥਾਨ ਕਿਉਂ ਜਾਣਾ ਪਿਆ। ਪੰਜਾਬ ‘ਚ ਕਿਉਂ ਨਹੀਂ ਲੱਗ ਸਕਦੀਆਂ ਸਨ। ਆਉਣ ਵਾਲੇ ਦਿਨਾਂ ‘ਚ ਇਸ ਬਾਰੇ ਵੀ ਜਾਂਚ ਕੀਤੀ ਜਾਵੇਗੀ। Punjab Vidhan Sabha ਕਾਂਗਰਸ ਵੱਲੋਂ ਆਪ ਨੂੰ ਮਟੀਰੀਅਲ ਕਹਿਣ ’ਤੇ ਮੁੱਖ ਮੰਤਰੀ ਨੇ ਜਵਾਬ ਦਿੰਦਿਆਂ ਕਿਹਾ ਕਿ ਅਸੀਂ ਆਪਣੀਆਂ ਮਿਹਨਤਾਂ ਨਾਲ ਇੱਥੋਂ ਤੱਕ ਪਹੁੰਚੇ ਹਾਂ। ਅਸੀਂ ਵਿਰੋਧੀਆਂ ਵਾਂਗ ਚੋਣਾਂ ‘ਚ ਪੈਸੇ ਨਹੀਂ ਵੰਡੇ.।ਸਾਡੇ ਬਾਪੂਆਂ ਨੇ ਇਨ੍ਹਾਂ ਦੇ ਬਾਪੂਆਂ ਵਾਂਗ ਸੋਨੇ ਦੀਆਂ ਇੱਟਾਂ ਦੀ ਸਮੱਗਲਿੰਗ ਨਹੀਂ ਕੀਤੀ ।ਅਸੀਂ ਇਸ ਕਰਕੇ ਹੀ ਇਹਨਾਂ ਨੂੰ ਮਟੀਰੀਅਲ ਲੱਗਦੇ ਹਾਂ.।