ਪੁਲਿਸ ਵੱਲੋਂ ਮੁਲਜ਼ਮਾਂ ਕੋਲੋਂ ਚੋਰੀ ਦੇ ਮੋਟਰਸਾਇਕਲ ਕੀਤੇ ਬਰਾਮਦ

Stolen
ਪਾਤਡ਼ਾਂ: ਸੁਤਰਾਣਾ ਪੁਲਿਸ ਬਰਾਮਦ ਕੀਤੇ ਗਏ ਚੋਰੀ ਮੋਟਰਸਾਇਕਲਾਂ ਨਾਲ। ਤਸਵੀਰ : ਭੂਸ਼ਨ

ਹੁਣ ਤੱਕ ਸੁਤਰਾਣਾ ਪੁਲਿਸ ਵੱਲੋਂ 17 ਮੋਟਰਸਾਇਕਲ ਬਰਾਮਦ ਕੀਤੇ ਜਾ ਚੁੱਕੇ ਹਨ-ਐਸ. ਆਈ ਯਸ਼ਪਾਲ ਸ਼ਰਮਾ (Stolen)

(ਭੂਸ਼ਨ ਸਿੰਗਲਾ) ਪਾਤੜਾਂ। ਥਾਣਾ ਸੁਤਰਾਣਾ ਪੁਲਿਸ ਵੱਲੋ ਮੋਟਰਸਾਇਕਲ ਚੋਰੀ ਦੀਆਂ ਵਾਰਦਾਤਾਂ ਨੂੰ ਟਰੇਸ ਕਰਦੇ ਹੋਏ ਚੋਰੀਸ਼ੁਦਾ 4 ਮੋਟਰਸਾਇਕਲ ਬ੍ਰਾਮਦ ਕਰਵਾਏ ਹਨ। ਦੱਸਣਯੋਗ ਹੈ ਕਿ ਐਸ.ਆਈ ਯਸ਼ਪਾਲ ਸ਼ਰਮਾ ਮੁੱਖ ਅਫਸਰ ਥਾਣਾ ਸੁਤਰਾਣਾ ਦੀ ਟੀਮ ਵੱਲੋਂ ਹੁਣ ਤੱਕ ਚੋਰੀਸੁਦਾ 17 ਮੋਟਰਸਾਇਕਲ ਬ੍ਰਾਮਦ ਕਰਵਾਏ ਜਾ ਚੁੱਕੇ ਹਨ। Stolen

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਨੇ ਦੱਸਿਆ ਕਿ ਥਾਣਾ ਸ਼ੁਤਰਾਣਾ ਦੀ ਪੁਲਿਸ ਵੱਲੋਂ ਚੋਰੀ ਕੀਤੇ ਮੋਟਰਸਾਇਕਲਾਂ ਦੇ ਦਰਜ ਮਾਮਲੇ ’ਤੇ ਡੂੰਘਾਈ ਨਾਲ ਪੜਤਾਲ ਕਰਦੇ ਹੋਏ ਮੁਲਜ਼ਮ ਸੂਰਜ ਪੁੱਤਰ ਸੱਤਪਾਲ ਵਾਸੀ ਤੁਗੋਪੱਤੀ ਸ਼ੁਤਰਾਣਾ ਨੂੰ ਗਿ੍ਰਫਤਾਰ ਕਰਕੇ ਇਸ ਕੋਲੋਂ ਚੋਰੀ ਦੇ 02 ਮੋਟਰਸਾਇਕਲ ਅਤੇ ਮੁਲਜ਼ਮ ਸੋਨੂੰ ਰਾਮ ਪੁੱਤਰ ਜੀਤਾ ਰਾਮ ਵਾਸੀ ਡੇਰਾ ਹੀਰਾ ਨਗਰ ਸ਼ੁਤਰਾਣਾ ਥਾਣਾ ਪਾਤੜਾਂ ਕੋਲੋਂ ਵੀ ਚੋਰੀ ਦੇ 02 ਹੋਰ ਮੋਟਰਸਾਇਕਲ ਬ੍ਰਾਮਦ ਕਰਵਾਏ ਗਏ ਹਨ। Stolen

ਇਹ ਵੀ ਪੜ੍ਹੋ: ਪੰਜਾਬ ਵਿਧਾਨ ਸਭਾ ’ਚ ਹੰਗਾਮੇ ਦੌਰਾਨ ਹੀ ਮੁੱਖ ਮੰਤਰੀ ਮਾਨ ਨੇ ਦਿੱਤਾ ਭਾਸ਼ਣ

ਉਨ੍ਹਾਂ ਦੱਸਿਆ ਕਿ ਹੁਣ ਤੱਕ ਥਾਣਾ ਸੁਤਰਾਣਾ ਪੁਲਿਸ ਵੱਲੋਂ ਮੋਟਰਸਾਇਕਲ ਚੋਰੀ ਦੀ ਵਾਰਦਾਤਾਂ ਨੂੰ ਟਰੇਸ ਕਰਦੇ ਹੋਏ ਚੋਰੀਸ਼ੁਦਾ ਕੁੱਲ 17 ਮੋਟਰਸਾਇਕਲ ਬ੍ਰਾਮਦ ਕਰਵਾਏ ਜਾ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਮੁਕੱਦਮੇ ਦੀ ਤਫਤੀਸ਼ ਅਜੇ ਚੱਲ ਰਹੀ ਹੈ।  ਸੋਨੂੰ ਰਾਮ ਅਤੇ ਸੂਰਜ ਨੂੰ ਅੱਜ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ ਅਤੇ ਇਨ੍ਹਾਂ ਮੁਲਜ਼ਮਾਂ ਦੀ ਪੁੱਛਗਿੱਛ ਤੋਂ ਚੋਰੀ ਦੀਆਂ ਹੋਈਆ ਹੋਰ ਵਾਰਦਾਤਾ ਟਰੇਸ ਹੋਣ ਦੀ ਵੀ ਸੰਭਾਵਨਾ ਹੈ।